
ਜਲੰਧਰ, 2 ਫਰਵਰੀ : ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਪੰਜਾਬ ਰੋਡਵੇਜ਼ ਦੇ ਇੰਸਪੈਕਟਰ, ਡਰਾਈਵਰ ਅਤੇ ਕੰਡਕਟਰ ਨੂੰ 55 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਰੋਡਵੇਜ਼-2 ਦਾ ਇੰਸਪੈਕਟਰ ਕੀਰਤ ਸਿੰਘ, ਕੰਡਕਟਰ ਦੀਪਕ ਸ਼ਰਮਾ ਅਤੇ ਡਰਾਈਵਰ ਅਜੀਤ ਸਿੰਘ ਆਸ-ਪਾਸ ਦੇ ਲੋਕਾਂ ਨੂੰ ਹੈਰੋਇਨ ਸਪਲਾਈ ਕਰਦੇ ਸਨ। ਇਨ੍ਹਾਂ ਵਿੱਚੋਂ ਕੀਰਤ ਸਿੰਘ ਹੈਰੋਇਨ ਲਿਆਉਂਦਾ ਸੀ ਅਤੇ ਅੱਗੇ ਦੀਪਕ ਸ਼ਰਮਾ ਨੂੰ ਸਪਲਾਈ ਕਰਨ ਲਈ ਦਿੰਦਾ ਸੀ।
ਦੋਸ਼ੀ ਦੀਪਕ ਸ਼ਰਮਾ ਡਿਪੋ-2 ਦੇ ਅੰਦਰ ਪੈਟਰੋਲ ਪੰਪ ‘ਤੇ ਕੰਮ ਕਰਦਾ ਸੀ। ਉਸ ਦੇ ਨਾਲ ਡਰਾਈਵਰ ਅਜੀਤ ਸਿੰਘ ਵਿਭਾਗ ਤੋਂ ਬਰਖਾਸਤ ਕੀਤਾ ਹੋਇਆ ਹੈ। ਦੋਸ਼ੀਆਂ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋ ਦਿਨ ਦੇ ਰਿਮਾਂਡ ਤੋਂ ਬਾਅਦ ਕੋਰਟ ਨੇ ਜਿਊਡੀਸ਼ੀਅਲ ਵਿੱਚ ਭੇਜ ਦਿੱਤਾ ਹੈ।