ਬੂਟਿਆਂ ਦੀ ਵੱਧ ਮੰਗ ਦੇ ਮੱਦੇਨਜ਼ਰ, ਜੰਗਲਾਤ ਵਿਭਾਗ ਨੇ ਲੁਧਿਆਣਾ ‘ਚ 11 ਲੱਖ ਤੋਂ ਵਧਾ ਕੇ 15 ਲੱਖ ਦਾ ਟੀਚਾ ਮਿੱਥਿਆ
ਲੁਧਿਆਣਾ, 6 ਜੁਲਾਈ (000) - ਲੁਧਿਆਣਾ ਵਿੱਚ ਬੂਟਿਆਂ ਦੀ ਵੱਧ ਮੰਗ ਨੂੰ ਦੇਖਦਿਆਂ ਜੰਗਲਾਤ ਵਿਭਾਗ ਵੱਲੋਂ ਇਸ ਮਾਨਸੂਨ ਵਿੱਚ 11 ਲੱਖ ਬੂਟੇ ਲਾਉਣ ਦੇ ਟੀਚੇ ਨੂੰ ਪਾਰ ਕਰਕੇ 15 ਲੱਖ ਬੂਟੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ।
ਸਰਕਾਰੀ ਵਿਭਾਗਾਂ ਵੱਲੋਂ 3.5 ਲੱਖ ਬੂਟਿਆਂ ਦੀ ਪ੍ਰਸਤਾਵਿਤ ਮੰਗ ਦੇ ਉਲਟ ਜੰਗਲਾਤ ਅਧਿਕਾਰੀਆਂ ਨੂੰ 8.58 ਲੱਖ ਬੂਟਿਆਂ ਦੀ ਮੰਗ ਪ੍ਰਾਪਤ ਹੋਈ ਹੈ, ਜਿਸ ਵਿੱਚੋਂ ਉਹ ਹੁਣ 5 ਜੁਲਾਈ ਤੱਕ 3 ਲੱਖ ਤੋਂ ਵੱਧ ਬੂਟੇ ਸਪਲਾਈ ਕਰ ਚੁੱਕੇ ਹਨ ਅਤੇ ਇਹ ਬੂਟੇ ਸਰਕਾਰੀ ਵਿਭਾਗਾਂ ਨੂੰ ਮੁਫ਼ਤ ਦਿੱਤੇ ਜਾ ਰਹੇ ਹਨ ਜਦੋਂ ਕਿ ਲੋਕ ਇਨ੍ਹਾਂ ਨੂੰ ਬਹੁਤ ਹੀ ਮਾਮੂਲੀ ਕੀਮਤ 'ਤੇ ਖਰੀਦ ਸਕਦੇ ਹਨ।
ਜੰਗਲਾਤ ਵਿਭਾਗ ਦੇ ਅਨੁਸਾਰ, ਉੱਚ ਮੰਗ ਨੂੰ ਪੂਰਾ ਕਰਨ ਲਈ, ਉਨ੍ਹਾਂ ਕੋਲ ਲੁਧਿਆਣਾ ਸਰਕਲ ਦੀਆਂ 24 ਨਰਸਰੀਆਂ ਵਿੱਚ ਜਾਮੁਨ, ਅਰਜੁਨ, ਅਮਰੂਦ, ਆਂਵਲਾ, ਕਿੱਕਰ, ਅਮਲਤਾਸ, ਗੁਲਮੋਹਰ, ਸੇਮੂਲ, ਟਾਹਲੀ ਅਤੇ ਨਿੰਮ ਵਰਗੀਆਂ ਦੇਸੀ ਪ੍ਰਜਾਤੀਆਂ ਦੇ 19 ਲੱਖ ਬੂਟੇ ਮੌਜੂਦ ਹਨ।
ਇਸ ਦੌਰਾਨ ਸ਼ਨੀਵਾਰ ਨੂੰ ਵਿੱਤ ਕਮਿਸ਼ਨਰ (ਜੰਗਲਾਤ) ਕ੍ਰਿਸ਼ਨ ਕੁਮਾਰ ਆਈ.ਏ.ਐਸ. ਨੇ ਲੁਧਿਆਣਾ ਵਿਖੇ ਚੱਲ ਰਹੀ ਬੂਟੇ ਲ...








