Sunday, September 27Malwa News
Shadow

Punjab News

ਸਿਹਤ ਵਿਭਾਗ ਵੱਲੋਂ ਸਬ ਸੈਂਟਰ ਕਰਨੀ ਖੇੜਾ ਵਿਖੇ ਡੇਂਗੂ ਦੇ ਲੱਛਣਾ ਅਤੇ ਬਚਾਅ ਸਬੰਧੀ ਲਗਾਇਆ ਕੈਂਪ

Punjab News
ਫਾਜ਼ਿਲਕਾ, 15 ਜੁਲਾਈ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਚੰਦਰ ਸ਼ੇਖਰ ਅਤੇ ਜਿਲਾ ਐਪੀਡੀਮੋਲੋਜਿਸਟ ਡਾਕਟਰ ਸੁਨੀਤਾ ਕੰਬੋਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀ.ਐਚ.ਸੀ. ਡਬਵਾਲਾ ਕਲਾਂ ਦੇ ਕਾਰਜਕਾਰੀ ਐਸ ਐਮ ਓ ਡਾਕਟਰ ਪੰਕਜ ਚੌਹਾਨ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਕਰਨੀ ਖੇੜਾ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸਿਹਤ ਕਰਮਚਾਰੀ ਸਤਵਿੰਦਰ ਸਿੰਘ ਮ.ਪ.ਹ.ਵ. (ਮੇਲ) ਨੇ ਇਕੱਠ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ। ਇਹ ਬੁਖਾਰ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਦਿਨ ਵੇਲੇ ਸਵੇਰੇ ਅਤੇ ਸ਼ਾਮ ਨੂੰ ਕੱਟਦਾ ਹੈ। ਇਸ ਮੌਕੇ ਲੋਕਾਂ ਨੂੰ ਘਰਾਂ ਅੰਦਰ ਸਾਫ ਪਾਣੀ ਨਾ ਖੜਾ ਹੋਣ ਦੇਣ ਬਾਰੇ ਜਾਗਰੂਕ ਕੀਤਾ ਗਿਆ। ਇਹ ਮੱਛਰ ਖੜੇ ਸਾਫ ਪਾਣੀ ਵਿੱਚ, ਫਰਿੱਜ਼ ਦੀ ਟਰੇਅ, ਕੂਲਰ, ਪਾਣੀ ਦੀ ਟੈਂਕੀਆ, ਗਮਲਿਆਂ ਵਿੱਚ ਅਤੇ ਪੰਛੀਆਂ ਦੇ ਪੋਟ ਵਿਚ ਪੈਦਾ ਹੁੰਦਾ ਹੈ। ਡੇਂਗੂ ਬੁਖਾਰ ਦੇ ਲਛੱਣ ਤੇਜ ਬੁਖਾਰ, ਸਿਰ ਦਰਦ,&n...

17ਜੁਲਾਈ 2024 ਨੂੰ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵਿਖੇ ਬਾਗਬਾਨੀ ਸਿਖਲਾਈ ਕੈਂਪ ਦਾ ਆਯੋਜਨ

Punjab News
ਫਾਜ਼ਿਲਕਾ, 15 ਜੁਲਾਈ ਮੁੱਖ ਕਾਰਜਕਾਰੀ ਅਫਸਰ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਡਾ. ਜਤਿੰਦਰ ਸਿੰਘ ਸੰਧੂ ਨੇ ਦੱਸਿਆ ਕਿ 17ਜੁਲਾਈ 2024 ਨੂੰ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵਿਖੇ ਇੱਕ ਬਾਗਬਾਨੀ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡਾ. ਸੰਧੂ ਨੇ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਵਿੱਚ ਬਾਗਬਾਨਾਂ ਨੂੰ ਬਹੁਤ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਇਹਨਾਂ ਸਮੱਸਿਆਵਾਂ ਦੇ ਹੱਲ ਲਈ ਇਸ ਕੈਂਪ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵੱਲੋਂ ਜਾਣਕਾਰੀ ਦਿੱਤੀ ਜਾਵੇਗੀ ਜਿਸ ਵਿੱਚ ਖੇਤਰੀ ਖੋਜ ਕੇਂਦਰ, ਅਬੋਹਰ ਦੇ ਬਾਗਬਾਨੀ ਮਾਹਿਰ ਡਾ. ਅਨਿਲ ਸਾਗਵਾਨ, ਡਾਇਰੈਕਟਰ ਖੇਤਰੀ ਖੋਜ ਕੇਂਦਰ ਅਬੋਹਰ ਨਵੇਂ ਬਾਗ ਲਗਾਉਣ ਦੀ ਵਿਉਂਤਬੰਦੀ ਬਾਰੇ ਜਾਣਕਾਰੀ ਦੇਣਗੇ, ਡਾ. ਪੀ.ਕੇ ਅਰੋੜਾ ਵੱਲੋਂ ਨਿੰਬੂ ਜਾਤੀ ਦੇ ਫਲਾਂ ਦੇ ਕੀੜੇ ਮਕੌੜੇ ਅਤੇ ਉਹਨਾਂ ਦੀ ਰੋਕਥਾਮ ਬਾਰੇ ਦੱਸਿਆ ਜਾਵੇਗਾ। ਡਾ. ਸ਼ਸ਼ੀ ਪਠਾਨੀਆ ਵੱਲੋਂ ਨਿੰਬੂ ਜਾਤੀ ਦੇ ਬਾਗਾਂ ਵਿੱਚ ਖੁਰਾਕੀ ਤੱਤਾਂ ਦੀ ਮਹੱਤਤਾ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ...

ਪ੍ਰੀਗਾਬਾਲਿਨ ਕੈਪਸੂਲ ਤੇ ਗੋਲੀ ਤੇ ਮੁਕੰਮਲ ਪਾਬੰਦੀ

Punjab News
ਫਰੀਦਕੋਟ 15 ਜੁਲਾਈ, 75 ਐਮ.ਜੀ ਤੋਂ ਉਪਰ ਫਾਰਮੂਲੇਸ਼ਨ ਵਾਲੀ ਪ੍ਰੀਗਾਬਾਲਿਨ ਕੈਪਸੂਲ ਅਤੇ ਟੈਬਲੇਟ ਤੇ ਜਿਲ੍ਹੇ ਵਿੱਚ ਮੁਕੰਮਲ ਤੌਰ ਤੇ ਪਾਬੰਦੀ ਲਗਾਉਂਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਕੁਝ ਮਾੜੇ ਅਨਸਰਾਂ ਵੱਲੋਂ ਇਸ ਦਵਾਈ ਦਾ ਨਸ਼ੇ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਕਾਰਨ ਇਸ ਦੀ ਵਿਕਰੀ ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇਨ੍ਹਾਂ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨ ਹਿੱਤ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ 1973 ਦੇ ਸੈਕਸ਼ਨ 144 ਤਹਿਤ ਇਸ ਦਵਾਈ (ਪ੍ਰੀਗਾਬਾਲਿਨ 75 ਐਮ.ਜੀ ਤੋਂ ਵੱਧ) ਤੇ ਮੁਕੰਮਲ ਪਾਬੰਦੀ ਲਗਾਈ ਜਾਂਦੀ ਹੈ। ਇਨ੍ਹਾਂ ਹੁਕਮਾਂ ਅਨੁਸਾਰ ਵਿੱਚ ਹੋਲਸੇਲਰ, ਰਿਟੇਲਰ, ਕੈਮਿਸਟ, ਮੈਡੀਕਲ ਸਟੋਰ ਮਾਲਕ, ਹਸਪਤਾਲ ਵਿੱਚ ਫਾਰਮਸਿਸਟ ਅਤੇ ਹੋਰ ਕੋਈ ਵੀ ਵਿਅਕਤੀ ਪ੍ਰੀਗਾਬਾਲਿਨ 75 ਐਮ.ਜੀ ਵੀ ਬਿਨਾਂ ਅਸਲ ਪਰਚੀ ਦੇ ਨਹੀਂ ਵੇਚੇਗਾ। ਇਸ ਤੋਂ ਇਲਾਵਾ ਹੁਕਮਾਂ ਅਨੁਸਾਰ ਵੇਚਣ ਵਾਲੇ ਇਸ ਗੱਲ ਨੂੰ ਵੀ ਯਕੀਨੀ ਬਣਾਉਣਗੇ ਕਿ ਪ੍ਰੀਗਾਬਾਲਿ...

ਬੀਬੀਆਂ ਲਈ ਕਿੱਤਾ-ਮੁਖੀ ਸਿਖਲਾਈ ਕੋਰਸ ਆਯੋਜਿਤ

Punjab News
ਬਠਿੰਡਾ, 15 ਜੁਲਾਈ – ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪੇਂਟਿੰਗ ਦੀਆਂ ਵੱਖ-ਵੱਖ ਤਕਨੀਕਾਂ ਅਤੇ ਫਾਲਤੂ ਸਮਾਨ ਤੋਂ ਸਜਾਵਟੀ ਸਮਾਨ ਬਣਾਉਣ ਸੰਬੰਧੀ 10 ਰੋਜਾ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ। ਇਸ ਕੋਰਸ ਵਿੱਚ ਵੱਖ-ਵੱਖ ਪਿੰਡ ਮਲਕਾਣਾ, ਗਿੱਲ ਪੱਤੀ, ਮਸ਼ਾਣਾ, ਜੋਧਪੁਰ ਰੋਮਾਣਾ, ਭਾਗੂ, ਲਹਿਰੀ, ਜੀਵਨ ਸਿੰਘ ਵਾਲਾ, ਬਿਹਮਣ ਦੀਵਾਨਾ, ਚੱਕ ਅਤਰ ਸਿੰਘ ਵਾਲਾ (ਬਠਿੰਡਾ) ਤੇ ਜਟਾਣਾ ਕਲਾਂ, ਕਲੀਪੁਰ, ਝੰਡਾ ਕਲਾਂ ਸਮਾਘ ਅਤੇ ਪਿੰਡ ਬਹਿਣੀਵਾਲ (ਜ਼ਿਲ੍ਹਾ ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ) ਤੋਂ ਆਈਆਂ 26 ਬੀਬੀਆਂ ਨੇ ਭਾਗ ਲਿਆ। ਇਸ ਮੌਕੇ ਕੇ.ਵੀ.ਕੇ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਗੁਰਦੀਪ ਸਿੰਘ ਸਿੱਧੂ ਨੇ ਸਿਖਿਆਰਥਣਾਂ ਨੂੰ ਜੀ ਆਇਆਂ ਕਿਹਾ ਅਤੇ ਨੌਜਵਾਨ ਲੜਕੀਆਂ/ਬੀਬੀਆਂ ਨੂੰ ਕਿੱਤਾ-ਮੁਖੀ ਸਿਖਲਾਈ ਕੋਰਸਾਂ ਨੂੰ ਸਮੇਂ ਦੀ ਲੋੜ ਦੱਸਦੇ ਹੋਏ, ਅਜਿਹੇ ਕੋਰਸਾਂ ਵਿੱਚ ਭਾਗ ਲੈਣ ਲਈ ਪ੍ਰੇਰਿਆ। ਸਮਾਰੋਹ ਮੌਕੇ ਡਾ. ਗੁਰਦੀਪ ਸਿੰਘ ਸਿੱਧੂ ਨੇ ਬੀਬੀਆਂ ਨੂੰ ਇਸ ਕੋਰਸ ਲਈ ਸਿਖਲਾਈ ਨੂੰ ਕਿੱਤੇ ਵਜੋਂ ਅਪ...

ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਬੱਧਨੀਂ ਕਲਾਂ ਵਿਖੇ 17 ਜੁਲਾਈ ਨੂੰ

Punjab News
ਮੋਗਾ, 15 ਜੁਲਾਈ:ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੋਗਾ ਵੱਲੋਂ ਹੋ ਰਹੇ ਵਿਕਾਸ ਕਾਰਜਾਂ ਦੀ ਲੜੀ ਵਿੱਚ ਸਾਉਣੀ ਦੀਆਂ ਫਸ਼ਲਾਂ ਦਾ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 17 ਜੁਲਾਈ, 2024 ਨੂੰ ਸੰਤ ਆਸ਼ਰਮ, ਗਊਸ਼ਾਲਾ ਨਹਿਰ ਵਾਲੀ, ਬੱਧਨੀਂ ਕਲਾਂ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਵੱਲੋਂ ਕੀਤਾ ਜਾਵੇਗਾ। ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਬਾਘਾਪੁਰਾਣਾ ਸ੍ਰ. ਅੰਮ੍ਰਿਤਪਾਲ ਸਿੰਘ ਸੁਖਾਨੰਦ, ਵਿਧਾਇਕ ਨਿਹਾਲ ਸਿੰਘ ਵਾਲਾ ਸ੍ਰ. ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਧਰਮਕੋਟ ਸ੍ਰ. ਦਵਿੰਦਰਜੀਤ ਸਿੰਘ ਲਾਡੀ ਢੋਂਸ ਇਸ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੀ.ਪੀ.) ਪੰਜਾਬ ਡਾ. ਨਰਿੰਦਰਪਾਲ ਸਿੰਘ ਬੈਨੀਪਾਲ ਇਸ ਕੈਂਪ ਦੀ ਪ੍ਰਧਾਨਗੀ ਕਰਨਗੇ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਜਸਵਿੰਦਰ ਸਿੰਘ ਬਰਾੜ ਦੀਆਂ ਫ਼ਸਲਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਖੇਤੀ ਪ੍ਰਦਰ...

ਰਾਸ਼ਟਰੀ ਮੱਛੀ ਕਿਸਾਨ ਦਿਵਸ ਆਯੋਜਿਤ

Punjab News
ਬਠਿੰਡਾ, 15 ਜੁਲਾਈ : ਸਥਾਨਕ ਖੇਤਰੀ ਖੋਜ ਕੇਂਦਰ, ਸੀਫਾ ਨੇ ਰਾਸ਼ਟਰੀ ਮੱਛੀ ਕਿਸਾਨ ਦਿਵਸ ਮਨਾਇਆ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਆਰ.ਕੇ. ਕਟਾਰੀਆ, ਸਾਬਕਾ ਡਾਇਰੈਕਟਰ ਮੱਛੀ ਪਾਲਣ ਵਿਭਾਗ, ਪੰਜਾਬ ਨੇ "ਪੰਜਾਬ ਵਿੱਚ ਮੱਛੀ ਪਾਲਣ ਦੇ ਮੌਕੇ" ਵਿਸ਼ੇ 'ਤੇ ਭਾਸ਼ਣ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਮੱਛੀ ਪਾਲਣ ਦਾ ਕਿੱਤਾ ਆਧੁਨਿਕ ਤਰੀਕੇ ਨਾਲ ਕਰਨ ਦੀ ਸਲਾਹ ਦਿੱਤੀ, ਉਨ੍ਹਾਂ ਨੇ ਕਿਸਾਨਾਂ ਨੂੰ ਕੁਦਰਤੀ ਵਾਤਾਵਰਣ ਦੀ ਸਥਿਰਤਾ ਦੇ ਨਾਲ ਵੱਧ ਮੁਨਾਫ਼ਾ ਪ੍ਰਾਪਤ ਕਰਨ ਲਈ ਵਿਗਿਆਨਕ ਅਤੇ ਟਿਕਾਊ ਢੰਗ ਨਾਲ ਮੱਛੀ ਪਾਲਣ ਕਰਨ ਦੀ ਵੀ ਅਪੀਲ ਕੀਤੀ। ਇਸ ਮੌਕੇ ਸ਼੍ਰੀ ਆਰ.ਕੇ. ਕਟਾਰੀਆ, ਸਾਬਕਾ ਡਾਇਰੈਕਟਰ ਮੱਛੀ ਪਾਲਣ ਵਿਭਾਗ, ਪੰਜਾਬ ਨੇ ਕਿਹਾ ਕਿ ਇਹ ਦਿਨ ਡਾਕਟਰ ਕੇ ਐਚ ਅਲੀਕੁਨੀ ਅਤੇ ਡਾ ਐਚ ਐਲ ਚੌਧਰੀ, ਵਿਗਿਆਨੀਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ 1957 ਵਿੱਚ ਇਸ ਦਿਨ ਪ੍ਰੇਰਿਤ ਪ੍ਰਜਨਨ ਤਕਨੀਕ ਦੀ ਖੋਜ ਕੀਤੀ ਸੀ। ਮੱਛੀ ਪਾਲਣ ਦੀ ਸਿਖਲਾਈ ਪ੍ਰਦਾਨ ਕਰਨ ਤੇ ਪ੍ਰਜਨਨ ਬਾਰੇ ਤਕਨੀਕੀ ਮਾਰਗਦਰਸ਼ਨ, ਆਈਸੀਏਆਰ ਦੁਆਰਾ ਸੀਫਾ ਦਾ&nb...

16 ਜੁਲਾਈ ਨੂੰ ”ਆਪ ਦੀ ਸਰਕਾਰ ਆਪ ਦੇ ਦਵਾਰ”  ਤਹਿਤ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਲੱਗੇਗਾ ਕੈਂਪ – ਵਿਧਾਇਕ ਗੁਪਤਾ

Punjab News
ਅੰਮ੍ਰਿਤਸਰ 15 ਜੁਲਾਈ 2024—   ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ: ਅਜੇ ਗੁਪਤਾ ਨੇ ਦੱਸਿਆ ਕਿ ''ਆਪ ਦੀ ਸਰਕਾਰ ਆਪ ਦੇ ਦਵਾਰ" ਤਹਿਤ ਕੇਂਦਰੀ ਵਿਧਾਨ ਸਭਾ ਹਲਕੇ ਦਾ ਕੈਂਪ 16 ਜੁਲਾਈ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਡੀਏਵੀ ਕਾਲਜ ਫ਼ਾਰ ਵੂਮੈਨ ਬੀ ਕੇ ਦੱਤ ਗੇਟ ਕੈਂਪਸ ਵਿੱਚ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਉਹ ਖੁਦ ਹਾਜ਼ਰ ਰਹਿਣਗੇ।  ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀ ਸ਼੍ਰੇਣੀ ਦਾ ਸਰਟੀਫਿਕੇਟ, ਬੁਢਾਪਾ, ਅਪੰਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ਵਿੱਚ ਨਾਮ ਦੀ ਤਬਦੀਲੀ, ਸਿਹਤ ਵਿਭਾਗ ਨਾਲ ਸਬੰਧਤ ਸਕੀਮਾਂ, ਬਿਜਲੀ ਦੇ ਬਿੱਲਾਂ ਦੀ ਅਦਾਇਗੀ, ਮਾਲੀਆ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਡਾਕਟਰ ਗੁਪਤਾ ਨੇ ਇਸ ਕੈਂਪ ਵਿੱਚ  ਵਿਭਾਗੀ ਰਿਕਾਰਡ, ਮੈ...

ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ.ਅਜੈ ਗੁਪਤਾ ਨੇ ਸੜਕ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ

Punjab News
ਅੰਮ੍ਰਿਤਸਰ, 15 ਜੁਲਾਈ 2024: ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ: ਅਜੈ ਗੁਪਤਾ ਨੇ ਇਸਲਾਮਾਬਾਦ ਖੇਤਰ ਵਿੱਚ ਸੜਕਾਂ ਬਣਾਉਣ ਦੇ ਕੰਮ ਦਾ ਉਦਘਾਟਨ ਕਰਦਿਆਂ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਟੁੱਟੀਆਂ ਸੜਕਾਂ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੀਆਂ ਸਾਰੀਆਂ ਟੁੱਟੀਆਂ ਸੜਕਾਂ ਨੂੰ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਬਣਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕੇਂਦਰੀ ਵਿਧਾਨ ਸਭਾ ਹਲਕੇ ਦੀਆਂ ਟੁੱਟੀਆਂ ਗਲੀਆਂ ਨੂੰ  ਵੀ ਕੰਕਰੀਟ ਦਾ ਬਣਾਇਆ ਜਾ ਰਿਹਾ ਹੈ। ਮੌਕੇ ’ਤੇ ਇਸ ਇਲਾਕੇ ਵਿੱਚ ਟੁੱਟੀਆਂ ਇਮਾਰਤਾਂ ਦਾ ਮਲਬਾ ਮਿਲਿਆ, ਜਿਸ 'ਤੇ ਵਿਧਾਇਕ ਡਾ: ਗੁਪਤਾ ਨੇ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਇਸ ਮਲਬੇ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਕੇ ਸੀ.ਐਂਡ.ਡੀ ਵੇਸਟ ਪਲਾਟ 'ਚ ਭੇਜਿਆ ਜਾਵੇ | ਇਸ ਮੌਕੇ ਪੀ.ਏ ਸੁਦੇਸ਼ ਕੁਮਾਰ, ਪਵਨ ਭਗਤ, ਲਾਟੀ, ਸੁਰਜੀਤ ਸਿੰਘ, ਰਾਕੇਸ਼ ਸੋਈ, ਅਸ਼ੋਕ ਸੋਈ, ਬਿੱਟੂ ਦੋਧੀ, ਰਾਜਾ,&n...

ਡਿਪਟੀ ਕਮਿਸ਼ਨਰ ਨੇ ਵਿਲੇਜ਼ ਡਿਫੈਂਸ ਕਮੇਟੀ ਪਿੰਡ ਦਾਉਕੇ ਨੂੰ ਦਿੱਤੀ 50 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਦਾ ਚੈਕ

Punjab News
ਅੰਮ੍ਰਿਤਸਰ, 15 ਜੁਲਾਈ 2024 :                 ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਅੱਜ ਪਿੰਡ ਦਾਉਕੇ ਦੀ ਵਿਲੇਜ਼ ਡਿਫੈਂਸ ਕਮੇਟੀ ਨੂੰ ਨਸ਼ਿਆਂ ਦੀ ਰੋਕਥਾਮ ਕਰਨ ਅਤੇ ਪੁਲਿਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਤੇ 50 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਦਾ ਚੈਕ ਜਾਰੀ ਕਰਦਿਆਂ ਕਿਹਾ ਕਿ ਇਸ ਕਮੇਟੀ ਵਲੋਂ ਬਹੁਤ ਵਧੀਆ ਢੰਗ ਨਾਲ ਆਪਣਾ ਕੰਮ ਕੀਤਾ ਜਾ ਰਿਹਾ ਹੈ।                 ਉਨਾਂ ਦੱਸਿਆ ਕਿ ਪਿੰਡਾਂ ਵਿੱਚ ਜੋ  ਵਿਲੇਜ਼ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਸਨ ਉਨਾਂ ਵਿਚੋਂ ਬਿਹਤਰ ਕੰਮ ਕਰਨ ਵਾਲੀਆਂ ਤਿੰਨ ਵਿਲੇਜ਼ ਡਿਫੈਂਸ ਕਮੇਟੀਆਂ ਨੂੰ ਵਧੀਆ ਕਾਰਗੁਜ਼ਾਰੀ ਦੇ ਅਧਾਰ ਉਤੇ ਪਹਿਲੇ ਤਿੰਨ ਇਨਾਮ ਦਿੱਤੇ ਗਏ ਸਨ ਅਤੇ ਇਨਾਂ ਲਈ ਇਨਾਮੀ ਰਾਸ਼ੀ ਜਾਰੀ ਕਰ ਦਿੱਤੀ ਗਈ ਸੀ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ...

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਬੀਤੀ ਤਿਮਾਹੀ ਵਿੱਚ 418 ਵਿਅਕਤੀਆਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ

Punjab News
ਐਸ.ਏ.ਐਸ.ਨਗਰ, 15 ਜੁਲਾਈ, 2024:ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ.ਨਗਰ, ਸ੍ਰੀ ਅਤੁਲ ਕਸਾਣਾ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਪਰੈਲ ਤੋਂ ਜੂਨ ਤਿਮਾਹੀ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਉਪਰੋਕਤ ਸਮੇਂ ਦੌਰਾਨ ਕੁੱਲ 418 ਵਿਅਕਤੀਆਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ ਮੀਡੀਏਸ਼ਨ ਰਾਹੀਂ ਕੇਸ ਨਿਪਟਾਉਣ ਲਈ 299 ਕੇਸਾਂ ਨੂੰ ਮੀਡੀਏਸ਼ਨ ਕੇਂਦਰ ਨੂੰ ਭੇਜਿਆ ਗਿਆ।ਇਸ ਮੀਟਿੰਗ ਵਿੱਚ ਸ੍ਰੀ ਅਵਤਾਰ ਸਿੰਘ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ-1, ਸ੍ਰੀਮਤੀ ਸੁਰਭੀ ਪਰਾਸ਼ਰ, ਸਕੱਤਰ, ਡੀ.ਐਲ.ਐਸ.ਏ., ਐਸ.ਏ.ਐਸ. ਨਗਰ, ਸ੍ਰੀਮਤੀ ਸੋਨਮ ਚੌਧਰੀ, ਏ.ਡੀ.ਸੀ. (ਆਰ.ਡੀ.), ਹਰਸਿਮਰਤ ਸਿੰਘ, ਡੀ.ਐਸ.ਪੀ (ਜਾਂਚ), ਸਤਨਾਮ ਸਿੰਘ, ਜ਼ਿਲ੍ਹਾ ਅਟਾਰਨੀ, ਐਸ.ਏ.ਐਸ.ਨਗਰ ਸ਼ਾਮਿਲ ਸਨ।ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਸ੍ਰੀਮਤੀ ਸੁਰਭੀ ਪ੍ਰਾਸ਼ਰ ਨੇ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਮੀਡੀਏਸ਼ਨ ਸੇਵਾਵਾਂ ਪ੍ਰਦਾਨ ਕਰਨ ਤੋਂ ਇਲਾਵਾ ਸਪੈਸ਼ਲ ਜੁਵੇਨਾਈਲ ਪੁਲਿਸ ਅਫਸਰਾਂ ਲਈ ਬਾਲ ਨਿਆਂ ...