Saturday, May 16Malwa News
Shadow

Punjab News

ਵਾਕ ਵਿਦ ਕਮਿਸ਼ਨਰ” ਥੀਮ ਨੂੰ ਅਬੋਹਰ ਸ਼ਹਿਰ ਵਾਸੀਆਂ ਵੱਲੋਂ ਮਿਲਿਆ ਭਰਵਾ ਹੁੰਗਾਰਾ

ਵਾਕ ਵਿਦ ਕਮਿਸ਼ਨਰ” ਥੀਮ ਨੂੰ ਅਬੋਹਰ ਸ਼ਹਿਰ ਵਾਸੀਆਂ ਵੱਲੋਂ ਮਿਲਿਆ ਭਰਵਾ ਹੁੰਗਾਰਾ

Punjab News
 ਅਬੋਹਰ/ਫਾਜ਼ਿਲਕਾ 8 ਅਗਸਤ 2024 ਕਮਿਸ਼ਨਰ ਨਗਰ ਨਿਗਮ ਅਬੋਹਰ ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਸ਼ੁਰੂ ਕੀਤੇ ਗਏ ਥੀਮ "ਵਾਕ ਵਿਦ ਕਮਿਸ਼ਨਰ" ਨੂੰ ਅਬੋਹਰ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਕਮਿਸ਼ਨਰ ਨਗਰ ਨਿਗਮ ਡਾ. ਸੇਨੂ ਦੁੱਗਲ ਨੇ ਨਹਿਰੂ ਪਾਰਕ ਅਬੋਹਰ ਵਿਖੇ ਪਹੁੰਚ ਕੇ ਸਵੇਰ ਦੀ ਸੈਰ ਕਰਨ ਆਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।ਇਸ ਮੌਕੇ ਕਮਿਸ਼ਨਰ ਨਗਰ ਨਿਗਮ ਡਾ. ਸੇਨੂ ਦੁੱਗਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਦੀਆਂ ਬਰੂਹਾਂ ਤੱਕ ਪ੍ਰਸ਼ਾਸਨ ਖੁਦ ਪਹੁੰਚ ਕੇ ਸਰਕਾਰੀ ਸੇਵਾਵਾਂ ਦਾ ਲਾਹਾ ਦੇ ਰਿਹਾ ਹੈ ਤੇ ਇਸੇ ਤਹਿਤ ਹੀ ਅੱਜ ਉਹ ਖੁਦ ਨਹਿਰੂ ਪਾਰਕ ਅਬੋਹਰ ਵਿਖੇ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਆਏ ਹਨ।ਉਨ੍ਹਾਂ ਕਿਹਾ ਕਿ ਅੱਜ ਉਹਨਾਂ ਇੱਥੇ ਅਬੋਹਰ ਸ਼ਹਿਰ ਵਾਸੀਆਂ ਦੀ ਪਾਣੀ ਦੀ ਸਮੱਸਿਆ, ਬਿਜਲੀ ਮੀਟਰ, ਸੀਵਰੇਜ ਦੀ ਸਮੱਸਿਆ, ਇੰਤਕਾਲ, ਸਗਨ ਸਕੀਮ, ਗਲੀਆਂ ਤੇ ਨਾਲੀਆਂ, ਪਾਰਕ ਵਿਖੇ ਸੈਡ ਬਣਾਉਣ ਤੇ ਲਾਈਟ ਸਿਸਟਮ, ਪਾਰਕ ਦੀ ਸਾਫ ਸਫਾਈ, ਅਵਾਰਾ...
ਵਾਟਰ ਵਰਕਸ ਜਵਾਹਰਕੇ ਵਿਖੇ ਫਲਦਾਰ ਅਤੇਛਾਂਦਾਰ ਬੂਟੇ ਲਗਾਏ

ਵਾਟਰ ਵਰਕਸ ਜਵਾਹਰਕੇ ਵਿਖੇ ਫਲਦਾਰ ਅਤੇਛਾਂਦਾਰ ਬੂਟੇ ਲਗਾਏ

Punjab News
ਮਾਨਸਾ, 08 ਅਗਸਤ:ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਾਤਾਵਰਨ ਦੀ ਸ਼ੁੱਧਤਾ ਲਈ ਸਿਵਲ ਸਰਜਨ  ਡਾ. ਹਰਦੇਵ ਸਿੰਘ,  ਡਾ. ਜਨਕ ਰਾਜ ਐਮ ਡੀ ਪ੍ਰਧਾਨ ਆਈ. ਐਮ.ਏ. ਅਤੇ ਸ੍ਰੀ ਕ੍ਰਿਸ਼ਨ ਪਲਾਂਟੇਸਨ ਸੋਸਾਇਟੀ ਦੇ ਸਹਿਯੋਗ ਨਾਲ ਵਾਟਰ ਵਰਕਸ ਜਵਾਹਰਕੇ ਵਿਖੇ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ ।              ਸਿਵਲ ਸਰਜਨ ਨੇ ਕਿਹਾ ਕਿ ਵਾਤਾਵਰਨ ਦੀ ਸਾਂਭ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਸ਼ੁੱਧ ਹਵਾ ਵਿਚ ਸਾਹ ਲੈ ਸਕੀਏ ਅਤੇ ਤੰਦਰੁਸਤ ਜੀਵਨ ਮਾਣ ਸਕੀਏ। ਡਾ.ਜਨਕ ਰਾਜ ਸਿੰਗਲਾ ਐਮ ਡੀ ਪ੍ਰਧਾਨ ਆਈ.ਐਮ. ਏ. ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਾਤਾਵਰਨ ਦੀ ਸਾਂਭ ਸੰਭਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ,ਹਰ ਨਾਗਰਿਕ ਨੂੰ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਇਸ ਦੇ ਨਾਲ ਹੀ ਪੌਦਿਆਂ ਦੀ ਸਹੀ ਸਾਂਭ ਸੰਭਾਲ ਕਰਨੀ ਵੀ ਅਤਿ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਪੰਛੀਆਂ ਦੀਆਂ ਨਸਲਾਂ ਬਚਾਉਣ ਅਤੇ ਸਾਡੀ ਅਗਲੀ ਪੀੜ੍ਹੀ ਅਤੇ ਆਪਣੇ ਬੱਚਿਆ ਨੂੰ ਸਾਨੂੰ ਪੌਦਿਆਂ ਦੀ ਮਨੁੱੱਖੀ ਜੀਵਨ ਵਿੱਚ ਅਹਿਮੀਅਤ ਬਾਰੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਅਤੇ ਹ...
ਜਿਲ੍ਹਾ ਰੋਜਗਾਰ ਅਫ਼ਸਰ ਮਾਨਸਾ ਅਤੇ ਬਠਿੰਡਾ ਵੱਲੋਂ ਸੀ-ਪਾਈਟ ਕੈਂਪ, ਬੋੜਾਵਾਲ ਦਾ ਦੌਰਾ

ਜਿਲ੍ਹਾ ਰੋਜਗਾਰ ਅਫ਼ਸਰ ਮਾਨਸਾ ਅਤੇ ਬਠਿੰਡਾ ਵੱਲੋਂ ਸੀ-ਪਾਈਟ ਕੈਂਪ, ਬੋੜਾਵਾਲ ਦਾ ਦੌਰਾ

Punjab News
ਮਾਨਸਾ, 08 ਅਗਸਤ:ਜਿਲ੍ਹਾ ਰੋਜਗਾਰ ਅਫਸਰ ਮਾਨਸਾ, ਸ. ਰਵਿੰਦਰ ਸਿੰਘ ਅਤੇ ਜਿਲ੍ਹਾ ਰੋਜਗਾਰ ਅਫਸਰ ਬਰਨਾਲਾ, ਸ੍ਰੀਮਤੀ ਨਵਜੋਤ ਕੌਰ ਸੰਧੂ (ਪੀ.ਸੀ.ਐੱਸ) ਵੱਲੋਂ ਸੀ-ਪਾਈਟ ਕੈਂਪ, ਬੋੜਾਵਾਲ  ਦਾ ਦੌਰਾ ਕੀਤਾ। ਉਨ੍ਹਾਂ ਕੈਂਪ ’ਚ ਸਿਖਲਾਈ ਲੈ ਰਹੇ ਯੁਵਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਆਨ-ਲਾਈਨ ਸਟੱਡੀ ਦੇ ਨਵੇ ਤੌਰ-ਤਰੀਕਿਆ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਜ਼ਿਲ੍ਹਾ ਮਾਨਸਾ ਅਤੇ ਬਰਨਾਲਾ ਦੇ ਸਾਰੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਸੀ-ਪਾਈਟ ਕੈਂਪਾਂ ਵਿੱਚ ਵੱਖ ਵੱਖ ਫੋਰਸਿਜ਼ ਦੀ ਟਰੇਨਿੰਗ ਲਈ ਭੇਜਿਆ ਜਾਵੇ ਤਾਂ ਜੋ ਨੌਜਵਾਨ ਨਸ਼ਿਆ ਤੋਂ ਦੂਰ ਰਹਿਣ ਅਤੇ  ਸਰੀਰਿਕ ਤੇ ਲਿਖਤੀ ਪੇਪਰ ਦੀ ਤਿਆਰੀ ਕਰਕੇ ਭਰਤੀ ਹੋ ਸਕਣ। ਉਨ੍ਹਾਂ ਦੱਸਿਆ ਕਿ ਸੀ-ਪਾਈਟ ਸੰਸਥਾ ਪੰਜਾਬ ਸਰਕਾਰ ਦਾ ਅਦਾਰਾ ਹੈ, ਇੱਥੇ ਕੋਈ ਫੀਸ ਨਹੀ ਲਈ ਜਾਂਦੀ ਅਤੇ ਯੁਵਕਾਂ ਲਈ ਮੁਫ਼ਤ ਸਿਖਲਾਈ, ਖਾਣੇ ਅਤੇ ਰਿਹਾਇਸ਼ ਦਾ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 98148-50214 ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਉਪਰੰਤ ਉਨ੍ਹਾਂ ਕੈਂਪ ਵਿਖੇ ਪੌਦਾ ਵੀ ਲਗਾਇਆ ਅਤੇ ਪਿੰਡ ਬੋੜਾਵਾਲ...
15 ਅਗਸਤ ਵਾਲੇ ਦਿਨ ਸਮਾਗਮ ਵਾਲੀ ਥਾਂ ਤੋਂ 02 ਕਿਲੋਮੀਟਰ ਦੇ ਘੇਰੇ ਅੰਦਰ ਡਰੋਨ ਕੈਮਰੇ ਉਡਾਉਣ ’ਤੇ ਪਾਬੰਦੀ ਦੇ ਹੁਕਮ

15 ਅਗਸਤ ਵਾਲੇ ਦਿਨ ਸਮਾਗਮ ਵਾਲੀ ਥਾਂ ਤੋਂ 02 ਕਿਲੋਮੀਟਰ ਦੇ ਘੇਰੇ ਅੰਦਰ ਡਰੋਨ ਕੈਮਰੇ ਉਡਾਉਣ ’ਤੇ ਪਾਬੰਦੀ ਦੇ ਹੁਕਮ

Punjab News
ਮਾਨਸਾ, 08 ਅਗਸਤ:ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ 15 ਅਗਸਤ, 2024 ਨੂੰ ਬਹੁਮੰਤਵੀ ਖੇਡ ਸਟੇਡੀਅਮ, ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿਖੇ ਹੋਣ ਵਾਲੇ ਸੁਤੰਤਰਤਾ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਦੇ ਮੱਦੇਨਜ਼ਰ ਇਸ ਦੇ ਆਲੇ ਦੁਆਲੇ ਦੇ 02 ਕਿਲੋਮੀਟਰ ਦੇ ਏਰੀਏ ਨੂੰ ਰੈਡ ਜ਼ੋਨ ‘ਨੋ ਡਰੋਨ ਜ਼ੋਨ’ ਘੋਸ਼ਿਤ ਕਰਦਿਆਂ ਡਰੋਨ ਕੈਮਰਿਆਂ ਨੂੰ ਉਡਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੈ। ਇਹ ਪਾਬੰਦੀ ਵੀ.ਆਈ.ਪੀ. ਨਾਲ ਆਉਣ ਵਾਲੀ ਸੋਸ਼ਲ ਮੀਡੀਆ ਟੀਮ ’ਤੇ ਲਾਗੂ ਨਹੀਂ ਹੋਵੇਗੀ।ਹੁਕਮ ਵਿਚ ਕਿਹਾ ਗਿਆ ਹੈ ਕਿ ਸੀਨੀਅਰ ਕਪਤਾਨ ਪੁਲਿਸ, ਮਾਨਸਾ ਵੱਲੋਂ ਜਾਰੀ ਪੱਤਰ ਰਾਹੀਂ ਲਿਖਿਆ ਗਿਆ ਹੈ ਕਿ ਜ਼ਿਲ੍ਹਾ ਮਾਨਸਾ ਅੰਦਰ 15 ਅਗਸਤ, 2024 (ਸੁਤੰਤਰਤਾ ਦਿਵਸ) ਸਮਾਗਮ ਦੌਰਾਨ ਵੀ.ਆਈ.ਪੀ. ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਮਾਗਮ ਵਾਲੀ ਜਗ੍ਹਾ ’ਤੇ 02 ਕਿਲੋਮੀਟਰ ਦੇ ਏਰੀਏ ਨੂੰ ਰੈਡ ਜ਼ੋਨ ਘੋਸ਼ਿਤ ਕਰਕੇ ‘ਨੋ ਡਰੋਨ ਜ਼ੋਨ’ ਐਲਾਨਿਆ ਜਾਵੇ ਅਤੇ ਕਿਸੇ ਨੂੰ ਵੀ ਡਰੋਨ ਕੈਮਰਾ...
ਸਰਕਾਰੀ ਪ੍ਰਾਇਮਰੀ ਸਕੂਲ ਕਰਨੀਵਾਲਾ ਵਿਖੇ ਬਾਥਰੂਮ ਦਾ ਉਦਘਾਟਨ

ਸਰਕਾਰੀ ਪ੍ਰਾਇਮਰੀ ਸਕੂਲ ਕਰਨੀਵਾਲਾ ਵਿਖੇ ਬਾਥਰੂਮ ਦਾ ਉਦਘਾਟਨ

Punjab News
 ਗਿਦੜਬਾਹਾ/ਸ੍ਰੀ ਮੁਕਤਸਰ ਸਾਹਿਬ 8 ਅਗਸਤ                          ਸ੍ਰੀ ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ  ਸ੍ਰੀ ਮੁਕਤਸਰ ਸਾਹਿਬ ਨੇ ਆਪਣੇ ਅਖਤਿਆਰੀ ਕੋਟੇ ‘ਚੋ ਦੋ ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਬਲਾਕ ਗਿੱਦੜਬਾਹਾ ਦੇ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਕਰਨੀਵਾਲਾ ਵਿਖੇ ਸਕੂਲੀ ਬੱਚਿਆਂ ਲਈ ਬਾਥਰੂਮ ਦਾ ਉਦਘਾਟਨ ਕੀਤਾ।                       ਇਸ ਮੌਕੇ ਕਾਉਣੀ ਨੇ ਕਿਹਾ ਕਿ ਇਸ ਬਾਥਰੂਮ ਦੇ ਬਨਣ ਨਾਲ ਸਕੂਲੀ ਬੱਚਿਆਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ।                      ਉਹਨਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਕੂਲੀ ਸਿੱਖਿਆ ਨੂੰ ਉਤਸ਼ਾਹਿਤ ਕਰ ਰਹੀ ਹੈ ਜਿਸ ਤਹਿਤ ਰਾਜ ਵਿਚ ਸਕੂਲ ਆਫ ਐਮੀਨੈਂਸ ਅਤੇ ਸਮਾਰਟ ਸਕੂਲਾਂ ਦੀ ਵਿਵਸਥਾ ਕੀਤੀ ਗਈ ਹੈ, ਉਥੇ ਹੀ ਵਿਦਿ...
ਦੂਸ਼ਿਤ ਪਾਣੀ ਦੀ  ਵਰਤੋਂ ਨਾਲ ਹੁੰਦੀਆਂ ਹਨ ਹੈਜ਼ਾ, ਦਸਤ, ਹੈਪੇਟਾਈਟਸ-ਏ ਤੇ ਈ ਵਰਗੀਆਂ ਗੰਭੀਰ ਬੀਮਾਰੀਆਂ- ਡਾ.ਰੇਖਾ

ਦੂਸ਼ਿਤ ਪਾਣੀ ਦੀ  ਵਰਤੋਂ ਨਾਲ ਹੁੰਦੀਆਂ ਹਨ ਹੈਜ਼ਾ, ਦਸਤ, ਹੈਪੇਟਾਈਟਸ-ਏ ਤੇ ਈ ਵਰਗੀਆਂ ਗੰਭੀਰ ਬੀਮਾਰੀਆਂ- ਡਾ.ਰੇਖਾ

Punjab News
ਮਮਦੋਟ (ਫਿਰੋਜ਼ਪੁਰ) 8 ਅਗਸਤ 2024 -           ਪੰਜਾਬ ਸਰਕਾਰ ਵੱਲੋਂ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਸੂਬੇ ਦੇ ਵਸਨੀਕਾਂ ਨੂੰ ਦੂਸ਼ਿਤ ਪਾਣੀ ਨਾਲ ਹੋਣ ਵਾਲੇ  ਰੋਗਾਂ ਤੋ ਬਚਾਉਣ ਲਏ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ  ਹੈ। ਇਹ ਪ੍ਰਗਟਾਵਾ ਡਾ. ਰੇਖਾ  ਵੱਲੋਂ ਆਸ਼ਾ ਵਰਕਰਾਂ ਨੂੰ ਦੂਸ਼ਿਤ ਪਾਣੀ ਨਾਲ ਹੋਣ ਵਾਲੀ  ਬੀਮਾਰੀਆਂ ਤੋ ਬਚਾਉਣ ਲਈ ਹਰ ਸੰਭਵ ਕਦਮ ਚੁੱਕਣ ਦੀ ਹਦਾਇਤ ਕਰਨ ਮੌਕੇ ਕੀਤਾ ਗਿਆ।           ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਰੇਖਾ  ਨੇ ਕਿਹਾ ਕੀ ਗਰਮੀ ਅਤੇ ਬਰਸਾਤ ਦੇ ਮੌਸਮ ਦੌਰਾਨ ਪਾਣੀ ਤੋਂ ਹੋਣ ਵਾਲੀਆਂ  ਬੀਮਾਰੀਆਂ ਜਿਵੇ ਹੈਜ਼ਾ, ਦਸਤ ਰੋਗ,  ਹੈਪਿਟਾਈਟਸ ਏ ਤੇ ਈ ਆਦਿ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਬਚਾਅ ਲਈ ਜਾਗਰੂਕ ਹੋਣ ਦੇ ਨਾਲ-ਨ...
ਵਾਤਾਵਰਨ ਦੀ ਸੰਭਾਲ ਲਈ ਵੱਧ ਤੋ ਵੱਧ ਰੁੱਖ ਲਗਾਓ – ਅਮਰੀਕ ਸਿੰਘ

ਵਾਤਾਵਰਨ ਦੀ ਸੰਭਾਲ ਲਈ ਵੱਧ ਤੋ ਵੱਧ ਰੁੱਖ ਲਗਾਓ – ਅਮਰੀਕ ਸਿੰਘ

Punjab News
ਫ਼ਿਰੋਜ਼ਪੁਰ 8 ਅਗਸਤ (   ) ਸੱਭਿਆਚਾਰ ਅਤੇ ਖੇਡਾਂ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਅਤੇ ਭਾਰਤ ਦੇ ਸਭ ਤੋਂ ਵਧੀਆ ਪਿੰਡ ਦਾ ਐਵਾਰਡ ਪ੍ਰਾਪਤ ਕਰਨ ਵਾਲੇ ਪਿੰਡ ਨੂਰਪੁਰ ਸੇਠਾਂ ਦੇ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਅਤੇ ਯੂਥ ਵੈਲਫੇਅਰ ਕਲੱਬ ਨੇ ਸਾਂਝੇ ਤੌਰ ’ਤੇ ਪਿੰਡ ਦੀ ਫਿਰਨੀ ਉਪਰ ਸਜਾਵਟੀ ਪੌਦੇ ਲਗਾ ਕੇ ਵਾਤਾਵਰਨ ਬਚਾਉਣ ਦਾ ਸੰਕਲਪ ਲਿਆ।             ਇਸ ਰੁੱਖ ਲਗਾਊ ਤੇ ਵਾਤਾਵਰਨ ਸੰਭਾਲ ਮੁਹਿੰਮ ਦੀ ਸ਼ੁਰੂਆਤ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਫ਼ਿਰੋਜ਼ਪੁਰ ਅਮਰੀਕ ਸਿੰਘ ਨੇ ਦੋਹਾਂ ਕਲੱਬਾਂ ਦੇ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਕਤ ਦੋਵੇ ਕਲੱਬ ਲੋਕ ਸੇਵਾ ਦੇ ਕੰਮਾਂ ਵਿੱਚ ਮਦਦ ਕਰਨ ਲਈ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੇ ਹਨ। ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿਚ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਅਤੇ ਯੂਥ ਵੈਲਫੇਅਰ ਕਲੱਬ ਨੇ ਹਮੇਸ਼...
ਨਸਿ਼ਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਣਕਾਰੀ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਫਾਈਨਲ ਨਾਟਕ ਮੁਕਾਬਲਿਆਂ ਦਾ ਅਯੋਜਨ– ਡਿਪਟੀ ਕਮਿਸ਼ਨਰ

ਨਸਿ਼ਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਣਕਾਰੀ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਫਾਈਨਲ ਨਾਟਕ ਮੁਕਾਬਲਿਆਂ ਦਾ ਅਯੋਜਨ– ਡਿਪਟੀ ਕਮਿਸ਼ਨਰ

Punjab News
ਸ੍ਰੀ ਮੁਕਤਸਰ ਸਾਹਿਬ  8 ਅਗਸਤਨਸਿ਼ਆਂ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਬਚਾਉਣ ਲਈ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਨਾਟਕਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ,ਇਸ ਸਬੰਧ ਵਿੱਚ ਜਿ਼ਲ੍ਹਾ ਪੱਧਰੀ ਨਸਿ਼ਆਂ ਵਿਰੁੱਧ ਨਾਟਕ ਮੁਕਾਬਲੇ ਜਿ਼ਲ੍ਹਾ ਰੈਡ ਕਰਾਸ ਸੰਸਥਾ ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਕੀਤੇ ਗਏ, ਇਹਨਾਂ ਨਾਟਕ ਮੁਕਾਬਲਿਆਂ ਦੀ ਪ੍ਰਧਾਨਗੀ ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਕੀਤੀ, ਇਸ ਮੌਕੇ ਤੇ ਪੰਜਾਬੀ ਸਿਨੇਮਾ ਜਗਤ ਦੇ ਕਲਾਕਾਰ ਸ੍ਰੀ ਗੁੱਗੂ ਗਿੱਲ ਨੇ ਵਿਸ਼ੇਸ਼ ਤੌਰ ਤੇ ਸਿਰਕਿਤ ਕੀਤੀ।    ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਨਸ਼ਾ ਇੱਕ ਕੈਂਸਰ ਦੀ ਤਰ੍ਹਾਂ ਹੈ, ਜੋ ਅੰਦਰੋਂ-ਅੰਦਰ ਹੀ ਮਨੁੱਖੀ ਸਰੀਰ ਨੂੰ ਘੁੰਣ ਵਾਂਗ ਖਾਂ ਜਾਂਦਾ ਹੈ।ਇਸ ਨਸ਼ੇ ਨੂੰ ਖਤਮ ਕਰਨ ਲਈ ਸਮਾਜ ਦੇ ਆਹੁਦੇਦਾਰਾਂ ਨੂੰ ਅਹਿਮ ਰੋਲ ਅਦਾ ਕਰਨਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿ ਨਸ਼ੇ ਦੇ ਰੋਗੀ ਨੂੰ ਹਸਪਤਾਲ ਵਿੱਚ ਦਾਖਲ ਰਹਿ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ ਅਤੇ ਸਰਕਾਰ ਨੇ ਨਸ਼ੇ ਨੂੰ ਖਤਮ...
ਸਲਮ ਏਰੀਆ ਦੇ 16 ਬਚਿਆਂ ਦਾ ਸਰਕਾਰੀ ਪ੍ਰਾਇਮਰੀ ਸਕੂਲ ਬੇਸਿਕ ਅਬੋਹਰ ਵਿਖੇ ਕਰਵਾਇਆ ਦਾਖਲਾ

ਸਲਮ ਏਰੀਆ ਦੇ 16 ਬਚਿਆਂ ਦਾ ਸਰਕਾਰੀ ਪ੍ਰਾਇਮਰੀ ਸਕੂਲ ਬੇਸਿਕ ਅਬੋਹਰ ਵਿਖੇ ਕਰਵਾਇਆ ਦਾਖਲਾ

Punjab News
ਅਬੋਹਰ, ਫਾਜ਼ਿਲਕਾ 8 ਅਗਸਤ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿਖਿਆ ਨੂੰ ਹਰ ਘਰ, ਹਰ ਇਕ ਬਚੇ ਤੇ ਹਰ ਨਾਗਰਿਕ ਤੱਕ ਪਹੁੰਚਾਉਣ ਲਈ ਲਗਾਤਾਰ ਕਾਰਜਸ਼ੀਲ ਹੈ। ਕੋਈ ਵੀ ਬੱਚਾ ਸਿਖਿਆ ਤੋਂ ਵਾਂਝਾ ਨਾਂ ਰਹੇ, ਇਸ ਲਈ ਸਰਕਾਰ ਵੱਲੋ ਸਕੂਲਾਂ ਵਿਖੇ ਬਚਿਆਂ ਦਾ ਵੱਧ ਤੋਂ ਵੱਧ ਦਾਖਲਾ ਕਰਵਾਉਣ ਸਬੰਧੀ ਜਾਗਰੂਕਤਾ ਅਭਿਆਨ ਚਲਾਏ ਜਾ ਰਹੇ ਹਨ। ਸਿਖਿਆ ਦੇ ਮਹੱਤਵ ਨੂੰ ਸਮਝਦਿਆਂ ਹਰ ਇਕ ਬਚਾ ਪੜਾਈ ਕਰੇ, ਇਸ ਤਹਿਤ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ  ਬਚਿਓ ਆਉ ਸਕੂਲ ਚਲਿਓ ਮੁਹਿੰਮ ਦੇ ਮੱਦੇਨਜਰ ਸਲਮ ਏਰੀਆ ਦੇ 16 ਬਚਿਆਂ ਦਾ ਸਰਕਾਰੀ ਪ੍ਰਾਇਮਰੀ ਸਕੂਲ ਬੇਸਿਕ ਅਬੋਹਰ ਵਿਖੇ ਦਾਖਲਾ ਕਰਵਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸਲਮ ਏਰੀਆ ਦੇ ਬਚਿਆਂ ਦੇ ਮਾਪੇ ਜੋ ਕਿ ਦਿਹਾੜੀ ਮਜਦੂਰੀ ਦਾ ਕੰਮ ਕਰਦੇ ਸਨ ਜਿੰਨ੍ਹਾਂ ਵਿਚ ਸਿਖਿਆ ਪ੍ਰਤੀ ਵਧੇਰੇ ਜਾਗਰੂਕਤਾ ਨਾ ਹੋਣ ਕਰਕੇ ਬਚਿਆਂ ਨੂੰ ਸਕੂਲ ਵਿਚ ਪੜ੍ਹਨ ਲਈ ਨਹੀਂ ਭੇਜਿਆ ਜਾ ਰਿਹਾ ਸੀ, ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਖਿਆ ਪ੍ਰਤੀ ਜਾਗਰੂਕ ਕਰਨ ਦੇ ਨਾਲ—ਨਾਲ...
ਵਿਧਾਇਕ, ਡੀ.ਸੀ ਅਤੇ ਐਮ.ਸੀ ਕਮਿਸ਼ਨਰ ਨੇ ਰੇਲਵੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਵਿਧਾਇਕ, ਡੀ.ਸੀ ਅਤੇ ਐਮ.ਸੀ ਕਮਿਸ਼ਨਰ ਨੇ ਰੇਲਵੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

Punjab News
 ਲੁਧਿਆਣਾ, 8 ਅਗਸਤ (000) ਲੁਧਿਆਣਾ ਸੈਂਟਰਲ ਤੋਂ ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਰੇਲਵੇ ਅਧਿਕਾਰੀਆਂ ਅਤੇ ਪਰਿਵਾਰਾਂ ਦੇ ਨੁਮਾਇੰਦਿਆਂ ਨਾਲ ਝੁੱਗੀ-ਝੌਂਪੜੀ ਵਾਲੇ 31 ਪਰਿਵਾਰਾਂ ਦੇ ਮੁੜ-ਵਸੇਬੇ  ਲਈ ਵਿਚਾਰ-ਵਟਾਂਦਰਾ ਕੀਤਾ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਦੀ ਜ਼ਮੀਨ 'ਤੇ 31 ਸਥਾਈ ਕਬਜ਼ੇ ਹਨ ਜਿੱਥੇ ਉਹ ਲੁਧਿਆਣਾ ਤੋਂ ਕਿਲਾ ਰਾਏਪੁਰ (17.174 ਕਿਲੋਮੀਟਰ) ਤੱਕ ਰੇਲਵੇ ਟ੍ਰੈਕ ਨੂੰ ਦੂਹਰੀ ਕਰਨ ਦੇ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ, ਜਿਸ ਵਿੱਚ 25 ਕੇ.ਵੀ ਹਾਈ ਰਾਈਜ਼ ਰੇਲਵੇ ਇਲੈਕਟ੍ਰੀਫਿਕੇਸ਼ਨ ਅਤੇ ਸਿਗਨਲਿੰਗ ਅਤੇ ਦੂਰ-ਸੰਚਾਰ ਦੇ ਕੰਮ ਸ਼ਾਮਲ ਹਨ।  ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਪਰਿਵਾਰਾਂ ਦੇ ਮੁੜ ਵਸੇਬੇ ਲਈ ਜਲਦ ਤੋ ਜਲਦ ਹੱਲ ਲੱਭੇਗਾ। ਵਿਧਾਇਕ ਦੇ ਕਹਿਣ 'ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐਸ.ਡੀ.ਐਮ ਵਿਕਾਸ ਹੀਰਾ, ਐਮ.ਸੀ ਅਤੇ ਰੇਲਵੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਰਿਵਾਰਾਂ ਦੇ ਨੁਮਾਇੰਦਿਆਂ...