Sunday, September 27Malwa News
Shadow

Punjab News

ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਹੋਈ ਮੀਟਿੰਗ

Punjab News
ਫਿਰੋਜ਼ਪੁਰ, 13 ਅਗਸਤ 2024.         ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਦੌਰਾਨ ਵੱਖ-ਵੱਖ ਸਕੀਮਾ ਦੇ ਕਰਜਾ ਕੇਸਾਂ ਦੀ ਮੰਨਜੂਰੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਹ ਮੀਟਿੰਗ ਸ. ਗੁਰਮੀਤ ਸਿੰਘ ਬਰਾੜ ਜ਼ਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫਸਰ-ਕਮ-ਚੇਅਰਮੈਨ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਪ੍ਰਧਾਨਗੀ ਹੇਠ ਡਾ.ਬੀ.ਆਰ ਅੰਬੇਦਕਰ ਭਵਨ ਫਿਰੋਜਪੁਰ ਵਿਖੇ ਹੋਈ।  ਮੀਟਿੰਗ ਦੌਰਾਨ ਸ਼੍ਰੀ ਪਰਜੀਤ ਸਿੰਘ ਜ਼ਿਲ੍ਹਾ ਫੀਲਡ ਅਫਸਰ ਬੈਕਫਿੰਕੋ ਵੱਲੋਂ ਮੀਟਿੰਗ ਦਾ ਏਜੰਡਾ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਵਿੱਚ ਰੱਖਿਆ ਗਿਆ। ਮੀਟਿੰਗ ਵਿੱਚ ਜ਼ਿਲ੍ਹਾ ਉਦਯੋਗ ਕੇਂਦਰ ਅਤੇ ਉੱਪ ਅਰਥ ਅਤੇ ਅੰਕੜਾ ਸਲਾਹਕਾਰ ਅਫਸਰ ਦੇ ਨੁਮਾਇੰਦੇ ਹਾਜ਼ਰ ਹੋਏ ।          ਮੀਟਿੰਗ ਵਿੱਚ ਪਛੜੇ ਵਰਗ ਦੇ ਲੋਕਾਂ ਲਈ ਪੰਜਾਬ ਸਰਕਾਰ ਦੇ ਆਦਾਰੇ ਵੱਲੋ ਚਲਾਈਆਂ ਜਾ ਰਹੀਆਂ ਸਵੈ-ਰੋਜ਼ਗਾਰ/ਸਹਾਇਕ ਧੰਦਿਆਂ ਲਈ ਕਰਜ਼ੇ ਦੀਆਂ ਸਕੀਮਾਂ ਤਹਿਤ ਸਕਰੀਨਿੰਗ ਕਮੇਟੀ ਦੀ ਮੀਟ...

ਜਿ਼ਲ੍ਹਾ ਪ੍ਰਸ਼ਾਸਨ ਵਲੋਂ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ ਹੈ ਪੂਰਾ ਸਨਮਾਨ

Punjab News
ਸ੍ਰੀ ਮੁਕਤਸਰ ਸਾਹਿਬ 13 ਅਗਸਤ                           ਪੰਜਾਬ ਸਰਕਾਰ ਵਲੋਂ ਸੁਤੰਤਰਤਾ ਸੈਨਾਨੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ, ਸ੍ਰੀ ਸੰਜੀਵ ਕੁਮਾਰ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆਂ ਕਿ ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਾਂ ਤੇ  ਸੁਤੰਤਰਤਾ ਦਿਵਸ ਦੀ ਆਮਦ ਦੇ ਮੌਕੇ ਤੇ ਸ੍ਰੀਮਤੀ ਬਲਵੀਰ ਕੌਰ  ਪਿੰਡ ਥਾਂਦੇਵਾਲਾ ਅਤੇ ਸ੍ਰੀਮਤੀ ਸੁਰਜੀਤ ਕੌਰ ਪਿੰਡ ਭਲਾਈਆਣਾ ਵਿਖੇ ਜਾ ਕੇ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੇ ਜਿਹੜੇ ਸੁਤੰਤਰਤਾ ਸੈਨਾਨੀ ਬਜੁਰਗ ਹੋਣ ਕਾਰਨ ਅਤੇ ਸੁਤੰਤਰਤਾ ਦਿਵਸ ਵਿੱਚ ਸ਼ਾਮਿਲ ਨਹੀਂ ਹੋ ਸਕਦੇ, ਉਹਨਾਂ ਨੂੰ ਜਿਲ੍ਹਾ ਪ੍ਰਸ਼ਾਸਨ ਵਲੋਂ ਘਰ-ਘਰ ਜਾ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ।ਇਸੇ ਤਰ੍ਹਾਂ ਸੁਤੰਤਰਤਾ ਸੈਨਾਨੀ ਦੇ ਪਰਿਵਾਰਕ ਮੈਂਬਰ ਸ੍ਰੀਮਤੀ ਅੰਗਰੇਜ਼ ਕੌਰ ਪਿੰਡ ਖੁਨਣ ਖੁਰਦ ਅਤੇ ਸ.ਮੁਖਤਿਆਰ ਸਿੰਘ ਪਿੰਡ ਧਿਗਾਣਾ ਨ...

ਖੁਸ਼ਬੂ ਸਾਵਨਸੁੱਖਾ ਸਵਨਾ ਵੱਲੋਂ ਸਕੂਲ ਆਫ ਐਮੀਨਾਸ ਫਾਜ਼ਿਲਕਾ ਵਿਖੇ ਵਿਦਿਆਰਥੀਆਂ ਨੂੰ ਵਰਦੀਆਂ ਦੀ ਕੀਤੀ ਗਈ ਵੰਡ

Punjab News
ਫਾਜ਼ਿਲਕਾ 13 ਅਗਸਤ ਸਕੂਲ ਆਫ ਐਮੀਨਾਸ ਫਾਜ਼ਿਲਕਾ ਵਿਖੇ ਵਰਦੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ, ਇਸ ਪ੍ਰੋਗਰਾਮ ਵਿਚ ਖੁਸ਼ਬੂ ਸਾਵਨਸੁੱਖਾ ਸਵਨਾ ਧਰਮਪਤਨੀ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਵੱਲੋਂ ਸ਼ਮੂਲੀਅਤ ਕਰਕੇ ਵਿਦਿਆਰਥੀ ਵਰਗ ਨੂੰ ਵਰਦੀਆਂ ਦੀ ਵੰਡ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਦਿਆਰਥੀ ਨੂੰ ਸਿਖਿਆ ਪੱਖੋਂ ਕੋਈ ਮੁਸ਼ਕਿਲ ਨਾ ਆਉਣ ਦੇ ਉਦੇਸ਼ ਸਦਕਾ ਸਹੂਲਤਾ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਵਰਦੀਆਂ, ਕਿਤਾਬਾਂ, ਮਿਡ ਡੇਅ ਮੀਲ ਆਦਿ ਸਹੂਲਤਾਂ ਮੁਫਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਜਿਸ ਨਾਲ ਵਿਦਿਆਰਥੀ ਨੂੰ ਸਿਖਿਆ ਦੇ ਪੱਖੋਂ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਖੇ ਸਿਖਿਆ ਦੇ ਨਾਲ-ਨਾਲ ਹੋਰ ਬੁਨਿਆਦੀ ਸਹੂਲਤਾਂ ਮਿਲਣ ਨਾਲ ਵਿਦਿਆਰਥੀਆਂ ਦੀ ਸਰਕਾਰੀ ਸਕੂਲਾਂ ਵਿਚ ਦਾਖਲੇ ਪ੍ਰਤੀ ਰੂਚੀ ਵਧੀ ਹੈ। ਇਸ ਮੌਕੇ ਸਕੂਲ ਆਫ ਐਮੀਨਾਸ ਦਾ ਸਮੂਹ ਸਟਾਫ ਅਤੇ ਹੋਰ ਪਤਵੰਤੇ ਸਜਨ ਮੋਜ਼ੂਦ ਸਨ।...

ਹਰ ਘਰ ਤਿਰੰਗਾ ਮੁਹਿੰਮ ਦੇ ਜਸ਼ਨ ਸਬੰਧੀ ਪ੍ਰੈਸ ਰਿਲੀਜ਼ 13 ਅਗਸਤ 2024: ਅੰਮ੍ਰਿਤਸਰ ਗਰੁੱਪ ਐਨ.ਸੀ.ਸੀ

Punjab News
ਅੰਮ੍ਰਿਤਸਰ 13 ਅਗਸਤ, 2024 ---           ਅੱਜ ਅੰਮ੍ਰਿਤਸਰ ਗਰੁੱਪ ਐਨ.ਸੀ.ਸੀ. ਨੇ 1 ਪੰਜਾਬ ਗਰਲਜ਼ ਬੀਐਨ ਦੇ ਪ੍ਰਬੰਧ ਹੇਠ ਬਲੀਦਾਨ ਦੇ ਸਮਾਰਕ, ਜਲ੍ਹਿਆਂ ਵਾਲਾ ਬਾਗ ਵਿਖੇ ਊਰਜਾ ਅਤੇ ਦੇਸ਼ ਭਗਤੀ ਦੇ ਜਸ਼ਨ ਨਾਲ 78ਵੇਂ ਸੁਤੰਤਰਤਾ ਦਿਵਸ ਦੇ ਜਸ਼ਨ ਦੀ ਸ਼ੁਰੂਆਤ ਕੀਤੀ। ਇਸ ਮੌਕੇ 105 ਐਨਸੀਸੀ ਕੈਡਿਟਾਂ ਅਤੇ ਕਰਮਚਾਰੀਆਂ ਨੂੰ ਇਕੱਠੇ ਹੋ ਕੇ ਜਸ਼ਨਾਂ ਨੂੰ ਮਨਾਇਆ।                 ਐਨ ਸੀ ਸੀ ਕੈਡਿਟਾਂ ਨੇ ਸਭ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਸਫਾਈ ਕੀਤੀ ਅਤੇ ਕੈਡਿਟਾਂ ਨੇ ਜੋਸ਼ ਨਾਲ ਦੇਸ਼ ਭਗਤੀ ਦੇ ਗੀਤ ਗਾਏ ਸਨ ਜੋ ਸਾਰੇ ਮਹਿਮਾਨਾਂ ਵਿੱਚ ਮਾਣ ਅਤੇ ਏਕਤਾ ਦੀ ਸਾਂਝੀ ਭਾਵਨਾ ਨੂੰ ਜਗਾਉਂਦੇ ਸਨ।                &n...

ਡਿਪਟੀ ਕਮਿਸ਼ਨਰ ਵੱਲੋਂ ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਤਰੁਣ ਸ਼ਰਮਾ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ

Punjab News
ਲੁਧਿਆਣਾ, 13 ਅਗਸਤ (000) - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਤਰੁਣ ਸ਼ਰਮਾ ਦੀਆਂ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਅਤੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਸ਼ਲਾਘਾ ਕੀਤੀ। ਆਪਣੇ ਦਫ਼ਤਰ ਵਿੱਚ ਡਿਪਟੀ ਕਮਿਸ਼ਨਰ ਨੇ ਚੈਂਪੀਅਨ ਸ਼ਰਮਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਆਪਣੀ ਯਾਦਗਾਰੀ ਕਾਰਗੁਜ਼ਾਰੀ ਨਾਲ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਹੋਣ ਵਾਲੇ ਮੁਕਾਬਲਿਆਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਤਰੁਣ ਸ਼ਰਮਾ ਨੂੰ ਹਰ ਸੰਭਵ ਮਦਦ ਦੀ ਪੇਸ਼ਕਸ਼ ਵੀ ਕੀਤੀ। ਤਰੁਣ ਸ਼ਰਮਾ ਨੇ ਵੀ ਇਸ ਸਨਮਾਨ ਲਈ ਸੁ਼ਕਰਾਨਾ ਕਰਦਿਆਂ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ।...

ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਵੋਟਰ ਰਜਿਸਟ੍ਰੇਸ਼ਨ ਲਈ ਮਿਸ਼ਨ ਮੋਡ ‘ਤੇ ਕੰਮ ਕਰਨ ਦੇ ਨਿਰਦੇਸ਼ ਜਾਰੀ

Punjab News
ਲੁਧਿਆਣਾ, 13 ਅਗਸਤ (000) - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਚੋਣਾਂ ਲਈ ਯੋਗ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਲਈ ਮਿਸ਼ਨ ਮੋਡ 'ਤੇ ਕੰਮ ਕਰਨ। ਆਪਣੇ ਦਫ਼ਤਰ ਵਿੱਚ ਮੀਟਿੰਗ ਦੌਰਾਨ, ਡਿਪਟੀ ਕਮਿਸ਼ਨਰ ਵੱਲੋਂ 16 ਸਤੰਬਰ ਦੀ ਸਮਾਂ ਸੀਮਾ ਤੋਂ ਪਹਿਲਾਂ ਵੋਟਰਾਂ ਦੀ ਗਿਣਤੀ ਵਿੱਚ ਵਾਧਾ ਕਰਨ ਲਈ ਸਰਗਰਮੀ ਨਾਲ ਖੇਤਰ ਵਿੱਚ ਕੰਮ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਰਜਿਸਟ੍ਰੇਸ਼ਨ ਫਾਰਮਾਂ ਲਈ ਸੁਚਾਰੂ ਢੰਗ ਨਾਲ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਬੀ.ਐਲ.ਓ/ਪਟਵਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਪਿੰਡਾਂ/ਮੁਹੱਲਿਆਂ ਵਿੱਚ ਪਹੁੰਚ ਕੇ ਇਹ ਯਕੀਨੀ ਬਣਾਉਣ ਕਿ ਕੋਈ ਵੀ ਯੋਗ ਵਿਅਕਤੀ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਪਿੱਛੇ ਨਾ ਰਹਿ ਜਾਵੇ। ਡਿਪਟੀ ਕਮਿਸ਼ਨਰ ਸਾਹਨੀ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਰਜਿਸਟ੍ਰੇਸ਼ਨ ਫਾਰਮ ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ 'ਤੇ ਉਪਲਬਧ ਹਨ ਅਤੇ ਲੋਕਾਂ ਨੂੰ ਦਿੱਤੀ ਗਈ ਸਮਾਂ ਸੀਮਾ ਦੇ ਅੰਦਰ ਉਨ੍ਹਾਂ ਨੂੰ ਡਾਊਨਲੋਡ ...

ਵਾਟਰ ਬੋਰਨ ਡਸੀਜ ਡਾਇਰੀਆ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਕੀਤਾ ਜਾਗਰੂਕ

Punjab News
ਫਾਜਿਲਕਾ 13 ਅਗਸਤ ਜ਼ਿਲ੍ਹਾ ਫਾਜ਼ਿਲਕਾ ਵਿੱਚ ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਸ਼੍ਰੀ ਧਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਉਪ ਮੰਡਲ ਇੰਜੀਨਅਰ ਜਲਾਲਾਬਾਦ ਜਲ ਸਪਲਾਈ ਅਤੇ ਸੈਨੀਟੇਸ਼ਨ ਸ਼੍ਰੀ ਅਰਵਿੰਦ ਬਲਾਣਾ ਦੀਆਂ ਹਦਾਇਤਾਂ ਅਨੁਸਾਰ ਦਸਤ ਰੋਕੋ ਮੁਹਿੰਮ ਦੀ ਲੜੀ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਚੱਕ ਸੋਹਣਾ ਸਾਂਦੜ ਬਲਾਕ ਜਲਾਲਾਬਾਦ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਹਿੰਮ ਨਾਲ ਜੋੜਿਆ ਗਿਆ। ਮਾਨਸੂਨ ਸੀਜ਼ਨ ਦੌਰਾਨ ਵਾਟਰ ਬੋਰਨ ਡਸੀਜ ਡਾਇਰੀਆ ਦੇ ਲੱਛਣਾਂ ਅਤੇ ਰੋਕਥਾਮ ਦੇ ਉਪਾਅ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਜਲਾਲਾਬਾਦ ਦੇ ਜੂਨੀਅਰ ਇੰਜੀਨੀਅਰ ਭਗਵਾਨ ਸਿੰਘ, ਬਲਾਕ ਕੋਆਰਡੀਨੇਟਰ ਅਮਨ ਕੰਬੋਜ ਅਤੇ ਸਮੂਹ ਸਟਾਫ਼ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸੋਹਣਾ ਸਾਂਦੜ ਹਾਜ਼ਰ ਰਹੇ।...

ਪੰਜਾਬ ਸਰਕਾਰ ਵੱਲੋਂ ਉਦਯੋਗਾਂ ਲਈ ਗਰੀਨ ਸਟੈਂਪ ਪੇਪਰ ਨਿਵੇਕਲੀ ਪਹਿਲਕਦਮੀ-ਡਿਪਟੀ ਕਮਿਸ਼ਨਰ

Punjab News
ਮਾਨਸਾ, 12 ਅਗਸਤ:ਪੰਜਾਬ ਸਰਕਾਰ ਵੱਲੋਂ ਉਦਯੋਗਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਦਯੋਗ ਲਗਾਉਣ ਲਈ ਸੀ.ਐਲ.ਯੂ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਕਰਨ ਦੇ ਉਪਰਾਲੇ ਤਹਿਤ, ਮੁੱਖ ਮੰਤਰੀ ਪੰਜਾਬ ਵੱਲੋਂ ਮਈ 2023 ਵਿੱਚ ਉਦਯੋਗਾਂ ਲਈ ਗਰੀਨ ਸਟੈਂਪ ਪੇਪਰ ਦੀ ਵਿਧੀ ਸ਼ੁਰੂ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਗਰੀਨ ਸਟੈਂਪ ਪੇਪਰ ਰਾਹੀਂ ਰਜਿਸਟਰੀ ਕਰਵਾਉਣ ਸਮੇਂ 06 ਵਿਭਾਗ ਲੇਬਰ, ਪ੍ਰਦੂਸ਼ਨ, ਹਾਊਸਿੰਗ, ਫੋਰੈਸਟ, ਰੈਵਿਨਊ ਅਤੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਉਦਯੋਗ ਲਈ ਅਨੁਕੂਲ ਜਗ੍ਹਾ ਦੀ ਪਹਿਲਾਂ ਹੀ ਪੁਸ਼ਟੀ ਕਰਵਾ ਲਈ ਜਾਂਦੀ ਹੈ।  ਇਸ ਵਿਸ਼ੇਸ਼ ਉਪਰਾਲੇ ਦਾ ਲਾਭ ਸਮੂਹ ਉਦਮੀਆਂ ਨੂੰ ਪਹੁੰਚਾਉਣ ਅਤੇ ਇਸਦੀ ਜਾਣਕਾਰੀ ਸਾਰੇ ਸਟੇਕਹੋਲਡਰ ਨੂੰ ਉਪਲਬਧ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਉਦਯੋਗ ਲਈ ਜਗ੍ਹਾ ਦੀ ਪਹਿਚਾਣ ਸਮੇਂ ਖਰੀਦਦਾਰ ਗਰੀਨ ਸਟੈਂਪ ਪੇਪਰ ਦੀ ਉਪਰੋਕਤ ਸਕੀਮ ਨੂੰ ਧਿਆਨ ਵਿੱਚ ਰੱਖਦੇ ਹੋਏ ਇੰਨਵੈਸਟ ਪੰਜਾਬ ਬਿਜਨਸ ਫਸਟ ਪੋਰਟਲ ’ਤੇ ਅਪਲਾਈ ਕਰ ਸਕਦਾ ਹੈ,...

“ਹਰ ਘਰ ਤਿਰੰਗਾ” ਮੁਹਿੰਮ ਤਹਿਤ ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਤੋਂ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੱਕ ਰੈਲੀ ਕੱਢੀ ਗਈ

Punjab News
ਫ਼ਿਰੋਜ਼ਪੁਰ, 12 ਅਗਸਤ 2024:           13 ਪੰਜਾਬ ਬਟਾਲੀਅਨ ਐਨ.ਸੀ.ਸੀ ਫ਼ਿਰੋਜ਼ਪੁਰ ਦੇ ਕਮਾਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਸੀ.ਐਸ. ਸ਼ਰਮਾ ਦੀ ਯੋਗ ਅਗਵਾਈ ਵਿੱਚ “ਹਰ ਘਰ ਤਿਰੰਗਾ" ਮੁਹਿੰਮ ਤਹਿਤ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਤੋਂ ਸ਼ੁਰੂ ਕਰਦੇ ਹੋਏ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫ਼ਿਰੋਜ਼ਪੁਰ ਛਾਊਣੀ ਤੱਕ ਰੈਲੀ ਕੱਢੀ ਗਈ।           ਇਸ ਰੈਲੀ ਵਿੱਚ ਐਨ.ਸੀ.ਸੀ. ਕੈਡਿਟਜ਼ ਵੱਲੋਂ ਪੈਦਲ ਮਾਰਚ ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਤੋਂ ਸ਼ੁਰੂ ਕਰਕੇ ਸ਼ਹੀਦ ਪਾਇਲਟ ਰਾਕੇਸ਼ ਕੰਬੋਜ਼ ਚੌਕ ਤੋਂ ਹੁੰਦੇ ਹੋਏ ਫ਼ਿਰੋਜ਼ਪੁਰ ਕੈਂਟ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦੇ ਹੋਏ ਸਾਰਾਗੜ੍ਹੀ ਸਾਹਿਬ ਗੁਰੂਦੁਆਰੇ ਜਾ ਕੇ ਖ਼ਤਮ ਕੀਤਾ ਗਿਆ। ਇਸ ਮਾਰਚ ਦੌਰਾਨ ਕੈਡਿਟਜ਼ ਵੱਲੋਂ ਆਮ ਲੋਕਾਂ ਨੂੰ ਤਿਰੰਗੇ ਦਾ ਸਨਮਾਨ ਕਰਨ ਦਾ ਸੁਨੇਹਾ ...

ਨਗਰ ਕੌਂਸਲ ਵੱਲੋਂ ਹਰ ਭਗਵਾਨ ਮੈਮੋਰਿਅਲ ਸਕੂਲ ਦੇ ਸਹਿਯੋਗ ਨਾਲ ਮਨਾਇਆ ਗਿਆ ਅੰਤਰਰਾਸ਼ਟਰੀ ਨੌਜਵਾਨ ਦਿਵਸ

Punjab News
ਫ਼ਿਰੋਜ਼ਪੁਰ, 12 ਅਗਸਤ 2024:           ਨਗਰ ਕੌਂਸਲ ਫ਼ਿਰੋਜ਼ਪੁਰ ਵੱਲੋਂ ਪੀ.ਐਮ.ਆਈ.ਡੀ.ਸੀ. ਚੰਡੀਗੜ੍ਹ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਭਗਵਾਨ ਮੈਮੋਰਿਅਲ ਸਕੂਲ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਨੌਜਵਾਨ ਦਿਵਸ ਮਨਾਇਆ ਗਿਅ।           ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਵੇਸਟ ਪ੍ਰੋਸੈਸਿੰਗ ਪਲਾਂਟ ਦਾ ਦੌਰਾ ਕਰਵਾਇਆ ਗਿਆ ਅਤੇ ਸੋਲਿਡ ਵੇਸਟ ਮੈਨੇਜਮੈਂਟ ਦੇ ਵੱਖ-ਵੱਖ ਪਹਿਲੂਆਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨੌਜਵਾਨ ਵਿਦਿਆਰਥੀਆਂ ਨੂੰ ਗਿੱਲੇ ਕੂੜੇ ਦੇ ਨਿਪਟਾਰੇ ਸੰਬੰਧੀ ਨਗਰ ਕੌਂਸਲ ਵੱਲੋਂ ਬਣਾਏ ਗਏ ਕੰਪੋਸਟ ਪਿਟਾਂ ਰਾਂਹੀ ਜੈਵਿਕ ਖਾਦ ਤਿਆਰ ਕਰਨ ਸਬੰਧੀ ਵੀ ਦੱਸਿਆ ਗਿਆ ਅਤੇ ਸੁੱਕੇ ਕੂੜੇ ਦੇ ਨਿਪਟਾਰੇ ਲਈ ਬਣਾਏ ਗਏ ਐਮ.ਆਰ.ਐਫ. ਪਲਾਂਟ ਦਾ ਦੌਰਾ ਵੀ ਕਰਵਾਇਆ ਗਿਆ ਅਤੇ ਪਲਾਸਟਿਕ ਨੂੰ ਰੀਸਾਇਕਲ ਕਰਨ ...