ਫਿਰ ਖੜ੍ਹਾ ਹੋਵੇਗਾ ਪੰਜਾਬ! ‘ਮਿਸ਼ਨ ਚੜ੍ਹਦੀਕਲਾ’ ਰਾਹੀਂ ਪੰਜਾਬ ਸਰਕਾਰ ਨੇ ਦੁਨੀਆ ਨੂੰ ਦਿੱਤਾ ਸੰਦੇਸ਼
ਚੰਡੀਗੜ੍ਹ, 28 ਸਤੰਬਰ : ਗੁਰੂਆਂ ਦੀ ਧਰਤੀ ਪੰਜਾਬ, ਜੋ ਹਮੇਸ਼ਾ 'ਚੜ੍ਹਦੀਕਲਾ' ਦੀ ਭਾਵਨਾ ਨਾਲ ਭਰੀ ਰਹਿੰਦੀ ਹੈ, ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਬਾਅਦ ਵੀ ਡਟੀ ਹੋਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 'ਮਿਸ਼ਨ ਚੜ੍ਹਦੀਕਲਾ' ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਦਾ ਮਕਸਦ ਪੰਜਾਬ ਨੂੰ ਸਿਰਫ਼ ਸੰਕਟ ਵਿੱਚੋਂ ਕੱਢਣਾ ਹੀ ਨਹੀਂ, ਸਗੋਂ ਇਸ ਨੂੰ ਮੁੜ ਤੋਂ ਖੁਸ਼ਹਾਲੀ ਅਤੇ ਤਰੱਕੀ ਦੀ ਸਿਖਰ 'ਤੇ ਲੈ ਜਾਣਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ 'ਮਿਸ਼ਨ ਚੜ੍ਹਦੀਕਲਾ' ਦੀ ਸ਼ੁਰੂਆਤ ਰਾਹਤ ਅਤੇ ਮੁੜ ਵਸੇਬੇ ਤੋਂ ਅੱਗੇ ਵੱਧ ਕੇ, ਪੰਜਾਬ ਦੇ ਭਵਿੱਖ ਨੂੰ ਸੰਵਾਰਨ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ, "ਸਾਡੇ ਕਿਸਾਨਾਂ ਨੇ ਮੁੜ ਤੋਂ ਖੇਤੀ ਕਰਨੀ ਹੈ, ਬੱਚਿਆਂ ਨੇ ਦੁਬਾਰਾ ਸਕੂਲ ਜਾਣਾ ਹੈ ਅਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੇ ਆਪਣੇ ਘਰ ਮੁੜ ਤੋਂ ਵਸਾਉਣੇ ਹਨ।" ਇਹ ਮਿਸ਼ਨ ਪੰਜਾਬੀਆਂ ਦੀ ਆਪਸੀ ਏਕਤਾ ਅਤੇ ਭਾਈਚਾਰੇ ਦੀ ਭਾਵਨਾ 'ਤੇ ਅਧਾਰਿਤ ਹੈ। ਦੇਸ਼-ਵਿਦੇਸ਼ ਵਿੱਚ ਵਸੇ ਪੰਜਾਬੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਖੁੱਲ੍ਹੇ ਦਿਲ ਨਾਲ ਸਹਿਯੋਗ ਦੇ ਰਹੇ ਹਨ, ਜਿਸ ਨਾਲ ਇਹ ਸਾਬਤ ਹੁੰਦ...








