Saturday, May 23Malwa News
Shadow

Hot News

ਜਗਤ ਪੰਜਾਬੀ ਸਭਾ ਕਰਵਾਏਗੀ ਲਘੂ ਫਿਲਮ ਮੁਕਾਬਲੇ

ਜਗਤ ਪੰਜਾਬੀ ਸਭਾ ਕਰਵਾਏਗੀ ਲਘੂ ਫਿਲਮ ਮੁਕਾਬਲੇ

Hot News
ਚੰਡੀਗੜ੍ਹ : ਜਗਤ ਪੰਜਾਬੀ ਸਭਾ, ਜੀ. ਐਨ. ਗਰਲਜ਼ ਕਾਲਜ ਪਟਿਆਲਾ ਤੇ ਸਾਂਝਾ ਘਰ ਵਲੋਂ ਲਘੁ ਫਿਲਮ ਮੁਕਾਬਲੇ ਕਰਾਏ ਜਾਣਗੇ I ਲਘੁ ਫ਼ਿਲਮਾਂ ਦਾ ਵਿਸ਼ਾ ਨੈਤਿਕਤਾ ਹੋਣਾ ਚਾਹੀਦਾ ਹੈ I ਇਹਨਾਂ ਮੁਕਾਬਲਿਆਂ ਦਾ ਮਕਸਦ ਹੀ , ਪੰਜਾਬੀਆਂ ਨੂੰ ਨੈਤਿਕਤਾ ਦਾ ਗਿਆਨ ਦੇਣਾ ਹੈ I ਫਿਲਮ ਦਾ ਸਮਾਂ 4 ਮਿੰਟ ਤੋਂ ਲੈ ਕੇ 8 ਮਿੰਟ ਹੋ ਸਕਦਾ ਹੈ I ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਆਪ ਤਿਆਰ ਕੀਤੀ ਫਿਲਮ 15 ਦਸੰਬਰ 2024 ਤੋਂ ਪਹਿਲਾ ਈ-ਮੇਲ: jagatpunjabisabha@gmail.com ਤੇ ਭੇਜ ਦਿਓ I17 ਜਨਵਰੀ 2025 ਨੂੰ ਸਾਰੀਆਂ ਫ਼ਿਲਮਾਂ , ਜੱਜਾਂ ਵਲੋਂ ਦੇਖੀਆਂ ਜਾਣਗੀਆਂ I ਸਾਰੇ ਜੱਜ ਫ਼ਿਲਮੀ ਦੁਨੀਆ ਨਾਲ ਸਬੰਧਤ ਤੇ ਨਿਰਪੱਖ ਹੋਣਗੇ Iਪਹਿਲੇ ਨੰਬਰ ਤੇ ਆਉਣ ਵਾਲੀ ਫਿਲਮ ਨੂੰ 25,000 ਰੁਪਏ , ਦੂਜੇ ਨੰਬਰ ਤੇ ਆਉਣ ਵਾਲੀ ਫਿਲਮ ਨੂੰ 15,000 ਰੁਪਏ ਅਤੇ ਤੀਜੇ ਨੰਬਰ ਤੇ ਆਉਣ ਵਾਲੀ ਫਿਲਮ ਨੂੰ 10,000 ਰੁਪਏ ਨਗਦ ਇਨਾਮ ਦਿਤੇ ਜਾਣਗੇ I ਭਾਗ ਲੈਣ ਵਾਲੇ ਨੂੰ ਸਰਟੀਫਿਕੇਟ ਦਿਤਾ ਜਾਵੇਗਾ Iਪਹਿਲੇ ਨੰਬਰ ਤੇ ਆਉਣ ਵਾਲੀ ਫਿਲਮ ਦਾ ਨਗਦ ਇਨਾਮ, 25,000 ਰੁਪਏ ਸਰਦਾਰ ਗੁਰਦਰਸ਼ਨ ਸਿੰਘ ਸੀਰਾ ਵਲੋਂ ਦਿਤਾ ਜਾਵੇਗਾ Iਨਗਦ ਇਨਾਮ 22 ...
ਅਮਰੀਕਾ ਵਿਚ 452 ਕੰਪਨੀਆਂ ਹੋ ਗਈਆਂ ਦੀਵਾਲੀਆ

ਅਮਰੀਕਾ ਵਿਚ 452 ਕੰਪਨੀਆਂ ਹੋ ਗਈਆਂ ਦੀਵਾਲੀਆ

Hot News
ਵਸ਼ਿੰਗਟਨ : ਅੱਜਕੱਲ੍ਹ ਪੂਰੀ ਦੁਨੀਆਂ ਵਿਚ ਆਰਥਿਕ ਮੰਦੀ ਦਾ ਰੁਝਾਨ ਵਧਦਾ ਜਾ ਰਿਹਾ ਹੈ, ਉਥੇ ਹੀ ਅਮਰੀਕਾ ਵਿਚ ਵੀ ਇਸਦਾ ਅਸਰ ਸਾਫ ਦਿਖਣ ਲੱਗਾ ਹੈ। ਸਾਲ 2024 ਦੇ ਪਹਿਲੇ ਅੱਠ ਮਹੀਨਿਆਂ ਵਿਚ ਹੀ ਅਮਰੀਕਾ ਦੀਆਂ 452 ਵੱਡੀਆਂ ਕੰਪਨੀਆਂ ਦੀਵਾਲੀਆ ਹੋ ਚੁੱਕੀਆਂ ਹਨ। ਪਿਛਲੇ 14 ਸਾਲਾਂ ਦੌਰਾਨ ਅਜਿਹਾ ਦੂਜੀ ਵਾਰ ਹੋਇਆ ਹੈ, ਜਦੋਂ ਇੰਨੀਆਂ ਕੰਪਨੀਆਂ ਦਾ ਦੀਵਾਲਾ ਨਿਕਲ ਗਿਆ ਹੈ। ਇਸ ਤੋਂ ਪਹਿਲਾਂ ਲੌਕਡਾਊਨ ਦੌਰਾਨ ਸਾਲ 2020 ਵਿਚ ਵੀ 466 ਕੰਪਨੀਆਂ ਦੀਵਾਲੀਆ ਹੋ ਗਈਆਂ ਸਨ।ਅਮਰੀਕੀ ਅਰਥ ਵਿਵਸਥਾ ਬਾਰੇ ਪ੍ਰਾਪਤ ਅੰਕੜਿਆਂ ਅਨੁਸਾਰ ਇਸ ਸਾਲ ਅਗਸਤ ਮਹੀਨੇ ਵਿਚ 63 ਕੰਪਨੀਆਂ ਅਤੇ ਜੁਲਾਈ ਮਹੀਨੇ ਵਿਚ 49 ਕੰਪਨੀਆਂ ਦੀਵਾਲੀਆ ਹੋ ਗਈਆਂ ਹਨ। ਇਹ ਦੋ ਮਹੀਨੇ ਪਿਛਲੇ ਚਾਰ ਸਾਲਾਂ ਦੌਰਾਨ ਅਮਰੀਕੀ ਉਦਯੋਗ ਦੇ ਖੇਤਰ ਵਿਚ ਸਭ ਤੋਂ ਮਾੜੇ ਮੰਨੇ ਗਏ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਖਪਤਕਾਰ ਅਖਤਿਆਰੀ ਖੇਤਰ ਦੀਆਂ 49 ਕੰਪਨੀਆਂ ਲਗਾਤਾਰ ਘਾਟੇ ਵਿਚ ਜਾਣ ਕਾਰਨ ਦੀਵਾਲੀਆ ਹੋ ਗਈਆਂ ਹਨ। ਇਸੇ ਤਰਾਂ ਉਦਯੋਗਿਕ ਖੇਤਰ ਦੀਆਂ 53 ਕੰਪਨੀਆਂ ਅਤੇ ਹੈਲਥ ਕੇਅਰ ਨਾਲ ਸਬੰਧਿਤ 45 ਕੰਪਨੀਆਂ ਦੀਵਾਲੀਆ ਹੋ ਗਈਆਂ ਹਨ। ਇਸ ਤਰਾਂ ਅਮਰੀਕਾ ਦੀ...
ਦੇਹ ਵਪਾਰ : ਪੁਲੀਸ ਨੇ ਛਾਪਾ ਮਾਰ ਕੇ ਕਾਬੂ ਕੀਤੇ 15 ਲੜਕੇ ਤੇ ਦੋ ਔਰਤਾਂ

ਦੇਹ ਵਪਾਰ : ਪੁਲੀਸ ਨੇ ਛਾਪਾ ਮਾਰ ਕੇ ਕਾਬੂ ਕੀਤੇ 15 ਲੜਕੇ ਤੇ ਦੋ ਔਰਤਾਂ

Hot News
ਪਠਾਨਕੋਟ : ਪੰਜਾਬ ਵਿਚੋਂ ਦੇਹ ਵਪਾਰ ਦੇ ਧੰਦੇ ਨੂੰ ਨੱਥ ਪਾਉਣ ਲਈ ਸਰਕਾਰ ਵਲੋਂ ਕੀਤੀਆਂ ਗਈਆਂ ਹਦਾਇਤਾਂ ਪਿਛੋਂ ਪੁਲੀਸ ਵਲੋਂ ਲਗਾਤਾਰ ਸਖਤੀ ਵਰਤੀ ਜਾ ਰਹੀ ਹੈ। ਅੱਜ ਪਠਾਨਕੋਟ ਇਲਕੇ ਵਿਚ ਇਕ ਔਰਤ ਵਲੋਂ ਸ਼ਰੇਆਮ ਆਪਣੇ ਘਰ ਵਿਚ ਚਲਾਏ ਜਾ ਰਹੇ ਦੇਹ ਵਪਾਰ ਦੇ ਧੰਦੇ ਨੂੰ ਬੰਦ ਕਰਵਾਉਣ ਲਈ ਲੋਕਾਂ ਨੇ ਸ਼ਿਕਾਇਤ ਕੀਤੀ। ਪੁਲੀਸ ਨੇ ਛਾਪਾ ਮਾਰ ਕੇ ਇਸ ਘਰ ਵਿਚੋਂ ਦੋ ਔਰਤਾਂ ਅਤੇ 15 ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।ਇਲਾਕੇ ਦੇ ਲੋਕਾਂ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਇਕ ਔਰਤ ਵਲੋਂ ਅਪਣੇ ਘਰ ਵਿਚ ਸ਼ਰੇਆਮ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਇਸ ਸ਼ਿਕਾਇਤ ਪਿਛੋਂ ਪੁਲੀਸ ਨੇ ਪਠਾਨਕੋਟ ਦੇ ਸ਼ਹਿਰੀ ਇਲਾਕੇ ਵਿਚ ਇਸ ਔਰਤ ਦੇ ਘਰ 'ਤੇ ਛਾਪਾ ਮਾਰਿਆ। ਜਦੋਂ ਪੁਲੀਸ ਨੇ ਛਾਪਾ ਮਾਰਿਆ ਤਾਂ ਘਰ ਵਿਚੋਂ ਦੋ ਔਰਤਾਂ ਅਤੇ 15 ਲੜਕਿਆਂ ਨੂੰ ਕਾਬੂ ਕਰ ਲਿਆ ਗਿਆ। ਪੁਲੀਸ ਵਲੋਂ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਇਹ ਲੜਕੇ ਅਤੇ ਔਰਤਾਂ ਸਾਰੇ ਹੀ ਦੇਹ ਵਪਾਰ ਦੇ ਧੰਦੇ ਵਿਚ ਸ਼ਾਮਲ ਸਨ। ਪੁਲੀਸ ਨੇ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਸਬੰਧੀ ਪਰਚਾ ਦਰਜ ਕਰਕੇ ਗ੍ਰਿਫਤਾਰ...
ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਕੇਂਦਰਾਂ ਵਿੱਚ ਪੋਸ਼ਣ ਨੂੰ ਹੁਲਾਰਾ ਦੇਣ ਲਈ ‘ਕਿਚਨ ਗ੍ਰੀਨਜ਼’ ਪਹਿਲਕਦਮੀ ਦੀ ਸ਼ੁਰੂਆਤ: ਡਾ ਬਲਜੀਤ ਕੌਰ

ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਕੇਂਦਰਾਂ ਵਿੱਚ ਪੋਸ਼ਣ ਨੂੰ ਹੁਲਾਰਾ ਦੇਣ ਲਈ ‘ਕਿਚਨ ਗ੍ਰੀਨਜ਼’ ਪਹਿਲਕਦਮੀ ਦੀ ਸ਼ੁਰੂਆਤ: ਡਾ ਬਲਜੀਤ ਕੌਰ

Hot News
ਚੰਡੀਗੜ੍ਹ, 12 ਸਤੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਹਿਲਾਵਾਂ ਅਤੇ ਬੱਚਿਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਲਗਤਾਰ ਕਦਮ ਉਠਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ‘’ਕਿਚਨ ਗਰੀਨਜ਼" ਪਹਿਲਕਦਮੀ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਉਦੇਸ਼ ਔਰਤਾਂ ਅਤੇ ਬੱਚਿਆਂ ਦੀ ਤੰਦਰੁਸਤ ਸਿਹਤ ਅਤੇ ਭਲਾਈ ਨੂੰ ਯਕੀਨੀ ਬਣਾਉਣਾ ਹੈ। ਇਸ ਨਵੀਂ ਪਹਿਲਕਦਮੀ ਤਹਿਤ ਸਾਰੇ ਆਂਗਣਵਾੜੀ ਕੇਂਦਰਾਂ ਵਿਖੇ ਔਸ਼ਧੀ ਅਤੇ ਪੌਸ਼ਟਿਕ ਗੁਣਾ ਵਾਲੇ ਪੌਦਿਆਂ ਲਗਾਏ ਜਾਣਗੇ ਜੋ ਇਨ੍ਹਾਂ ਕੇਂਦਰਾਂ ਨੂੰ ਪੌਸ਼ਟਿਕਤਾ ਦਾ ਕੇਂਦਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਕਿਚਨ ਗ੍ਰੀਨ ਪੋਸ਼ਨ ਵਾਟਿਕਾ ਪਹਿਲਕਦਮੀ ਸੂਬੇ ਵਿੱਚ ਮਹਿਲਾਵਾਂ ਅਤੇ ਬੱਚਿਆਂ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਦੂਰ ਕਰਦਿਆਂ ਉਨ੍ਹਾਂ ਦੀ ਸਿਹਤ ਨੂੰ ਤੰਦਰੁਸਤ ਬਣਾਉਣ ਲਈ ਮਹੱਤਵਪੂਰਨ ਸਾਬਤ ਹੋਵੇਗੀ।...
ਏਜੰਟ ਨੇ ਮਾਰੀ ਠੱਗੀ : ਸਿੰਗਾਪੁਰ ਦੇ ਵਰਕ ਪਰਮਿਟ ਦਾ ਲਾਰਾ ਲਾ ਕੇ ਭੇਜ ਦਿੱਤਾ ਮਲੇਸੀਆ

ਏਜੰਟ ਨੇ ਮਾਰੀ ਠੱਗੀ : ਸਿੰਗਾਪੁਰ ਦੇ ਵਰਕ ਪਰਮਿਟ ਦਾ ਲਾਰਾ ਲਾ ਕੇ ਭੇਜ ਦਿੱਤਾ ਮਲੇਸੀਆ

Hot News
ਮਲੋਟ : ਪੰਜਾਬ ਵਿਚ ਦਿਨ ਬ ਦਿਨ ਏਜੰਟਾਂ ਵਲੋਂ ਠੱਗੀ ਮਾਰਨ ਦੇ ਨਵੇਂ ਨਵੇਂ ਚਿੱਠੇ ਸਾਹਮਣੇ ਆ ਰਹੇ ਹਨ। ਹੁਣ ਮਲੋਟ ਨੇੜੇ ਦੇ ਪਿੰਡ ਤਰਮਾਲਾ ਤੋਂ ਇਕ ਹੋਰ ਘਟਨਾਂ ਸਾਹਮਣੇ ਆਈ ਹੈ। ਪੀੜਤ ਧਿਰ ਵਲੋਂ ਕਿਸਾਨ ਯੂਨੀਅਨ ਵਲੋਂ ਦਿੱਤੇ ਗਏ ਧਰਨੇ ਵਿਚ ਦੋਸ਼ ਲਾਇਆ ਗਿਆ ਹੈ ਕਿ ਇਥੋਂ ਦੇ ਇਕ ਆਈਲੈਟਸ ਸੈਂਟਰ ਦੇ ਸੰਚਾਲਕ ਨੇ ਪਿੰਡ ਤਰਮਾਲਾ ਦੇ ਪਤੀ ਪਤਨੀ ਪਾਸੋਂ ਸਿੰਘਾਪੁਰ ਦਾ ਵਰਕ ਪਰਮਿਟ ਲੈ ਕੇ ਦੇਣ ਵਾਸਤੇ 20 ਲੱਖ ਰੁਪਏ ਲੈ ਲਏ। ਬਾਅਦ ਵਿਚ ਇਸ ਏਜੰਟ ਨੇ ਦੋਵਾਂ ਪਤੀ ਪਤਨੀ ਨੂੰ ਮਲੇਸ਼ੀਆ ਦੀ ਟਿਕਟ ਲੈ ਦਿੱਤੀ ਅਤੇ ਮਲੇਸ਼ੀਆ ਭੇਜ ਦਿੱਤਾ ਅਤੇ ਬਾਅਦ ਵਿਚ ਕੋਈ ਗੱਲ ਨਹੀਂ ਸੁਣੀ। ਕਿਸਾਨ ਯੂਨੀਅਨ ਦੇ ਆਗੂਆਂ ਨੇ ਏਜੰਟ ਦੇ ਦਫਤਰ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ, ਪਰ ਏਜੰਟ ਅਜੇ ਸਾਹਮਣੇ ਨਹੀਂ ਆ ਰਿਹਾ। ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਪਰ ਅਜੇ ਤੱਕ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਯੂਨੀਅਨ ਦੇ ਆਗੂ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸਾਰੀ ਪੇਮੈਂਟ ਏਜੰਟ ਦੇ ਖਾਤੇ ਵਿਚ ਪਾਈ ਹੈ। ਉਸ ਨੇ ਦੋਸ਼ ਲਾਇਆ ਕਿ ਹੁਣ ਏਜੰਟ ਵਲੋਂ ਉਲਟਾ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।...
5 ਲੱਖ ਰੁਪਏ ਰਿਸ਼ਵਤ ਲੈਣ ਵਾਲਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਗ੍ਰਿਫਤਾਰ

5 ਲੱਖ ਰੁਪਏ ਰਿਸ਼ਵਤ ਲੈਣ ਵਾਲਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਗ੍ਰਿਫਤਾਰ

Hot News
ਚੰਡੀਗੜ੍ਹ, 11 ਸਤੰਬਰ, ਪੰਜਾਬ ਵਿਜੀਲੈਂਸ ਬਿਊਰੋ ਨੇ ਪਿੰਡ ਕਰੂਰਾਂ, ਤਹਿਸੀਲ ਨੂਰਪੁਰਬੇਦੀ, ਵਿਖੇ ਜੰਗਲਾਤ ਵਿਭਾਗ, ਪੰਜਾਬ ਦੀ ਜ਼ਮੀਨ ਦਾ ਗੈਰ-ਕਾਨੂੰਨੀ ਤਬਾਦਲਾ/ਇੰਤਕਾਲ ਕਰਨ ਦੇ ਦੋਸ਼ ਹੇਠ ਰੂਪਨਗਰ ਜ਼ਿਲ੍ਹੇ ਦੇ ਮਾਲ ਸਰਕਲ ਡੂਮੇਵਾਲ, ਤਹਿਸੀਲ ਨੰਗਲ ਵਿਖੇ ਤਾਇਨਾਤ ਪਟਵਾਰੀ (ਹੁਣ ਕਾਨੂੰਗੋ) ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਨੂਰਪੁਰਬੇਦੀ, ਰੂਪਨਗਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ, 8, 13 ਅਤੇ ਆਈਪੀਸੀ ਦੀ ਧਾਰਾ 420, 465, 467, 468, 471, 120-ਬੀ ਤਹਿਤ ਪਹਿਲਾਂ ਹੀ ਮੁਕੱਦਮਾ ਨੰਬਰ 69, ਮਿਤੀ 28.06.2022 ਤਹਿਤ ਕੇਸ ਦਰਜ ਹੈ।ਉਨ੍ਹਾਂ ਅੱਗੇ ਦੱਸਿਆ ਕਿ ਸਾਲ 2020 ਵਿੱਚ ਰਾਜ ਦੇ ਮਾਲ ਵਿਭਾਗ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਹੋਰ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਤਹਿਸੀਲ ਨੂਰਪੁਰਬੇਦੀ ਦੇ ਪਿੰਡ ਕਰੂਰਾਂ ਦੀ 54 ਏਕੜ ਦੀ ਜ਼ਮੀਨ ਮਹਿੰਗੇ ਭਾਅ 'ਤੇ ਜੰਗਲਾਤ ਵਿਭਾਗ ਦੇ ਨਾਂ ‘ਤੇ ਰਜਿਸਟਰੀ ਕਰਵਾਈ ਸੀ, ਜਿਸ ਕਰਕੇ ਰਾ...
ਆਪ ਉਮੀਦਵਾਰ ਪਵਨ ਫ਼ੌਜੀ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਉਚਾਨਾ ਤੋਂ ਕੀਤੀ ਨਾਮਜ਼ਦਗੀ ਦਾਖਲ

ਆਪ ਉਮੀਦਵਾਰ ਪਵਨ ਫ਼ੌਜੀ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਉਚਾਨਾ ਤੋਂ ਕੀਤੀ ਨਾਮਜ਼ਦਗੀ ਦਾਖਲ

Hot News
ਜੀਂਦ, 11 ਸਤੰਬਰ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਉਚਾਨਾ ਵਿਧਾਨ ਸਭਾ ਤੋਂ ਉਮੀਦਵਾਰ ਪਵਨ ਫ਼ੌਜੀ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਤੋਂ ਪਹਿਲਾਂ ਪਾਰਟੀ ਦਫ਼ਤਰ ਵਿਖੇ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਸ਼ਹਿਰ ਵਿੱਚ ਰੋਡ ਸ਼ੋਅ ਕੱਢਿਆ।  ਰੋਡ ਸ਼ੋਅ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ।  ਲੋਕ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੇਜੇਪੀ ਪਾਰਟੀ ਜ਼ਮਾਨਤ ਜ਼ਬਤ ਪਾਰਟੀ ਵਜੋਂ ਜਾਣੀ ਜਾਵੇਗੀ। ਇੱਕ ਪਾਸੇ ਭਾਜਪਾ ਹੈ, ਜੇਜੇਪੀ ਹੈ ਅਤੇ ਦੂਜੇ ਪਾਸੇ ਕਾਂਗਰਸ ਹੈ। ਤੁਸੀਂ ਲੋਕਾਂ ਨੇ ਸਾਰੀਆਂ ਪਾਰਟੀਆਂ ਦੇਖੀਆਂ ਹਨ। ਕਦੇ ਭਾਜਪਾ ਨੂੰ ਵੋਟ ਪਾਈ, ਕਦੇ ਜੇਜੇਪੀ ਨੂੰ ਵੋਟ ਪਾਈ। ਕਦੇ ਕਾਂਗਰਸ ਨੂੰ ਵੋਟ ਪਾਉਣ ਦਾ ਕੰਮ ਕੀਤਾ। ਇਸ ਵਾਰ ਤੁਹਾਡੇ ਆਪਣੇ ਪਵਨ ਫ਼ੌਜੀ ਤੁਹਾਡੀ ਸੇਵਾ ਲਈ ਕੰਮ ਕਰਨਗੇ। ਹਰਿਆਣਾ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੇ ਸਮਰਥਨ ਨਾਲ ਹੀ ਬਣੇਗੀ।  ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਸ ਚੋਣ ਵਿੱਚ 20 ਸੀਟਾਂ ਵੀ ਨਹੀਂ ਮਿਲ ਰਹੀਆਂ ਹਨ। ਇਸ ਵਾਰ ਹਰਿਆਣਾ ਵਿੱਚ ਜ...
ਡਾਕਟਰੀ ਪੇਸ਼ੇਵਰਾਂ ਵਿਰੁੱਧ ਹਿੰਸਾ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਬਲਬੀਰ ਸਿੰਘ

ਡਾਕਟਰੀ ਪੇਸ਼ੇਵਰਾਂ ਵਿਰੁੱਧ ਹਿੰਸਾ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਬਲਬੀਰ ਸਿੰਘ

Hot News
ਚੰਡੀਗੜ੍ਹ, 10 ਸਤੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਿਹਤ ਸੰਭਾਲ ਪੇਸ਼ੇਵਰਾਂ ਵਿਰੁੱਧ ਹਿੰਸਾ ਪ੍ਰਤੀ ਜ਼ੀਰੋ-ਟਾਲਰੈਂਸ ਨੀਤੀ ਦਹੁਰਾਉਂਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਪੱਸ਼ਟ ਤੌਰ 'ਤੇ ਕਿਹਾ ਕਿ ਸਿਹਤ ਸੰਭਾਲ ਪੇਸ਼ੇਵਰਾਂ ਵਿਰੁੱਧ ਕਿਸੇ ਵੀ ਕਿਸਮ ਦੀ ਹਿੰਸਾ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਸਬੰਧੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਮੈਡੀਕਲ ਪੇਸ਼ੇਵਰਾਂ ਵਿਰੁੱਧ ਵਧ ਰਹੇ ਹਿੰਸਾ ਦੇ ਮਾਮਲਿਆਂ ਦਾ ਗੰਭੀਰ ਨੋਟਿਸ ਲੈਂਦਿਆਂ, ਸਿਹਤ ਮੰਤਰੀ ਅੱਜ ਸਰਕਾਰੀ ਸਿਹਤ ਸਹੂਲਤਾਂ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਸੀਪੀਜ਼/ਐਸਐਸਪੀਜ਼ ਅਤੇ ਸਿਵਲ ਸਰਜਨਾਂ ਨਾਲ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇਸ ਮੀਟਿੰਗ ਵਿੱਚ ਪ੍ਰਸ਼ਾਸਨਿਕ ਸਕੱਤਰ ਸਿਹਤ ਕੁਮਾਰ ਰਾਹੁਲ, ਸਕੱਤਰ ਸਿਹਤ ਕਮ ਐਮਡੀ ਐਨਐਚਐਮ ਡਾ. ਅਭਿਨਵ ਤ੍ਰਿਖਾ, ਐਮਡੀ ਪੀਐਚਐਸਸੀ ਵਰਿੰਦਰ ਕੁਮਾਰ ਸ਼ਰਮਾ ਅਤੇ ਡਾਇਰੈਕਟਰ ਸਿਹਤ ਤੇ...
ਵਿਜੀਲੈਂਸ ਬਿਊਰੋ ਨੇ 5,000 ਦੀ ਰਿਸ਼ਵਤ ਲੈਂਦਾ ਏ.ਐਸ.ਆਈ. ਦਬੋਚਿਆ

ਵਿਜੀਲੈਂਸ ਬਿਊਰੋ ਨੇ 5,000 ਦੀ ਰਿਸ਼ਵਤ ਲੈਂਦਾ ਏ.ਐਸ.ਆਈ. ਦਬੋਚਿਆ

Hot News
ਚੰਡੀਗੜ, 10 ਸਤੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਮੰਗਲਵਾਰ ਨੂੰ ਪੁਲਿਸ ਚੌਕੀ ਕਿਲੀ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਮਲਕੀਤ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਪੁਲਿਸ ਮੁਲਾਜ਼ਮ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਦੇ ਹੀ ਵਸਨੀਕ ਮਨਦੀਪ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।ਉਨਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸਦੇ ਖਿਲਾਫ ਸਿੰਚਾਈ ਵਿਭਾਗ ਵੱਲੋਂ ਨਹਿਰੀ ਪਾਣੀ ਨੂੰ ਦੂਸ਼ਿਤ ਕਰਨ ਦੇ ਦੋਸ਼ ਹੇਠ ਉਕਤ ਪੁਲਿਸ ਚੌਕੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਏ.ਐਸ.ਆਈ ਨੇ ਇਸ ਸਬੰਧੀ ਉਸਦੇ ਹੱਕ ਵਿੱਚ ਰਿਪੋਰਟ ਪੇਸ਼ ਕਰਨ ਬਦਲੇ 5,000 ਰੁਪਏ ਦੀ ਰਿਸ਼ਵਤ ਦੀ...
ਪੰਜਾਬ ‘ਚ ਬਿਜਲੀ ਚੋਰੀ ‘ਤੇ ਸਖ਼ਤ ਵਾਰ: 296 ਐਫ.ਆਈ.ਆਰ ਦਰਜ, 38 ਕਰਮਚਾਰੀ ਬਰਖਾਸਤ

ਪੰਜਾਬ ‘ਚ ਬਿਜਲੀ ਚੋਰੀ ‘ਤੇ ਸਖ਼ਤ ਵਾਰ: 296 ਐਫ.ਆਈ.ਆਰ ਦਰਜ, 38 ਕਰਮਚਾਰੀ ਬਰਖਾਸਤ

Hot News
ਚੰਡੀਗੜ੍ਹ, 10 ਸਤੰਬਰ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਿਜਲੀ ਚੋਰੀ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰਦਿਆਂ ਸਿਰਫ ਅਗਸਤ ਮਹੀਨੇ ਦੌਰਾਨ ਸੂਬੇ ਭਰ ਦੇ ਐਂਟੀ ਪਾਵਰ ਥੈਫਟ ਥਾਣਿਆਂ ਵਿੱਚ 296 ਐਫ.ਆਈ.ਆਰ ਦਰਜ ਕੀਤੀਆਂ ਹਨ। ਇਸ ਤੋਂ ਇਲਾਵਾ 38 ਕਰਮਚਾਰੀਆਂ ਨੂੰ ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਕਾਰਨ ਬਰਖਾਸਤ ਕੀਤਾ ਗਿਆ ਹੈ। ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਖਜਾਨੇ ਨੂੰ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਰਾਜ ਭਰ ਵਿੱਚ ਨਿਯਮਤ ਚੈਕਿੰਗਾਂ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਤਹਿਤ ਪਟਿਆਲਾ ਜ਼ੋਨ ਵਿੱਚ 90, ਅੰਮ੍ਰਿਤਸਰ ਜ਼ੋਨ ਵਿੱਚ 79, ਬਠਿੰਡਾ ਜ਼ੋਨ ਵਿੱਚ 71, ਲੁਧਿਆਣਾ ਜ਼ੋਨ ਵਿੱਚ 29 ਅਤੇ ਜਲੰਧਰ ਜ਼ੋਨ ਵਿੱਚ 27 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਇਹ ਐਫ.ਆਈ.ਆਰ. ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਤਹਿਤ ਦਰਜ ਕੀਤੀਆਂ ਗਈਆਂ ਹਨ, ਬਿਜਲੀ ਮੰਤਰੀ ਨੇ ਕਿਹਾ ਕਿ ਪ...