ਅੰਕੁਸ਼ ਭਯਾ ਗੈਂਗ ਦਾ ਪਰਦਾਫਾਸ਼; ਗਿਰੋਹ ਦੇ ਸਰਗਨੇ ਅਤੇ ਪੁਲਿਸ ਕਾਂਸਟੇਬਲ ਸਮੇਤ ਨੌਂ ਵਿਅਕਤੀ ਕਾਬੂ
ਜਲੰਧਰ, 14 ਸਤੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਸੰਗਠਿਤ ਅਪਰਾਧਕ ਨੈੱਟਵਰਕ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਜਲੰਧਰ ਦਿਹਾਤੀ ਪੁਲਿਸ ਨੇ ਅੰਕੁਸ਼ ਭਯਾ ਸੰਗਠਿਤ ਅਪਰਾਧਕ ਗਿਰੋਹ ਦੇ 7 ਕਾਰਕੁਨਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਗਿਰੋਹ ਦਾ ਸਰਗਨਾ ਅੰਕੁਸ਼ ਸੱਭਰਵਾਲ ਉਰਫ਼ ਭਯਾ ਵੀ ਸ਼ਾਮਲ ਹੈ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਇਸ ਗਿਰੋਹ ਦੇ ਅਮਰੀਕਾ ਅਧਾਰਤ ਗੋਲਡੀ ਬਰਾੜ, ਵਿਕਰਮ ਬਰਾੜ ਅਤੇ ਰਵੀ ਬਲਾਚੋਰੀਆ ਸਮੇਤ ਵੱਡੇ ਅਪਰਾਧਕ ਸਿੰਡੀਕੇਟਾਂ ਨਾਲ ਸਬੰਧਾਂ ਦਾ ਪਰਦਾਫਾਸ਼ ਹੋਇਆ ਹੈ।
ਗ੍ਰਿਫ਼ਤਾਰ ਕੀਤੇ ਗਏ ਹੋਰ ਛੇ ਮੈਂਬਰਾਂ ਦੀ ਪਛਾਣ ਨਕੋਦਰ ਦੇ ਮੁਹੱਲਾ ਰਿਸ਼ੀ ਨਗਰ ਦੇ ਪੰਕਜ ਸੱਭਰਵਾਲ ਉਰਫ਼ ਪੰਕੂ, ਨਕੋਦਰ ਦੇ ਰਿਸ਼ੀ ਨਗਰ ਦੇ ਵਿਸ਼ਾਲ ਸੱਭਰਵਾਲ ਉਰਫ ਭੜਥੂ; ਨਕੋਦਰ ਦੇ ਮੁਹੱਲਾ ਰੌਂਤਾ ਦੇ ਹਰਮਨਪ੍ਰੀਤ ਸਿੰਘ ਉਰਫ਼ ਹਰਮਨ; ਨਕੋਦਰ ਦੇ ਮੁਹੱਲਾ ਗੌਂਸ ਦੇ ਜਸਕਰਨ ਸਿੰਘ ਪੁਰੇ...








