ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਨੇ ਸਾਨੂੰ ਰੁੱਖਾਂ ਦੀ ਮਹੱਤਤਾ ਬਾਰੇ ਹਲੂਣਾ ਦਿੱਤਾ : ਸਪੀਕਰ ਸੰਧਵਾਂ
ਕੋਟਕਪੂਰਾ, 22 ਜੁਲਾਈ : ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਲੋਂ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਦੀ ਰਹਿਨੁਮਾਈ ਹੇਠ ‘ਮੈਂ ਤੇ ਮੇਰਾ ਰੁੱਖ’ ਮੁਹਿੰਮ ਤਹਿਤ ਵੱਖ ਵੱਖ ਕਿਸਮਾ ਦੇ ਲਾਏ ਜਾ ਰਹੇ ਬੂਟਿਆਂ ਦੀ ਲੜੀ ਵਿੱਚ ਅੱਜ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਅਤੇ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿਖੇ 51 ਵੱਖ-ਵੱਖ ਕਿਸਮਾ ਦੇ ਫਲਦਾਰ, ਫੁੱਲਦਾਰ ਅਤੇ ਛਾਂਦਾਰ ਪੌਦੇ ਲਾਏ । ਇਸ ਮੌਕੇ ਉਨ੍ਹਾਂ ਕੁਝ ਪੌਦੇ ਬੱਚਿਆਂ ਅਤੇ ਵਿਦਿਆਰਥੀਆਂ ਤੋਂ ਲਵਾ ਕੇ ਉਹਨਾਂ ਦੀ ਸੰਭਾਲ ਕਰਨ ਦੀ ਅਪੀਲ ਕਰਦਿਆਂ ਰੁੱਖਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ।
ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਸੰਬੋਧਿਤ ਹੁੰਦੇ ਦੱਸਿਆ ਕਿ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਆਕਸੀਜਨ ਦੇ ਸਿਲੰਡਰ ਮਹਿੰਗੀ ਕੀਮਤ ’ਤੇ ਵੀ ਉਪਲਬਧ ਨਹੀਂ ਸਨ, ਕਈ ਲੋਕ ਲੱਖਾਂ-ਕਰੋੜਾਂ ਰੁਪਿਆ ਖਰਚ ਕੇ ਵੀ ਆਕਸੀਜਨ ਦਾ ਸਿਲੰਡਰ ਖਰੀਦਣ ਤੋਂ ਅਸਮਰੱਥ ਰਹੇ, ਜਿਸ ਕਰਕੇ ਉਹਨਾਂ ਨੂੰ ਬਚਾਇਆ ਨਾ ਜਾ ਸਕਿਆ। ਜੇਕਰ ਕੁਦਰਤ ਨੇ ਸਾਨੂੰ ਦਰੱਖਤਾਂ ਦੀ ਮਹੱਤਤਾ ਸਮਝਣ ਦਾ ਹਲੂਣਾ ਦਿੱਤਾ ਤਾਂ ਹੁਣ ਸਾਨੂੰ ਇਸ ਨੁਕਤੇ ਤੋ...








