ਸੰਤ ਬਾਬਾ ਈਸ਼ਰ ਸਿੰਘ ਜੀ ਨੇ ਨਾਮ-ਸਿਮਰਨ, ਗੁਰਬਾਣੀ ਅਤੇ ਸੇਵਾ ਰਾਹੀਂ ਮਾਨਵਤਾ ਨੂੰ ਦਿਖਾਈ ਸਹੀ ਰਾਹ: ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ, 17 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੰਤ-ਮਹਾਪੁਰਸ਼ਾਂ ਦਾ ਜੀਵਨ ਸਮਾਜ ਨੂੰ ਸਹੀ ਦਿਸ਼ਾ ਦੇਣ ਵਾਲਾ ਹੁੰਦਾ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਨੇ ਆਪਣਾ ਪੂਰਾ ਜੀਵਨ ਨਾਮ-ਸਿਮਰਨ, ਗੁਰਬਾਣੀ, ਕੀਰਤਨ, ਸੇਵਾ ਅਤੇ ਮਾਨਵ ਕਲਿਆਣ ਲਈ ਸਮਰਪਿਤ ਕੀਤਾ। ਉਨ੍ਹਾਂ ਦੀ ਸਾਧਨਾ ਅਤੇ ਸੇਵਾ ਦੀ ਪਰੰਪਰਾ ਅੱਜ ਵੀ ਲੱਖਾਂ ਸ਼ਰਧਾਲੂਆਂ ਨੂੰ ਪ੍ਰੇਰਣਾ ਦੇ ਰਹੀ ਹੈ।
ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਦੇ ਪਿਹੋਵਾ ਵਿੱਚ ਜੁਰਾਸੀ ਸਥਿਤ ਸੰਤ ਬਾਬਾ ਈਸ਼ਰ ਸਿੰਘ ਦਰਬਾਰ ਵਿੱਚ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ 51ਵੇਂ ਬਰਸੀ ਸਮਾਗਮ ਵਿੱਚ ਪਹੁੰਚੇ ਅਤੇ ਉਨ੍ਹਾਂ ਨੂੰ ਸ਼ਰਧਾਪੂਰਵਕ ਨਮਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 21 ਲੱਖ ਰੁਪਏ ਦੀ ਭੇਟਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਮਹਾਪੁਰਸ਼ ਦੀ ਬਰਸੀ ਕੇਵਲ ਉਨ੍ਹਾਂ ਦੇ ਜੀਵਨ ਨੂੰ ਯਾਦ ਕਰਨ ਦਾ ਮੌਕਾ ਨਹੀਂ ਹੁੰਦੀ, ਸਗੋਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਉਤਾਰਨ ਅਤੇ ਉਨ੍ਹਾਂ ਦੇ ਦਿਖਾਏ ...








