ਹਲਕਾ ਸੁਨਾਮ ਵਿਖੇ ਖੋਲੀ ਜਾਵੇਗੀ ਸਾਈਕਲਿੰਗ ਦੀ ਪੀ.ਆਈ.ਐੱਸ. ਰਿਹਾਇਸ਼ੀਅਕੈਡਮੀ: ਅਮਨ ਅਰੋੜਾ
ਸੰਗਰੂਰ, 13 ਸਤੰਬਰ: ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਮਹਿਲਾ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸੰਗਰੂਰ ਵਿਖੇ ਕਰਵਾਈ ਗਈ ‘ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਸਟੇਟ ਲੀਗ (ਰੋਡ)-2026’ ਐਤਵਾਰ ਨੂੰ ਰੋਡ ਰੇਸ ਮੁਕਾਬਲਿਆਂ ਅਤੇ ਜੇਤੂ ਖਿਡਾਰਨਾਂ ਦੇ ਸਨਮਾਨ ਨਾਲ ਸਫਲਤਾਪੂਰਵਕ ਸੰਪੰਨ ਹੋ ਗਈ। ਸਮਾਪਤੀ ਸਮਾਰੋਹ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਮਹਿਲਾ ਸਾਈਕਲਿਸਟਾਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਅਮਨ ਅਰੋੜਾ ਨੇ ਐਲਾਨ ਕੀਤਾ ਕਿ ਹਲਕਾ ਸੁਨਾਮ ਵਿੱਚ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ. ਆਈ.ਐੱਸ.) ਦੀ ਸਾਈਕਲਿੰਗ ਦੀ ਰਿਹਾਇਸ਼ੀ ਅਕੈਡਮੀ ਖੋਲ੍ਹੀ ਜਾਵੇਗੀ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀਆਂ ਧੀਆਂ ਨੇ ਸਿੱਖਿਆ, ਖੇਡਾਂ ਅਤੇ ਹੋਰਨਾਂ ਖੇਤਰਾਂ ਵਿੱਚ ਆਪਣੀ ਮਿਹਨਤ ਤੇ ਕਾਬਲੀਅਤ ਨਾਲ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਾਈਕਲਿੰਗ ਵਰਗੀ ਸਖ਼ਤ ਅਤੇ ਚੁਣੌਤੀਪੂਰਨ ਖੇਡ ਵਿੱਚ ਲੜਕੀਆਂ ਦੀ ਵਧ ਰਹੀ ਭ...








