ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਲੈ ਕੇ ਹਾਕੀ ਜਗਤ ਵਿੱਚ ਪੂਰਾ ਉਤਸ਼ਾਹ
ਚੰਡੀਗੜ੍ਹ /ਜਲੰਧਰ, 30 ਅਕਤੂਬਰ- ਪੰਜਾਬ ਦੀ ਧਰਤੀ ਉਤੇ ਪਹਿਲੀ ਵਾਰ ਹੋ ਰਹੇ ਹਾਕੀ ਦੇ ਕੌਮਾਂਤਰੀ ਟੂਰਨਾਮੈਂਟ ਹਾਕੀ ਏਸ਼ੀਅਨ ਏਸ਼ੀਅਨਜ਼ ਟਰਾਫੀ ਨੂੰ ਲੈ ਕੇ ਹਾਕੀ ਜਗਤ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਹੋ ਰਹੇ ਮੈਚਾਂ ਨੂੰ ਲੈ ਕੇ ਨਾ ਸਿਰਫ ਹਾਕੀ ਪ੍ਰੇਮੀਆਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ ਸਗੋਂ ਭਾਰਤੀ ਹਾਕੀ ਟੀਮ ਵਿੱਚ ਖੇਡ ਰਹੇ ਪੰਜਾਬੀ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਅਤੇ ਭਾਰਤ ਦੇ ਸਾਬਕਾ ਹਾਕੀ ਖਿਡਾਰੀ ਵੀ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਹੁੰਮ-ਹੁਮਾ ਕੇ ਪੁੱਜ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਦਘਾਟਨ ਮੌਕੇ ਆਖਿਆ ਗਿਆ ਸੀ ਇਸ ਟੂਰਨਾਮੈਂਟ ਨੂੰ ਕਰਵਾ ਕੇ ਭਾਰਤੀ ਹਾਕੀ ਖਿਡਾਰੀਆਂ ਦੀ ਇੱਛਾ ਪੂਰੀ ਹੋਵੇਗੀ ਜਿੱਥੇ ਉਹ ਆਪਣੇ ਘਰ ਵਿੱਚ ਕੋਈ ਕੌਮਾਂਤਰੀ ਮੁਕਾਬਲਾ ਖੇਡਣਾ ਚਾਹੁੰਦੇ ਸਨ। ਹੁਣ ਪੰਜਾਬ ਨੇ 2030 ਵਿੱਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਵੀ ਦਾਅਵੇਦਾਰੀ ਪੇਸ਼ ਕੀਤੀ ਹੈ। ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਨੇ ਪੰਜਾਬ ਵਿੱਚ ਤਿਆਰ ਹੋਏ ਹਾਕੀ ਦੇ ਬੁਨਿਆਦੀ ਢਾਂਚੇ ਨੂੰ ਵਿਸ਼ਵ ਪੱਧਰੀ ...








