Tuesday, August 11Malwa News
Shadow

Author: News Editor

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 100 ਮਹਿਲਾ ਉੱਦਮੀਆਂ ਨੂੰ ਕੀਤਾ ਸਨਮਾਨਿਤ

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 100 ਮਹਿਲਾ ਉੱਦਮੀਆਂ ਨੂੰ ਕੀਤਾ ਸਨਮਾਨਿਤ

Local
ਤਰਨ ਤਾਰਨ, 13 ਮਾਰਚ :        ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਜ਼ਿਲ੍ਹਾ ਮਿਸ਼ਨ ਡਾਇਰੈਕਟਰ (ਪੀ.ਐਸ.ਆਰ.ਐਲ.ਐਮ) ਤਰਨਤਾਰਨ ਦੀ ਅਗਵਾਈ ਹੇਠ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਤਰਨਤਾਰਨ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ 'ਆਪਣਾ ਕਾਰੋਬਾਰ ਆਪਣੀ ਪਹਿਚਾਣ' ਪੰਜਾਬ ਸਰਕਾਰ ਮਹਿਲਾ ਉੱਦਮੀ ਸਨਮਾਨ- 2026 ਜ਼ਿਲ੍ਹਾ ਪੱਧਰੀ ਸਮਾਗਮ ਸਖੀ ਸਿਰਜਣ ਕੇਂਦਰ, ਸ਼ੇਰੋਂ ਵਿਖੇ  ਕਰਵਾਇਆ ਗਿਆ।  ਇਸ ਮੌਕੇ ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਹਲਕਿਆਂ ਤੋਂ ਆਈਆਂ 100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ।  ਕੈਬਨਿਟ ਮੰਤਰੀ, ਟਰਾਂਸਪੋਰਟ ਵਿਭਾਗ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ  ਵੱਖ-ਵੱਖ ਉੱਦਮਾਂ ਨਾਲ ਜੁੜੀਆਂ 100 ਉੱਦਮੀ ਮਹਿਲਾਵਾਂ ਨੂੰ ਸਨਮਾਨਿਤ ਕੀਤਾ।ਕੈਬਨਿਟ ਮੰਤਰੀ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਹਿਲਾਵਾਂ ਦੇ ਵਿਕਾਸ ਲਈ ਵਚਨਬੱਧ ਹੈ, ਜਿਸ ਦੇ ਲਈ ਸੂਬਾ ਸਰਕਾਰ ਵੱਲੋਂ ਲਗਾਤਾਰ ਸੰ...
ਨਾਇਲਟ ਰੋਪੜ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ “ਨੌਕਰੀ ਮੇਲਾ 2026” ਦਾ ਆਯੋਜਨ ਕੀਤਾ

ਨਾਇਲਟ ਰੋਪੜ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ “ਨੌਕਰੀ ਮੇਲਾ 2026” ਦਾ ਆਯੋਜਨ ਕੀਤਾ

Local
ਰੂਪਨਗਰ, 13 ਮਾਰਚ: ਰਾਸ਼ਟਰੀ ਇਲੈਕਟ੍ਰੋਨਿਕੀ ਅਤੇ ਸੂਚਨਾ ਤਕਨਾਲੋਜੀ ਸੰਸਥਾ ਜੋ ਕਿ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕ ਮੰਤਰਾਲੇ ਦੇ ਅਧੀਨ ਇੱਕ ਡੀਮਡ ਟੂ ਬੀ ਯੂਨੀਵਰਸਿਟੀ ਹੈ, ਦੁਆਰਾ ਅੱਜ ਰੋਪੜ ਕੈਂਪਸ ਵਿਖੇ "ਨੌਕਰੀ ਮੇਲਾ 2026" ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।  ਇਸ ਸਮਾਗਮ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਸੀ, ਜਿਸ ਰਾਹੀਂ ਨਾਮਵਰ ਕੰਪਨੀਆਂ ਅਤੇ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਨੂੰ ਇੱਕ ਸਾਂਝਾ ਪਲੇਟਫਾਰਮ ਪ੍ਰਦਾਨ ਕੀਤਾ ਗਿਆ। ਨਾਇਲਿਟ ਰੋਪੜ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਦੀਪਕ ਵਾਸਨ ਦੁਆਰਾ ਨੌਕਰੀ ਮੇਲੇ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਪ੍ਰਭਜੋਤ ਸਿੰਘ, ਜ਼ਿਲ੍ਹਾ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਅਧਿਕਾਰੀ (ਡੀ.ਈ.ਜੀ.ਟੀ.ਓ.), ਸ਼੍ਰੀਮਤੀ ਮੀਨਾਕਸ਼ੀ ਬੇਦੀ, ਪਲੇਸਮੈਂਟ ਅਧਿਕਾਰੀ, ਰੋਪੜ ਅਤੇ ਸ਼੍ਰੀ ਸੰਦੀਪ ਕੁਮਾਰ, ਉਪ-ਖੇਤਰੀ ਰੁਜ਼ਗਾਰ ਅਧਿਕਾਰੀ, ਡੀ.ਜੀ.ਈ., ਜਲੰਧਰ ਨੇ ਵੀ ਸ਼ਿਰਕਤ ਕੀਤੀ।  ਸ਼੍ਰੀ ਵਾਸਨ ਨੇ ਸਮਾਗਮ ਵਿੱਚ ਆਪਣੇ ਸੰਬੋਧਨ ਦੌਰਾਨ ਮੇਗਾ ਨੌਕਰੀ ਮੇਲੇ ਦੇ ਆਯੋਜਨ ਦੇ ਉਦੇਸ਼...
ਨਿਵੇਸ਼ ਸੰਮੇਲਨ ਦੌਰਾਨ ਮਾਰਕਫੈੱਡ ਦੇ ਉਤਪਾਦਾਂ ਵਿੱਚ ਲੋਕਾਂ ਨੇ ਵਿਸ਼ੇਸ਼ ਦਿਲਚਸਪੀ ਦਿਖਾਈ

ਨਿਵੇਸ਼ ਸੰਮੇਲਨ ਦੌਰਾਨ ਮਾਰਕਫੈੱਡ ਦੇ ਉਤਪਾਦਾਂ ਵਿੱਚ ਲੋਕਾਂ ਨੇ ਵਿਸ਼ੇਸ਼ ਦਿਲਚਸਪੀ ਦਿਖਾਈ

Breaking News
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਮਾਰਚ :  ਪੰਜਾਬ ਰਾਜ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਨਿਵੇਸ਼ ਸੰਮੇਲਨ ਦੌਰਾਨ ਵੱਖ ਵੱਖ ਕੰਪਨੀਆਂ ਵਲੋਂ ਲਗਾਏ ਗਏ ਪ੍ਰਦਰਸ਼ਨੀ ਸਟਾਲਾਂ ਤੇ ਡੈਲੀਗੇਟਸ ਵਲੋਂ ਭਰਪੂਰ ਦਿਲਚਸਪੀ ਦਿਖਾਈ ਜਾ ਰਹੀ ਹੈ। ਪੰਜਾਬ ਦੇ ਸਹਿਕਾਰੀ ਅਦਾਰੇ ਮਾਰਕਫੈੱਡ ਵਲੋਂ ਲਗਾਏ ਗਏ ਪ੍ਰਦਰਸ਼ਨੀ ਸਟਾਲਾਂ ਉਤੇ ਸਭ ਤੋਂ ਜ਼ਿਆਦਾ ਭੀੜ ਦੇਖਣ ਨੂੰ ਮਿਲੀ ।ਇਸ ਸਟਾਲ ਉਤੇ ਮਾਰਕਫੈੱਡ ਵੱਲੋਂ ਚਾਵਲ, ਸ਼ਹਿਦ, ਡੱਬਾਬੰਦ ਸਬਜ਼ੀਆਂ,ਮਲਟੀਗ੍ਰੇਨ ਦਲੀਆ,ਗੁੱੜ੍ਹ ਸੱਕਰ, ਸਰੋਂ ਦਾ ਤੇਲ ਘਿਓ, ਅਚਾਰ ਅਤੇ ਆਟਾ ਸਮੇਤ ਹੋਰ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਮਾਰਕਫੈੱਡ ਸਟਾਲ ਦੇ ਨੋਡਲ ਇੰਚਾਰਜ ਅਨਿਲ ਕੁਮਾਰ ਪੁਰੀ ਨੇ ਦੱਸਿਆ ਕਿ ਇਸ ਸੰਮੇਲਨ ਵਿੱਚ ਹਿੱਸਾ ਲੈਣ ਆਏ ਹੋਏ ਡੈਲੀਗੇਟਸ ਵਲੋਂ ਮਾਰਕਫੈੱਡ ਦੇ ਸ਼ਹਿਦ,ਮਸਾਲਾ ਗੁੜ, ਤੇਲ, ਅਚਾਰ ਅਤੇ ਡੱਬਾਬੰਦ ਭੋਜਨ ਪਦਾਰਥਾਂ ਬਾਰੇ ਡੈਲੀਗੇਟਸ ਵਲੋਂ ਸਭ ਤੋਂ ਜ਼ਿਆਦਾ ਜਾਣਕਾਰੀ ਲਈ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਮਾਰਕਫੈੱਡ ਦੇ ਉਤਪਾਦ ਆਸਟ...
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੈਸ਼ਨਲ ਮੈਰਾਥਨ ਦੀ ਟੀ-ਸ਼ਰਟ ਜਾਰੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੈਸ਼ਨਲ ਮੈਰਾਥਨ ਦੀ ਟੀ-ਸ਼ਰਟ ਜਾਰੀ

Breaking News
ਚੰਡੀਗੜ੍ਹ, 13 ਮਾਰਚ: ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੈਸ਼ਨਲ ਮੈਰਾਥਨ ਦੀ ਅਧਿਕਾਰਿਕ ਟੀ-ਸ਼ਰਟ ਜਾਰੀ ਕੀਤੀ ਗਈ। ਇਹ ਮੈਰਾਥਨ ਨਸ਼ਿਆਂ ਦੇ ਖ਼ਿਲਾਫ਼ ਚੱਲ ਰਹੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਅਤੇ ਪੰਜਾਬ ਦੀ ਨੌਜਵਾਨੀ ਨੂੰ ਸਿਹਤਮੰਦ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਵਾਲੇ ਇੱਕ ਵੱਡਾ ਕਦਮ ਹੈ। ਇਸ ਮੌਕੇ ਮੌਜੂਦ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੋੜੀ ਨੇ ਦੱਸਿਆ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਚਲਾਏ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਲਗਾਤਾਰਤਾ ਵਿੱਚ ਪੰਜਾਬ ਦੀ ਜਵਾਨੀ ਨੂੰ ਬਚਾਉਣ, ਨੌਜਵਾਨਾਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਅਤੇ ਸੂਬੇ ਨੂੰ ਮੁੜ ਹੱਸਦਾ-ਖੇਡਦਾ ਤੇ ਰੰਗਲਾ ਬਣਾਉਣ ਦੇ ਮਕਸਦ ਨਾਲ 22 ਮਾਰਚ 2026 ਨੂੰ ਫੁੱਟਬਾਲ ਦੀ ਨਰਸਰੀ ਵਜੋਂ ਪ੍ਰਸਿੱਧ ਮਾਹਿਲਪੁਰ (ਗੜ੍ਹਸ਼ੰਕਰ), ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਇਹ ਵਿਸ਼ਾਲ ਮੈਰਾਥਨ ਕਰਵਾਈ ਜਾ ਰਹੀ ਹੈ। ਡਿਪਟੀ ਸਪੀਕਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਆਪਣਾ ਸਹੁੰ ਚੁੱਕ ਸਮਾਗਮ ਵੀ ਖਟਕੜ ਕਲਾਂ ਵਿਖੇ ...
ਸੂਬੇ ਵਿੱਚ 100 ਸਿਹਤ ਸੰਸਾਨ ਬਣੇ ਫਰਸਟ ਰੇਫਰਲ ਯੂਨਿਟ-ਆਰਤੀ ਸਿੰਘ ਰਾਓ

ਸੂਬੇ ਵਿੱਚ 100 ਸਿਹਤ ਸੰਸਾਨ ਬਣੇ ਫਰਸਟ ਰੇਫਰਲ ਯੂਨਿਟ-ਆਰਤੀ ਸਿੰਘ ਰਾਓ

Haryana
ਚੰਡੀਗੜ੍ਹ, 12 ਮਾਰਚ- ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਰਾਜ ਸਰਕਾਰ ਨੇ ਨੇਸ਼ਨਲ ਹੈਲਥ ਮਿਸ਼ਨ ਤਹਿਤ ਸੂਬੇ ਵਿੱਚ ਦੂਜੀ ਸਿਹਤ ਸੇਵਾਵਾਂ ਨੂੰ ਮਜਬੂਤ ਕਰਨ ਦੇ ਉਦੇਸ਼ ਨਾਲ 100 ਸਿਹਤ ਸੰਸਥਾਨਾਂ ਨੂੰ ਫਰਸਟ ਰੇਫਰਲ ਯੂਨਿਟ ਵੱਜੋਂ ਨਾਮਜਦ ਕੀਤਾ ਹੈ। ਇਸ ਪਹਿਲ ਦਾ ਉਦੇਸ਼ ਵਿਸ਼ੇਸ਼ ਰੂਪ ਨਾਲ ਗ੍ਰਾਮੀਣ ਅਤੇ ਦੂਰਦਰਾਜ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਮੇ ਸਿਰ ਬੇਹਤਰ ਮੈਡੀਕਲ ਸਹੂਲਤਾਂ ਉਪਲਬਧ ਕਰਾਉਣਾ ਹੈ ਤਾਂ ਜੋ ਗੰਭੀਰ ਮਾਮਲਿਆਂ ਵਿੱਚ ਮਰੀਜਾਂ ਨੂੰ ਤੁਰੰਤ ਇਲਾਜ ਮਿਲ ਸਕੇ। ਉਨ੍ਹਾਂ ਨੇ ਦੱਸਿਆ ਕਿ ਇਨ੍ਹ੍ਹਾਂ ਐਫਆਰਯੂ ਨੂੰ 24 ਘੰਟੇ ਅਮਰਜੰਸੀ ਸੇਵਾਵਾਂ ਪ੍ਰਦਾਨ ਕਰਨ ਲਈ ਵਿਕਸਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਕੇਂਦਰਾਂ 'ਤੇ ਪ੍ਰਸੂਤੀ ਸੇਵਾਵਾਂ, ਨਵਜਾਤ ਬੱਚੇ ਦੀ ਦੇਖਭਾਲ ਅਤੇ ਖੂਨ ਭੰਡਾਰਨ ਜਿਹੀ ਮਹਤੱਵਪੂਰਨ ਸਹੂਲਤਾਂ ਉਪਲਬਧ ਕਰਾਈ ਜਾਣਗੀਆਂ, ਇਸ ਨਾਲ ਮਾਵਾਂ ਅਤੇ ਨਵਜਾਤ ਬੱਚਿਆਂ ਨਾਲ ਜੁੜੀ ਅਮਰਜੰਸੀ ਹਾਲਾਤਾਂ ਵਿੱਚ ਤੁਰੰਤ ਅਤੇ ਪ੍ਰਭਾਵੀ ਮੈਡੀਕਲ ਮਦਦ ਮਿਲ ਸਕੇਗੀ। ਸਿਹਤ ਮੰਤਰੀ ਨੇ ਕਿਹਾ ਕਿ ਇਹ ਫਰਸਟ ਰੇਫਰਲ ਯੂਨਿਟ ਪ੍ਰਾਥਮਿਕ ਸਿਹਤ ਕੇਂਦਰਾਂ ਅਤੇ ਤੀਜੀ ਹਸਤਪਤਾਲਾ...
ਸਵੱਛਤਾ ਸਰਕਾਰ ਦੀ ਜਿਮੇਵਾਰੀ ਦੇ ਨਾਲ-ਨਾਲ ਸਮਾਜ ਦੇ ਹਰ ਨਾਗਰਿਕ ਦਾ ਵੀ ਹੈ ਨੈਤਿਕ ਜਿਮੇਵਾਰੀ – ਖੇਡ ਰਾਜ ਮੰਤਰੀ ਗੌਰਵ ਗੌਤਮ

ਸਵੱਛਤਾ ਸਰਕਾਰ ਦੀ ਜਿਮੇਵਾਰੀ ਦੇ ਨਾਲ-ਨਾਲ ਸਮਾਜ ਦੇ ਹਰ ਨਾਗਰਿਕ ਦਾ ਵੀ ਹੈ ਨੈਤਿਕ ਜਿਮੇਵਾਰੀ – ਖੇਡ ਰਾਜ ਮੰਤਰੀ ਗੌਰਵ ਗੌਤਮ

Haryana
ਚੰਡੀਗੜ੍ਹ, 12 ਮਾਰਚ - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਵੱਛਤਾ ਮੁਹਿੰਮ ਨੂੰ ਜਨ ਅੰਦੋਲਨ ਬਨਾਉਣ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਪਹਿਲ ਕਰਦੇ ਹੋਏ ਸੂਬੇ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਅੱਜ ਪਲਵਲ ਸਥਿਤ ਅਨਾਜ ਮੰਡੀ ਵਿੱਚ ਆਯੋਜਿਤ ਸਵੱਛਤਾ ਮੁਹਿੰਮ ਤਹਿਤ ਕੂੜਾਦਾਨ ਵੰਡ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੋਕੇ 'ਤੇ ਲਗਭਗ 250 ਕੂੜਦਾਨ ਵੰਡੇ ਗਏ। ਪ੍ਰੋਗਰਾਮ ਦਾ ਉਦੇਸ਼ ਬਾਜਾਰ ਖੇਤਰ ਨੂੰ ਸਾਫ, ਵਿਵਸਥਿਤ ਅਤੇ ਵਾਤਾਵਰਣ ਅਨੁਕੂਲ ਬਨਾਉਣਾ ਹੈ।ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਅਨਾਜ ਮੰਡੀ ਦੇ ਦੁਕਾਨਦਾਰਾਂ ਅਤੇ ਆੜਤੀਆਂ ਨੂੰ ਕੂੜਦਾਨ ਵੰਡ ਕਰਦੇ ਹੋਏ ਉਨ੍ਹਾਂ ਨੂੰ ਸਵੱਛਤਾ ਪ੍ਰਤੀ ਜਾਗਰੁਕਤ ਰਹਿਣ ਦਾ ਸੰਦੇਸ਼ ਦਿੱਤਾ। ਊਨ੍ਹਾਂ ਨੇ ਕਿਹਾ ਕਿ ਸਵੱਛਤਾ ਸਰਕਾਰ ਦੀ ਜਿਮੇਵਾਰੀ ਦੇ ਨਾਲ-ਨਾਲ ਸਮਾਜ ਦੇ ਹਰ ਨਾਗਰਿਕ ਦੀ ਵੀ ਨੈਤਿਕ ਜਿਮੇਵਾਰੀ ਹੈ। ਜੇਕਰ ਸਾਰੇ ਲੋਕ ਮਿਲ ਕੇ ਆਪਣੇ ਨੇੜੇ ਸਫਾਈ ਬਣਾਏ ਰੱਖਣ ਦਾ ਸੰਕਲਪ ਲੈਣ, ਤਾਂ ਸ਼ਹਿਰਾਂ ਅਤੇ ਬਾਜਾਰਾਂ ਨੂੰ ਸਾਫ ਅਤੇ ਸੁੰਦਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਨਾਜ ਮੰਡੀ ਅਤੇ ਸਬਜੀ ਮੰਡੀ ਕਿਸੇ ਵੀ ਸ਼...
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਗਟ ਕੀਤੀ ਸੋਗ ਸੰਵੇਦਨਾਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਗਟ ਕੀਤੀ ਸੋਗ ਸੰਵੇਦਨਾਵਾਂ

Haryana
ਹੈਫੇਡ ਦੇ ਸਾਬਕਾ ਚੇਅਰਮੈਨ ਕੈਲਾਸ਼ ਭਗਤ ਦੇ ਪਿਤਾ ਸੁਰਗਵਾਸੀ ਅਮਰਨਾਥ ਭਗਤ ਦੇ ਦੇਹਾਂਤ 'ਤੇ, ਸਾਬਕਾ ਮੰਤਰੀ ਕਮਲੇਸ਼ ਢਾਂਡਾ ਦੇ ਪਿਤਾ ਸੁਰਗਵਾਸੀ ਜਗਤ ਸਿੰਘ ਮਲਿਕ ਦੇ ਦੇਹਾਂਤ ਅਤੇ ਕੁਰੂਕਸ਼ੇਤਰ ਵਿਕਾਸ ਰੋਰਡ ਦੇ ਮੈਂਬਰ ਸੰਜੀਵ ਚੌਧਰੀ ਦੀ ਮਾਤਾ ਸੁਰਗਵਾਸੀ ਸ਼ਕੁੰਤਲਾ ਦੇਵੀ ਦੇ ਦੇਹਾਂਤ 'ਤੇ ਪ੍ਰਗਟਾਇਆ ਸੋਗ ਚੰਡੀਗੜ੍ਹ, 12 ਮਾਰਚ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਕੈਥਲ ਪਹੁੰਚ ਕੇ ਸੋਗ ਸੰਵੇਦਨਾਵਾਂ ਪ੍ਰਗਟ ਕੀਤੀਆਂ। ਸੱਭ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਹੈਫੇਡ ਦੇ ਸਾਬਕਾ ਚੇਅਰਮੈਨ ਕੈਲਾਸ਼ ਭਗਤ ਦੇ ਪਿਤਾ ਸੁਰਗਵਾਸੀ ਅਮਰਨਾਥ ਭਗਤ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਨ ਉਨ੍ਹਾਂ ਦੇ ਨਿਵਾਸ 'ਤੇ ਪਹੁੰਚੇ। ਜਿੱਥੇ ਉਨ੍ਹਾਂ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਸੰਵੇਦਨਾਵਾਂ ਪ੍ਰਗਟ ਕੀਤੀਆਂ। ਇਹ ਜਿਕਰਯੋਗ ਹੈ ਕਿ ਅਮਰਨਾਥ ਭਗਤ ਸੀਨੀਅਰ ਭਾਜਪਾ ਨੇਤਾ ਸਨ ਜਿਨ੍ਹਾਂ ਦਾ ਅੱਠ ਮਾਰਚ ਨੂੰ ਦੇਹਾਂਤ ਹੋ ਗਿਆ ਸੀ। ਇਸ ਦੇ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਾਬਕਾ ਮੰਤਰੀ ਕਮਲੇਸ਼ ਢਾਂਡਾ ਦੇ ਆਵਾਸ 'ਤੇ ਪਹੁੰਚੇ। ਜਿੱਥੇ ਉਨ੍ਹਾਂ ਦੇ ਪਿਤਾ ਸੁ...
ਘਰੇਲੂ ਗੈਸ ਦੀ ਕੋਈ ਕਿਲੱਤ ਨਹੀਂ, ਅਫਵਾਹ ਫੈਲਾ ਕੇ ਕਾਲਾਬਾਜਾਰੀ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ – ਰਾਜ ਮੰਤਰੀ ਰਾਜੇਸ਼ ਨਾਗਰ

ਘਰੇਲੂ ਗੈਸ ਦੀ ਕੋਈ ਕਿਲੱਤ ਨਹੀਂ, ਅਫਵਾਹ ਫੈਲਾ ਕੇ ਕਾਲਾਬਾਜਾਰੀ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ – ਰਾਜ ਮੰਤਰੀ ਰਾਜੇਸ਼ ਨਾਗਰ

Haryana
ਚੰਡੀਗੜ੍ਹ, 12 ਮਾਰਚ - ਹਰਿਆਣਾ ਦੇ ਖੁਰਾਕ ਅਤੇ ਸਿਵਲ ਸਪਲਾਈ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਕਿਹਾ ਕਿ ਸੂਬੇ ਵਿੱਚ ਪੈਟਰੋਲ, ਡੀਜ਼ਲ ਅਤੇ ਘਰੇਲ ਐਲਪੀਜੀ ਗੈਸ ਦੀ ਸਪਲਾਈ ਪੂਰੀ ਤਰ੍ਹਾ ਨਾਲ ਆਮ ਹੈ। ਮਿਡਲ ਇਸਟ ਵਿੱਚ ਉਤਪਨ ਯੁੱਧ ਵਰਗੇ ਹਾਲਾਤਾਂ ਵਿੱਚ ਵੀ ਜੋ ਸ਼ਰਾਰਤੀ ਅਤੇ ਸਾਜਿਸ਼ਕਰਨ ਵਾਲੇ ਅਫਵਾਹ ਫੈਲਾ ਰਹੇ ਹਨ, ਸਰਕਾਰ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕਰੇਗੀ। ਰਾਜ ਮੰਤਰੀ ਸ੍ਰੀ ਨਾਗਰ ਨੇ ਕਿਹਾ ਕਿ ਆਮਜਨਤਾ ਅਫਵਾਹਾਂ 'ਤੇ ਧਿਆਨ ਨਾ ਦਵੇ। ਭਾਰਤ ਸਰਕਾਰ ਦੇ ਪੈਟਰੋਲਿਅਮ ਅਤੇ ਕੁਦਰਤੀ ਗੇਸ ਮੰਤਰਾਲੇ, ਨਵੀਂ ਦਿੱਲੀ ਵੱਲੋਂ 9 ਮਾਰਚ, 2026 ਨੂੰ ਜਾਰੀ ਇੱਕ ਮਹਤੱਵਪੂਰਣ ਪੱਤਰ ਵਿੱਚ ਪ੍ਰਾਥਮਿਕ ਖੇਤਰਾਂ ਲਈ ਘਰੇਲੂ ਐਲਪੀਜੀ ਗੈਸ ਦੀ ਸਪਲਾਈ, ਉਸ ਦੇ ਸਮੂਚੇ ਅਤੇ ਸਮਾਨ ਵੰਡ ਅਤੇ ਉਪਲਬਧਤਾ ਯਕੀਨੀ ਕਰਨ ਦੇ ਸਬੰਧ ਵਿੱਚ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਇੰਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਪਾਲਣ ਵਿੱਚ ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਸਾਰੇ ਜਰੂਰੀ ਕਦਮ ਚੁੱਕੇ ਹਨ। ਮੌਜੂਦਾ ਵਿੱਚ ਹਰਿਆਣਾ ਰਾਜ ਵਿੱਚ ਪੈਟਰੋਲ, ਡੀਜ਼ਲ ਅਤੇ ਘਰੇਲੂ ਐਲਪੀਜੀ ਦੀ ਸਪਲਾਈ ਪੂਰੀ ਤਰ੍ਹਾ ਸੁਚਾਰੂ ਰੂਪ ਨਾਲ ਚ...
ਪੀ.ਐਮ ਕਿਸਾਨ ਅਤੇ ਹੋਰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਫਾਰਮਰ ਰਜਿਸਟਰੀ ਜ਼ਰੂਰੀ – ਡਾ. ਭੁਪਿੰਦਰ ਸਿੰਘ

ਪੀ.ਐਮ ਕਿਸਾਨ ਅਤੇ ਹੋਰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਫਾਰਮਰ ਰਜਿਸਟਰੀ ਜ਼ਰੂਰੀ – ਡਾ. ਭੁਪਿੰਦਰ ਸਿੰਘ

Local
ਤਰਨ ਤਾਰਨ, 12 ਮਾਰਚ (     ) - ਮੁੱਖ ਖੇਤੀਬਾੜੀ ਅਫ਼ਸਰ, ਤਰਨ ਤਾਰਨ ਡਾ. ਤੇਜਬੀਰ ਸਿੰਘ ਭੰਗੂ ਨੇ ਜ਼ਿਲ੍ਹੇ ਦੇ ਸਮੂਹ ਕਿਸਾਨ ਭਾਈਚਾਰੇ ਨਾਲ ਅਹਿਮ ਸੂਚਨਾ ਸਾਂਝੀ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਵਾਲੇ ਹਰੇਕ ਕਿਸਾਨ ਲਈ 'ਫਾਰਮਰ ਰਜਿਸਟਰੀ ਕੈਂਪ ਵਿਚ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ। ਮੁੱਖ ਖੇਤੀਬਾੜੀ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫਸਰ ਖਡੂਰ ਸਾਹਿਬ ਡਾ. ਭੁਪਿੰਦਰ ਸਿੰਘ ਨੇ ਸਟਾਫ ਮੀਟਿੰਗ ਦੌਰਾਨ ਵਿਭਾਗ ਵੱਲੋਂ ਸਪੱਸ਼ਟ ਕੀਤਾ ਕਿ ਭਵਿੱਖ ਵਿਚ ਕੇਵਲ ਉਨ੍ਹਾਂ ਹੀ ਕਿਸਾਨਾਂ ਨੂੰ ਪੀ.ਐਮ ਕਿਸਾਨ ਯੋਜਨਾ ਤਹਿਤ ਮਿਲਣ ਵਾਲੀਆਂ ਵਿੱਤੀ ਕਿਸ਼ਤਾਂ ਜਾਰੀ ਕੀਤੀਆਂ ਜਾਣਗੀਆਂ, ਜਿਨ੍ਹਾਂ ਨੇ ਆਪਣੀ ਫਾਰਮਰ ਰਜਿਸਟਰੀ ਮੁਕੰਮਲ ਕਰ ਲਈ ਹੋਵੇਗੀ। ਇਸ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਦੌਰਾਨ ਹਰੇਕ ਲਾਭਪਾਤਰੀ ਕਿਸਾਨ ਦੀ ਇਕ ਵਿਲੱਖਣ 'ਕਿਸਾਨ ਆਈ.ਡੀ  ਤਿਆਰ ਕੀਤੀ ਜਾਵੇਗੀ। ਇਸ ਆਈ.ਡੀ. ਨੂੰ ਕਿਸਾਨ ਦੇ ਮੌਜੂਦਾ ਪੀ.ਐਮ. ਕਿਸਾਨ ਖਾਤੇ ਨਾਲ ਲਿੰਕ ਕੀਤਾ ਜਾਵੇਗਾ, ਜਿਸ ਨਾਲ ਕਿਸਾਨ ਦੀ ਪਛਾਣ ਅਤੇ ਜ...
ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਬੱਸਾਂ ਦੀ ਚੈਕਿੰਗ; 6 ਚਲਾਨ ਕੱਟੇ

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਬੱਸਾਂ ਦੀ ਚੈਕਿੰਗ; 6 ਚਲਾਨ ਕੱਟੇ

Local
ਦਿੜ੍ਹਬਾ, 12 ਮਾਰਚ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਸੰਗਰੂਰ ਪ੍ਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਬਲਾਕ ਦਿੜ੍ਹਬਾ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਸਕੂਲ ਬੱਸਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦਾ ਮਕਸਦ ਸਕੂਲੀ ਬੱਚਿਆਂ ਦੀ ਆਵਾਜਾਈ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ। ਇਸ ਮੌਕੇ ਬਣਾਈ ਗਈ ਚੈਕਿੰਗ ਟੀਮ ਵਿੱਚ ਬਲਜੀਤ ਸਿੰਘ (ਸਿੱਖਿਆ ਵਿਭਾਗ), ਏਐਸਆਈ ਬਲਵਿੰਦਰ ਸਿੰਘ (ਪੁਲਿਸ ਵਿਭਾਗ), ਏਐਸਆਈ ਰਾਮ ਪ੍ਰਤਾਪ (ਪੁਲਿਸ ਵਿਭਾਗ) ਅਤੇ ਰੁਪਿੰਦਰ ਸਿੰਘ (ਆਊਟਰੀਚ ਵਰਕਰ, ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਸੰਗਰੂਰ) ਸ਼ਾਮਲ ਸਨ। ਟੀਮ ਵੱਲੋਂ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਦੀ ਜਾਂਚ ਕੀਤੀ ਗਈ ਅਤੇ ਸੇਫਟੀ ਨਾਲ ਸਬੰਧਤ ਲਾਜ਼ਮੀ ਪ੍ਰਬੰਧਾਂ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਕੁਝ ਸਕੂਲ ਬੱਸਾਂ ਵਿੱਚ ਸੁਰੱਖਿਆ ਨਿਯਮਾਂ ਦੀ ਉਲੰਘਣਾ ਪਾਈ ਗਈ ਜਿਸ ਕਰ ਕੇ ਕੁੱਲ 06 ਚਲਾਨ ਕੀਤੇ ਗਏ। ਇਨ੍ਹਾਂ ਵਿੱਚੋਂ 02 ਚਲਾਨ ਡਰਾਈਵਰਾਂ ਦੀ ਯੂਨੀਫਾਰਮ ਨਾ ਹੋਣ ਕਰ ਕੇ, 03 ਚਲਾਨ ਫਾਇਰ ਸਿਲੈਂਡਰ ਨਾ ਹੋਣ ਕਰਕੇ ਅ...