ਨੌਜਵਾਨਾਂ ਦੀ ਊਰਜਾ ਨੂੰ ਰਾਸ਼ਟਰ ਦੀ ਤਾਕਤ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੋਲ੍ਹੇ ਮੌਕਿਆਂ ਦੇ ਨਵੇਂ ਦੁਆਰ – ਮੁੱਖ ਮੰਤਰੀ
ਚੰਡੀਗੜ੍ਹ, 17 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਦੀ ਊਰਜਾ ਨੂੰ ਰਾਸ਼ਟਰ ਦੀ ਤਾਕਤ ਬਣਾਉਣ ਲਈ ਮੌਕਿਆਂ ਦੇ ਨਵੇਂ ਦੁਆਰ ਖੋਲ੍ਹੇ ਹਨ। ਖੇਲੋ ਇੰਡੀਆ ਨੇ ਖੇਡ ਪ੍ਰਤਿਭਾਵਾਂ ਨੂੰ ਮੰਚ ਦਿੱਤਾ, ਫਿੱਟ ਇੰਡੀਆ ਨੇ ਸਿਹਤਮੰਦ ਜੀਵਨ ਸ਼ੈਲੀ ਦਾ ਸੰਨੇਹ ਦਿੱਤਾ, ਸਕਿੱਲ ਇੰਡੀਆ ਨੇ ਹੁਨਰ ਨੂੰ ਮੌਕੇ ਨਾਲ ਜੋੜਿਆ ਅਤੇ ਸਟਾਰਟਅੱਪ ਇੰਡੀਆ ਨੇ ਨੌਜਵਾਨਾਂ ਵਿੱਚ ਉੱਦਮਤਾ ਦੀ ਨਵੀਂ ਊਰਜਾ ਪੈਦਾ ਕੀਤੀ। ਇਸੇ ਤਰ੍ਹਾਂ, ਮੁਦਰਾ ਯੋਜਨਾ ਅਤੇ ਸਟੈਂਡ-ਅੱਪ ਇੰਡੀਆ ਨੇ ਨੌਜਵਾਨਾਂ ਲਈ ਸਵੈ-ਰੁਜ਼ਗਾਰ ਅਤੇ ਉੱਦਮਤਾ ਦੇ ਰਸਤੇ ਖੋਲ੍ਹੇ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀਰਵਾਰ ਨੂੰ ਅੰਬਾਲਾ ਸ਼ਹਿਰ ਵਿੱਚ ‘ਸੇਵਾ ਸੰਕਲਪ ਮੁਹਿੰਮ’ ਦੀ ਸ਼ੁਰੂਆਤ ਤਹਿਤ ਆਯੋਜਤ ‘ਨਸ਼ਾ-ਮੁਕਤ ਹਰਿਆਣਾ ਨਮੋ ਮੈਰਾਥਨ’ ਵਿੱਚ ਬਤੌਰ ਮੁੱਖ ਮਹਿਮਾਨ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਭਾਗੀਦਾਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਬੂਟੇ ਲਗਾ ਕੇ ਵਾਤਾਵਰਣ ਸੰਭਾਲ...








