
ਪੁਲਿਸ ਮੁਕਾਬਲੇ ਦੌਰਾਨ ਫਿਰੌਤੀ ਮੰਗਣ ਵਾਲੇ 2 ਗੈਂਗਸਟਰ ਗ੍ਰਿਫ਼ਤਾਰ
ਜਲੰਧਰ, 7 ਜੁਲਾਈ : ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪੰਜਾਬ ਪੁਲਿਸ ਵੱਲੋਂ ਸਮੱਗਲਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਗੈਂਗਸਟਰਾਂ ਖਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲਿਸ ਨੇ ਕਾਰਵਾਈ ਕਰਦਿਆਂ ਫਿਰੌਤੀ ਮੰਗਣ ਵਾਲੇ ਦੋ ਖਤਰਨਾਕ ਗੈਂਗਸਟਰਾਂ ਨੂੰ ਪੁਲਿਸ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਜਿਨ੍ਹਾਂ ਤੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, 2 ਨਾਜਾਇਜ਼ ਪਿਸਤੌਲ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ।
ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਐਸ.ਪੀ. ਸ਼ਾਹਕੋਟ ਓਂਕਾਰ ਸਿੰਘ ਬਰਾੜ ਦੀ ਅਗਵਾਈ ਵਿੱਚ ਐਸ.ਐਚ.ਓ. ਥਾਣਾ ਸ਼ਾਹਕੋਟ ਬਲਵਿੰਦਰ ਸਿੰਘ ਭੁੱਲਰ ਦੀ ਟੀਮ ਵੱਲੋਂ ਇਹ ਸਫ਼ਲਤਾ ਹਾਸਲ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਸ਼ਾਹਕੋਟ ਪੁਲਿਸ ਨੂੰ ਸੋਮਵਾਰ ਸਵੇਰੇ ਸਮਾਂ 4:45 ਵਜੇ ਪਿੰਡ ਸਾਦਿਕਪੁਰ, ਢੰਡੋਵਾਲ, ਤਲਵੰਡੀ ਸੰਘੇੜਾ, ਬਿੱਲੀ ਚਹਾਰਮੀ, ਭੁੱਲਰ, ਨਵਾਂ ਕਿਲਾ, ਕੋਟਲੀਗਾਜਰਾਂ ਆਦਿ ਪਿੰਡਾਂ ਵਿੱਚ ਦੋ ਸ਼ੱਕੀ ਨੌਜਵਾਨਾਂ ਬਾਰੇ ਇਤਲਾਹ ਮਿਲੀ ਸੀ।...