ਪੰਜਾਬ ਦੇ ਗੱਤਕਾ ਖਿਡਾਰੀ ਬਣੇ ਰਾਸ਼ਟਰੀ ਚੈਂਪੀਅਨ, ਛੱਤੀਸਗੜ੍ਹ ਦੇ ਖਿਡਾਰੀ 13ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ‘ਚ ਰਹੇ ਉਪ ਜੇਤੂ
ਭਿਲਾਈ, 12 ਅਕਤੂਬਰ : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨਜੀਏਆਈ) ਦੁਆਰਾ ਆਯੋਜਿਤ 13ਵੀਂ ਕੌਮੀ ਗੱਤਕਾ ਚੈਂਪੀਅਨਸ਼ਿਪ 2025 ਅੱਜ ਛੱਤੀਸਗੜ੍ਹ ਦੇ ਭਿਲਾਈ ਵਿੱਚ ਰਵਾਇਤੀ ਜੰਗੀ ਕਲਾ ਅਤੇ ਖੇਡ ਭਾਵਨਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਮਾਪਤ ਹੋਈ। ਤਿੰਨ ਦਿਨ ਚੱਲੇ ਤਿੱਖੇ ਮੁਕਾਬਲਿਆਂ ਤੋਂ ਬਾਅਦ ਪੰਜਾਬ ਦੇ ਗੱਤਕਾ ਖਿਡਾਰੀਆਂ ਨੂੰ ਓਵਰਆਲ ਚੈਂਪੀਅਨ ਐਲਾਨਿਆ ਕੀਤਾ ਗਿਆ ਜਦੋਂ ਕਿ ਛੱਤੀਸਗੜ੍ਹ ਦੇ ਖਿਡਾਰੀਆਂ ਨੇ ਆਪਣੀ ਹਿੰਮਤ, ਸਟੀਕਤਾ ਅਤੇ ਕਰੜੀ ਮਿਹਨਤ ਸਦਕਾ ਦਿਲ ਜਿੱਤਦੇ ਹੋਏ ਉਪ ਜੇਤੂ ਦਾ ਖਿਤਾਬ ਜਿੱਤਿਆ।ਮੁੰਡਿਆਂ ਦੇ ਵਰਗ ਵਿੱਚ ਪੰਜਾਬ ਨੇ ਮਜ਼ਬੂਤ ਪ੍ਰਦਰਸ਼ਨ ਅਤੇ ਸ਼ਾਨਦਾਰ ਤਕਨੀਕਾਂ ਨਾਲ ਪਹਿਲਾ ਸਥਾਨ ਜਦੋਂ ਕਿ ਛੱਤੀਸਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਹਰਿਆਣਾ ਅਤੇ ਉੱਤਰਾਖੰਡ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਪ੍ਰਾਪਤ ਕੀਤਾ।ਲੜਕੀਆਂ ਦੇ ਵਰਗ ਵਿੱਚ ਛੱਤੀਸਗੜ੍ਹ ਦੇ ਖਿਡਾਰੀਆਂ ਨੇ ਪਹਿਲਾ ਸਥਾਨ, ਚੰਡੀਗੜ੍ਹ ਦੂਜੇ ਸਥਾਨ 'ਤੇ ਅਤੇ ਪੰਜਾਬ ਅਤੇ ਹਰਿਆਣਾ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਪ੍ਰਾਪਤ ਕੀਤਾ।ਛੱਤੀਸਗੜ੍ਹ ਦੇ ਸਿੱਖਿਆ ਅਤੇ ਪੇਂਡੂ ਉਦਯੋਗ ਮੰਤਰੀ ਗਜੇਂਦਰ ਯਾਦਵ ਨੇ ਸਮਾਪਤੀ ਸਮ...








