Monday, August 10Malwa News
Shadow

Author: admin

ਪੰਜਾਬ ਸਰਕਾਰ ਖਰੀਦ ਪ੍ਰਕਿਰਿਆ ਨਾਲ ਜੁੜੇ ਸਾਰੇ ਭਾਈਵਾਲਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ

Hot News
ਚੰਡੀਗੜ੍ਹ, 12 ਅਗਸਤ: ਕਣਕ ਅਤੇ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਗਠਿਤ ਕੀਤੇ ਗਏ ਮੰਤਰੀ ਸਮੂਹ ਜਿਸ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ, ਟਰਾਂਸਪੋਰਟ ਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਸ਼ਾਮਲ ਹਨ, ਵੱਲੋਂ ਅੱਜ ਸੂਬੇ ਦੀਆਂ ਮੰਡੀਆਂ ਵਿੱਚ ਲੋਡਿੰਗ (ਢੋਆ-ਢੁਆਈ) ਦਾ ਕੰਮ ਕਰ ਰਹੇ ਪੱਲੇਦਾਰਾਂ ਨਾਲ ਵਿਆਪਕ ਮੀਟਿੰਗ ਕੀਤੀ ਗਈ। ਇਹ ਦੁਹਰਾਉਂਦਿਆਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਖਰੀਦ ਕਾਰਜਾਂ ਨਾਲ ਜੁੜੇ ਸਾਰੇ ਹਿੱਸੇਦਾਰਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਮੰਤਰੀ ਸਮੂਹ ਨੇ ਕਿਹਾ ਕਿ ਪੱਲੇਦਾਰਾਂ ਨੂੰ ਅਗਲੇ ਕਣਕ ਖਰੀਦ ਸੀਜ਼ਨ ਤੋਂ ਪਹਿਲਾਂ ਐਸਓਆਰ ਦਰਾਂ ਵਿੱਚ ਵਾਧਾ ਮਿਲ ਜਾਵੇਗਾ। ਮੰਤਰੀ ਸਮੂਹ ਨੇ ਇਹ ਵੀ ਕਿਹਾ ਕਿ ਟੈਂਡਰ ਦਸਤਾਵੇਜ਼ ਵਿੱਚ ਠੇਕੇਦਾਰਾਂ ਲਈ ਮਜ਼ਦੂਰਾਂ ਦਾ ਜੀਵਨ ਬੀਮਾ ਕਰਵਾਉਣ ਦੀ ਸ਼ਰਤ ਨੂੰ ਸ਼ਾਮਲ ਕਰਨਾ ਵੀ ਲਾਜ਼ਮੀ ਕੀਤਾ ਜਾਵੇਗਾ। ਪੱਲੇਦਾਰਾਂ ਨੂੰ ਭਰੋਸਾ ਦਿਵਾਉਂਦਿਆਂ ਕਿ ਪ...

ਪੰਜਾਬ ਦੇ ਸੈਮੀਕੰਡਕਟਰ ਈਕੋਸਿਸਟਮ ਲਈ ਇਤਿਹਾਸਕ ਪ੍ਰਾਪਤੀ: ਕੈਬਨਿਟ ਮੰਤਰੀ ਸੰਜੀਵ ਅਰੋੜਾ

Hot News
ਚੰਡੀਗੜ੍ਹ, 12 ਅਗਸਤ : ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਅੱਜ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ ਇੰਡੀਆ ਸੈਮੀਕੰਡਕਟਰ ਮਿਸ਼ਨ (ਆਈ.ਐਸ.ਐਮ.) ਤਹਿਤ ਚਾਰ ਨਵੇਂ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਵਿੱਚੋਂ ਇੱਕ ਪ੍ਰੋਜੈਕਟ ਐਸ.ਏ.ਐਸ. ਨਗਰ ਵਿੱਚ ਸਥਾਪਿਤ ਕੀਤਾ ਜਾਵੇਗਾ। ਭਾਰਤ ਸਰਕਾਰ ਨੇ ਅੱਜ ਓਡੀਸ਼ਾ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਵਿੱਚ 4600 ਕਰੋੜ ਰੁਪਏ ਦੀ ਲਾਗਤ ਨਾਲ ਸੈਮੀਕੰਡਕਟਰ ਨਿਰਮਾਣ ਯੂਨਿਟਾਂ ਸਥਾਪਤ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੋਹਾਲੀ ਵਿੱਚ ਸਥਿਤ ਕਾਂਟੀਨੈਂਟਲ ਡਿਵਾਈਸ ਇੰਡੀਆ ਪ੍ਰਾਈਵੇਟ ਲਿਮਟਿਡ (ਸੀ.ਡੀ.ਆਈ.ਐਲ.) ਦੀ ਸਹੂਲਤ ਇਹਨਾਂ ਚਾਰ ਨਵੇਂ ਪ੍ਰੋਜੈਕਟਾਂ ਸ਼ਾਮਲ ਹੈ। ਸਾਲ 1964 ਤੋਂ ਭਾਰਤ ਦਾ ਮੋਹਰੀ ਸਿਲੀਕਾਨ ਸੈਮੀਕੰਡਕਟਰ ਨਿਰਮਾਤਾ, ਸੀ.ਡੀ.ਆਈ.ਐਲ. ਸੈਮੀਕੰਡਕਟਰ ਆਪਣੀ ਮੋਹਾਲੀ ਸਹੂਲਤ ਵਿੱਚ ਇੱਕ ਬ੍ਰਾਊਨਫੀਲਡ ਪ੍ਰੋਜੈਕਟ ਨਾਲ ਲਗਾਤਾਰ ਆਪਣਾ ਵਿਸਥਾਰ ਕਰ ਰਹੀ ਹੈ। ਸ੍ਰੀ ਸੰਜੀਵ ਅਰੋੜਾ ਨੇ ਅੱਗੇ ਦੱਸਿਆ ਕਿ ਕੰਪਨੀ ਵੱਲੋਂ ਪਾਵਰ ਸੈਮੀਕੰਡਕਟਰ ਡਿਵਾਈਸਾਂ ਦੇ ਉਤਪਾਦਨ ਵਿੱਚ ਵਾਧਾ ਕੀਤਾ ਜਾ ਰਿਹਾ ਹੈ ...

ਫੀਲਡ ਦੌਰੇ ਦੇ ਦੂਜੇ ਦਿਨ ਡੀਜੀਪੀ ਪੰਜਾਬ ਵੱਲੋਂ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਅਤੇ ਪਟਿਆਲਾ ਰੇਂਜ ਵਿੱਚ ਕਾਨੂੰਨ-ਵਿਵਸਥਾ ਸਥਿਤੀ ਦੀ ਸਮੀਖਿਆ

Hot News
ਚੰਡੀਗੜ੍ਹ, 12 ਅਗਸਤ: ਲਗਾਤਾਰ ਦੂਜੇ ਦਿਨ ਆਪਣਾ ਫੀਲਡ ਦੌਰਾ ਜਾਰੀ ਰੱਖਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਆਜ਼ਾਦੀ ਦਿਵਸ-2025 ਦੇ ਮੱਦੇਨਜ਼ਰ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਅਤੇ ਪਟਿਆਲਾ ਰੇਂਜ ਦੇ ਅਧਿਕਾਰੀਆਂ ਨਾਲ ਕਾਨੂੰਨ-ਵਿਵਸਥਾ ਬਾਰੇ ਸਮੀਖਿਆ ਮੀਟਿੰਗਾਂ ਅਤੇ ਆਊਟਰੀਚ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ। ਆਪਣੇ ਇਸ ਦਿਨ ਭਰ ਦੇ ਦੌਰੇ ਦੌਰਾਨ ਡੀਜੀਪੀ ਨੇ ਫਿਰੋਜ਼ਪੁਰ, ਬਠਿੰਡਾ ਅਤੇ ਪਟਿਆਲਾ ਸਮੇਤ ਤਿੰਨ ਜ਼ਿਲ੍ਹਿਆਂ ਦਾ ਦੌਰਾ ਕੀਤਾ। ਐਨਡੀਪੀਐਸ ਐਕਟ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਸਮੱਸਿਆ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਡੀਜੀਪੀ ਗੌਰਵ ਯਾਦਵ ਨੇ ਸੁਤੰਤਰਤਾ ਦਿਵਸ ਦੇ ਸ਼ਾਂਤੀਪੂਰਨ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਦਿੱਤੇ ਗਏ ਆਦੇਸ਼ਾਂ ਅਨੁਸਾਰ ਅੱਤਵਾਦ ਵਿਰੋਧੀ ਤਿਆਰੀਆਂ, ਅੰਤਰ-ਜ਼ਿਲ੍ਹਾ ਤਾਲਮੇਲ, ਮਜ਼ਬੂਤ ਨਾਕਿਆਂ ਅਤੇ ਨਿਰੰਤਰ ਨਿਗਰਾਨੀ ਬਾਰੇ ਰਣਨੀਤਕ ਨਿਰਦੇਸ਼ ਜਾਰੀ ਕੀਤੇ। ਡੀਜੀਪੀ ਗੌਰਵ ਯਾਦਵ ਨੇ ਯੁੱਧ ਨਸ਼ਿਆ ਵਿਰੁੱ...

ਖਹਿਰਾ ਦੇ ਪੀ ਐਸ ਓ ਨੂੰ ਕੀਤਾ ਏਅਰਪੋਰਟ ਤੋਂ ਗ੍ਰਿਫਤਾਰ

Breaking News
ਚੰਡੀਗੜ੍ਹ, 9 ਅਗਸਤ : ਪੰਜਾਬ ਦੇ ਕਪੂਰਥਲਾ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਹਰਾ ਲਈ ਇੱਕ ਹੋਰ ਮੁਸ਼ਕਿਲ ਖੜੀ ਹੋ ਗਈ ਹੈ। ਉਨ੍ਹਾਂ ਦੇ ਸਾਬਕਾ ਨਿੱਜੀ ਸੁਰੱਖਿਆ ਅਧਿਕਾਰੀ (PSO) ਅਤੇ ਬਹੁਤ ਨੇੜਲੇ ਮੰਨੇ ਜਾਣ ਵਾਲੇ ਜੋਗਾ ਸਿੰਘ ਨੂੰ ਪੰਜਾਬ ਪੁਲਿਸ ਨੇ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਦੇ ਅਨੁਸਾਰ ਇਹ ਕਾਰਵਾਈ ਫਾਜ਼ਿਲਕਾ ਪੁਲਿਸ ਨੇ ਕੀਤੀ ਹੈ ਅਤੇ ਮਾਮਲਾ ਡਰੱਗ ਤਸਕਰੀ ਨਾਲ ਜੁੜਿਆ ਹੋਇਆ ਹੈ।ਜਾਣਕਾਰੀ ਦੇ ਅਨੁਸਾਰ ਜੋਗਾ ਸਿੰਘ ਸਾਲ 2015 ਵਿੱਚ ਦਰਜ ਇੱਕ ਵੱਡੇ ਡਰੱਗ ਤਸਕਰੀ ਕੇਸ ਵਿੱਚ ਫਾਜ਼ਿਲਕਾ ਪੁਲਿਸ ਨੂੰ ਚਾਹੀਦਾ ਸੀ। ਇਸ ਮਾਮਲੇ ਵਿੱਚ ਮਾਰਕਿਟ ਕਮਿਟੀ ਢਿਲਵਾਂ ਦੇ ਸਾਬਕਾ ਚੇਅਰਮੈਨ ਸਮੇਤ 9 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਫਾਜ਼ਿਲਕਾ ਪੁਲਿਸ ਦਾ ਦਾਅਵਾ ਹੈ ਕਿ ਕਾਰਵਾਈ ਦੌਰਾਨ 2 ਕਿਲੋ ਹੇਰੋਇਨ, 24 ਸੋਨੇ ਦੇ ਬਿਸਕੁਟ, 2 ਪਾਕਿਸਤਾਨੀ ਸਿਮ ਕਾਰਡ ਅਤੇ ਇੱਕ ਟਾਟਾ ਸਫਾਰੀ ਗੱਡੀ ਬਰਾਮਦ ਕੀਤੀ ਗਈ ਸੀ। ਜਾਂਚ ਦੌਰਾਨ ਹੀ ਜੋਗਾ ਸਿੰਘ ਦਾ ਨਾਮ ਸਾਹਮਣੇ ਆਇਆ ਅਤੇ ਪੁਲਿਸ ਉਸਦੀ ਤਲਾਸ਼ ਕਰ ਰਹੀ ਸੀ।ਪਹਿਲਾਂ ਭੀ ਹੋ ਚੁਕੀ ਹੈ ਵਿਧਾਇਕ ਖੈਹਰਾ ਦੀ ਗ੍ਰਿਫਤਾਰੀਇਸ ...

ਜਗਤ ਪੰਜਾਬੀ ਸਭਾ ਦੀ ਸੰਤ ਦਾਦੂਵਾਲ ਨਾਲ ਵਿਸ਼ੇਸ਼ ਮਿਲਣੀ

Global News
ਬਰੈਂਪਟਨ, 9 ਅਗਸਤ : ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ, ਸਰਦੂਲ ਸਿੰਘ ਥਿਆੜਾ ਪ੍ਰਧਾਨ ਜਗਤ ਪੰਜਾਬੀ ਸਭਾ, ਸੰਤੋਖ ਸਿੰਘ ਸੰਧੂ ਪ੍ਰਧਾਨ ਓ. ਐਫ. ਸੀ. ਵਲੋਂ ਸੰਤ ਬਲਜੀਤ ਸਿੰਘ ਦਾਦੂਵਾਲ, ਪ੍ਰਧਾਨ ਸ੍ਰੋਮਣੀ ਅਕਾਲੀ ਦਲ ਆਜ਼ਾਦ ਤੇ ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ , ਦਿੱਲੀ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨਾਲ ਬਰੈਂਪਟਨ ਵਿੱਚ ਅੱਜ ਮਾਲਾਕਤ ਕੀਤੀ ਗਈ I ਸੰਤ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਕਾਇਦਾ -ਏ -ਨੂਰ ਭੇਟ ਕੀਤਾ ਗਿਆ I ਯਿਕਰਯੋਗ ਕਿ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੰਜਾਬੀਆਂ ਨੂੰ ਪੜ੍ਹਾਉਣ ਲਈ “ ਕਾਇਦਾ -ਏ –ਨੂਰ ” ਤਿਆਰ ਕਰਵਾਇਆਂ ਸੀ, ਪਰ ਅੰਗਰੇਜ਼ਾਂ ਨੇ ਇਕੱਠੇ ਕਰਵਾ ਕੇ ਸਾੜ ਦਿਤੇ ਸਨ, ਉਸ ਦੀ ਕੋਈ ਕਾਪੀ ਨਹੀ ਮਿਲਦੀ I ਪਿਛਲੇ ਸਾਲ ਸਰਦਾਰ ਮਨਜੀਤ ਸਿੰਘ ਭੋਮਾ ਵਲੋ ਐਲਾਨ ਕੀਤਾ ਗਿਆ ਸੀ ਕਿ “ ਕਾਇਦਾ -ਏ –ਨੂਰ “ ਦੀ ਕਾਪੀ ਦੇਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ ਤੇ ਸਨਮਾਨ ਕੀਤਾ ਜਾਵੇਗਾ I ਅਜੈਬ ਸਿੰਘ ਚੱਠਾ ਨੇ ਨੈਤਿਕਤਾ ਨੂੰ ਸਕੂਲਾਂ ਵਿਚ ਪੜ੍ਹਾਉਣ ਦੀ ਗੱਲ ਕੀਤੀ ਤੇ ਸੰਤ ਸੰਤ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਨੈਤਿਕਤਾ ਦੀਆ...

ਨਰਸਰੀਆਂ ਅਤੇ ਹੋਰ ਥਾਵਾਂ ਦਾ ਡੇਂਗੂ ਨੂੰ ਲੈ ਕੇ ਨਿਰੀਖਣ ਕੀਤਾ

Local
ਮੋਗਾ : ਡੇਂਗੂ ਦੇ ਖਾਤਮੇ ਦੇ ਮੱਦੇਨਜ਼ਰ ਮਾਨਯੋਗ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ "ਹਰ ਸ਼ੁੱਕਰਵਾਰ - ਡੇਂਗੂ ਤੇ ਵਾਰ" ਤਹਿਤ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸ਼ੁੱਕਰਵਾਰ ਨੂੰ ਸਿਵਲ ਸਰਜਨ ਮੋਗਾ ਡਾ. ਪਰਦੀਪ ਕੁਮਾਰ ਮਹਿੰਦਰਾ ਵੱਲੋਂ ਵੱਖ ਵੱਖ ਥਾਵਾਂ ਤੇ ਜਾ ਕੇ ਜਿੱਥੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਪ੍ਰਤੀ ਜਾਗਰੂਕ ਕਰਨ ਲਈ ਆਦੇਸ਼ ਹੀ ਜਾਰੀ ਨਹੀਂ ਕੀਤੇ ਸਗੋਂ ਵੱਖ ਵੱਖ ਥਾਵਾਂ ਅਤੇ ਨਰਸਰੀਆਂ ਵਿਚ ਜਾ ਕੇ ਖੁਦ ਮੱਛਰ ਦਾ ਲਾਰਵਾ ਚੈੱਕ ਕੀਤਾ ਅਤੇ ਇਸਨੂੰ ਨਸ਼ਟ ਵੀ ਕਰਵਾਇਆ। ਉਨ੍ਹਾਂ ਵੱਲੋਂ ਮੋਗਾ ਕੋਟਕਪੂਰਾ ਰੋਡ ਵਾਲਿਆ ਨਰਸਰੀਆਂ , ਅੰਮ੍ਰਿਤਸਰ ਰੋਡ ਮੋਗਾ, ਜ਼ੀਰਾ ਰੋਡ ਮੋਗਾ, ਜਨਤਾ ਨਰਸਰੀ ਮੋਗਾ, ਗਰੀਨ ਨਰਸਰੀ ਜੀ ਟੀ ਰੋਡ ਵਾਲਿਆ ਨਰਸਰੀਆਂ ਚੈੱਕ ਕੀਤੀਆ।ਇਸ ਮੌਕੇ ਡੇਂਗੂ ਤੋ ਬਚਣ ਲਈ ਜਾਗਰੂਕ ਵੀ ਕੀਤਾ।।ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਰਾਹੀਂ ਡੇਂਗੂ ਰੋਕਥਾਮ ਹਿੱਤ ਕੀਤੇ ਜਾ ਰਹੇ ਕੰਮਕਾਜ ਦਾ ਜਾਇਜਾ ਲਿਆ ਗਿਆ ਅਤੇ ਉਨ੍ਹਾਂ ਨੂੰ ਸੈਂਸੇਟਾਈਜ਼ ਕੀਤਾ ਗਿਆ। ਇਸ ਮੌਕੇ ਡਾਕਟਰ ਨਰੇਸ਼ ਆਮਲਾ ਨੇ ਕਿਹਾ ਕਿਕਿ "ਹਰ ਸ਼ੁੱਕਰਵਾਰ - ਡੇਂਗੂ ...
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਵਿਸ਼ਵ ਭਰ ‘ਚ ਮਨਾਉਣ ਲਈ ਸ਼੍ਰੋਮਣੀ ਕਮੇਟੀ ਕਰੇ ਚਾਰਾਜੋਈ- ਗਲੋਬਲ ਸਿੱਖ ਕੌਂਸਲ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਵਿਸ਼ਵ ਭਰ ‘ਚ ਮਨਾਉਣ ਲਈ ਸ਼੍ਰੋਮਣੀ ਕਮੇਟੀ ਕਰੇ ਚਾਰਾਜੋਈ- ਗਲੋਬਲ ਸਿੱਖ ਕੌਂਸਲ

Global News
ਅੰਮ੍ਰਿਤਸਰ 7 ਅਗਸਤ : ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ‘ਧਰਮ ਦੀ ਚਾਦਰ’ ਵਜੋਂ ਸਤਿਕਾਰੇ ਜਾਂਦੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੀ ਯਾਦ ਵਿੱਚ ਦੁਨੀਆਂ ਭਰ ‘ਚ ਕਰਵਾਏ ਜਾਣ ਵਾਲੇ ਸ਼ਤਾਬਦੀ ਸਮਾਗਮਾਂ ਲਈ ਚਾਰਾਜੋਈ ਕਰਨ ਲਈ ਅਪੀਲ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਲਿਖੇ ਇੱਕ ਵਿਸਤ੍ਰਿਤ ਪੱਤਰ ਵਿੱਚ ਕੌਂਸਲ ਦੇ ਪ੍ਰਧਾਨ ਲੇਡੀ ਸਿੰਘ ਡਾ. ਕੰਵਲਜੀਤ ਕੌਰ ਨੇ 11 ਮੁੱਖ ਪ੍ਰਸਤਾਵ ਪੇਸ਼ ਕੀਤੇ ਹਨ, ਜਿਨ੍ਹਾਂ ਦਾ ਉਦੇਸ਼ "ਮਨੁੱਖਤਾ ਦੇ ਰਾਖੇ" ਗੁਰੂ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਵਿਸ਼ਵ ਪੱਧਰ ‘ਤੇ ਮਨਾਉਂਦਿਆਂ ਮਾਨਵੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਕਦਰਾਂ-ਕੀਮਤਾਂ ਦੀ ਰਾਖੀ ਲਈ ਗੁਰੂ ਸਾਹਿਬ ਵੱਲੋਂ ਦਿੱਤੇ ਮਹਾਨ ਬਲੀਦਾਨ ਨੂੰ ਚੇਤੇ ਕਰਨਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਵੱਧ ਤੋਂ ਵੱਧ ਪ੍ਰਚਾਰ ਤੇ ਪਸਾਰ ਕਰਨਾ ਹੈ।ਗਲੋਬਲ ਸਿੱਖ ਕੌਂਸਲ ਨੇ ਕਿਹਾ ਕਿ ਮਨੁੱਖੀ ਕਦਰਾਂ ਕੀਮਤਾਂ ਅਤੇ ਧਾਰਮਿਕ ਆਜ਼ਾਦੀ ਦੀ ਰਾਖ...

ਪਿਛਲੀਆਂ ਸੂਬਾ ਸਰਕਾਰਾਂ ਵੱਲੋਂ ਪੰਜਾਬ ਦੇ ਬੀਬੀਐਮਬੀ ਹਿੱਤਾਂ ਦੀ ਅਣਦੇਖੀ ਕਾਰਨ ਬੇਨਿਯਮੀਆਂ ਹੋਈਆਂ: ਹਰਪਾਲ ਸਿੰਘ ਚੀਮਾ

Hot News
ਚੰਡੀਗੜ੍ਹ, 30 ਜੁਲਾਈ : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਐਲਾਨ ਕੀਤਾ ਕਿ ‘ਆਮ ਆਦਮੀ ਪਾਰਟੀ’ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਵਿੱਚ ਹੋਰ ਭਾਈਵਾਲ ਰਾਜਾਂ ਵੱਲੋਂ ਸੂਬੇ ਨੂੰ ਲੰਬੇ ਸਮੇਂ ਤੋਂ ਬਕਾਇਆ ਬਕਾਏ ਦੀ ਵਸੂਲੀ ਲਈ ਜ਼ੋਰਦਾਰ ਢੰਗ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਰਾਜ ਸਰਕਾਰਾਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਬੀਬੀਐਮਬੀ ਦੇ ਅੰਦਰ ਪੰਜਾਬ ਦੇ ਹਿੱਤਾਂ ਦੀ ਅਣਦੇਖੀ ਨੇ ਦੂਜੇ ਰਾਜਾਂ ਨੂੰ ਆਪਣੇ ਨਿਰਧਾਰਤ ਹਿੱਸੇ ਤੋਂ ਵੱਧ ਪਾਣੀ ਪ੍ਰਾਪਤ ਕਰਨ ਅਤੇ ਬਣਦੀਆਂ ਦੇਣਦਾਰੀਆਂ ਦਾ ਸਮੇਂ ਸਿਰ ਭੁਗਤਾਨ ਨਾ ਕਰਨ ਦੀ ਖੁੱਲ੍ਹ ਦਿੱਤੀ। ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿੰਨ੍ਹਾਂ ਰਾਜਾਂ ਵੱਲ ਬਕਾਇਆ ਹੈ ਨਾਲ ਇਨ੍ਹਾਂ ਮਹੱਤਵਪੂਰਨ ਮੁੱਦਿਆਂ ਨੂੰ ਉਠਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਬੀਬੀਐਮਬੀ ਦੇਣਦਾਰੀ, ਜੋ ਕਿ 113.24 ਕਰੋੜ ਰੁਪਏ ਹੈ, ਹੁ...

ਡਾ. ਰਵਜੋਤ ਸਿੰਘ ਵੱਲੋਂ ਡਿਊਟੀ ਵਿੱਚ ਲਾਪਰਵਾਹੀ ਕਰਨ ‘ਤੇ ਜੂਨੀਅਰ ਇੰਜੀਨੀਅਰ ਅਤੇ ਸੈਨਟਰੀ ਇੰਸਪੈਕਟਰ ਮੁਅੱਤਲ ਕਰਨ ਦੇ ਆਦੇਸ਼

Hot News
 ਮੋਰਿੰਡਾ, 30 ਜੁਲਾਈ: ਮੋਰਿੰਡਾ ਨਗਰ ਕੌਂਸਲ ਦੇ ਜੂਨੀਅਰ ਇੰਜੀਨੀਅਰ ਨਰੇਸ਼ ਕੁਮਾਰ ਅਤੇ ਸੈਨਟਰੀ ਇੰਸਪੈਕਟਰ ਵਰਿੰਦਰ ਸਿੰਘ ਵੱਲੋਂ ਡਿਊਟੀ ਵਿੱਚ ਲਾਪਰਵਾਹੀ ਕਰਨ ਅਤੇ ਨਾਗਰਿਕਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ ਨੇ ਦੋਹਾਂ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅੱਜ ਸਵੇਰੇ ਮੰਤਰੀ ਨੇ ਵਿਧਾਇਕ ਡਾ. ਚਰਨਜੀਤ ਸਿੰਘ ਦੀ ਮੌਜੂਦਗੀ 'ਚ ਵਾਰਡ ਨੰਬਰ 5 ਅਤੇ 6, ਚੁੰਨੀ ਰੋਡ ਨੇੜੇ ਰੈਸਟ ਹਾਊਸ, ਵਾਰਡ ਨੰਬਰ 13, 14, 15, ਪੁਰਾਣਾ ਬੱਸੀ ਰੋਡ ਅਤੇ ਸ਼ਿਵ ਨੰਦਾ ਸਕੂਲ ਰੋਡ ਦਾ ਅਚਾਨਕ ਦੌਰਾ ਕੀਤਾ। ਦੌਰੇ ਦੌਰਾਨ ਇਹ ਦੇਖਣ ਵਿੱਚ ਆਇਆ ਕਿ ਘਰਾਂ ਦਾ ਕੂੜਾ-ਕਰਕਟ ਵੱਡੀ ਮਾਤਰਾ ਵਿੱਚ ਹਰ ਵਾਰਡ 'ਚ ਇਧਰ-ਉਧਰ  ਖਿਲਰਿਆ ਹੋਇਆ ਹੈ ਅਤੇ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ ਬਿਲਕੁਲ ਅਸਫਲ ਹੈ। ਸਥਾਨਕ ਸਰਕਾਰਾਂ ਮੰਤਰੀ ਨੇ ਨਗਰ ਕੌਂਸਿਲ ਦੀ ਢਿੱਲੀ ਕਾਰਗੁਜ਼ਾਰੀ ਅਤੇ ਸਫਾਈ ਪ੍ਰਣਾਲੀ ਵਿੱਚ ਲਾਪਰਵਾਹੀ ਨੂੰ ਧਿਆਨ ਵਿੱਚ ਰੱਖਦੇ ਹੋਏ, ਮੋਰਿੰਡਾ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਪਰਵਿੰਦਰ ਸਿੰ...

ਜੰਗਲਾਤ ਵਿਭਾਗ ਦੇ ਠੇਕੇ ਵਾਲੇ 942 ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ; ਸੇਵਾਵਾਂ ਪੱਕੀਆਂ ਕਰਨ ਦੇ ਨਿਯੁਕਤੀ ਪੱਤਰ ਸੌਂਪੇ

Breaking News
ਚੰਡੀਗੜ੍ਹ, 30 ਜੁਲਾਈ: ਜੰਗਲਾਤ ਵਿਭਾਗ ਦੇ ਠੇਕੇ ਦੇ ਆਧਾਰ ਉੱਤੇ ਕੰਮ ਕਰ ਰਹੇ 942 ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਸੇਵਾ ਕਰ ਰਹੇ ਇਨ੍ਹਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਦੇ ਨਿਯੁਕਤੀ ਪੱਤਰ ਸੌਂਪ ਕੇ ਅੱਜ ਵੱਡਾ ਤੋਹਫ਼ਾ ਦਿੱਤਾ। ਇਨ੍ਹਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਇਹ ਐਲਾਨ ਕਰਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਸੂਬਾ ਸਰਕਾਰ ਨੇ ਸਾਰੇ ਕਾਨੂੰਨੀ ਤੇ ਪ੍ਰਸ਼ਾਸਕੀ ਅੜਿੱਕੇ ਦੂਰ ਕਰਦਿਆਂ ਇਨ੍ਹਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰ ਕੇ ਇਨ੍ਹਾਂ ਨਾਲ ਲੱਗਿਆ ਕੰਟਰੈਕਟ ਦਾ ਸ਼ਬਦ ਹਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪਣੀ ਜ਼ਿੰਦਗੀ ਦੇ ਬੇਸ਼ਕੀਮਤੀ ਸਾਲ ਸਰਕਾਰ ਦੀ ਸੇਵਾ ਵਿੱਚ ਦੇਣ ਵਾਲੇ ਇਨ੍ਹਾਂ ਮੁਲਾਜ਼ਮਾਂ ਦੇ ਨਾਮ ਨਾਲ ਤੋਂ ਕੰਟਰੈਕਟ ਸ਼ਬਦ ਹਮੇਸ਼ਾ ਲਈ ਕੱਢਿਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕ...