Monday, August 10Malwa News
Shadow

Author: admin

ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਦੇ ਦੌਰੇ ਤੇ ਉਠਾਏ ਸਵਾਲ

Breaking News
ਚੰਡੀਗੜ੍ਹ, 8 ਸਤੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੇ ਸੁਆਲ ਉਠਾਉਂਦਿਆਂ ਪੰਜਾਬ ਸਰਕਾਰ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਆਪਣੇ ਦੌਰੇ ਤੋਂ ਪਹਿਲਾਂ ਪੰਜਾਬ ਦਾ 60 ਹਜ਼ਾਰ ਰੁਪਏ ਦਾ ਬਕਾਇਆ ਜਾਰੀ ਕਰਨ। ਸਰਕਾਰ ਨੇ ਮੰਗ ਕੀਤੀ ਹੈ ਕਿ ਹੜਾਂ ਨਾਲ ਹੋਏ ਨੁਕਸਾਨ ਲਈ 20 ਹਜ਼ਾਰ ਕਰੋੜ ਰੁਪਏ ਦੀ ਵੱਖਰੀ ਸਹਾਇਤਾ ਵੀ ਦਿੱਤੀ ਜਾਵੇ। ਸਰਕਾਰ ਨੇ ਸੁਆਲ ਕੀਤਾ ਕਿ ਪਹਿਲਾਂ ਸ਼ਿਵਰਾਜ ਸਿੰਘ ਵਾਂਗੂ ਜੇਕਰ ਪ੍ਰਧਾਨ ਮੰਤਰੀ ਨੇ ਵੀ ਖਾਲੀ ਹੱਥ ਮੁੜਣਾ ਹੈ ਤਾਂ ਆਉਣ ਦਾ ਕੋਈ ਫਾਇਦਾ ਨਹੀਂ। ਸਰਕਾਰ ਨੇ ਸੁਆਲ ਕੀਤਾ ਕਿ ਜੇਕਰ ਕੇਂਦਰ ਸਰਕਾਰ ਤਾਲੀਬਾਨ ਨੂੰ ਰਾਹਤ ਪੈਕੇਜ ਦੇ ਸਕਦੀ ਹੈ ਤਾਂ ਪੰਜਾਬ ਨੂੰ ਕਿਉਂ ਨਹੀਂ।...
ਪੰਜਾਬ ਸਰਕਾਰ ਨੇ ਦਿਖਾਇਆ ਸੱਚਾ ਨੇਤ੍ਰਿਤਵ: ਹਰ ਧੜਕਣ ਦੀ ਕੀਤੀ ਜਾ ਰਹੀ ਰੱਖਿਆ,ਇਨਸਾਨ ਹੋਵੇ ਜਾਂ ਜਾਨਵਰ

ਪੰਜਾਬ ਸਰਕਾਰ ਨੇ ਦਿਖਾਇਆ ਸੱਚਾ ਨੇਤ੍ਰਿਤਵ: ਹਰ ਧੜਕਣ ਦੀ ਕੀਤੀ ਜਾ ਰਹੀ ਰੱਖਿਆ,ਇਨਸਾਨ ਹੋਵੇ ਜਾਂ ਜਾਨਵਰ

Breaking News
ਚੰਡੀਗੜ੍ਹ, 7 ਸਤੰਬਰ : ਪੰਜਾਬ ਆਈ ਇਸ ਆਫ਼ਤ ਨੇ ਕਿਸੇ 'ਤੇ ਵੀ ਰਹਿਮ ਨਹੀਂ ਕੀਤਾ, ਨਾ ਇਨਸਾਨਾਂ 'ਤੇ , ਨਾ ਉਨ੍ਹਾਂ ਦੇ ਸੁਪਨਿਆਂ 'ਤੇ ਅਤੇ ਨਾ ਹੀ ਬੇਜ਼ੁਬਾਨਾਂ 'ਤੇ। ਇਸ ਹੜ੍ਹ ਦਾ ਇਰਾਦਾ ਸੀ ਸਭ ਕੁਝ ਰੋੜ ਲੈ ਜਾਣਾ, ਉਨ੍ਹਾਂ ਮਾਸੂਮ ਜੀਵਾਂ ਨੂੰ ਵੀ ਜਿਨ੍ਹਾਂ ਕੋਲ ਮਦਦ ਮੰਗਣ ਲਈ ਆਵਾਜ਼ ਤਕ ਨਹੀਂ ਸੀ। ਪਰ ਅਜਿਹੇ ਹੜ੍ਹ ਵਿੱਚ, ਜਿਸ ਨੇ 1,400 ਤੋਂ ਜ਼ਿਆਦਾ ਪਿੰਡਾਂ ਨੂੰ ਡੁਬਾਇਆ ਤੇ 3.5 ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ, ਦਇਆ ਤੇ ਕਰੁਣਾ ਦਾ ਇੱਕ ਵਿਸ਼ੇਸ਼ ਸਬੱਬ ਸਾਹਮਣੇ ਆਇਆ। ਜਿੱਥੇ ਮਾਨ ਸਰਕਾਰ ਅਤੇ ਅਨਗਿਣਤ ਬਹਾਦਰ ਲੋਕਾਂ ਨੇ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਬੇਜ਼ੁਬਾਨਾਂ ਨੂੰ ਬਚਾਇਆ ਤੇ ਹਨੇਰੇ ਵਿੱਚ ਉਮੀਦ ਦੀ ਕਿਰਨ ਬਣੇ। ਮੁੱਖ ਮੰਤਰੀ ਭਗਵੰਤ ਮਾਨ ਨੇ, ਸੰਕਟ ਦੌਰਾਨ ਆਪਣੀਆਂ ਸਿਹਤ ਸਮੱਸਿਆਵਾਂ ਦੇ ਬਾਵਜੂਦ, ਸਭ ਕੁਝ ਅਜਿਹੀ ਤੀਬਰਤਾ ਨਾਲ ਸੰਭਾਲਿਆ ਤੇ ਸਪੱਸ਼ਟ ਹਦਾਇਤਾਂ ਦਿੱਤੀਆ: ਕਿ “ਕੋਈ ਵੀ ਜੀਅ, ਚਾਹੇ ਇਨਸਾਨ ਹੋਵੇ ਜਾਂ ਜਾਨਵਰ, ਪਿੱਛੇ ਨਹੀਂ ਛੱਡਿਆ ਜਾਵੇਗਾ।” ਇਸ ਹਦਾਇਤ ਨੇ ਹੜ੍ਹ ਦੇ ਜਵਾਬ ਨੂੰ ਇੱਕ ਵਿਆਪਕ ਜਾਨ ਬਚਾਉ ਮਿਸ਼ਨ ਬਣਾ ਦਿੱਤਾ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡ...
ਜੀਰਾ ਦੇ ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮਗਰੀ

ਜੀਰਾ ਦੇ ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮਗਰੀ

Local
ਜੀਰਾ, 7 ਸਤੰਬਰ : ਆਮ ਆਦਮੀ ਪਾਰਟੀ ਦੇ ਜੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਨੇ ਅੱਜ ਹਲਕੇ ਦੇ ਹੜ੍ਹ ਪੀੜਤਾਂ ਨੂੰ ਰਾਹ ਸਮਗਰੀ ਵੰਡੀ। ਇਸ ਮੌਕੇ ਵਿਸ਼ੇਸ਼ ਕੈਂਪ ਲਗਾ ਕੇ ਲੋੜਵੰਦ ਪਰਿਵਾਰਾਂ ਨੂੰ ਰਾਹਤ ਸਮਗਰੀ ਵੰਡੀ ਗਈ। ਸ੍ਰੀ ਨਰੇਸ਼ ਕਟਾਰੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾਂ ਹਰ ਮੁਸੀਬਤ ਵਿਚ ਲੋਕਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹੜ੍ਹਾਂ ਦੌਰਾਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਭਾਵੇਂ ਇਹ ਕੁਦਰਤ ਦੀ ਮਾਰ ਹੈ, ਪਰ ਸਰਕਾਰ ਵਲੋਂ ਪੀੜਤ ਲੋਕਾਂ ਦੀ ਹਰ ਤਰਾਂ ਦੀ ਸਹਾਇਤਾ ਕੀਤੀ ਜਾਵੇਗੀ।...

ਅੱਜ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਸਰਗਰਮ ਰਹਿਣਗੇ ਪੰਜਾਬ ਦੇ ਮੰਤਰੀ

Hot News
ਚੰਡੀਗੜ੍ਹ, 7 ਸਤੰਬਰ : ਪੰਜਾਬ ਵਿਚ ਹੜ੍ਹਾਂ ਦੀ ਸਥਿੱਤੀ ਦੇ ਮੱਦੇਨਜ਼ਰ ਸਰਕਾਰ ਵਲੋਂ ਚੱਲ ਰਹੇ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਅਤੇ ਲਾਲਜੀਤ ਸਿੰਘ ਭੁੱਲਰ ਅਜਨਾਲਾ ਅਤੇ ਪੱਟੀ ਇਲਾਕਿਆਂ ਦਾ ਦੌਰਾ ਕਰਨਗੇ। ਇਸੇ ਤਰਾਂ ਕੈਬਨਿਟ ਮੰਤਰੀ ਬਰਿੰਦਰ ਗੋਇਲਾ ਘੱਗਰ ਨਦੀ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕਰਨਗੇ। ਸਰਕਾਰੀ ਸੂਤਰਾਂ ਦੀ ਮਿਲੀ ਜਾਣਕਾਰੀ ਅਨੁਸਾਰ ਮੰਤਰੀ ਲਾਲ ਚੰਦ ਕਟਾਰੂਚੱਕ ਅੱਜ ਪਠਾਨਕੋਟ ਇਲਾਕੇ ਦਾ ਦੌਰਾ ਕਰਨਗੇ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸ੍ਰੀ ਆਨੰਦਪੁਰ ਸਾਹਿਬ ਇਲਾਕੇ ਦਾ ਦੌਰਾ ਕਰਨਗੇ। ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਅੱਜ ਸ੍ਰੀ ਸੰਜੇ ਕੁਮਾਰ ਅਤੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਜਿਲਾ ਫਾਜਿਲਕਾ ਦਾ ਦੌਰਾ ਕਰਨਗੇ।...

ਨਕੋਦਰ ਚ ਹੜ ਪੀੜਤਾਂ ਨੂੰ ਵੰਡੇ ਚੈੱਕ

Hot News
ਨਕੋਦਰ, 6 ਸਤੰਬਰ: ਆਮ ਆਦਮੀ ਪਾਰਟੀ ਦੇ ਨਕੋਦਰ ਤੋਂ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਹਲਕੇ ਦੇ ਮੀਂਹ ਕਾਰਨ ਨੁਕਸਾਨੇ 143 ਘਰਾਂ ਦੇ ਪਰਿਵਾਰਾਂ ਨੂੰ ₹9.29 ਲੱਖ ਦੇ ਚੈੱਕ ਵੰਡੇ ਗਏ।
ਹੜ੍ਹਾਂ ਨਾਲ ਖਰਾਬ ਹੋਈਆਂ ਸੜਕਾਂ, ਪੁਲਾਂ ਤੇ ਸਰਕਾਰੀ ਇਮਾਰਤਾਂ ਦੀ ਮੁਰੰਮਤ ਲਈ ਉੱਚ ਪੱਧਰੀ ਮੀਟਿੰਗ

ਹੜ੍ਹਾਂ ਨਾਲ ਖਰਾਬ ਹੋਈਆਂ ਸੜਕਾਂ, ਪੁਲਾਂ ਤੇ ਸਰਕਾਰੀ ਇਮਾਰਤਾਂ ਦੀ ਮੁਰੰਮਤ ਲਈ ਉੱਚ ਪੱਧਰੀ ਮੀਟਿੰਗ

Hot News
ਚੰਡੀਗੜ੍ਹ, 9 ਸਤੰਬਰ : ਪੰਜਾਬ ਵਿਚ ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਦੌਰਾਨ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਦੇ ਸਿਲਸਲੇ ਤਹਿਤ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਉੱਚ ਪੱਧਰੀ ਮੀਟਿੰਗ ਬੁਲਾਈ। ਇਸ ਮੀਟਿੰਗ ਵਿਚ ਹੜ੍ਹਾਂ ਨਾਲ ਖਰਾਬ ਹੋਈਆਂ ਸੜਕਾਂ ਅਤੇ ਪੁਲਾ ਦੀ ਮੁਰੰਮਤ ਬਾਰੇ ਵਿਚਾਰ ਚਰਚਾ ਕੀਤੀ ਗਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਸਰਕਾਰ ਵਲੋਂ ਹਰ ਤਰਾਂ ਦੇ ਯਤਨ ਕੀਤੇ ਜਾ ਰਹੇ ਹਨ। ਇਸ ਲਈ ਹੜ੍ਹਾਂ ਨਾਲ ਟੁੱਟੀਆਂ ਸੜਕਾਂ, ਪੁਲਾਂ ਅਤੇ ਸਰਕਾਰੀ ਇਮਾਰਤਾਂ ਦੀ ਮੁਰੰਮਤ ਲਈ ਪਹਿਲ ਦੇ ਆਧਾਰ 'ਤੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੜ੍ਹਾਂ ਦੀ ਮੁਸ਼ਕਲ ਸਥਿੱਤੀ ਵਿਚ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨਾ ਸਾਡਾ ਇਖਲਾਕੀ ਫਰਜ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਕੀਤੇ ਜਾ ਰਹੇ ਯਤਨ ਤਾਂ ਹੀ ਸੰਭਵ ਹੋ ਸਕਦੇ ਨੇ ਜੇਕਰ ਸਾਰੇ ਅਧਿਕਾਰੀ ਅਤੇ ਮੁਲਾਜ਼ਮ ਇਸ ਮੁਸ਼ਕਲ ਨਾਲ ਸਿੱਝਣ ਲਈ...
ਹੜ੍ਹ ਵਿੱਚ ਜਾਨ ਗਵਾਉਣ ਵਾਲੇ ਹਰ ਪਰਿਵਾਰ ਲਈ ਪੱਕੀ ਨੌਕਰੀ! – AAP MP ਅਸ਼ੋਕ ਮਿੱਤਲ ਦਾ ਵੱਡਾ ਐਲਾਨ

ਹੜ੍ਹ ਵਿੱਚ ਜਾਨ ਗਵਾਉਣ ਵਾਲੇ ਹਰ ਪਰਿਵਾਰ ਲਈ ਪੱਕੀ ਨੌਕਰੀ! – AAP MP ਅਸ਼ੋਕ ਮਿੱਤਲ ਦਾ ਵੱਡਾ ਐਲਾਨ

Breaking News
ਚੰਡੀਗੜ੍ਹ, 5 ਸਤੰਬਰ : ਪੰਜਾਬ ਵਿੱਚ ਆਏ ਹੜ੍ਹਾਂ ਨੇ ਕਈ ਪਰਿਵਾਰਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਕਿਸੇ ਨੇ ਆਪਣਾ ਪੁੱਤਰ ਗਵਾ ਦਿੱਤਾ, ਕਿਸੇ ਨੇ ਪਿਤਾ, ਤਾਂ ਕਿਸੇ ਨੇ ਘਰ ਦਾ ਇੱਕੋ ਸਹਾਰਾ। ਪਰ ਇਸ ਸੰਕਟ ਦੀ ਘੜੀ ਵਿੱਚ, ਇੱਕ ਅਜਿਹੀ ਪਹਿਲ ਹੋਈ , ਜਿਸ ਨੇ ਨਾ ਸਿਰਫ਼ ਲੋਕਾਂ ਨੂੰ ਰਾਹਤ ਦਿੱਤੀ ,ਸਗੋਂ ਭਵਿੱਖ ਲਈ ਉਮੀਦ ਵੀ ਜਗਾਈ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਐਲਾਨ ਕੀਤਾ ਹੈ ਕਿ ਹੜ੍ਹਾਂ ਵਿੱਚ ਆਪਣੀ ਜਾਨ ਗੁਆਉਣ ਵਾਲੇ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਐਲਪੀਯੂ ਯੂਨੀਵਰਸਿਟੀ ਵਿੱਚ ਸਥਾਈ ਨੌਕਰੀ ਦਿੱਤੀ ਜਾਵੇਗੀ। ਇਹ ਕੋਈ ਰਸਮੀ ਐਲਾਨ ਨਹੀਂ ਹੈ, ਸਗੋਂ ਉਨ੍ਹਾਂ ਪਰਿਵਾਰਾਂ ਲਈ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਦਾ ਵਾਅਦਾ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ 43 ਜਾਨਾਂ ਸਿਰਫ਼ ਅੰਕੜੇ ਨਹੀਂ ਹਨ, ਇਹ ਇਸ ਦੁਖਾਂਤ ਦੇ ਸ਼ਹੀਦ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜੋ ਦੇਸ਼ ਦੇ ਹਰ ਸੰਕਟ ਵਿੱਚ ਹਮੇਸ਼ਾ ਸਭ ਤੋਂ ਪਹਿਲਾਂ ਖੜ੍ਹਾ ਹੁੰਦਾ ਹੈ। ਅੱਜ ਜਦੋਂ ਪੰਜਾਬ ਖੁਦ ਸੰਕਟ ਵਿੱਚ ਹੈ, ਤਾਂ ...
ਹੜ੍ਹਾਂ ਦੇ ਮੱਦੇਨਜ਼ਰ ਐਮਰਜੈਂਸੀ ਲੋੜਾਂ ਲਈ 33000 ਲੀਟਰ ਪੈਟਰੋਲ ਅਤੇ 46500 ਲੀਟਰ ਡੀਜ਼ਲ ਦਾ ਭੰਡਾਰ ਅਲਾਟ

ਹੜ੍ਹਾਂ ਦੇ ਮੱਦੇਨਜ਼ਰ ਐਮਰਜੈਂਸੀ ਲੋੜਾਂ ਲਈ 33000 ਲੀਟਰ ਪੈਟਰੋਲ ਅਤੇ 46500 ਲੀਟਰ ਡੀਜ਼ਲ ਦਾ ਭੰਡਾਰ ਅਲਾਟ

Hot News
ਚੰਡੀਗੜ੍ਹ, 5 ਸਤੰਬਰ: ਸੂਬੇ ਭਰ ਵਿੱਚ ਆਏ ਭਾਰੀ ਹੜ੍ਹਾਂ ਦੇ ਮੱਦੇਨਜ਼ਰ ਚੁਣੌਤੀਪੂਰਨ ਸਥਿਤੀਆਂ ਨਾਲ ਨਜਿੱਠਣ ਲਈ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਨੇ ਸੂਬੇ ਦੇ ਸਾਰੇ ਪੈਟਰੋਲ ਪੰਪਾਂ ਲਈ ਪ੍ਰਤੀ ਪੈਟਰੋਲ ਪੰਪ ਦੇ ਆਧਾਰ 'ਤੇ ਕੁੱਲ 33000 ਲੀਟਰ ਪੈਟਰੋਲ, 46500 ਲੀਟਰ ਡੀਜ਼ਲ ਭੰਡਾਰ ਅਲਾਟ ਕੀਤਾ ਹੈ, ਤੇ ਇਸ ਤੋਂ ਇਲਾਵਾ ਪ੍ਰਤੀ ਗੈਸ ਏਜੰਸੀ ਦੇ ਆਧਾਰ 'ਤੇ 1320 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ। ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਲਈ ਪ੍ਰਤੀ ਪੈਟਰੋਲ ਪੰਪ ਦੇ ਆਧਾਰ 'ਤੇ 4000 ਲੀਟਰ ਪੈਟਰੋਲ ਅਤੇ 4000 ਲੀਟਰ ਡੀਜ਼ਲ ਭੰਡਾਰ ਅਲਾਟ ਕੀਤਾ ਹੈ, ਅਤੇ ਪ੍ਰਤੀ ਏਜੰਸੀ ਦੇ ਆਧਾਰ 'ਤੇ 50 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ। ਇਸੇ ਤਰ੍ਹਾਂ ਬਰਨਾਲਾ ਨੂੰ 1000 ਲੀਟਰ ਪੈਟਰੋਲ ਤੇ 1500 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ ਅਤੇ ਬਠਿੰਡਾ ਨੂੰ 1500 ਲੀਟਰ ਪੈਟਰੋਲ ਤੇ 3000 ਲੀਟਰ ਡੀਜ਼ਲ ਨਾਲ 25 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ। ਇਸੇ ਤਰ੍ਹਾਂ ਫਰੀਦਕੋਟ ਦੇ ਪੈਟਰੋਲ ਪੰਪਾਂ ਨੂੰ 1000 ਲੀਟਰ ਪੈਟਰੋਲ ਤੇ 1000 ਲੀਟਰ ...

ਨਗਰ ਯੋਜਨਾਕਾਰ ਅਧਿਕਾਰੀਆਂ ਤੇ ਏਜੰਟਾਂ ਨਾਲ ਮਿਲੀਭੁਗਤ ਰਾਹੀਂ ਇਮਾਰਤੀ ਯੋਜਨਾ ਮਨਜ਼ੂਰੀਆਂ ਤੇ ਐਨਓਸੀ ਦੇਣ ਚ ਨਾਪਾਕ ਗੱਠਜੋੜ ਦਾ ਵਿਜੀਲੈਂਸ ਬਿਊਰੋ ਨੇ ਕੀਤਾ ਪਰਦਾਫਾਸ਼

Hot News
ਚੰਡੀਗੜ੍ਹ, 4 ਸਤੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਨਗਰ ਨਿਗਮ (ਐਮਸੀ) ਅੰਮ੍ਰਿਤਸਰ ਦੀ ਟਾਊਨ ਪਲਾਨਿੰਗ ਸ਼ਾਖਾ ਵਿੱਚ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐਨਓਸੀ) ਜਾਰੀ ਕਰਨ ਅਤੇ ਇਮਾਰਤੀ ਯੋਜਨਾਵਾਂ ਦੀ ਪ੍ਰਵਾਨਗੀ ਨਾਲ ਜੁੜੇ ਇੱਕ ਨਾਪਾਕ ਗੱਠਜੋੜ ਦਾ ਪਰਦਾਫਾਸ਼ ਕੀਤਾ ਹੈ। ਬਿਊਰੋ ਨੇ ਇਸ ਮਾਮਲੇ ਵਿੱਚ ਅੰਮ੍ਰਿਤਸਰ ਦੇ ਛੇਹਰਟਾ ਨਿਵਾਸੀ ਇੱਕ ਆਰਟੀਆਈ ਕਾਰਕੁਨ ਸੁਰੇਸ਼ ਕੁਮਾਰ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਐਮਟੀਪੀ ਅਧਿਕਾਰੀਆਂ ਲਈ ਏਜੰਟ ਵਜੋਂ ਕੰਮ ਕਰ ਰਿਹਾ ਸੀ ਅਤੇ ਬਿਨੈਕਾਰਾਂ ਤੋਂ ਪੈਸੇ ਵਸੂਲਣ ਲਈ ਆਰਟੀਆਈ ਅਰਜ਼ੀਆਂ ਦਾਇਰ ਕਰਕੇ ਅਤੇ ਫਿਰ ਐਮਸੀ ਅਧਿਕਾਰੀਆਂ ਨਾਲ ਮਿਲੀਭੁਗਤ ਰਾਹੀਂ ਉਨ੍ਹਾਂ ਨੂੰ ਵਾਪਸ ਲੈ ਕੇ ਪੈਸੇ ਉਗਰਾਹੁੰਦਾ ਸੀ।ਅੱਜ ਇੱਥੇ ਇਹ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਰੇਲਵੇ ਲਿੰਕ ਰੋਡ, ਅੰਮ੍ਰਿਤਸਰ ਵਿਖੇ ਇੱਕ ਮੌਜੂਦਾ ਢਾਂਚੇ ਨੂੰ ਢਾਹ ਕੇ ਇੱਕ ਦੁਕਾਨ ਬਣਾਈ ਸੀ ਅਤੇ ਐਮਸੀ ਅੰਮ੍ਰਿਤਸਰ ਦੀ ਐਮਟੀਪੀ ਸ਼ਾਖਾ ਤੋਂ ਇੱਕ ਮੰਜ਼ਿਲ ਲਈ ਪ੍ਰਵਾਨਗੀ ਪ੍ਰਾਪਤ ...
ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਨੇ ਲਿਖਿਆ ਕੇਂਦਰ ਨੂੰ ਪੱਤਰ : ਸਹਾਇਤਾ ਦੀ ਮੰਗ

ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਨੇ ਲਿਖਿਆ ਕੇਂਦਰ ਨੂੰ ਪੱਤਰ : ਸਹਾਇਤਾ ਦੀ ਮੰਗ

Hot News
ਚੰਡੀਗੜ੍ਹ, 4 ਸਤੰਬਰ : ਆਮ ਆਦਮੀ ਪਾਰਟੀ ਦੇ ਜਿਲਾ ਰੋਪੜ ਦੇ ਵਿਧਾਇਕਾ ਦਿਨੇਸ਼ ਚੱਢਾ ਵੱਲੋਂ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਨੂੰ ਮਿਲ ਕੇ ਕੇਂਦਰ ਵੱਲੋਂ ਪੰਜਾਬ ਦੇ ਰੋਕੇ 60,000 ਕਰੋੜ ਰੁਪਏ ਦੇ ਫੰਡ ਰਿਲੀਜ਼ ਕਰਨ ਅਤੇ ਰਾਏਪੇਰੀਅਨ ਜਿਲੇ ਰੂਪ ਨਗਰ ਲਈ ਖਾਸ ਸਹਾਇਤਾ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਹੈ। ਵਿਧਾਇਕ ਵੱਲੋਂ ਰਾਜਪਾਲ ਨੂੰ ਸੌਂਪੇ ਗਏ ਪੱਧਰ ਵਿਚ ਮੰਗ ਕੀਤੀ ਗਈ ਹੈ ਕਿ ਜਿਲਾ ਰੋਪੜ ਰਿਪੇਅਰੀਅਨ ਕਾਨੂੰਨ ਅਨੁਸਾਰ ਵਿਸ਼ੇਸ਼ ਸਹੂਲਤਾਂ ਦਾ ਹੱਕਦਾਰ ਹੈ। ਇਸ ਜਿਲੇ ਵਿਚ ਬਣਿਆ ਹੋਇਆ ਭਾਖੜਾ ਡੈਮ, ਪੰਜਾਬ ਅਤੇ ਰਾਜਸਥਾਨ ਨੂੰ ਪਾਣੀ ਸਪਲਾਈ ਕਰਦਾ ਹੈ ਅਤੇ ਬਿਜਲੀ ਪੈਦਾ ਕਰਦਾ ਹੈ। ਇਸ ਡੈਮ ਕਾਰਨ ਰੋਪੜ ਜਿਲੇ ਦੇ ਲੋਕਾਂ ਨੂੰ ਹਰ ਸਾਲ ਹੜ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਫਿਰ ਵੀ ਕੋਈ ਵਿਸ਼ੇਸ਼ ਸਹੂਲਤ ਨਹੀਂ ਮਿਲ ਰਹੀ। ਵਿਧਾਇਕ ਦਿਨੇਸ਼ ਚੱਢਾ ਵਲੋਂ ਲਿਖਿਆ ਗਿਆ ਪੱਤਰ ਹੇਠ ਲਿਖੇ ਅਨੁਸਾਰ ਹੈ।...