ਸੂਬੇ ਵਿੱਚ ਪਿੰਡ ਪੱਧਰ ’ਤੇ ਖੇਡ ਨਰਸਰੀਆਂ ਖੋਲ੍ਹਣ ਲਈ ਕੋਚਾਂ ਦੀ ਭਰਤੀ ਦਾ ਅਮਲ ਸ਼ੁਰੂ
ਐਸ.ਏ.ਐਸ.ਨਗਰ, 08 ਜੁਲਾਈ:
ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਖੇਡਾਂ ਵਿੱਚ ਅੱਵਲ ਬਨਾਉਣ ਦੇ ਮਕਸਦ ਨਾਲ ਕੀਤੇ ਜਾ ਰਹੇ ਵੱਖੋ-ਵੱਖ ਉਪਰਾਲਿਆਂ ਤਹਿਤ ਸੂਬੇ ਭਰ ਵਿੱਚ ਪਿੰਡ ਪੱਧਰ ਉੱਤੇ 01 ਹਜ਼ਾਰ ਖੇਡ ਨਰਸਰੀਆਂ ਸਥਾਪਿਤ ਕਰਨ ਦੇ ਪਹਿਲੇ ਪੜਾਅ ਤਹਿਤ ਵਿਸ਼ੇਸ਼ ਮੁੱਖ ਸਕੱਤਰ ਖੇਡਾਂ ਤੇ ਯੁਵਕ ਸੇਵਾਵਾਂ ਸਰਵਜੀਤ ਸਿੰਘ ਅਤੇ ਵਿਸ਼ੇਸ਼ ਸਕੱਤਰ ਕਮ ਡਾਇਰੈਕਟਰ, ਖੇਡ ਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ, ਸ਼੍ਰੀ ਐਸ.ਪੀ. ਅਨੰਦ ਕੁਮਾਰ, ਆਈ.ਐੱਫ.ਐੱਸ. ਦੇ ਨਿਰਦੇਸ਼ਾਂ ਮੁਤਾਬਕ 260 ਖੇਡ ਨਰਸਰੀਆਂ ’ਚ 25 ਖੇਡਾਂ ਦੀ ਸਿਖਲਾਈ ਸਬੰਧੀ 260 ਕੋਚਾਂ ਦੀ ਭਰਤੀ ਲਈ ਟਰਾਇਲ ਖੇਡ ਭਵਨ, ਸੈਕਟਰ 78, ਮੋਹਾਲੀ ਵਿਖੇ ਅੱਜ ਤੋਂ ਸ਼ੁਰੂ ਹੋ ਗਏ, ਜੋ ਕਿ 16 ਜੁਲਾਈ 2024 ਤਕ ਚੱਲਣੇ ਹਨ।ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ, ਖੇਡ ਵਿਭਾਗ, ਪੰਜਾਬ, ਪਰਮਿੰਦਰ ਸਿੰਘ ਨੇ ਦੱਸਿਆ ਕਿ ਖੇਡ ਨਰਸਰੀਆਂ ਪੰਜਾਬ ਸਰਕਾਰ ਦਾ ਫਲੈਗਸ਼ਿਪ ਪ੍ਰੋਗਰਾਮ ਹੈ, ਜਿਸ ਦਾ ਮਕਸਦ ਜ਼ਮੀਨੀ ਪੱਧਰ ਉੱਤੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਵਿੱਚ ਲੈ ਕੇ ਆਉਣਾ ਤੇ ਅੱਗਿਓਂ ਵੱਖ-ਵੱਖ ...