ਨਵਾਂ ਬਣ ਰਿਹਾ ਚਹੁੰ ਮਾਰਗੀ ਹਾਈਵੇਅ ਫਾਜ਼ਿਲਕਾ ਦੀ ਤਰੱਕੀ ਨੂੰ ਦੇਵੇਗਾ ਨਵੀਂ ਉਡਾਨ
ਫਾਜ਼ਿਲਕਾ, 12 ਜੁਲਾਈਫਾਜ਼ਿਲਕਾ ਤੋਂ ਅਬੋਹਰ ਤੱਕ ਬਣ ਰਿਹਾ ਚਹੁੰ ਮਾਰਗੀ ਹਾਈਵੇਅ ਫਾਜ਼ਿਲਕਾ ਜ਼ਿਲ੍ਹੇ ਦੀ ਤਰੱਕੀ ਨੂੰ ਨਵੀਂ ਉਡਾਨ ਦੇਵੇਗਾ। ਇਸ ਨਾਲ ਜਿੱਥੇ ਫਾਜ਼ਿਲਕਾ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਰਾਜਸਥਾਨ ਗੁਜਰਾਤ ਵੱਲ ਨੂੰ ਸਫਰ ਅਸਾਨ ਹੋਵੇਗਾ ਉਥੇ ਹੀ ਇਹ ਫਾਜ਼ਿਲਕਾ ਜ਼ਿਲ੍ਹੇ ਦੀ ਸਨਅੱਤ ਅਤੇ ਵਪਾਰ ਲਈ ਵੀ ਵਰਦਾਨ ਸਾਬਿਤ ਹੋਵੇਗਾ। ਦੂਜੇ ਪਾਸੇ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਅਬੋਹਰ ਦੇ ਚਾਰੇ ਪਾਸੇ ਰਿੰਗ ਰੋਡ ਬਣ ਜਾਵੇਗੀ ਜਿਸ ਨਾਲ ਅਬੋਹਰ ਸ਼ਹਿਰ ਦੀ ਟੈ੍ਫਿਕ ਵਿਵਸਥਾ ਵਿਚ ਵੀ ਸੁਧਾਰ ਹੋਵੇਗਾ।ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇਸ ਪ੍ਰੋਜੈਕਟ ਦੇ ਚਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਹਦਾਇਤ ਕੀਤੀ ਕਿ ਪ੍ਰੋਜ਼ੈਕਟ ਨੂੰ ਉੱਚ ਮਿਆਰੀ ਗੁਣਵਤਾ ਅਨੁਸਾਰ ਪੂਰਾ ਕੀਤਾ ਜਾ ਰਿਹਾ ਹੈ।ਇਹ ਹਾਈਵੇਅ ਚਾਰ ਮਾਰਗੀ ਹੋਵੇਗਾ ਅਤੇ ਫਾਜ਼ਿਲਕਾ ਫਿਰੋਜਪੁਰ ਰੋਡ ਤੇ ਪਿੰਡ ਲਾਲੋਵਾਲੀ ਤੋਂ ਸ਼ੁਰੂ ਹੋਵੇਗਾ। ਇਸ ਨਾਲ ਸਫਰ ਬਹੁਤ ਤੇਜ ਹੋ ਜਾਵੇਗਾ ਕਿਉਂਕਿ ਇਹ ਅਬਾਦੀ ਵਾਲੇ ਥਾਂਵਾਂ ਤੋਂ ਨਹੀਂ ਲੰਘੇਗਾ ਅਤੇ ਇਸ ਲਈ ਫਾਜ਼ਿਲਕਾ ਤੇ ਅ...