ਸੰਯੁਕਤ ਡਾਇਰੈਕਟਰ ਖੇਤੀਬਾੜੀ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ, ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਅਬੋਹਰ, ਫਾਜ਼ਿਲਕਾ, 16 ਜੁਲਾਈ
ਸੰਯੁਕਤ ਡਾਇਰੈਕਟਰ ਖੇਤੀਬਾੜੀ ਸ੍ਰੀ ਦਿਲਬਾਗ ਸਿੰਘ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕਰਕੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ।
ਮੀਡੀਆ ਦੇ ਇਕ ਹਿੱਸੇ ਵਿੱਚ ਜ਼ਿਲ੍ਹੇ ਅੰਦਰ ਗੁਲਾਬੀ ਸੁੰਡੀ ਦੇ ਅਸਰ ਨੂੰ ਲੈ ਕੇ ਲੱਗੀ ਖਬਰ ਦੇ ਆਧਾਰ *ਤੇ ਕਿਸਾਨ ਗੁਰਪ੍ਰੀਤ ਸਿੰਘ ਪਿੰਡ ਪੱਟੀ ਸਦੀਕ ਬਲਾਕ ਅਬੋਹਰ ਦੇ ਖੇਤ ਦਾ ਦੌਰਾ ਸ਼੍ਰੀ ਦਿਲਬਾਗ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ (ਈ ਐਡ ਟੀ) ਪੰਜਾਬ, ਸ੍ਰੀ ਸੰਦੀਪ ਕੁਮਾਰ ਰਿਣਵਾਂ, ਮੁੱਖ ਖੇਤੀਬਾੜੀ ਅਫਸਰ,ਫਾਜਿਲਕਾ, ਸ਼੍ਰੀ ਸੁੰਦਰ ਲਾਲ,ਸਹਾਇਕ ਪੋਦਾ ਸੁਰੱਖਿਆ ਅਫਸਰ ਅਬੋਹਰ, ਸ਼੍ਰੀ ਅਸ਼ੀਸ਼ ਸ਼ਰਮਾ, ਖੇਤੀਬਾੜੀ ਵਿਕਾਸ ਅਫਸਰ(ਹ.ਕ), ਸ਼੍ਰੀ ਦਿਆਲ ਚੰਦ,ਖੇਤੀਬਾੜੀ ਵਿਸਥਾਰ ਅਫਸਰ, ਬਲਾਕ ਅਬੋਹਰ ਵੱਲੋ ਕਿਸਾਨ ਦੇ ਪਿਤਾ ਅਜਾਇਬ ਸਿੰਘ ਪੁੱਤਰ ਕਪੂਰ ਸਿੰਘ ਦੀ ਹਾਜਰੀ ਵਿੱਚ ਕੀਤਾ ਗਿਆ। ਕਿਸਾਨ ਨੇ ਆਪਣੀ ਮਾਲਕੀ ਜਮੀਨ 2.5 ਏਕੜ ਰਕਬੇ ਵਿੱਚ ਨਰਮੇ ਦੀ ਕਾਸ਼ਤ ਕੀਤੀ ਹੋਈ ਹੈ। ਨਰਮੇ ਦਾ ਕੱਦ ਕਾਠ ਅਤੇ ਰੰਗਤ ਠੀਕ ਹੈ। ਨ...