ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸੀ.ਡੀ.ਪੀ.ਓ ਦਫ਼ਤਰ ਫ਼ਰੀਦਕੋਟ ਅਤੇ ਗਿੱਦੜਬਾਹਾ ਦਾ ਕੀਤਾ ਅਚਨਚੇਤ ਦੌਰਾ
ਚੰਡੀਗੜ੍ਹ 21 ਜੁਲਾਈ
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਵੱਲੋਂ ਅੱਜ ਸੀ.ਡੀ.ਪੀ.ਓ ਦਫਤਰ ਫਰੀਦਕੋਟ ਅਤੇ ਗਿਦੜਬਾਹਾ ਦਾ ਅਚਨਚੇਤ ਦੌਰਾ ਕੀਤਾ ਗਿਆ। ਉਹਨਾਂ ਕਿਹਾ ਕਿ ਇੱਕ ਵੀਡੀਓ ਰਾਹੀਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਆਂਗਨਵਾੜੀ ਸੈਂਟਰਾਂ ਵਿੱਚ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਦਿੱਤਾ ਜਾਣ ਵਾਲਾ ਖਾਣਾ ਸਹੀ ਕੁਆਲਿਟੀ ਦਾ ਨਹੀਂ ਹੁੰਦਾ ਅਤੇ ਅਜਿਹਾ ਖਾਣਾ ਖਾਣ ਨਾਲ ਉਹਨਾਂ ਦੀ ਸਿਹਤ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।
ਕੈਬਨਿਟ ਮੰਤਰੀ ਬਲਜੀਤ ਕੌਰ ਨੇ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਨੂੰ ਸਪਲੀਮੈਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਸਕੀਮ ਅਧੀਨ ਵੰਡੀ ਜਾਂਦੀ ਖੁਰਾਕ ਨੂੰ ਦਫਤਰ ਦੇ ਸਟੋਰ ਵਿੱਚ ਪਏ ਗੱਟਿਆਂ ਨੂੰ ਖੁਲਾ ਕੇ ਮਿੱਠਾ ਦਲੀਆ, ਖਿਚੜੀ, ਮੁਰਮਰੇ ਦੀ ਜਾਂਚ ਕੀਤੀ। ਉਹਨਾਂ ਆਪਣੇ ਦੌਰੇ ਦੌਰਾਨ ਖਿਚੜੀ ਅਤੇ ਦਲੀਆ ਦਫਤਰ ਵਿਖੇ ਤਿਆਰ ਕਰਵਾ ਕੇ ਚੈੱਕ ਕੀਤਾ। ਉਹਨਾਂ ਤਿਆਰ ਕੀਤੇ ਦਲੀਆ ਅਤੇ ਖਿਚੜੀ ਨੂੰ ਖੁਦ ਖਾ ਕੇ ਚੈਕ ਕਰਨ ਉਪੰਰਤ ਤਸੱਲੀ ਪ੍ਰਗਟ ਕੀਤੀ ।
ਉਹਨਾਂ ਦੱਸਿਆ ਕਿ ਪੰਜਾਬ ਦੇ ਸਮੂਹ ਆਂਗਣਵਾੜੀ ਸੈਂਟਰਾਂ ਲਈ ਵਧੀਆ ਅਤੇ ਮਿਆਰੀ ...