Saturday, August 8Malwa News
Shadow

Author: admin

ਸਿਖਿਆ ਵਿਭਾਗ ਵੱਲੋਂ ਸਿੱਖਿਆ ਸਪਤਾਹ ਦੇ ਤਹਿਤ ਕਰਵਾਈਆ ਜਾ ਰਹੀਆਂ ਹਨ ਗਤੀਵਿਧੀਆਂ

Breaking News, Hot News, Punjab News
ਫਾਜਿਲਕਾ 26 ਜੁਲਾਈਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲ ਅੰਦਰ ਸਿੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ। ਇਸ ਸਿੱਖਿਆ ਸਪਤਾਹ ਦੇ ਤਹਿਤ ਕਰਵਾਈਆ ਜਾ ਰਹੀਆ ਗਤੀਵਿਧੀਆ ਤਹਿਤ ਅੱਜ ਪੰਜਵੇ ਦਿਨ ਕੈਰੀਅਰ ਤੇ ਗਈਡੈਂਸ ਦੀ ਕਰਾਈ ਗਤੀਵਿਧੀ ਵਿੱਚ ਇਲਾਕੇ ਦੇ ਡੈਂਟਿਸਟ ਡਾ ਕੁਲਦੀਪ ਨਰੂਲਾ ਸਰਕਾਰੀ ਹਾਈ ਸਕੂਲ ਮੁਰਾਦ ਵਾਲਾ ਦਲ ਸਿੰਘ ਫਾਜਿਲਕਾ ਵਿਖੇ ਉਚੇਚੇ ਤੌਰ ਤੇ ਪਹੁੰਚੇ।ਉਨ੍ਹਾਂ ਨੇ ਸਕੂਲ ਦੇ ਨੌਵੀ-ਦਸਵੀ ਵਿਦਿਆਰਥੀਆਂ ਨੂੰ ਜਿਥੇ ਭਵਿੱਖ ਵਿੱਚ ਵਧੀਆ ਰੋਜਗਾਰ ਪ੍ਰਾਪਤ ਕਰਨ ਲਈ ਵੱਖ-ਵੱਖ ਕੋਰਸਸ, ਡਿਗਰੀਆਂ ਕਰਨ ਬਾਰੇ ਵਿਸਥਾਰ ਵਿੱਚ ਦੱਸਿਆ ਉਥੇ ਹੀ ਬਚਪਨ ਤੋਂ ਵੱਡੀ ਉਮਰ ਤੱਕ ਦੰਦਾਂ ਦੀ ਸਾਂਭ ਸੰਭਾਲ ਕਿਵੇ ਕਰਨੀ ਹੈ ਅਤੇ ਦੰਦਾਂ ਦਾ ਇਲਾਜ ਕਦੋ ਅਤੇ ਕਿਵੇ ਕਰਾਉਣਾ ਹੈ ਅਤੇ ਸਾਵਥਾਣੀਆ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ ਕੁਲਦੀਪ ਨਰੂਲਾ ਨੇ ਸਕੂਲ ਵਿਖੇ ਵਿਦਿਆਰਥੀਆ ਲਈ ਕੈਂਪ ਲਾਉਣ ਦਾ ਵੀ ਵਾਅਦਾ ਕੀਤਾ।ਸਕੂਲ ਦੇ ਮੁੱਖ ਅਧਿਆਪਕ ਸ੍ਰੀ ਅਨੁਰਾਗ ਧੂੜੀਆਂ ਨੇ ਡਾ ਕੁਲਦੀਪ ਨਰੂਲਾ ਦਾ ਸਵਾਗਤ ਦੇ ਨਾਲ-ਨਾਲ ਸਕੂਲ ਦੇ ਵਿਦਿਅਰਥੀਆਂ ਨੂੰ ਵੱਡਮੁੱਲੀ ਜਾਣਕਾਰੀ ਦੇਣ ਤੇ ਯਾਦਗਾਰੀ ਚਿੰਨ ਦੇ...

ਮਾਨ ਸਰਕਾਰ ਦੀਆਂ ਫ਼ਸਲੀ ਵਿਭਿੰਨਤਾ ਪਹਿਲਕਦਮੀਆਂ ਨੂੰ ਬੂਰ ਪੈਣ ਲੱਗਾ, ਕਿਸਾਨ ਲੈ ਰਹੇ ਭਰਪੂਰ ਲਾਹਾ

Breaking News, Hot News, Punjab News
ਚੰਡੀਗੜ੍ਹ, 26 ਜੁਲਾਈ: ਪੰਜਾਬ ਦੇ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਫ਼ਸਲੀ ਵਿਭਿੰਨਤਾ ਲਈ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈਣ ਲੱਗਾ ਹੈ ਅਤੇ ਬਾਗ਼ਬਾਨੀ ਅਧੀਨ ਰਕਬੇ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਸ. ਚੇਤਨ ਸਿੰਘ ਜੌੜਾਮਾਜਰਾ ਨੇ ਬਾਗ਼ਬਾਨੀ ਖੇਤਰ ਵਿੱਚ ਪਿਛਲੇ 28 ਮਹੀਨਿਆਂ ਦੌਰਾਨ ਹੋਏ ਵਾਧੇ ਦੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਮਾਨ ਸਰਕਾਰ ਵੱਲੋਂ ਮਾਰਚ 2022 ਵਿੱਚ ਸੱਤਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਬਾਗ਼ਬਾਨੀ ਹੇਠ ਕੁੱਲ ਰਕਬਾ 42,406 ਹੈਕਟੇਅਰ ਤੱਕ ਵਧਿਆ ਹੈ। ਉਨ੍ਹਾਂ ਦੱਸਿਆ ਕਿ ਮਾਰਚ 2022 ਤੋਂ ਪਹਿਲਾਂ ਬਾਗ਼ਬਾਨੀ ਹੇਠ ਰਕਬਾ 4,39,210 ਹੈਕਟੇਅਰ ਸੀ, ਜੋ ਹੁਣ ਵਧ ਕੇ 4,81,616 ਹੈਕਟੇਅਰ ਹੋ ਗਿਆ ਹੈ ਅਤੇ ਇਹ ਫ਼ਸਲੀ ਵਿਭਿੰਨਤਾ ਅਧੀਨ ਅਹਿਮ ਪ੍ਰਗਤੀ ਦਾ ਸੰਕੇਤ ਹੈ। ਕੈਬਨਿਟ ਮੰਤਰੀ ਨੇ ਵਿਸਥਾਰ ਨਾਲ ਦੱਸਿਆ ਕਿ ਪਿਛਲੇ 28 ਮਹੀਨਿਆਂ ਦੌਰਾਨ ਫ਼ਲਾਂ ਦੀ ਕਾਸ਼ਤ ਅਧੀਨ ਰਕਬਾ 6,475 ਹੈਕਟੇਅਰ ਦੇ ਵਾਧੇ ਨਾਲ 96,686 ਹੈਕਟੇਅਰ ਤੋਂ ਵਧ ਕੇ 1,03,161 ਹੈਕਟੇਅਰ ਹੋ ਗਿਆ ਹੈ, ਜਦ ਕਿ...

ਵਿਧਾਇਕ ਫਾਜ਼ਿਲਕਾ ਨੇ ਪਿੰਡ ਖੂਈ ਖੇੜਾ ਵਿਖੇ ਮੀਆਂਵਾਕੀ ਤਕਨੀਕ ਨਾਲ ਬਣੇ ਮਿੰਨੀ ਜੰਗਲ ਦਾ ਕੀਤਾ ਦੌਰਾ

Breaking News, Hot News, Punjab News
ਫਾਜ਼ਿਲਕਾ, 26 ਜੁਲਾਈਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਖੂਈ ਖੇੜਾ ਵਿਖੇ ਮੀਆਂਵਾਕੀ ਤਕਨੀਕ ਨਾਲ ਤਿਆਰ ਮਿੰਨੀ ਜੰਗਲ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਮੁਕਤ ਵਾਤਾਵਰਣ ਸਿਰਜਣ ਅਤੇ ਆਲਾ-ਦੁਆਲਾ ਹਰਿਆ-ਭਰਿਆ ਬਣਾਉਣ ਲਈ ਮੀਆਂਵਾਕੀ ਤਕਨੀਕੀ ਨਾਲ 2 ਸਾਲ ਪਹਿਲਾਂ ਬੂਟੇ ਲਗਾ ਕੇ ਮਿੰਨੀ ਜੰਗਲ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਜੋ ਕਿ ਲਾਹੇਵੰਦ ਸਾਬਿਤ ਹੋਈ ਹੈ।ਹਲਕਾ ਫਾਜ਼ਿਲਕਾ ਦੇ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਵੇਖਿਆ ਹੈ ਜਿਸ ਵਿਚ ਵਾਤਾਵਰਣ ਨੂੰ ਸ਼ੁੱਧ ਰੱਖਣਾ ਇਕ ਅਹਿਮ ਕੜੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧੀ ਤੇ ਹਰੇ-ਭਰੇ ਵਾਤਾਵਰਨ ਦੀ ਪ੍ਰਾਪਤੀ ਵੱਧ ਤੋਂ ਵੱਧ ਬੂਟੇ ਲਗਾ ਕੇ ਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਵਿਚ ਸਾਨੂੰ ਸਭਨਾਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇਸ ਸਾਲ ਵੀ ਆਲੇ-ਦੁਆਲੇ ਨੂੰ ਹਰਿਆ-ਭਰਿਆ ਬਣਾਉਣ ਲਈ 3 ਲੱਖ ਬੂਟਾ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਪੌਦੇ ਲਗਾ ਕੇ ਸਾਡਾ ਆਲਾ-ਦੁ...

ਕੈਂਪ ਦੇ ਯੁਵਕਾਂ ਨੂੰ ਜਾਣਕਾਰੀ ਦੇਣ ਵਾਸਤੇ ਸੈਨਾ ਮੈਡਲ ਹੌਲਦਾਰ ਰਣਜੀਤ ਸਿੰਘ ਅਤੇ ਕੈਪਟਨ ਗੁਲਜਾਰ ਸਿੰਘ ਪੁਹੰਚੇ : ਸੀ—ਪਾਈਟ ਕੈਂਪ ਕਾਲਝਰਾਣੀ (ਬਠਿੰਡਾ)

Breaking News, Hot News, Punjab News
ਸ੍ਰੀ ਮੁਕਤਸਰ ਸਾਹਿਬ 26 ਜੁਲਾਈਆਰਮੀ ਅਗਨੀਵੀਰ ਫਿਜੀਕਲ ਦੀ ਤਿਆਰੀ ਅਤੇ ਪੰਜਾਬ ਪੁਲਿਸ, ਐਸ.ਐਸ.ਸੀ (ਜੀ.ਡੀ) ਦੇ ਲਿਖਤੀ ਪੇਪਰ ਦੀ ਤਿਆਰੀ ਕਰ ਰਹੇ ਸਾਰੇ ਯੁਵਕਾਂ ਨੂੰ ਅੱਜ ਕਾਰਗਿਲ ਦਿਵਸ ਨੂੰ ਮੁੱਖ ਰੱਖਦੇ ਹੋਏ ਵੀਰਤਾ ਪੁਰਸਕਾਰ ਪ੍ਰਾਪਤ ਹਸਤੀਆਂ ਸੈਨਾ ਮੈਡਲ, ਹੌਲਦਾਰ ਰਣਜੀਤ ਸਿੰਘ ਅਤੇ ਕੈਪਟਨ ਗੁਲਜਾਰ ਸਿੰਘ ਜਾਣਕਾਰੀ ਦੇਣ ਸੀ—ਪਾਈਟ ਕੈਂਪ ਕਾਲਝਰਾਣੀ (ਬਠਿੰਡਾ) ਵਿਖੇ ਪਹੁੰਚੇ ।ਉਨ੍ਹਾਂ ਨੇ ਸਾਰੇ ਯੁਵਕਾਂ ਨਾਲ ਕਾਰਗਿਲ ਦਿਵਸ ਬਾਰੇ ਜਾਣਕਾਰੀ ਅਤੇ ਆਪਣੇ ਆਰਮੀ ਜੀਵਨ ਦੇ ਤਜਰਬੇ ਸਾਝੇ ਕੀਤੇ । ਇਸ ਤੋਂ ਇਲਾਵਾ ਉਹਨਾਂ ਨੇ ਯੁਵਕਾਂ ਨੂੰ ਜੋਰ ਦੇ ਕੇ ਅਪੀਲ ਕੀਤੀ ਕਿ ਪਿੰਡਾਂ ਵਿੱਚ ਵੱਧ ਰਹੇ ਨਸ਼ੇ ਤੋਂ ਬਚੋ ਅਤੇ ਸੀ—ਪਾਈਟ ਕੈਂਪਾਂ ਵਿੱਚ ਪਹੁੰਚ ਕੇ ਚੰਗੀ ਸਿੱਖਿਆ ਅਤੇ ਟ੍ਰੇਨਿੰਗ ਪ੍ਰਾਪਤ ਕਰੋ ।ਇਹਨਾਂ ਹਸਤੀਆਂ ਨੇ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਜਿਲਿਆਂ ਦੇ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਕਿ ਜਿਆਦਾ ਤੋਂ ਜਿਆਦਾ ਬੱਚਿਆ ਨੂੰ ਸੀ—ਪਾਈਟ ਕੈਂਪਾਂ ਵਿੱਚ ਭੇਜੋ ਤਾਂਕਿ ਨਸ਼ਿਆ ਤੋਂ ਬਚ ਸਕਣ, ਫਿਜੀਕਲ ਅਤੇ ਲਿਖਤੀ ਪੇਪਰ ਦੀ ਤਿਆਰੀ ਕਰਕੇ ਭਰਤੀ ਹੋ ਸਕਣ । ਸੀ—ਪਾਈਟ ਸੰਸਥਾ ਪੰਜਾਬ ਸਰਕਾਰ ਦ...

ਇੱਕ ਲੱਖ ਰੁਪਏ ਰਿਸ਼ਵਤ ਲੈਂਦਾ ਜੂਨੀਅਰ ਇੰਜੀਨੀਅਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

Breaking News, Hot News, Punjab News
ਚੰਡੀਗੜ੍ਹ, 26 ਜੁਲਾਈ, 2024: ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜੂਨੀਅਰ ਇੰਜੀਨੀਅਰ, ਇੰਜੀਨੀਅਰਿੰਗ ਸ਼ਾਖਾ-ਕਮ-ਬਿਲਡਿੰਗ ਇੰਸਪੈਕਟਰ, ਨਗਰ ਨਿਗਮ ਪਠਾਨਕੋਟ ਅਤੇ ਵਾਧੂ ਚਾਰਜ ਐਮ.ਸੀ. ਬਟਾਲਾ ਜਤਿੰਦਰ ਕੁਮਾਰ ਨੂੰ ਇੱਕ ਲੱਖ ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਰਸ਼ਪਾਲ ਸਿੰਘ ਵਾਸੀ ਪਿੰਡ ਭਾਰੋਲੀ ਕਲਾਂ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਸਦੀ (ਸ਼ਿਕਾਇਤਕਰਤਾ) ਦੀ ਵਾਹੀਯੋਗ ਜ਼ਮੀਨ ਨੂੰ ਉਕਤ ਜੇ.ਈ ਵੱਲੋਂ ਪੜਤਾਲ ਕੀਤੀ ਜਾ ਰਹੀ ਗੈਰ-ਕਾਨੂੰਨੀ ਕਲੋਨੀ ਦਾ ਹਿੱਸਾ ਨਾ ਦੱਸਣ ਬਦਲੇ ਉਕਤ ਮੁਲਜ਼ਮ ਨੇ ਉਸ ਕੋਲੋਂ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ...

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ

Punjab News
ਚੰਡੀਗੜ੍ਹ, 26 ਜੁਲਾਈ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸ. ਕਾਬਲ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਇੱਥੋਂ ਜਾਰੀ ਬਿਆਨ ਵਿੱਚ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਸਵਰਗ ਸਿਧਾਰ ਗਏ 90 ਸਾਲਾ ਸ. ਕਾਬਲ ਸਿੰਘ, ਪਿਤਾ ਸ. ਅਮਰਜੀਤ ਸਿੰਘ ਸੰਦੋਆ ਸਾਬਕਾ ਵਿਧਾਇਕ (ਹਲਕਾ ਰੂਪਨਗਰ), ਨਿਰਪੱਖ ਸੋਚ ਵਾਲੇ ਤੇ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਸਨ। ਜਿਕਰਯੋਗ ਹੈ ਕਿ ਅਚਾਨਕ ਤਬੀਅਤ ਖਰਾਬ ਹੋਣ ਮਗਰੋਂ ਉਨ੍ਹਾਂ ਨੂੰ ਰੂਪਨਗਰ ਦੇ ਪਰਮਾਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਆਖਰੀ ਸਾਹ ਲਿਆ। ਸਪੀਕਰ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।...

ਕਾਰਗਿਲ ਵਿਜੇ ਦਿਵਸ ਸਿਲਵਰ ਜੁਬਲੀ ਮਹੋਤਸਵ ਮੌਕੇ ਚੇਤਕ ਕੋਰ ਵੱਲੋਂ ਆਕਰਸ਼ਕ ਫੌਜੀ ਉਪਕਰਨਾਂ ਦਾ ਪ੍ਰਦਰਸ਼ਨ

Punjab News
ਬਠਿੰਡਾ: 25 ਜੁਲਾਈ - ਕਾਰਗਿਲ ਵਿਜੇ ਦਿਵਸ ਦੀ ਸਿਲਵਰ ਜੁਬਲੀ ਦੇ ਮੌਕੇ ਅਤੇ 'ਆਪਰੇਸ਼ਨ ਵਿਜੇ' ਵਿੱਚ ਸ਼ਹੀਦ ਹੋਏ ਨਾਇਕਾਂ ਦੀ ਨਿਰਸਵਾਰਥ ਸੇਵਾ ਨੂੰ ਮਨਾਉਣ ਲਈ, ਚੇਤਕ ਕੋਰ ਨੇ ਅੱਜ ਇੱਥੇ ਬਠਿੰਡਾ ਮਿਲਟਰੀ ਸਟੇਸ਼ਨ ਤੇ  'ਆਪਣੀ ਫੌਜ ਨੂੰ ਜਾਣੋ' ਥੀਮ ਹੇਠ ਹਥਿਆਰਾਂ ਅਤੇ ਫੌਜੀ ਸਾਜ਼ੋ-ਸਾਮਾਨ ਦਾ ਇੱਕ ਆਕਰਸ਼ਕ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ, ਜਿਸ ਵਿੱਚ ਬਠਿੰਡਾ ਦੇ ਵੱਖ-ਵੱਖ ਸਕੂਲਾਂ ਦੇ 1500 ਤੋਂ ਵੱਧ ਵਿਦਿਆਰਥੀ ਅਤੇ ਐਨਸੀਸੀ ਕੈਡਿਟ ਹਾਜ਼ਰ ਸਨ। ਉਥੇ ਮੌਜੂਦ ਲੋਕ ਭਾਰਤੀ ਫੌਜ ਦੇ ਨਵੀਨਤਮ ਹਥਿਆਰਾਂ, ਸਾਜ਼ੋ-ਸਾਮਾਨ ਅਤੇ ਅਤਿ-ਆਧੁਨਿਕ ਤਕਨਾਲੋਜੀ ਦੀ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਤੋਂ ਬਹੁਤ ਪ੍ਰਭਾਵਿਤ ਹੋਏ। ਦੇਸ਼ ਭਗਤੀ ਦੇ ਗੀਤਾਂ ਦੇ ਨਾਲ ਲਾਈਵ ਬੈਂਡ ਦੀ ਪੇਸ਼ਕਾਰੀ ਅਤੇ ਓਪਰੇਸ਼ਨ ਵਿਜੇ 'ਤੇ ਪ੍ਰੇਰਕ ਫਿਲਮ ਨੇ ਸਮਾਗਮ ਦੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਬਹਾਦਰ ਸੈਨਿਕਾਂ ਅਤੇ ਅਧਿਕਾਰੀ...

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਪ੍ਰਬੰਧਨ ਲਈ ਏ ਡੀ ਸੀ ਦੀ ਮੌਜੂਦਗੀ ਵਿੱਚ ਅਨਲਾਈਨ ਪੋਰਟਲ ਤੇ ਡਰਾਅ ਕੱਢਿਆ ਗਿਆ 

Punjab News
 ਐਸ.ਏ.ਐਸ. ਨਗਰ, 25 ਜੁਲਾਈ: ਸ਼੍ਰੀਮਤੀ ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਐੱਸ.ਏ.ਐੱਸ.ਨਗਰ ਦੇ ਦਿਸ਼-ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਸੋਨਮ ਚੌਧਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐੱਸ.ਏ.ਐੱਸ.ਨਗਰ ਦੀ ਪ੍ਰਧਾਨਗੀ ਹੇਠ ਪਰਾਲੀ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਲਈ ਦਿੱਤੀਆਂ ਗਈਆਂ ਆਨਲਾਇਨ ਅਰਜੀਆਂ ਨਾਲ ਸਬੰਧਤ ਕਿਸਾਨਾਂ ਦੀ ਚੋਣ ਕਰਨ ਲਈ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਐੱਸ.ਏ.ਐੱਸ.ਨਗਰ ਵਿਖੇ ਆਨਲਾਇਨ ਪੋਰਟਲ ਰਾਹੀਂ ਡਰਾਅ ਕੱਢਿਆ ਗਿਆ। ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ-ਕਮ- ਕਨਵੀਨਰ ਜਿਲ੍ਹਾ ਪੱਧਰੀ ਕਾਰਜਕਾਰੀ (ਐਗਜੀਕਿਊਟਿਵ) ਕਮੇਟੀ ਐਂਸ.ਏ.ਐੱਸ.ਨਗਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ  ਪਰਾਲੀ ਪ੍ਰਬੰਧਨ ਹਿੱਤ ਸਬਸਿਡੀ ਅਧੀਨ ਖੇਤੀ ਮਸ਼ੀਨਾਂ ਦੀ ਵੰਡ ਅਤੇ ਆਈ.ਈ.ਸੀ. ਕੰਪੋਨੈਂਟ ਅਧੀਨ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਦੁਆਰਾ ਤਿਆਰ ਕੀਤੇ ਗਏ  ਸੀ.ਆਰ.ਐਮ. ਪੋਰਟਲ ਤੇ ਕਿਸਾਨਾਂ ਵੱਲੋਂ ਸਾਲ 2024-25 ਦੌਰਾਨ ਕੁੱਲ ਅਰਜੀਆਂ  257 ਵਿਅਗਤੀਗਤ, ਗਰੁੱਪ 06, ਮਸ਼ੀਨਾਂ ਲਈ ਆਨਲਾਇਨ ਅਰਜੀਆਂ ਪ੍ਰਾਪਤ ਹੋਈਆਂ ਸਨ।  ਜਿਨ੍ਹਾ...

ਸੂਬੇ ਦੀਆਂ ਲੋੜਵੰਦ ਔਰਤਾਂ ਲਈ ਮਹਿਲਾ ਹੈਲਪਲਾਈਨ ਨੰਬਰ 181 ਬਣੀ ਵਰਦਾਨ: ਡਾ. ਬਲਜੀਤ ਕੌਰ

Punjab News
ਚੰਡੀਗੜ੍ਹ, 25 ਜੁਲਾਈ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸੂਬੇ ਦੀਆਂ ਲੋੜਵੰਦ ਔਰਤਾਂ ਨੂੰ ਤੁਰੰਤ ਅਤੇ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨ ਲਈ ਮਹਿਲਾ ਹੈਲਪਲਾਈਨ ਨੰਬਰ 181 ਯੋਜਨਾ ਚਲਾਈ ਜਾ ਰਹੀ ਹੈ। ਮਹਿਲਾ  ਹੈਲਪਲਾਈਨ ਨੰਬਰ 181 ਸੂਬੇ ਦੀਆਂ ਮਹਿਲਾਵਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਸ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਲੋੜਵੰਦ ਔਰਤਾਂ ਨੂੰ ਤੁਰੰਤ ਅਤੇ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨ ਲਈ ਮਹਿਲਾ ਹੈਲਪਲਾਈਨ ਨੰਬਰ 181 ਯੋਜਨਾ ਇੱਕ ਬਿਹਤਰੀਨ ਉਪਰਾਲਾ ਹੈ  ਜਿਸ ਦਾ ਉਦੇਸ਼ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ 24 ਘੰਟੇ ਤੁਰੰਤ ਅਤੇ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਜਰੂਰਤਮੰਦ ਔਰਤ ਜਿਸ ਨਾਲ ਕਿਸੇ ਵੀ ਤਰਾਂ ਦੀ ਕੋਈ ਹਿੰਸਾ ਜਾ ਧੱਕਾ ਹੋ ਰਿਹਾ ਹੈ ਹੋਵੇ, ਉਹ ਮਹਿਲਾ ਹੈਲਪਲਾਈਨ ਨੰਬਰ 181 'ਤੇ ਫੋਨ ਕਰਕੇ ਮਦਦ ਮੰਗ ਸਕਦੀ ਹੈ।ਮੰਤਰੀ  ਨੇ ਅੱਗੇ ਦੱਸਿਆ ਕਿ ਮਹਿਲਾ ਹੈਲਪਲਾ...

ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਔਰਤਾਂ ਕਰਾਂਤੀਕਾਰੀ ਭੂਮਿਕਾ ਨਿਭਾਉਣ – ਰਾਜਪਾਲ

Breaking News
ਫ਼ਿਰੋਜ਼ਪੁਰ 25 ਜੁਲਾਈ : ਸੂਬੇ ਦੀ ਖੁਸ਼ਹਾਲੀ, ਤਰੱਕੀ ਤੇ ਵਿਕਾਸ ਤੋਂ ਇਲਾਵਾ ਔਰਤਾਂ ਸਮਾਜ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਕਰਾਂਤੀਕਾਰੀ ਰੋਲ ਨਿਭਾਉਣ, ਹਰ ਖੇਤਰ ਵਿੱਚ ਔਰਤਾਂ ਦਾ ਅੱਗੇ ਆਉਣਾ ਦੇਸ਼ ਦੀ ਤਰੱਕੀ ਲਈ ਸ਼ੁੱਭ ਸ਼ਗਨ ਹੈ। ਇਹ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਜ਼ਿਲ੍ਹੇ ਦੇ ਸਰਹੱਦੀ ਪਿੰਡ ਬਾਰੇ ਕੇ ਵਿਖੇ ਵਿਲੇਜ ਡਿਫੈਂਸ ਕਮੇਟੀਆਂ, ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਸੂਬੇ ਦੇ ਬਾਰਡਰ ਜ਼ਿਲ੍ਹਿਆਂ ਵਿਚ ਪਿੰਡ ਪੱਧਰ ਤੇ ਡਿਫੈਂਸ ਕਮੇਟੀਆਂ ਬਣਾਉਣ ਦੇ ਸ਼ੁਰੂ ਕੀਤੇ ਯਤਨ ਦੇ ਹੁਣ ਚੰਗੇ ਨਤੀਜ਼ੇ ਸਾਹਮਣੇ ਆ ਰਹੇ ਹਨ। ਸਾਡੀਆਂ ਸੁਰੱਖਿਆ ਏਜੰਸੀਆਂ ਸਰਹੱਦੋਂ ਪਾਰ ਤੋਂ ਆ ਰਹੇ ਨਸ਼ੇ ਅਤੇ ਹਥਿਆਰਾਂ ਦੇ ਸੌਦਾਗਰਾਂ ਨੂੰ ਰਲ ਕੇ ਕਾਬੂ ਕਰਨ ਵਿਚ ਵੱਡੇ ਪੱਧਰ ’ਤੇ ਕਾਮਯਾਬ ਹੋ ਰਹੀਆਂ ਹਨ। ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਇੱਕ ਸਾਲ ਦੇ ਅੰਦਰ-ਅੰਦਰ ਪੂਰੀ ਭਾਰਤ ਪਾਕਿ-ਸਰਹੱਦ ਉੱਤੇ ਐਂਟੀ ਡਰੋਨ ਟੈਕਨੋਲੋਜੀ ਲਗਾ ਦਿੱਤੀ ਜਾਵੇਗੀ, ਜਿਸ ਨਾਲ ਪਾਕਿਸਤਾਨ ਤੋਂ ਡਰੋਨ ਰਾਹੀਂ ਹੁੰਦੀ ਨਸ਼ੇ ਅਤੇ ਹ...