ਮ੍ਰਿਤਕ ਕਿਸਾਨ ਦੇ ਨਾਮ ‘ਤੇ ਕਰਜ਼ਾ ਲੈਣ ਦੇ ਮਾਮਲੇ ‘ਚ ਸਹਿਕਾਰੀ ਬੈਂਕ ਦੇ ਪੰਜ ਕਰਮਚਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
ਚੰਡੀਗੜ, 22 ਜੁਲਾਈ : ਪੰਜਾਬ ਵਿਜੀਲੈਂਸ ਬਿਊਰੋ ਨੇ ਸਹਿਕਾਰੀ ਸਭਾ ਧੁੱਗਾ ਕਲਾਂ ਅਤੇ ਸਹਿਕਾਰੀ ਬੈਂਕ ਰੂਪੋਵਾਲ, ਜਿਲਾ ਹੁਸ਼ਿਆਰਪੁਰ ਦੇ ਪੰਜ ਕਰਮਚਾਰੀਆਂ ਨੂੰ ਇੱਕ ਮ੍ਰਿਤਕ ਮੈਂਬਰ ਦੇ ਨਾਮ ਉਤੇ ਕਰਜ਼ਾ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਸਹਿਕਾਰੀ ਸਭਾ ਧੁੱਗਾ ਕਲਾਂ ਦੇ ਤਿੰਨ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜਮਾਂ ਵਿਚ ਯੁੱਧਵੀਰ ਸਿੰਘ, ਸਾਬਕਾ ਇੰਸਪੈਕਟਰ ਅਤੇ ਮੌਜੂਦਾ ਸਹਾਇਕ ਰਜਿਸਟਰਾਰ, ਸਹਿਕਾਰੀ ਬੈਂਕ ਦਸੂਹਾ, ਰਵਿੰਦਰ ਸਿੰਘ ਕਲਰਕ-ਕਮ ਕੈਸ਼ੀਅਰ, ਸਹਿਕਾਰੀ ਬੈਂਕ ਸ਼ਾਖਾ ਰੂਪੋਵਾਲ, ਤਹਿਸੀਲ ਦਸੂਹਾ, ਜੋ ਹੁਣ ਲੇਖਾਕਾਰ ਵਜੋਂ ਸਹਿਕਾਰੀ ਬੈਂਕ ਲਿਮਟਿਡ ਸ਼ਾਖਾ ਸੀਕਰੀ, ਹੁਸ਼ਿਆਰਪੁਰ ਵਿਖੇ ਤਾਇਨਾਤ ਹਨ, ਸਮੇਤ ਮਨਜੀਤ ਸਿੰਘ ਕੈਸ਼ੀਅਰ (ਸੇਵਾਮੁਕਤ), ਸਹਿਕਾਰੀ ਬੈਂਕ ਸ਼ਾਖਾ ਰੂਪੋਵਾਲ ਅਤੇ ਇਸੇ ਬੈਂਕ ਦੇ ਅਵਤਾਰ ਸਿੰਘ ਸਾਬਕਾ ਮੈਨੇਜਰ (ਸੇਵਾਮੁਕਤ) ਸਮੇਤ ਪਰਮਜੀਤ ਸਿੰਘ ਸਾਬਕਾ ਮੈਨੇਜਰ (ਸੇਵਾਮੁਕਤ) ਨੂੰ ਗ੍ਰਿਫ਼ਤਾਰ ਕੀਤਾ ਹੈ।
ਉਨ੍...








