
12 ਜੁਲਾਈ ਨੂੰ ਵਿਸ਼ਾਲ ਮੁਹਿੰਮ ਤਹਿਤ ਲੁਧਿਆਣਾ ਪ੍ਰਸ਼ਾਸਨ ਵੱਲੋਂ ਇੱਕ ਦਿਨ ‘ਚ 1.3 ਲੱਖ ਬੂਟੇ ਲਗਾਏ ਜਾਣਗੇ
ਲੁਧਿਆਣਾ, 8 ਜੁਲਾਈ (000) - ਜ਼ਿਲ੍ਹੇ ਦੀ ਹਰਿਆਵਲ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਇਕ ਨਿਵੇਕਲੀ ਪਹਿਲਕਦਮੀ ਤਹਿਤ ਲੁਧਿਆਣਾ ਪ੍ਰਸ਼ਾਸਨ ਵੱਲੋਂ 12 ਜੁਲਾਈ ਨੂੰ ਵੱਖ-ਵੱਖ ਥਾਵਾਂ 'ਤੇ 1.33 ਲੱਖ ਬੂਟੇ ਲਗਾ ਕੇ ਵੱਡੇ ਪੱਧਰ 'ਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾਵੇਗੀ। ਇਹ ਜਨ-ਅਭਿਆਨ ਵੇਕ-ਅੱਪ ਲੁਧਿਆਣਾ ਮਿਸ਼ਨ ਦਾ ਹਿੱਸਾ ਹੈ, ਜਿਸਦੇ ਤਹਿਤ ਨਗਰ ਨਿਗਮ ਲੁਧਿਆਣਾ, ਨਗਰ ਕੌਂਸਲਾਂ, ਪੇਂਡੂ ਵਿਕਾਸ ਅਤੇ ਪੰਚਾਇਤਾਂ ਅਤੇ ਲੋਕ ਨਿਰਮਾਣ ਵਿਭਾਗ ਨੂੰ ਪੌਦੇ ਲਗਾਉਣ ਦੇ ਵਿਸ਼ੇਸ਼ ਟੀਚੇ ਨਿਰਧਾਰਤ ਕੀਤੇ ਗਏ ਹਨ।
ਨਗਰ ਨਿਗਮ ਲੁਧਿਆਣਾ ਵੱਲੋਂ 21 ਥਾਵਾਂ 'ਤੇ 22,300 ਬੂਟੇ ਲਗਾਏ ਜਾਣਗੇ, ਜਿਨ੍ਹਾਂ ਵਿੱਚ ਸ਼ਾਮਲ ਹਨ :- ਨਹਿਰੂ ਰੋਜ਼ ਗਾਰਡਨ- ਰੱਖ ਬਾਗ- ਬੁੱਢਾ ਦਰਿਆ ਦੇ ਨਾਲ (ਜ਼ੋਨ-ਏ, ਬੀ, ਅਤੇ ਡੀ)- ਜੀਵਨ ਨਗਰ- ਅੰਡਰਪਾਸ ਜ਼ੋਨ-ਡੀ ਨੇੜੇ ਗ੍ਰੀਨ ਬੈਲਟ- ਡੀ.ਏ.ਵੀ. ਸਕੂਲ ਦੇ ਸਾਹਮਣੇ ਲਈਅਰ ਵੈਲੀ- ਡੌਗ ਪਾਰਕ- ਪਾਰਕ ਜੇ ਬਲਾਕ- ਤ੍ਰਿਕੋਨਾ ਪਾਰਕ- ਪਾਰਕ ਲੋਧੀ ਕਲੱਬ ਰੋਡ- ਪਾਰਕ ਰੇਲਵੇ ਸਾਈਡ- ਵਿਸ਼ਵਕਰਮਾ ਪਾਰਕ- ਬਸੰਤ ਪਾਰਕ- ਮਿੰਨੀ ਰੋਜ਼ ਗਾਰਡਨ ਗਿਆਸਪੁਰਾ- ਮਿੰਨੀ ਰੋਜ਼ ਗਾਰਡਨ- ਕਿਦਵਈ ਨਗਰ- ਪਾਰ...