ਅੰਮ੍ਰਿਤਸਰ ਦੇ ਸੀਵਰੇਜ ਟਰੀਟਮੈਂਟ ਪਲਾਂਟ ਦੀ ਸਮਰੱਥਾ ਵਧਾਉਣ ਲਈ ਡਿਪਟੀ ਕਮਿਸ਼ਨਰ ਨੇ ਸੀਵਰੇਜ ਬੋਰਡ ਨੂੰ ਲਿਖਿਆ ਪੱਤਰ
ਅੰਮ੍ਰਿਤਸਰ, 1 ਅਗਸਤ 2024--
ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਅੰਮ੍ਰਿਤਸਰ ਦੇ ਸੀਵਰੇਜ ਟਰੀਟਮੈਂਟ ਪਲਾਂਟ ਦੀ ਸਮਰੱਥਾ ਵਧਾਉਣ ਲਈ ਮੁੱਖ ਕਾਰਜਕਾਰੀ ਅਫ਼ਸਰ ਪੰਜਾਬ, ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਚੰਡੀਗੜ੍ਹ ਨੂੰ ਪੱਤਰ ਲਿੱਖਿਆ ਹੈ। ਦੱਸਣ ਯੋਗ ਹੈ ਕਿ 25 ਜੁਲਾਈ ਨੂੰ ਜਲੰਧਰ ਵਿਖੇ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਵੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਹ ਮੁੱਦਾ ਉਠਾਇਆ ਸੀ ਕਿ ਅੰਮ੍ਰਿਤਸਰ ਵਿਖੇ ਤਿੰਨ ਸੀਵਰੇਜ ਟਰੀਟਮੈਂਟ ਪਲਾਂਟ ਕੰਮ ਕਰ ਰਹੇ ਹਨ। ਜਿਨਾਂ ਦੀ ਕੁੱਲ ਸਮਰੱਥਾ 217.50 ਐਮ.ਐਲ.ਡੀ. ਹੈ ਜੋ ਕਿ ਬਹੁਤ ਘੱਟ ਹੈ। ਉਨਾਂ ਦੱਸਿਆ ਸੀ ਕਿ ਇਕ ਸੀਵਰੇਜ ਟਰੀਟਮੈਂਟ ਪਲਾਂਟ ਖਾਪੜ ਖੇੜੀ 95 ਐਮ.ਐਲ.ਡੀ., ਦੂਜਾ ਗੌਂਸਾਬਾਦ 95 ਐਮ.ਐਲ.ਡੀ. ਅਤੇ ਤੀਸਰਾ ਚਾਟੀਵਿੰਡ ਵਿੱਖੇ 97.5 ਐਮ.ਐਲ.ਡੀ. ਦਾ ਚਲ ਰਿਹਾ ਹੈ। ਇਨਾਂ ਸੀਵਰੇਜ ਟਰੀਟਮੈਂਟ ਪਲਾਂਟ ਦਾ ਪ੍ਰਵਾਹ ਲਗਭਗ 250-260 ਐਮ.ਐਲ.ਡੀ.ਹੈ ਜੋ ਕਿ ਸਥਾਪਿਤ ਸਮਰਥਾ ਤੋਂ ਕਾਫ਼ੀ ਜਿਆਦਾ ਹੈ। ਉਨਾਂ ਦੱਸਿਆ...






