Monday, May 11Malwa News
Shadow

Author: admin

The brother of the former minister of Haryana got stuck in the honey trace

The brother of the former minister of Haryana got stuck in the honey trace

English
Hisar, November 3: A shocking case has come to light in Hisar, Haryana, where an attempt was made to trap former minister Anoop Dhanak's brother Satish Dhanak in a honey trap. The police have arrested the accused woman and sent her to jail.Providing details about the entire case, Uklana Police said that a woman from a village in the area has been arrested on charges of blackmailing a man, threatening to implicate him in a false case, and extorting money. Station House Officer (SHO) Gurminder Singh said that they received a complaint that the accused woman was threatening to implicate the complainant in a false rape case and demanding money. The Uklana Police planned to catch the accused woman red-handed, and she was arrested while accepting Rs. 2,30,000 from the complainant.The SHO informe...
ਹਨੀਟਰੈਪ ‘ਚ ਫਸ ਗਿਆ ਹਰਿਆਣਾ ਦੇ ਮੰਤਰੀ ਦਾ ਭਰਾ

ਹਨੀਟਰੈਪ ‘ਚ ਫਸ ਗਿਆ ਹਰਿਆਣਾ ਦੇ ਮੰਤਰੀ ਦਾ ਭਰਾ

Breaking News
ਹਿਸਾਰ, 3 ਨਵੰਬਰ : ਹਰਿਆਣਾ ਦੇ ਹਿਸਾਰ 'ਚ ਸਾਹਮਣੇ ਆਇਆ ਹੈ ਇੱਕ ਹੈਰਾਨੀਜਨਕ ਮਾਮਲਾ ਜਿਸ ਵਿੱਚ ਸਾਬਕਾ ਮੰਤਰੀ ਅਨੂਪ ਧਾਨਕ ਦੇ ਭਰਾ ਸਤੀਸ਼ ਧਾਨਕ ਨੂੰ ਹਨੀ ਟਰੈਪ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਕਾਰਵਾਈ ਕਰਦਿਆਂ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਉਕਲਾਣਾ ਪੁਲਿਸ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲੈਕਮੇਲਿੰਗ ਕਰਕੇ ਇੱਕ ਆਦਮੀ ਨੂੰ ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦੇਣ ਅਤੇ ਪੈਸੇ ਐਂਠਣ ਦੇ ਦੋਸ਼ ਵਿੱਚ ਇਲਾਕੇ ਦੇ ਪਿੰਡ ਦੀ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਮੁਖੀ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਦੋਸ਼ੀ ਔਰਤ ਸ਼ਿਕਾਇਤਕਰਤਾ ਨੂੰ ਝੂਠੇ ਬਲਾਤਕਾਰ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਰਹੀ ਹੈ ਅਤੇ ਪੈਸਿਆਂ ਦੀ ਮੰਗ ਕਰ ਰਹੀ ਹੈ। ਉਕਲਾਣਾ ਪੁਲਿਸ ਨੇ ਦੋਸ਼ੀ ਔਰਤ ਨੂੰ ਰੰਗੇ ਹੱਥੀਂ ਫੜ੍ਹਨ ਦੀ ਯੋਜਨਾ ਬਣਾਈ ਅਤੇ ਫਿਰ ਜਦੋਂ ਉਹ ਸ਼ਿਕਾਇਤਕਰਤਾ ਤੋਂ 2,30,000 ਰੁਪਏ ਲੈ ਰਹੀ ਸੀ, ਉਦੋਂ ਹੀ ਉਸਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਔਰਤ ਨੂੰ ਗ੍ਰਿਫਤਾਰ ...
ਵਾਇਰਲ ਹੋਈ ਕਾਂਗਰਸ ਦੇ ਜਿਲਾ ਪ੍ਰਧਾਨ ਦੀ ਅਸ਼ਲੀਲ ਵੀਡੀਓ

ਵਾਇਰਲ ਹੋਈ ਕਾਂਗਰਸ ਦੇ ਜਿਲਾ ਪ੍ਰਧਾਨ ਦੀ ਅਸ਼ਲੀਲ ਵੀਡੀਓ

Breaking News
ਚੰਡੀਗੜ੍ਹ 3 ਨਵੰਬਰ : ਕਾਂਗਰਸ ਪਾਰਟੀ ਦੇ ਇਕ ਜਿਲਾ ਪ੍ਰਧਾਨ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਨਾਲ ਕਾਂਗਰਸ ਪਾਰਟੀ ਵਿਚ ਭੁਚਾਲ ਆ ਗਿਆ ਹੈ। ਅੱਜ ਕਾਂਗਰਸ ਪਾਰਟੀ ਦੇ ਉੱਤਰ ਪ੍ਰਦੇਸ਼ ਵਿਚ ਜਿਲਾ ਬਾਗਪਤ ਦੇ ਜਿਲਾ ਪ੍ਰਧਾਨ ਯੂਨਸ ਚੌਧਰੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਕਾਂਗਰਸੀ ਆਗੂ ਇਕ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਲੈ ਕੇ ਕਾਂਗਰਸ ਪਾਰਟੀ ਨੂੰ ਬੇਹੱਦ ਨਾਮੋਸ਼ੀ ਝੱਲਣੀ ਪੈ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਂਗਰਸੀ ਆਗੂ ਦੀ ਪਾਰਟੀ ਹਾਈ ਕਮਾਂਡ ਵਿਚ ਵੀ ਚੰਗੀ ਪਹੁੰਚ ਬਣੀ ਹੋਈ ਹੈ। ਇਹ ਆਗੂ ਛਪਰੌਲੀ ਹਲਕੇ ਤੋਂ ਇਕ ਵਾਰ ਵਿਧਾਨ ਸਭਾ ਚੋਣ ਵੀ ਲੜ ਚੁੱਕਾ ਹੈ।ਇਸ ਅਸ਼ਲੀਲ ਵੀਡੀਓ ਦੇ ਨਾਲ ਹੀ ਇਸ ਕਾਂਗਰਸੀ ਆਗੂ ਦੀਆਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ।ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਵਲੋਂ ਉਸ ਨੂੰ ਜਿਲਾ ਪ੍ਰਧਾਨ ਦੇ ਆਹੁਦੇ ਤੋਂ ਲਾਹ ਦਿੱਤਾ ਗਿਆ ਹੈ। https://youtu.be/qwdRx2vLLNo...
ਚੱਬੇਵਾਲ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕੁਲਵਿੰਦਰ ਸਿੰਘ ਰਸੂਲਪੁਰੀ ਹੋਏ ‘ਆਪ’ ਵਿੱਚ ਸ਼ਾਮਲ

ਚੱਬੇਵਾਲ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕੁਲਵਿੰਦਰ ਸਿੰਘ ਰਸੂਲਪੁਰੀ ਹੋਏ ‘ਆਪ’ ਵਿੱਚ ਸ਼ਾਮਲ

Hot News
ਹੁਸ਼ਿਆਰਪੁਰ, 2 ਨਵੰਬਰ : ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਹੁਲਾਰਾ ਮਿਲਿਆ ਹੈ ਅਤੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਸ਼ਨੀਵਾਰ ਨੂੰ ਚੱਬੇਵਾਲ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕੁਲਵਿੰਦਰ ਸਿੰਘ ਰਸੂਲਪੁਰੀ ਅਤੇ ਸਾਬਕਾ ਵਿਧਾਇਕ ਚੌਧਰੀ ਰਾਮ ਚਰਨ ਦੇ ਪੋਤਰੇ ਗੁਰਪ੍ਰੀਤ ਸਿੰਘ ‘ਆਪ’ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਦੋਵਾਂ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ। ਇਸ ਮੌਕੇ ਪਾਰਟੀ ਦੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਹਾਜ਼ਰ ਸਨ। ਕੁਲਵਿੰਦਰ ਸਿੰਘ ਰਸੂਲਪੁਰੀ ਕਰੀਬ 35 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ। ਡਾ. ਰਾਜਕੁਮਾਰ ਚੱਬੇਵਾਲ ਦੇ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਜ਼ਿਮਨੀ ਚੋਣ ਲਈ ਟਿਕਟ ਦੇਣ ਦਾ ਵਾਅਦਾ ਕੀਤਾ ਸੀ, ਪਰ ਟਿਕਟ ਨਹੀਂ ਦਿੱਤੀ | ਇਸ ਤੋਂ ਬਾਅਦ ਉਹ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ। ਉਹ ਪੰਜਾਬ ਕਾਂਗਰਸ ਵਪਾਰ ਸੈੱਲ ਦੇ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਹੁਸ਼ਿ...
लेडी सिंह कंवलजीत कौर ग्लोबल सिख काउंसिल की दोबारा अध्यक्ष चुनी गईं

लेडी सिंह कंवलजीत कौर ग्लोबल सिख काउंसिल की दोबारा अध्यक्ष चुनी गईं

Hindi
चंडीगढ़, 2 नवंबर - राष्ट्रीय स्तर के 31 सिख संगठनों के वैश्विक संघ, ग्लोबल सिख काउंसिल (जी.एस.सी.), की 11वीं वार्षिक आम बैठक (ए.जी.एम.) लंदन, यूके में आयोजित हुई। इस चुनावी बैठक के दौरान लेडी सिंह कंवलजीत कौर को काउंसिल में उनकी निरंतर प्रतिबद्धता और अच्छे नेतृत्व को देखते हुए सर्वसम्मति से अगले दो वर्षों के लिए फिर से अध्यक्ष चुना गया।चुनाव प्रक्रिया के संचालन के लिए इंडोनेशिया के डॉ. कर्मिंदर सिंह ढिल्लों को पीठासीन अधिकारी नामित किया गया। बैठक के दौरान हरजीत सिंह ग्रेवाल को सचिव और हरसरन सिंह को कोषाध्यक्ष चुना गया। इसके अलावा अमेरिका से परमजीत सिंह बेदी और भारत से राम सिंह राठौड़ उपाध्यक्ष चुने गये।इस अवसर पर जी.एस.सी. की कार्यकारी समिति का भी चुनाव किया जिसमें विभिन्न क्षेत्रों के प्रमुख नेताओं को नियुक्त किया गया। इनमें मलेशिया से जागीर सिंह, ब्रिटेन से सतनाम सिंह पूनिया, फ्रांस से ग...
ਮਨੁੱਖੀ ਸਿਹਤ ਲਈ ਖਤਰਨਾਕ ਹੈ ਡੀ ਏ ਪੀ ਤੇ ਹੋਰ ਰਸਾਇਣਕ ਖਾਦਾਂ

ਮਨੁੱਖੀ ਸਿਹਤ ਲਈ ਖਤਰਨਾਕ ਹੈ ਡੀ ਏ ਪੀ ਤੇ ਹੋਰ ਰਸਾਇਣਕ ਖਾਦਾਂ

Health
ਚੰਡੀਗੜ੍ਹ 2 ਨਵੰਬਰ : ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਮੁੱਦੇ ਦੀ ਜੋ ਹਰ ਪੰਜਾਬੀ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਹ ਮੁੱਦਾ ਹੈ ਡੀ.ਏ.ਪੀ. ਖਾਦ ਅਤੇ ਇਸਦੇ ਸਿਹਤ 'ਤੇ ਪ੍ਰਭਾਵ।" "ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੇਸ਼ ਦਾ ਅੰਨ ਭੰਡਾਰ ਬਣਿਆ। ਪਰ ਇਸ ਸਫਲਤਾ ਨੇ ਨਾਲ ਹੀ ਰਸਾਇਣਕ ਖਾਦਾਂ 'ਤੇ ਨਿਰਭਰਤਾ ਵੀ ਵਧਾ ਦਿੱਤੀ।"ਜੇਕਰ ਡੀ ਏ ਪੀ ਖਾਦ ਦੀ ਵਰਤੋਂ ਦੇ ਅੰਕੜਿਆਂ 'ਤੇ ਝਾਤ ਮਾਰੀਏ ਤਾਂ ਸਾਲ 1960 ਤੋਂ 70 ਦੇ ਦਹਾਕੇ ਦੌਰਾਨ ਕਣਕ ਦੀ ਬਿਜਾਈ ਦੌਰਾਨ ਪ੍ਰਤੀ ਏਕੜ ਦੋ ਕਿੱਲੋ ਡੀ ਏ ਪੀ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਤੋਂ ਬਾਅਦ 1980 ਤੋਂ 90 ਦੇ ਦਹਾਕੇ ਦੌਰਾਨ ਦੋ ਕਿੱਲੋ ਪ੍ਰਤੀ ਏਕੜ ਵਾਲੀ ਮਿਕਦਾਰ ਵਧ ਕੇ 25 ਕਿੱਲੋ ਪ੍ਰਤੀ ਏਕੜ ਹੋ ਗਈ। ਡੀ ਏ ਪੀ ਖਾਦ ਦੀ ਵਰਤੋਂ ਪਿਛਲੇ ਸਾਲਾਂ ਵਿਚ ਤਾਂ ਇੰਨੀ ਵਧ ਗਈ ਕਿ ਇਸ ਵੇਲੇ 80 ਕਿੱਲੋ ਤੋਂ ਲੈ ਕੇ ਇਕ ਕੁਇੰਟਲ ਪ੍ਰਤੀ ਏਕੜ ਤੱਕ ਡੀ ਏ ਪੀ ਖਾਦ ਪਾਈ ਜਾਣ ਲੱਗੀ ਹੈ।ਇੰਨੀ ਜਿਆਦਾ ਮਾਤਰਾ ਵਿਚ ਡੀ.ਏ.ਪੀ ਖਾਦ ਦੀ ਵਰਤੋਂ ਸਾਡੀ ਸਿਹਤ ਲਈ ਬਹੁਤ ਹੀ ਘਾਤਕ ਸਿੱਧ ਹੋ ਰਹੀ ਹੈ। ਪਿਛਲੇ ਕੁੱਝ ਸਮੇਂ ਵਿਚ ਕੈਂਸਰ, ਗੁਰਦਿਆਂ ਦੀਆਂ ਬਿਮਾਰੀਆਂ ਅਤੇ ਦਿ...
ਪੁਲੀਸ ਨੇ ਕਰ ਦਿੱਤਾ ਵਿੱਕੀ ਸ਼ੂਟਰ ਦਾ ਐਨਕਾਊਂਟਰ

ਪੁਲੀਸ ਨੇ ਕਰ ਦਿੱਤਾ ਵਿੱਕੀ ਸ਼ੂਟਰ ਦਾ ਐਨਕਾਊਂਟਰ

Breaking News
ਗੋਇੰਦਵਾਲ ਸਾਹਿਬ 2 ਨਵੰਬਰ : ਆਮ ਆਦਮੀ ਪਾਰਟੀ ਦੇ ਆਗੂ ਤੇ ਸਰਪੰਚੀ ਦੇ ਉਮੀਦਵਾਰ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤੇ ਗਏ ਸ਼ੂਟਰ ਬਿਕਰਮਜੀਤ ਸਿੰਘ ਵਿੱਕੀ ਦਾ ਅੱਜ ਪੁਲੀਸ ਨੇ ਐਨਕਾਊਂਟਰ ਕਰ ਦਿੱਤਾ। ਪੁਲੀਸ ਉਸ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਲੈ ਕੇ ਗਈ ਸੀ, ਜਿਥੇ ਵਿੱਕੀ ਨੇ ਪੁਲੀਸ 'ਤੇ ਫਾਇਰਿੰਗ ਕਰ ਦਿੱਤੀ। ਪੁਲੀਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਜਿਸ ਨਾਲ ਵਿੱਕੀ ਜਖਮੀ ਹੋ ਗਿਆ।ਸਰਪੰਚੀ ਦੇ ਉਮੀਦਵਾਰ ਨੂੰ ਮਾਰਨ ਦੇ ਦੋਸ਼ਾਂ ਅਧੀਨ ਬਿਕਰਮਜੀਤ ਸਿੰਘ ਵਿੱਕੀ ਨੂੰ ਪੰਜਾਬ ਪੁਲੀਸ ਪ੍ਰੋਟੈਕਸ਼ਨ ਵਾਰੰਟਾਂ 'ਤੇ ਪੰਜਾਬ ਲੈ ਕੇ ਆਈ ਸੀ। ਵਿੱਕੀ ਨੂੰ ਲਖਨਊ ਵਿਖੇ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਪੁਲੀਸ ਨੇ ਪ੍ਰੋਟੈਕਸ਼ਨ ਵਾਰੰਟ ਹਾਸਲ ਕਰਕੇ ਉਸ ਨੂੰ ਪੰਜਾਬ ਲਿਆਂਦਾ ਗਿਆ ਸੀ। ਅੱਜ ਪੁਲੀਸ ਵਲੋਂ ਜਦੋਂ ਵਿੱਕੀ ਸ਼ੂਟਰ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਗੋਇੰਦਵਾਲ ਸਾਹਿਬ ਵਿਖੇ ਲੈ ਕੇ ਗਈ ਸੀ ਤਾਂ ਜਦੋਂ ਵਿੱਕੀ ਦੀ ਨਿਸ਼ਾਨਦੇਹੀ 'ਤੇ ਹਥਿਆਰਾਂ ਦੀ ਬਰਾਮਦਗੀ ਕੀਤੀ ਜਾ ਰਹੀ ਸੀ ਤਾਂ ਅਚਾਨਕ ਵਿੱਕੀ ਨੇ ਪੁਲੀਸ 'ਤੇ ਫਾਇਰਿੰਗ ਕਰ ਦਿੱਤੀ। ਪੁ...
ਗਲਤ ਬ੍ਰਾਂਡਿੰਗ ਵਾਲਿਆਂ ‘ਤੇ ਕਸਿਆ ਸਿਕੰਜਾ : 43 ਕੰਪਨੀਆਂ ਦੇ ਲਾਈਸੰਸ ਰੱਦ

ਗਲਤ ਬ੍ਰਾਂਡਿੰਗ ਵਾਲਿਆਂ ‘ਤੇ ਕਸਿਆ ਸਿਕੰਜਾ : 43 ਕੰਪਨੀਆਂ ਦੇ ਲਾਈਸੰਸ ਰੱਦ

Breaking News
ਚੰਡੀਗੜ੍ਹ 1 ਨਵੰਬਰ : ਕਿਸਾਨਾਂ ਦਾ ਸੋਸ਼ਣ ਕਰਨ ਵਾਲੀਆਂ ਫਰਮਾਂ ਖਿਲਾਫ ਪੰਜਾਬ ਸਰਕਾਰ ਨੇ ਸਿਕੰਜਾ ਕਸ ਦਿੱਤਾ ਹੈ ਅਤੇ ਪੰਜਾਬ ਦੀਆਂ ਗਲਤ ਬ੍ਰਾਂਡਿੰਗ ਕਰਨ ਵਾਲੀਆਂ 43 ਫਰਮਾਂ ਦੇ ਲਾਈਸੰਸ ਰੱਦ ਕਰ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਡੀ.ਏ.ਪੀ. ਅਤੇ ਹੋਰ ਖਾਦਾਂ ਦੀ ਜਮ੍ਹਾਂਖੋਰੀ ਖਿਲਾਫ ਛਾਪੇਮਾਰੀ ਕਰਨ ਲਈ ਪੰਜ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਕਿਸਾਨਾਂ ਨੂੰ ਡੀ ਏ ਪੀ ਅਤੇ ਹੋਰ ਖਾਦਾਂ ਸਮੇਂ ਸਿਰ ਮੁਹਈਆ ਕਰਵਾਉਣ ਲਈ ਜਮ੍ਹਾਂਖੋਰੀ ਰੋਕਣਗੀਆਂ।ਉਨ੍ਹਾਂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ 1 ਅਪ੍ਰੈਲ ਤੋਂ 31 ਅਕਤੂਬਰ, 2024 ਤੱਕ ਗੁਣਵੱਤਾ ਨਿਯੰਤਰਣ ਸਬੰਧੀ ਚਲਾਈ ਗਈ ਮੁਹਿੰਮ ਦੇ ਅੰਕੜਿਆਂ ਨੂੰ ਸਾਂਝਾ ਕਰਦਿਆਂ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਵਿਭਾਗ ਨੇ ਕੀਟਨਾਸ਼ਕਾਂ ਦੇ 2,063 ਨਮੂਨੇ ਲਏ ਸਨ। ਇਨ੍ਹਾਂ ਦੀ ਜਾਂਚ ਬਾਅਦ ਆਏ ਨਤੀਜੇ ਦੇ ਆਧਾਰ ਉਤੇ ਗਲਤ ਬ੍ਰਾਂਡਿੰਗ ਕਰਨ ਵਾਲਿਆਂ 43 ਫ਼ਰਮਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ। ਇਸ ਤੋਂ ਇਲਾਵਾ ਰਸਾਇਣਕ ਖਾਦਾਂ ਦੇ 1751 ਨਮੂਨੇ, ਬਾਇਓ ਖਾਦਾਂ ਦੇ 100 ਨਮੂਨੇ ਅਤ...
ਮੁੱਖ ਮੰਤਰੀ ਵੱਲੋਂ ਭਗਵਾਨ ਵਿਸ਼ਵਕਰਮਾ ਦੇ ਪ੍ਰਕਾਸ਼ ਉਤਸਵ ਦੀ ਵਧਾਈ

ਮੁੱਖ ਮੰਤਰੀ ਵੱਲੋਂ ਭਗਵਾਨ ਵਿਸ਼ਵਕਰਮਾ ਦੇ ਪ੍ਰਕਾਸ਼ ਉਤਸਵ ਦੀ ਵਧਾਈ

Breaking News
ਚੰਡੀਗੜ੍ਹ, 1 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਗਵਾਨ ਵਿਸ਼ਵਕਰਮਾ ਦੇ ਪ੍ਰਕਾਸ਼ ਉਤਸਵ ਮੌਕੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ।ਵਿਸ਼ਵਕਰਮਾ ਦਿਵਸ ਦੇ ਮੌਕੇ ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੇ ਬ੍ਰਹਿਮੰਡ ਦੇ ਰਚੇਤਾ ਭਗਵਾਨ ਵਿਸ਼ਵਕਰਮਾ ਵਰਤੋਂ ਵਿੱਚ ਲਿਆਂਦੀ ਜਾ ਰਹੀ ਸਾਰੀ ਮਸ਼ੀਨਰੀ ਅਤੇ ਔਜਾਰਾਂ ਦੇ ਮਾਹਿਰ ਸਨ, ਜਿਨ੍ਹਾਂ ਨੂੰ ਸਾਰੀ ਮਸ਼ੀਨਰੀ ਦੇ ਰਚਨਹਾਰੇ ਮੰਨਿਆ ਜਾਂਦਾ ਹੈ। ਭਗਵਾਨ ਵਿਸ਼ਵਕਰਮਾ ਵੱਲੋਂ ਕੀਤੀ ਗਈ ਰਚਨਾ ਨੇ ਭਾਰਤੀ ਦਸਤਕਾਰਾਂ, ਕਾਰੀਗਰਾਂ ਅਤੇ ਕਿਰਤੀ ਕਾਮਿਆਂ ਵਿੱਚ ਸੱਚੀ ਤੇ ਸੁੱਚੀ ਕਿਰਤ ਕਰਨ ਦੀ ਭਾਵਨਾ ਪੈਦਾ ਕੀਤੀ। ਭਗਵੰਤ ਸਿੰਘ ਮਾਨ ਨੇ ਕਿਰਤੀਆਂ ਤੇ ਦਸਤਕਾਰਾਂ ਨੂੰ ਸਾਡੇ ਰਾਜ ਅਤੇ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਹੋਰ ਵਧੇਰੇ ਸਖਤ ਮੁਸ਼ੱਕਤ ਅਤੇ ਸਮਰਪਣ ਭਾਵਨਾ ਨਾਲ ਆਪਣਾ ਵਡਮੁੱਲਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਜੋ ਭਗਵਾਨ ਵਿਸ਼ਵਕਰਮਾ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ।...
ਪੰਜਾਬ ਸਰਕਾਰ ਨੇ ਖਾਦ ਦੀ ਜਮ੍ਹਾਂਖੋਰੀ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਿਆ; ਡੀ.ਏ.ਪੀ. ਤੇ ਹੋਰ ਖਾਦਾਂ ਦੀ ਢੁਕਵੀਂ ਉਪਲਬਧਤਾ ਲਈ ਉੱਡਣ ਦਸਤਿਆਂ ਦੀਆਂ ਪੰਜ ਟੀਮਾਂ ਗਠਿਤ

ਪੰਜਾਬ ਸਰਕਾਰ ਨੇ ਖਾਦ ਦੀ ਜਮ੍ਹਾਂਖੋਰੀ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਿਆ; ਡੀ.ਏ.ਪੀ. ਤੇ ਹੋਰ ਖਾਦਾਂ ਦੀ ਢੁਕਵੀਂ ਉਪਲਬਧਤਾ ਲਈ ਉੱਡਣ ਦਸਤਿਆਂ ਦੀਆਂ ਪੰਜ ਟੀਮਾਂ ਗਠਿਤ

Hot News
ਚੰਡੀਗੜ੍ਹ, 1 ਨਵੰਬਰ: ਕਿਸਾਨਾਂ ਨੂੰ ਵਿੱਤੀ ਸ਼ੋਸ਼ਣ ਤੋਂ ਬਚਾਉਣ ਅਤੇ ਫ਼ਸਲ ਦਾ ਵਧੀਆ ਝਾੜ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਹਾੜ੍ਹੀ ਸੀਜ਼ਨ ਲਈ ਡੀ.ਏ.ਪੀ. ਅਤੇ ਹੋਰ ਖਾਦਾਂ, ਮਿਆਰੀ ਬੀਜਾਂ ਅਤੇ ਕੀਟਨਾਸ਼ਕਾਂ ਦੀ ਨਿਰਵਿਘਨ ਅਤੇ ਲੋੜੀਂਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਉੱਡਣ ਦਸਤਿਆਂ ਦੀਆਂ ਪੰਜ ਟੀਮਾਂ ਦਾ ਗਠਨ ਕੀਤਾ ਹੈ। ਇਸ ਬਾਰੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਵੱਲੋਂ ਖਾਦਾਂ ਦੇ ਗੈਰ-ਕਾਨੂੰਨੀ ਭੰਡਾਰਨ, ਖਾਦਾਂ ਦੀ ਕਾਲਾਬਾਜ਼ਾਰੀ ਅਤੇ ਡੀ.ਏ.ਪੀ. ਤੇ ਹੋਰ ਖਾਦਾਂ ਨਾਲ ਬੇਲੋੜੇ ਕੈਮੀਕਲਾਂ ਦੀ ਟੈਗਿੰਗ ਖ਼ਿਲਾਫ਼ ਕਾਰਵਾਈ ਲਈ ਛਾਪੇ ਮਾਰੇ ਜਾਣਗੇ। ਇਹ ਟੀਮਾਂ ਸਪਲਾਈ ਦੀ ਨਿਗਰਾਨੀ ਕਰਨ ਦੇ ਨਾਲ-ਨਾਲ ਖੇਤੀਬਾੜੀ ਨਾਲ ਸਬੰਧਤ ਵਸਤਾਂ ਦੇ ਮਿਆਰ ਨੂੰ ਕਾਇਮ ਰੱਖਣਗੀਆਂ ਅਤੇ ਨਿਯਮਤ ਜਾਂਚ ਤੇ ਨਮੂਨੇ ਰਾਹੀਂ ਗੁਣਵੱਤਾ ਨਿਯੰਤਰਣ ਨੂੰ ਯਕੀਨੀ ਬਣਾਉਣਗੀਆਂ।ਉਨ੍ਹਾਂ ਦੱਸਿਆ ਕਿ ਇਹ ਉੱਡਣ ਦਸਤੇ ਪ੍ਰਚੂਨ ਅਤੇ ਥੋਕ ਡੀਲਰਾਂ ਦੇ ਨਾਲ-ਨਾਲ ਬੀਜਾਂ, ਖਾਦਾਂ ਅ...