ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ : ਸਿਰਫ਼ 1600 ਕਰੋੜ ਦੇ ਕੇ PM ਮੋਦੀ ਨੇ ਪੰਜਾਬੀਆਂ ਦੇ ਜ਼ਖ਼ਮਾਂ ‘ਤੇ ਛਿੜਕਿਆ ਲੂਣ
ਚੰਡੀਗੜ੍ਹ, 13 ਸਤੰਬਰ : ਹੜ੍ਹਾਂ ਦੀ ਭਿਆਨਕ ਸਥਿਤੀ ਵਿਚੋਂ ਲੰਘ ਰਿਹਾ ਪੰਜਾਬ ਅੱਜ ਦੇਸ਼ ਦੇ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਲੋਕ ਬੇਘਰ ਹੋ ਰਹੇ ਹਨ, ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ ਤੇ ਉਦਯੋਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇਸ ਮੁਸ਼ਕਲ ਸਮੇਂ ਪੰਜਾਬੀਆਂ ਨੂੰ ਉਮੀਦ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਦਰਦ ਨੂੰ ਸਮਝਣਗੇ ਅਤੇ ਵੱਡਾ ਰਾਹਤ ਪੈਕੇਜ ਦੇਣਗੇ। ਪਰ ਗੁਰਦਾਸਪੁਰ ਆ ਕੇ PM ਮੋਦੀ ਨੇ ਸਿਰਫ਼ ₹1,600 ਕਰੋੜ ਦਾ ਐਲਾਨ ਕੀਤਾ। ਇਸ ਤੋਂ ਵੀ ਵੱਧ ਦੁੱਖਦਾਈ ਗੱਲ ਉਹਨਾਂ ਦੀ “ਹਿੰਦੀ ਨਹੀਂ ਆਉਂਦੀ?” ਵਾਲੀ ਟਿੱਪਣੀ ਸੀ, ਜਿਸ ਨਾਲ ਨਾ ਸਿਰਫ਼ ਪੰਜਾਬ ਦੇ ਜ਼ਖ਼ਮਾਂ ‘ਤੇ ਨਮਕ ਛਿੜਕਿਆ ਗਿਆ ਸਗੋਂ ਪੰਜਾਬੀ ਮਾਂ-ਬੋਲੀ ਦਾ ਵੀ ਅਪਮਾਨ ਕੀਤਾ |
ਪੰਜਾਬ ਦੇ ਮਾਲ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਜਦੋਂ ਦੱਸਿਆ ਕਿ ਇਹ ਰਾਹਤ ਰਕਮ ਬਹੁਤ ਘੱਟ ਹੈ ਤਾਂ ਮੋਦੀ ਜੀ ਨੇ ਹੱਸ ਕੇ ਕਿਹਾ — “ਹਿੰਦੀ ਨਹੀਂ ਆਉਂਦੀ?, 1600 ਕਰੋੜ ਐਲਾਨ ਕਰ ਦਿੱਤਾ।” ਇਸ ‘ਤੇ ਮੁੰਡੀਆਂ ਨੇ ਸਾਫ਼ ਜਵਾਬ ਦਿੱਤਾ ਕਿ “ਹਿੰਦੀ ਤਾਂ ਆਉਂਦੀ ਹੈ, ਪਰ ਪੈਸੇ ਘੱਟ ਹਨ।”ਇਹ ਘ...








