ਪ੍ਰਤਾਪ ਬਾਜਵਾ ਖਿਲਾਫ ‘ਆਪ’ ਦਾ ਹੱਲਾ-ਬੋਲ! ਹਜ਼ਾਰਾਂ ਵਲੰਟੀਅਰਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ
ਚੰਡੀਗੜ੍ਹ, 15 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਨੇ ਅੱਜ ਮੋਹਾਲੀ ਵਿੱਚ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੀਆਂ ਭੜਕਾਊ ਬਿਆਨ ਦੀ ਨਿੰਦਾ ਕਰਦੇ ਹੋਏ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ। ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਡਾ.ਬਲਬੀਰ ਸਿੰਘ ਦੇ ਨਾਲ ਇਸ ਵਿਰੋਧ ਪ੍ਰਦਰਸ਼ਨ ਵਿੱਚ ਕਈ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਬਾਜਵਾ ਤੋਂ ਜਵਾਬਦੇਹੀ ਦੀ ਮੰਗ ਕੀਤੀ। ਇਕੱਠ ਨੂੰ ਸੰਬੋਧਨ ਕਰਦੇ ਹੋਏ ਅਮਨ ਅਰੋੜਾ ਨੇ ਬਾਜਵਾ 'ਤੇ ਹਮਲਾ ਕਰਦਿਆਂ ਕਿਹਾ, "ਪੰਜਾਬ ਵਿੱਚ 50 ਗ੍ਰਨੇਡਾਂ ਦੇ ਹੋਣ ਬਾਰੇ ਬਾਜਵਾ ਦੇ ਬੇਬੁਨਿਆਦ ਦਾਅਵੇ 'ਆਪ' ਸਰਕਾਰ ਅਧੀਨ ਬਹਾਲ ਹੋਈ ਸ਼ਾਂਤੀ ਨੂੰ ਭੰਗ ਕਰਨ ਅਤੇ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਹੈ। ਜੇਕਰ ਬਾਜਵਾ ਕੋਲ ਭਰੋਸੇਯੋਗ ਜਾਣਕਾਰੀ ਹੈ, ਤਾਂ ਉਹ ਇਸ ਨੂੰ ਪੰਜਾਬ ਪੁਲਿਸ ਨਾਲ ਕਿਉਂ ਨਹੀਂ ਸਾਂਝਾ ਕਰ ਰਹੇ? ਉਹ ਸਿਰਫ਼ ਰਾਜਨੀਤਿਕ ਲਾਭ ਲਈ ਡਰ ਫੈਲਾ ਰਹੇ ਹਨ।"ਅਰੋੜਾ ਨੇ ਬਾਜਵਾ ਲਈ ਦੋ ਸਪੱਸ਼ਟ ਵਿਕਲਪ ਰੱਖੇ ਪਹਿਲਾ- ਆਪਣੀ ਜਾਣਕਾਰੀ ਦੇ ਸਰੋਤ ਦਾ ਖ਼ੁਲਾਸਾ ਕਰੋ ਅਤੇ ਪੰਜਾਬ ਪੁਲਿਸ ਨੂੰ ਦਿਓ। ਜੇਕਰ ਦਾਅਵੇ ਸੱਚੇ ਹਨ ਤਾਂ ...