ਸਿਗਰਟਨੋਸ਼ੀ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਮੁੱਖ ਕਾਰਨ ਮੰਨੀ ਜਾਂਦੀ ਹੈ ਪਰ ਸਾਹ ਦੀ ਸਿਹਤ ਲਈ ਸਿਰਫ਼ ਇਹ ਹੀ ਇੱਕ ਖਤਰਾ ਨਹੀਂ ਹੈ। ਵਾਤਾਵਰਣ ਨਾਲ ਜੁੜੇ ਰੋਜ਼ਾਨਾ ਦੇ ਕਈ ਫੈਕਟਰ ਹੌਲੀ-ਹੌਲੀ ਫੇਫੜਿਆਂ ਦੇ ਕੰਮ ਕਰਨ ਦੀ ਸਮਰੱਥਾ ਨੂੰ ਘੱਟ ਕਰ ਸਕਦੇ ਹਨ, ਸੋਜ ਪੈਦਾ ਕਰ ਸਕਦੇ ਹਨ ਅਤੇ ਦਮਾ ਵਰਗੀ ਪਹਿਲਾਂ ਤੋਂ ਮੌਜ਼ੂਦ ਸਾਹ ਸਬੰਧੀ ਸਮੱਸਿਆ ਨੂੰ ਹੋਰ ਗੰਭੀਰ ਬਣਾ ਸਕਦੇ ਹਨ। ਹਮੇਸ਼ਾ ਇਨ੍ਹਾਂ ਖਤਰਿਆਂ ‘ਤੇ ਧਿਆਨ ਨਹੀਂ ਜਾਂਦਾ, ਕਿਉਂਕਿ ਲੋਕ ਇਨ੍ਹਾਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਆਮ ਹਿੱਸਾ ਮੰਨ ਲੈਂਦੇ ਹਨ।
ਪਲਮੋਨੋਲੋਜਿਸਟ ਡਾ: ਸ਼ਿਆਮ ਕ੍ਰਿਸ਼ਨਨ ਨੇ ਨਾ ਸਿਰਫ਼ ਸਿਗਰਟਨੋਸ਼ੀ ਸਗੋਂ ਰੋਜ਼ਾਨਾ ਦੀ ਜ਼ਿੰਦਗੀ ਨਾਲ ਜੁੜੇ ਪੰਜ ਖਤਰੇ ਵਾਲੇ ਕਾਰਕਾਂ ਬਾਰੇ ਦੱਸਿਆ ਹੈ, ਜੋ ਫੇਫੜਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਫੇਫੜਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਆਦਤਾਂ
ਘਰ ਦੇ ਅੰਦਰ ਹਵਾ ਪ੍ਰਦੂਸ਼ਣ: ਖਾਣਾ ਬਣਾਉਣ ਤੋਂ ਨਿਕਲਣ ਵਾਲਾ ਧੂੰਆਂ ਬਾਰੀਕ ਕਣ ਅਤੇ ਹਾਨੀਕਾਰਕ ਗੈਸਾਂ ਛੱਡ ਸਕਦਾ ਹੈ। ਰਸੋਈ ਵਿੱਚ ਹਵਾ ਦੀ ਆਵਾਜਾਈ ਠੀਕ ਨਾ ਹੋਣ ‘ਤੇ ਇਹ ਪ੍ਰਦੂਸ਼ਕ ਤੱਤ ਉੱਥੇ ਜਮ੍ਹਾਂ ਹੋ ਜਾਂਦੇ ਹਨ, ਜਿਸ ਨਾਲ ਸਾਹ ਦੀ ਨਲੀ ਵਿੱਚ ਜਲਣ ਹੋ ਸਕਦੀ ਹੈ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਸਾਹ ਸਬੰਧੀ ਸਮੱਸਿਆਵਾਂ ਦਾ ਖਤਰਾ ਵੱਧ ਸਕਦਾ ਹੈ।
ਧੂੜ ਅਤੇ ਨਿਰਮਾਣ ਕੰਮਾਂ ਨਾਲ ਜੁੜਿਆ ਪ੍ਰਦੁਸ਼ਣ: ਸੜਕ ਦੀ ਧੂੜ, ਨਿਰਮਾਣ ਕੰਮ ਦਾ ਮਲਬਾ ਅਤੇ ਬਾਰੀਕ ਕਣਾਂ ਦੇ ਲਗਾਤਾਰ ਸਪੰਰਕ ਵਿੱਚ ਰਹਿਣ ਨਾਲ ਸਾਹ ਨਲੀ ਵਿੱਚ ਜਲਨ ਹੋ ਸਕਦੀ ਹੈ। ਧੂੜ ਦੇ ਲੰਬੇ ਸਮੇਂ ਤੱਕ ਸਪੰਰਕ ਵਿੱਚ ਰਹਿਣ ਨਾਲ ਫੇਫੜਿਆਂ ਦੇ ਕੰਮ ਕਰਨ ਦੀ ਸਮਰੱਥਾ ਘੱਟ ਹੋ ਸਕਦੀ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਸਾਹ ਸਬੰਧੀ ਕੋਈ ਸਮੱਸਿਆ ਹੈ। ਧੂੜ ਭਰੀ ਜਗ੍ਹਾਂ ‘ਤੇ ਚੰਗੀ ਤਰ੍ਹਾਂ ਫਿੱਟ ਹੋਣ ਵਾਲਾ ਮਾਸਕ ਪਾਉਣ ਅਤੇ ਧੂੜ ਦੇ ਸਪੰਰਕ ਤੋਂ ਬਚਣ ਨਾਲ ਇਨ੍ਹਾਂ ਖਤਰਿਆਂ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਘਰ ਦੀ ਸਫਾਈ ਦੇ ਪ੍ਰੋਡਕਟ: ਮਜ਼ਬੂਤ ਕੀਟਾਣੂਨਾਸ਼ਕ, ਬਲੀਚ, ਐਰੋਸੋਲ ਸਪਰੇਅ ਅਤੇ ਰਸਾਇਣਕ ਸਫਾਈ ਉਤਪਾਦ ਤੋਂ ਨਿਕਲਣ ਵਾਲੀਆਂ ਗੈਸਾਂ ਸਾਹ ਦੀ ਨਲੀ ਵਿੱਚ ਜਲਨ ਪੈਂਦਾ ਕਰ ਸਕਦੀਆਂ ਹਨ। ਸਫਾਈ ਦੇ ਰਸਾਇਣਾਂ ਨੂੰ ਅਮੋਨੀਆ ਜਾਂ ਐਸਿਡ ਵਾਲੇ ਕਲੀਨਰ ਦੇ ਨਾਲ ਮਿਲਾਉਣ ਨਾਲ ਖਤਰਨਾਕ ਗੈਸ ਬਣ ਸਕਦੀ ਹੈ। ਇਸ ਲਈ ਇਨ੍ਹਾਂ ਉਤਪਾਦਾਂ ਦਾ ਇਸਤੇਮਾਲ ਅਜਿਹੀ ਜਗ੍ਹਾਂ ‘ਤੇ ਕਰਨਾ ਚਾਹੀਦਾ ਹੈ ਜਿੱਥੇ ਹਵਾ ਦੀ ਆਵਾਜਾਈ ਚੰਗੀ ਹੋ।
ਧੂਪ ਦੀਆਂ ਸਟਿਕਸ ਅਤੇ ਮੱਛਰ ਭਜਾਉਣ ਵਾਲੇ ਉਤਪਾਦ: ਧੂਪ ਦੀਆਂ ਸਟਿਕਸ ਅਤੇ ਮੱਛਰ ਭਜਾਉਣ ਵਾਲੇ ਉਤਪਾਦਾਂ ਨੂੰ ਜਲਾਉਣ ਨਾਲ ਹਵਾ ਵਿੱਚ ਧੂੰਆਂ, ਬਾਰੀਕ ਕਣ ਅਤੇ ਹੋਰ ਰਸਾਇਣਕ ਘੁੱਲ ਜਾਂਦੇ ਹਨ। ਇਸੇ ਤਰ੍ਹਾਂ ਮੱਛਰ ਭਜਾਉਣ ਵਾਲੇ ਉਤਪਾਦਾਂ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਨ ਨਾਲ ਵੀ ਸਾਹ ਨਲੀ ਵਿੱਚ ਜਲਨ ਹੋ ਸਕਦੀ ਹੈ। ਜੇਕਰ ਅਜਿਹੇ ਮਹੌਲ ਵਿੱਚ ਵਾਰ-ਵਾਰ ਰਹਿਣਾ ਪਏ, ਤਾਂ ਦਮਾ ਤੋਂ ਪੀੜਿਤ ਲੋਕਾਂ ਨੂੰ ਖੰਘ ਅਤੇ ਸਾਹ ਲੈਂਦੇ ਸਮੇਂ ਸਮੱਸਿਆ ਵੱਧ ਸਕਦੀ ਹੈ।
ਨਮੀ, ਉੱਲੀ ਅਤੇ ਮਾੜੀ ਹਵਾਦਾਰੀ: ਬਾਥਰੂਮ, ਰਸੋਈ ਅਤੇ ਘੱਟ ਹਵਾਦਾਰ ਕਮਰਿਆਂ ਵਿੱਚ ਨਮੀ ਵਾਲੀ ਜਗ੍ਹਾਂ ਹੋਣ ਨਾਲ ਉੱਲੀ ਪੈਂਦਾ ਹੋਣ ਲੱਗਦੀ ਹੈ। ਉੱਲੀ ਤੋਂ ਅਜਿਹੇ ਬੀਜਾਣੂ ਨਿਕਲਦੇ ਹਨ, ਜੋ ਐਲਰਜੀ, ਸਾਹ ਨਲੀ ਵਿੱਚ ਜਲਨ ਅਤੇ ਦਮਾ ਦੇ ਲੱਛਣ ਪੈਂਦਾ ਕਰ ਸਕਦੇ ਹਨ।
ਫੇਫੜਿਆਂ ਦੀ ਸਿਹਤ ਦੀ ਰੱਖਿਆ ਲਈ ਸਿਰਫ਼ ਸਿਗਰਟਨੋਸ਼ੀ ਤੱਕ ਹੀ ਸੀਮਿਤ ਨਾ ਰਹਿ ਕੇ ਅਸੀਂ ਜਿਹੜੀ ਹਵਾ ਵਿੱਚ ਸਾਹ ਲੈਂਦੇ ਹਾਂ, ਉਸ ‘ਤੇ ਵੀ ਧਿਆਨ ਦੇਣਾ ਵੀ ਜ਼ਰੂਰੀ ਹੈ।
ਕਿਹੜੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ?
- ਖੰਘ ਆਉਣਾ
- ਸਾਹ ਲੈਂਦੇ ਸਮੇਂ ਘਰਘਰਾਹਟ
- ਛਾਤੀ ਵਿੱਚ ਜਕੜਨ
- ਸਾਹ ਲੈਣ ਵਿੱਚ ਮੁਸ਼ਕਿਲ
ਇਨ੍ਹਾਂ ਲੱਛਣਾਂ ਦੇ ਦਿਖਾਈ ਦੇਣ ‘ਤੇ ਜਾਂਚ ਜ਼ਰੂਰੀ ਹੈ, ਖਾਸ ਕਰਕੇ ਉਦੋਂ ਜਦੋਂ ਇਹ ਵਾਰ-ਵਾਰ ਹੋਣ ਜਾਂ ਸਥਿਤੀ ਵਿਗੜ ਜਾਵੇ। ਸਾਹ ਸਬੰਧੀ ਸਮੱਸਿਆਵਾਂ ਦਾ ਜਲਦੀ ਪਤਾ ਲੱਗਣ ਅਤੇ ਸਮੇਂ ‘ਤੇ ਇਲਾਜ ਹੋਣ ਨਾਲ ਅੱਗੇ ਆਉਣ ਵਾਲੀਆਂ ਗੰਭੀਰ ਸਮੱਸਿਆਵਾਂ ਨੂੰ ਰੋਕਿਆ ਜਾ ਸਕਦਾ ਹੈ।