
ਚੰਡੀਗੜ੍ਹ, 9 ਫਰਵਰੀ : ਪੰਜਾਬ ਸਰਕਾਰ ਨੇ ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਪਰਿਵਾਰਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਇਕ ਵੱਟਸਐਪ ਨੰਬਰ ਜਾਰੀ ਕੀਤਾ ਹੈ, ਤਾਂ ਜੋ ਐਨ ਆਰ ਆਈ ਇਸ ਨੰਬਰ ‘ਤੇ ਆਪਣੀਆਂ ਮੁਸ਼ਕਲਾਂ ਤੇ ਸ਼ਿਕਾਇਤਾਂ ਦਰਜ ਕਰਵਾ ਸਕਣ। ਨਵੇਂ ਜਾਰੀ ਕੀਤੇ ਗਏ ਨੰਬਰ 9056009884 ਉੱਪਰ ਕੋਈ ਵੀ ਐਨ ਆਰ ਆਈ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ਨੰਬਰ ‘ਤੇ ਭੇਜੀਆਂ ਗਈਆਂ ਸ਼ਿਕਾਇਤਾਂ ਤੁਰੰਤ ਹੀ ਸਬੰਧਿਤ ਵਿਭਾਗ ਦੇ ਨਾਲ ਨਾਲ ਪੰਜਾਬ ਪੁਲੀਸ ਦੇ ਐਨ ਆਰ ਆਈ ਵਿੰਗ ਦੇ ਏ ਡੀ ਜੀਪੀ ਨੂੰ ੳੇਜ ਦਿੱਤੀਆਂ ਜਾਣਗੀਆਂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਨ ਆਰ ਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੇ ਜਨਮ ਸਰਟੀਫਿਕੇਟ, ਨਾਨ ਅਵੇਲੇਬਿਲਟੀ ਬਰਥ ਸਰਟੀਫਿਕੇਟ, ਜਨਮ ਦੀ ਲੇਟ ਐਂਟਰੀ, ਪੁਲੀਸ ਕਲੀਅਰਿੰਸ, ਮੈਡੀਕਲ ਸਰਟੀਫਿਕੇਟ, ਵਿਦਿਅਕ ਯੋਗਤਾ ਸਬੰਧੀ ਸਰਟੀਫਿਕੇਟ, ਡਰਾਈਵਿੰਗ ਸਰਟੀਫਿਕੇਟ, ਮੌਤ ਦੇ ਸਰਟੀਫਿਕੇਟ, ਵਿਆਹ ਤੇ ਤਲਾਕ ਦੇ ਸਰਟੀਫਿਕੇਟ, ਡਿਕਰੀ, ਗੋਦ ਲੈਣ ਸਬੰਧੀ ਡੀਡੀ, ਹਲਫੀਆਬਿਆਨ ਅਤੇ ਹੋਰ ਸਰਟੀਫਿਕੇਟ ਲੈਣ ਲਈ ਵਿਭਾਗ ਵਲੋਂ ਡਿਜੀਟਲ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਲਈ ਐਨ ਆਰ ਆਈ ਆਪਣੇ ਘਰਾਂ ਤੋਂ ਹੀ ਇਹ ਸੇਵਾਵਾਂ ਆਨਲਾਈਨ ਲੈ ਸਕਦੇ ਹਨ।