Friday, September 19Malwa News
Shadow

ਢਾਈ ਲੱਖ ਰਿਸ਼ਵਤ ਲੈਣ ਵਾਲਾ ਬਿਜਲੀ ਵਿਭਾਗ ਦਾ ਮੁੱਖ ਖਜਾਨਚੀ ਗ੍ਰਿਫਤਾਰ

ਗੁਰਦਾਸਪੁਰ, 4 ਫਰਵਰੀ : ਵਿਜੀਲੈਂਸ ਬਿਊਰੋ ਨੇ ਬਿਜਲੀ ਦਫਤਰ ਗੁਰਦਾਸਪੁਰ ਵਿਖੇ ਤਾਇਨਾਤ ਮੁੱਖ ਖਜਾਨਚੀ ਅੰਮ੍ਰਿਤ ਭੂਸ਼ਨ ਨੂੰ ਦੋ ਲੱਖ 60 ਹਜਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਹੈ। ਜਿਲਾ ਗੁਰਦਾਸਪੁਰ ਦੇ ਪਿੰਡ ਝੰਗੀ ਸਰੂਪ ਦਾਸ ਦੇ ਵਾਸੀ ਰਘਬੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 11 ਕੇ.ਵੀ. ਬਿਜਲੀ ਦੀਆਂ ਲਾਈਨਾਂ ਬਦਲਣ ਲਈ ਮੁੱਖ ਖਜਾਨਚੀ ਨੇ ਦੋ ਲੱਖ 60 ਹਜਾਰ ਰੁਪਏ ਰਿਸ਼ਵਤ ਲਈ ਸੀ, ਪਰ ਇਹ ਲਾਈਨਾਂ ਬਦਲੀਆਂ ਨਹੀਂ ਗਈਆਂ। ਇਸ ਸ਼ਿਕਾਇਤ ਦੀ ਜਾਂਚ ਪਿਛੋਂ ਵਿਜੀਲੈਂਸ ਬਿਊਰੋ ਨੇ ਮੁੱਖ ਖਜਾਨਚੀ ਅੰਮ੍ਰਿਤ ਭੂਸ਼ਣ ਨੂੰ ਗ੍ਰਿਫਤਾਰ ਕਰ ਲਿਆ ਹੈ।