
ਨਵਾਂਸ਼ਹਿਰ, 15 ਫਰਵਰੀ : ਵਿਜੀਲੈਂਸ ਬਿਊਰੋ ਨੇ ਪਟਵਾਰੀ ਦੇ ਸਹਿਯੋਗੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਮਕਾਨ ਦੇ ਇੰਤਕਾਲ ਦੇ ਬਦਲੇ 5 ਹਜ਼ਾਰ ਰੁਪਏ ਮੰਗੇ ਜਾ ਰਹੇ ਸਨ। ਪਟਵਾਰੀ ਦਾ ਸਹਿਯੋਗੀ 2 ਹਜ਼ਾਰ ਰੁਪਏ ਐਡਵਾਂਸ ਲੈ ਚੁੱਕਾ ਸੀ। ਇੱਕ ਹਜ਼ਾਰ ਰੁਪਏ ਹੋਰ ਮੰਗ ਰਿਹਾ ਸੀ। ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਪਟਵਾਰੀ ਮੌਕੇ ਤੋਂ ਭੱਜ ਗਿਆ। ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਇਹ ਕਾਰਵਾਈ ਸ਼ਨੀਵਾਰ (15 ਫਰਵਰੀ) ਨੂੰ ਕੀਤੀ ਗਈ। ਨਵਾਂਸ਼ਹਿਰ-1 ਵਿੱਚ ਤੈਨਾਤ ਪਟਵਾਰੀ ਵਿਪਨ ਕੁਮਾਰ ਦੇ ਸਹਿਯੋਗੀ ਰਾਮਪਾਲ ਦੇ ਖ਼ਿਲਾਫ਼ ਨਵੀਂ ਆਬਾਦੀ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਨੇ ਵਿਜੀਲੈਂਸ ਬਿਊਰੋ ਵਿੱਚ ਸ਼ਿਕਾਇਤ ਦੇ ਕੇ ਦੱਸਿਆ ਸੀ ਕਿ ਪਟਵਾਰੀ ਵਿਪਨ ਕੁਮਾਰ ਨੇ ਉਨ੍ਹਾਂ ਦੇ ਪਿਤਰੀ ਮਕਾਨ ਦਾ ਇੰਤਕਾਲ ਕਰਨ ਦੇ ਬਦਲੇ 5 ਹਜ਼ਾਰ ਰੁਪਏ ਮੰਗੇ। ਪ੍ਰਦੀਪ ਨੇ ਦੱਸਿਆ ਕਿ ਪਟਵਾਰੀ ਦੇ ਕਹਿਣ ‘ਤੇ ਉਸ ਨੇ ਏਜੰਟ ਰਾਮਪਾਲ ਨੂੰ 2 ਹਜ਼ਾਰ ਰੁਪਏ ਦੇ ਦਿੱਤੇ। ਹੁਣ 3 ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਮੰਗੀ ਜਾ ਰਹੀ ਸੀ। ਜਿਸ ਦੀ ਸ਼ਿਕਾਇਤ ਉਸ ਨੇ ਵਿਜੀਲੈਂਸ ਬਿਊਰੋ ਨੂੰ ਕੀਤੀ ਸੀ।