
ਪ੍ਰਾਵੀਡੈਂਟ ਘੁਟਾਲੇ ‘ਚ 6 ਡਾਕਟਰਾਂ ਨੂੰ ਸੁਣਾਈ ਕੈਦ ਦੀ ਸਜ਼ਾ
ਜਲੰਧਰ 24 ਅਕਤੂਬਰ : ਇਥੋਂ ਦੀ ਇਕ ਅਦਾਲਤ ਨੇ ਪੰਜਾਬ ਵਿੱਚ 2012 ਵਿੱਚ ਹੋਏ ਪ੍ਰੋਵੀਡੈਂਟ ਫੰਡ ਘੁਟਾਲੇ ਦੇ ਮਾਮਲੇ ਵਿਚ 6 ਡਾਕਟਰਾਂ ਨੂੰ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿਚ ਈਡੀ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਇਸ ਦੀ ਜਾਣਕਾਰੀ ਐਨਫੋਰਸਮੈਂਟ ਡਾਇਰੈਕਟੋਰੇਟ (ED) ਜਲੰਧਰ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਦਿੱਤੀ ਹੈ।ਇਸ ਮਾਮਲੇ ਵਿਚ ਜਲੰਧਰ ਦੀ ਸੈਸ਼ਨ ਕੋਰਟ ਵਿਚ ਸੁਣਵਾਈ ਸੀ। ਇਸ ਦੌਰਾਨ ਈ ਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਅਦਾਲਤ ਵਿਚ ਆਏ ਹੋਏ ਸਨ। ਜਲੰਧਰ ਸੈਸ਼ਨ ਕੋਰਟ ਨੇ ਮੁੱਖ ਦੋਸ਼ੀ ਕਰਮਪਾਲ ਗੋਇਲ ਨੂੰ ਪੰਜ ਸਾਲ, ਸ਼ੈਲੇਂਦਰ ਸਿੰਘ ਨੂੰ 4 ਸਾਲ ਅਤੇ ਤਿੰਨ ਡਾਕਟਰਾਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਿਨ੍ਹਾਂ ਡਾਕਟਰਾਂ ਨੂੰ ਤਿੰਨ ਤਿੰਨ ਸਾਲ ਸਜ਼ਾ ਸੁਣਾਈ ਹੈ, ਉਨ੍ਹਾਂ ਵਿਚ ਯੁਵਰਾਜ ਸਿੰਘ, ਕ੍ਰਿਸ਼ਨ ਲਾਲ, ਹਰਦੇਵ ਸਿੰਘ ਸ਼ਾਮਲ ਹਨ। ਇਸਦੇ ਨਾਲ ਹੀ ਕੇਸ ਵਿੱਚ ਹਰਦੇਵ ਸਿੰਘ ਦੀ ਪਤਨੀ ਨਿਰਮਲਾ ਦੇਵੀ ਨੂੰ ਵੀ ਚਾਰ ਸਾਲ ਦੀ ਸਜ਼ਾ ਹੋਈ ਹੈ।ਸਾਬਕਾ ਈਡੀ ਅਧਿਕਾਰੀ ਨਿਰੰਜਨ ਸਿੰਘ ਨੇ ਕਿਹਾ - 2012 ਵਿੱਚ ਸਾਡੀ ਟੀਮ ਨੇ ਇੱਕ ਚਾਰਜਸ਼ੀਟ ਫਾਈਲ ਕੀਤੀ ਸੀ। ਇਸ ਕੇਸ ਵਿੱਚ ਪੰਜਾਬ ...