Friday, November 7Malwa News
Shadow

Tag: SKOCH award

ਪੰਜਾਬ ਬਿਲਡਿੰਗ ਅਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨੂੰ ਮਿਲਿਆ ਪ੍ਰਸਿੱਧ ‘ਸਕੌਚ ਐਵਾਰਡ’

ਪੰਜਾਬ ਬਿਲਡਿੰਗ ਅਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨੂੰ ਮਿਲਿਆ ਪ੍ਰਸਿੱਧ ‘ਸਕੌਚ ਐਵਾਰਡ’

Breaking News
ਨਵੀਂ ਦਿੱਲੀ: 21 ਸਤੰਬਰ : ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ, ਜੋ ਕਿ ਉਸਾਰੀ ਕਿਰਤੀਆਂ ਦੀ ਭਲਾਈ ਲਈ ਕੰਮ ਕਰਦਾ ਹੈ, ਨੇ ਪ੍ਰਸਿੱਧ ‘ਸਕੌਚ ਐਵਾਰਡ’ ਹਾਸਲ ਕੀਤਾ ਹੈ।  ਕਿਰਤ ਵਿਭਾਗ ਦੇ ਸਕੱਤਰ , ਮਨਵੇਸ਼ ਸਿੰਘ ਸਿੱਧੂ ਆਈ.ਏ.ਐਸ., ਕਿਰਤ ਕਮਿਸ਼ਨਰ, ਰਾਜੀਵ ਕੁਮਾਰ ਗੁਪਤਾ ਆਈ.ਏ.ਐਸ. ਅਤੇ ਬੀ.ਓ.ਸੀ.ਡਬਲਿਊ.  ਵੈਲਫੇਅਰ ਬੋਰਡ ਦੇ ਉੱਪ ਸਕੱਤਰ ਜਸ਼ਨਦੀਪ ਸਿੰਘ ਕੰਗ ਨੇ ਸਿਲਵਰ ਓਕ ਹਾਲ, ਇੰਡੀਅਨ ਹੈਬੀਟੇਟ ਸੈਂਟਰ, ਨਵੀਂ ਦਿੱਲੀ ਵਿਖੇ ਕਰਵਾਏ  99ਵੇਂ ਸਕੌਚ ਸੰਮੇਲਨ ਵਿੱਚ ਇਹ ਵਕਾਰੀ ਪੁਰਸਕਾਰ ਪ੍ਰਾਪਤ ਕੀਤਾ। ਸਾਲ 2003 ਵਿੱਚ ਸਥਾਪਿਤ, ਇਸ ਪੁਰਸਕਾਰ ਨੂੰ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜੋ ਭਾਰਤ ਦੀ ਬਿਹਤਰੀ ਵਿੱਚ ਯੋਗਦਾਨ ਪਾਉਣ ਵਾਲੇ ਲੋਕਾਂ, ਪ੍ਰੋਜੈਕਟਾਂ ਅਤੇ ਸੰਸਥਾਵਾਂ ਨੂੰ ਮਾਨਤਾ ਦਿੰਦਾ ਹੈ। ਇਸਨੂੰ ਸ਼ਾਸਨ, ਵਿੱਤ ਅਤੇ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਲਈ ਇੱਕ ਮਾਪਦੰਡ ਵਜੋਂ ਵੀ ਦੇਖਿਆ ਜਾਂਦਾ ਹੈ।  ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਵਿਭਾਗਾਂ ਨੇ ਇਸ ਸਾਲ ਸਕੌਚ ਐਵਾਰਡ ...