
ਜਦੋਂ ਅਮਿਤਾਬ ਬਚਨ ਦਾ ਘਰ ਵੀ ਵਿਕ ਗਿਆ, ਪਰ ਫਿਰ ਵਾਪਸ ਖਰੀਦਿਆ
ਮੁੰਬਈ : ਪ੍ਰਸਿੱਧ ਫਿਲਮ ਸਟਾਰ ਅਮਿਤਾਬ ਦੀ ਜ਼ਿੰਦਗੀ ਕਿਵੇਂ ਬਦਲੀ ਅਤੇ ਸਭ ਕੁੱਝ ਵਿਕਣ ਤੋਂ ਬਾਅਦ ਕਿਵੇਂ ਅਮੀਰ ਹੋਏ? ਇਸ ਬਾਰੇ ਦੱਸਦਿਆਂ ਪ੍ਰਸਿੱਧ ਅਦਾਕਾਰ ਰਜਨੀ ਕਾਂਤ ਨੇ ਕਿਹਾ ਕਿ ਦੁਨੀਆਂ ਤੁਹਾਡਾ ਪਤਨ ਹੀ ਦੇਖਣਾ ਚਾਹੁੰਦੀ ਹੈ। ਜਦੋਂ ਅਮਿਤਾਬ ਬਚਨ ਜੀ ਬਹੁਤ ਮੁਸ਼ਕਲ ਹਾਲਾਤਾਂ ਵਿਚੋਂ ਗੁਜ਼ਰ ਰਹੇ ਸਨ ਤਾਂ ਸਾਰਾ ਬਾਲੀਵੁੱਡ ਉਸ 'ਤੇ ਹੱਸ ਰਿਹਾ ਸੀ। ਅਮਿਤਾਬ ਬਚਨ ਦਾ ਘਰ ਵੀ ਨਿਲਾਮ ਹੋ ਗਿਆ ਸੀ ਅਤੇ ਗੁਜਾਰੇ ਜੋਗੇ ਪੈਸੇ ਵੀ ਨਹੀਂ ਬਚੇ ਸਨ।
ਰਜਨੀ ਕਾਂਤ ਨੇ ਦੱਸਿਆ ਕਿ ਹੁਣ ਅਮਿਤਾਬ ਬਚਨ ਨੇ ਆਪਣੇ ਨਿਲਾਮ ਹੋਏ ਘਰ ਨੂੰ ਵੀ ਮੁੜ ਖਰੀਦਿਆ ਅਤੇ ਤਿੰਨ ਹੋਰ ਬੰਗਲੇ ਵੀ ਵਾਪਸ ਖਰੀਦੇ।ਲਗਭਗ 33 ਸਾਲ ਪਿਛੋਂ ਇਕੋ ਫਿਲਮ ਵਿਚ ਇਕੱਠੇ ਕੰਮ ਕਰਨ ਪਿਛੋਂ ਫਿਲਮ ਦੀ ਆਡੀਓ ਰਿਲੀਜ਼ ਮੌਕੇ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਰਜਨੀ ਕਾਂਤ ਨੇ ਦੱਸਿਆ ਕਿ ਜਦੋਂ ਅਮਿਤਾਬ ਬਚਨ ਨੇ ਫਿਲਮ ਦਾ ਨਿਰਮਾਣ ਸ਼ੁਰੂ ਕੀਤਾ ਤਾਂ ਅਚਾਨਕ ਅਜਿਹਾ ਘਾਟਾ ਪਿਆ ਕਿ ਉਸ ਨੂੰ ਆਪਣਾ ਸਭ ਕੁੱਝ ਵੇਚਣਾ ਪਿਆ। ਕਰਜਾ ਇੰਨਾ ਹੋ ਗਿਆ ਕਿ ਉਨ੍ਹਾਂ ਦਾ ਘਰ ਵੀ ਨਿਲਾਮ ਕਰ ਦਿੱਤਾ ਗਿਆ। ਉਸ ਵੇਲੇ ਸਾਰੀ ਇੰਡੱਸਟਰੀ ਉਨ੍ਹਾਂ ਉੱਪਰ ਹੱਸ ਰਹੀ ...