Saturday, January 25Malwa News
Shadow

ਜਦੋਂ ਅਮਿਤਾਬ ਬਚਨ ਦਾ ਘਰ ਵੀ ਵਿਕ ਗਿਆ, ਪਰ ਫਿਰ ਵਾਪਸ ਖਰੀਦਿਆ

ਮੁੰਬਈ : ਪ੍ਰਸਿੱਧ ਫਿਲਮ ਸਟਾਰ ਅਮਿਤਾਬ ਦੀ ਜ਼ਿੰਦਗੀ ਕਿਵੇਂ ਬਦਲੀ ਅਤੇ ਸਭ ਕੁੱਝ ਵਿਕਣ ਤੋਂ ਬਾਅਦ ਕਿਵੇਂ ਅਮੀਰ ਹੋਏ? ਇਸ ਬਾਰੇ ਦੱਸਦਿਆਂ ਪ੍ਰਸਿੱਧ ਅਦਾਕਾਰ ਰਜਨੀ ਕਾਂਤ ਨੇ ਕਿਹਾ ਕਿ ਦੁਨੀਆਂ ਤੁਹਾਡਾ ਪਤਨ ਹੀ ਦੇਖਣਾ ਚਾਹੁੰਦੀ ਹੈ। ਜਦੋਂ ਅਮਿਤਾਬ ਬਚਨ ਜੀ ਬਹੁਤ ਮੁਸ਼ਕਲ ਹਾਲਾਤਾਂ ਵਿਚੋਂ ਗੁਜ਼ਰ ਰਹੇ ਸਨ ਤਾਂ ਸਾਰਾ ਬਾਲੀਵੁੱਡ ਉਸ ‘ਤੇ ਹੱਸ ਰਿਹਾ ਸੀ। ਅਮਿਤਾਬ ਬਚਨ ਦਾ ਘਰ ਵੀ ਨਿਲਾਮ ਹੋ ਗਿਆ ਸੀ ਅਤੇ ਗੁਜਾਰੇ ਜੋਗੇ ਪੈਸੇ ਵੀ ਨਹੀਂ ਬਚੇ ਸਨ।


ਰਜਨੀ ਕਾਂਤ ਨੇ ਦੱਸਿਆ ਕਿ ਹੁਣ ਅਮਿਤਾਬ ਬਚਨ ਨੇ ਆਪਣੇ ਨਿਲਾਮ ਹੋਏ ਘਰ ਨੂੰ ਵੀ ਮੁੜ ਖਰੀਦਿਆ ਅਤੇ ਤਿੰਨ ਹੋਰ ਬੰਗਲੇ ਵੀ ਵਾਪਸ ਖਰੀਦੇ।
ਲਗਭਗ 33 ਸਾਲ ਪਿਛੋਂ ਇਕੋ ਫਿਲਮ ਵਿਚ ਇਕੱਠੇ ਕੰਮ ਕਰਨ ਪਿਛੋਂ ਫਿਲਮ ਦੀ ਆਡੀਓ ਰਿਲੀਜ਼ ਮੌਕੇ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਰਜਨੀ ਕਾਂਤ ਨੇ ਦੱਸਿਆ ਕਿ ਜਦੋਂ ਅਮਿਤਾਬ ਬਚਨ ਨੇ ਫਿਲਮ ਦਾ ਨਿਰਮਾਣ ਸ਼ੁਰੂ ਕੀਤਾ ਤਾਂ ਅਚਾਨਕ ਅਜਿਹਾ ਘਾਟਾ ਪਿਆ ਕਿ ਉਸ ਨੂੰ ਆਪਣਾ ਸਭ ਕੁੱਝ ਵੇਚਣਾ ਪਿਆ। ਕਰਜਾ ਇੰਨਾ ਹੋ ਗਿਆ ਕਿ ਉਨ੍ਹਾਂ ਦਾ ਘਰ ਵੀ ਨਿਲਾਮ ਕਰ ਦਿੱਤਾ ਗਿਆ। ਉਸ ਵੇਲੇ ਸਾਰੀ ਇੰਡੱਸਟਰੀ ਉਨ੍ਹਾਂ ਉੱਪਰ ਹੱਸ ਰਹੀ ਸੀ। ਹੌਲੀ ਹੌਲੀ ਸਮੇਂ ਨੇ ਕਰਵਟ ਲਈ, ਅਮਿਤਾਬ ਬਚਨ ਦੀਆਂ ਫਿਲਮਾਂ ਹਿੱਟ ਹੋਈਆਂ, ਇਸ਼ਤਿਹਾਰਾਂ ਵਿਚੋਂ ਅਤੇ ਕੌਣ ਬਣੇਗਾ ਕਰੋੜਪਤੀ ਵਿਚੋਂ ਕਮਾਈ ਹੋਈ। ਹੁਣ ਅਮਿਤਾਬ ਬਚਨ ਨੇ ਸਾਬਤ ਕਰ ਦਿੱਤਾ ਕਿ ਉਹ ਵਾਕਿਆ ਹੀ ਅੰਪਾਇਰ ਹਨ। ਇਸ ਵੇਲੇ ਅਮਿਤਾਬ ਬਚਨ 82 ਸਾਲ ਦੇ ਹਨ ਅਤੇ ਅਜੇ ਵੀ ਦਿਨ ਵਿਚ 10 ਘੰਟੇ ਕੰਮ ਕਰਦੇ ਹਨ।


ਰਜਨੀ ਕਾਂਤ ਨੇ ਦੱਸਿਆ ਕਿ ਇਕ ਵਾਰ ਅਮਿਤਾਬ ਬਚਨ ਦਾ ਐਕਸੀਡੈਂਟ ਹੋ ਗਿਆ। ਉਸ ਵੇਲੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਿਦੇਸ਼ ਗਈ ਹੋਈ ਸੀ। ਜਦੋਂ ਇੰਦਰਾ ਗਾਂਧੀ ਨੂੰ ਅਮਿਤਾਬ ਬਚਨ ਦੇ ਐਕਸੀਡੈਂਟ ਦਾ ਪਤਾ ਲੱਗਾ ਤਾਂ ਉਹ ਤੁਰੰਤ ਵਾਪਸ ਇੰਡੀਆ ਆ ਗਈ। ਹੁਣ ਅਮਿਤਾਬ ਬਚਨ ਅਤੇ ਰਜਨੀ ਕਾਂਤ ਦੋਵੇਂ ਇਕੱਠੇ ਇਕ ਤੇਲਗੂ ਫਿਲਮ ਵਿਚ ਦਰਸ਼ਕਾਂ ਦੇ ਰੂਬਰੂ ਹੋਣਗੇ।

Punjab Govt Add Zero Bijli Bill English 300x250