Wednesday, February 19Malwa News
Shadow

ਸੁਹਾਗਰਾਤ ਤੋਂ 24 ਘੰਟੇ ਬਾਅਦ ਹੀ ਇਸ ਅਦਾਕਾਰ ਜੋੜੀ ਨੂੰ ਲੈਣੀ ਪਈ ਕਪਲ ਥਰੈਪੀ

ਮੁੰਬਈ : ਲੋਕਾਂ ਨੂੰ ਲੱਗਦਾ ਹੈ ਕਿ ਫਿਲਮੀ ਕਲਾਕਾਰਾਂ ਦੀ ਜ਼ਿੰਦਗੀ ਬਹੁਤ ਹੀ ਹੁਸੀਨ ਹੁੰਦੀ ਹੈ। ਪਰ ਅਸਲ ਵਿਚ ਅਜਿਹਾ ਹਮੇਸ਼ਾਂ ਨਹੀਂ ਹੁੰਦਾ। ਫਿਲਮੀ ਕਲਾਕਾਰਾਂ ਦੀ ਜ਼ਿੰਦਗੀ ਕਈ ਵਾਰ ਆਮ ਵਿਅਕਤੀ ਨਾਲੋਂ ਵੀ ਵੱਧ ਪ੍ਰੇਸ਼ਾਨੀਆਂ ਵਾਲੀ ਹੁੰਦੀ ਹੈ। ਪਰ ਬਹੁਤੇ ਕਲਾਕਾਰ ਆਪਣੀ ਸਿਆਣਪ ਨਾਲ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਜਿਉਣ ਦੀ ਕੋਸ਼ਿਸ਼ ਕਰਦੇ ਹਨ। ਤੁਸੀਂ ਹੈਰਾਨ ਹੋਵੋਗੇ ਕਿ ਪ੍ਰਸਿੱਧ ਫਿਲਮੀ ਅਦਕਾਰ ਜੋੜੇ ਨੂੰ ਸੁਹਾਗਰਾਤ ਤੋਂ 24 ਘੰਟੇ ਬਾਅਦ ਹੀ ਕਪਲ ਥਰੈਪੀ ਲੈਣੀ ਪਈ। ਅਜਿਹਾ ਕਿਉਂ ਹੋਇਆ ਆਓ ਤੁਹਾਨੂੰ ਦੱਸਦੇ ਹਾਂ।


ਪ੍ਰਸਿੱਧ ਫਿਲਮ ਅਦਾਕਾਰ ਫਰਹਾਨ ਅਖਤਰ ਅਤੇ ਉਸਦੀ ਪਤਨੀ ਸ਼ਿਬਾਨੀ ਦਾਂਡੇਕਰ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਉਨ੍ਹਾਂ ਨੂੰ ਵਿਆਹ ਤੋਂ 24 ਘੰਟੇ ਬਾਅਦ ਹੀ ਕਪਲ ਥਰੈਪੀ ਲੈਣੀ ਪਈ। ਅਸਲ ਵਿਚ ਕਪਲ ਥਰੈਪੀ ਉਨ੍ਹਾਂ ਪਤੀ ਪਤਨੀ ਜੋੜਿਆਂ ਵਾਸਤੇ ਹੁੰਦੀ ਹੈ, ਜਿਨ੍ਹਾਂ ਵਿਚ ਆਪਸੀ ਸਬੰਧਾਂ ਨੂੰ ਲੈ ਕੇ ਕੋਈ ਨਾ ਕੋਈ ਘਾਟ ਮਹਿਸੂਸ ਹੁੰਦੀ ਹੈ। ਸ਼ਿਬਾਨੀ ਨੇ ਦੱਸਿਆ ਕਿ ਜਦੋਂ ਉਹ ਕਪਲ ਥਰੈਪੀ ਲੈਣ ਗਏ ਤਾਂ ਸਾਨੂੰ ਦੇਖ ਕੇ ਉਹ ਹੈਰਾਨ ਹੋ ਗਏ ਅਤੇ ਪੁੱਛਣ ਲੱਗੇ ਕਿ ਤੁਹਾਡੀ ਸ਼ਾਦੀ ਤਾਂ ਅਜੇ 24 ਘੰਟੇ ਪਹਿਲਾਂ ਹੀ ਹੋਈ ਹੈ, ਤੁਹਾਨੂੰ ਕਪਲ ਥਰੈਪੀ ਦੀ ਲੋੜ ਕਿਵੇਂ ਪੈ ਗਈ। ਸ਼ਿਬਾਨੀ ਨੇ ਦੱਸਿਆ ਕਿ ਉਹ ਦੋਵੇਂ ਪਤੀ ਪਤਨੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਰਿਸ਼ਤਾ ਹੋਰ ਮਜਬੂਤ ਹੋਵੇ। ਅੱਜਕੱਲ੍ਹ ਬਿਜੀ ਲਾਈਫ ਦੌਰਾਨ ਪਤੀ ਪਤਨੀ ਇਕ ਦੂਜੇ ਦੀਆਂ ਇੱਛਾਵਾਂ ‘ਤੇ ਪੂਰੇ ਨਹੀਂ ਉੱਤਰ ਸਕਦੇ। ਇਸ ਲਈ ਦੋਵਾਂ ਵਿਚਕਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਮੱਤਭੇਦ ਪੈਦਾ ਹੋ ਜਾਂਦੇ ਹਨ ਅਤੇ ਅੱਗੇ ਜਾ ਕੇ ਇਹ ਮੱਤਭੇਦ ਲੜਾਈ ਦਾ ਕਾਰਨ ਬਣ ਜਾਂਦੇ ਹਨ। ਇਸ ਲਈ ਕਪਲ ਥਰੈਪੀ ਦੌਰਾਨ ਤੁਹਾਡਾ ਥਰੈਪਿਸਟ ਦੋਵਾਂ ਨੂੰ ਇਕ ਦੂਜੇ ਦੀਆਂ ਮੁਸ਼ਕਲਾਂ ਸਮਝਣ ਦੇ ਸਮਰੱਥ ਬਣਾਉਂਦਾ ਹੈ।
ਸ਼ਿਬਾਨੀ ਨੇ ਦੱਸਿਆ ਕਿ ਉਨ੍ਹਾਂ ਨੇ ਤਾਂ ਮੰਗਣੀ ਤੋਂ 6 ਮਹੀਨੇ ਬਾਅਦ ਹੀ ਕਪਲ ਥਰੈਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਕਿਹਾ ਕਿ ਕਪਲ ਥਰੈਪੀ ਇਕ ਦੂਜੇ ਨੂੰ ਸਮਝਣ ਵਿਚ ਬਹੁਤ ਹੀ ਮੱਦਦਗਾਰ ਸਾਬਤ ਹੁੰਦੀ ਹੈ ਅਤੇ ਸਾਨੂੰ ਤਾਂ ਇਸਦਾ ਬਹੁਤ ਫਾਇਦਾ ਹੋਇਆ।

Basmati Rice Advertisment