ਮਾਲੇਰਕੋਟਲਾ ਵਿੱਚ “ਫਿੱਟ ਇੰਡੀਆ ਮੁਹਿੰਮ” ਤਹਿਤ “ਸੰਡੇ ਅੋਨ ਸਾਈਕਲ ” ਰੈਲੀ ਦਾ ਆਯੋਜਨ
ਮਾਲੇਰਕੋਟਲਾ, 24 ਅਗਸਤ – ਫਿੱਟ ਇੰਡੀਆ ਮੁਹਿੰਮ” ਤਹਿਤ “ਸੰਡੇ ਅੋਨ ਸਾਈਕਲ ” ਰੈਲੀ ਦਾ ਆਯੋਜਨ ਸਥਾਨਕ ਡਾਕਟਰ ਜਾਕਿਰ ਹੂਸੈਨ ਵਿਖੇ ਪੁਲਿਸ ਪ੍ਰਸਾਸ਼ਨ ਵਲੋਂ ਕੀਤਾ ਗਿਆ ਇਸ ਸਾਈਕਲ ਰੈਲੀ ਵਿੱਚ ਨੌਜਵਾਨਾਂ, ਸਕੂਲੀ ਬੱਚਿਆਂ,ਸ਼ਹਿਰ ਨਿਵਾਸੀਆਂ,ਸਾਈਕਲਿੰਗ ਪ੍ਰੇਮੀਆਂ ਅਤੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਰੈਲੀ ਨੂੰ ਜਿਲ੍ਹਾਂ ਪੁਲਿਸ ਮੁਖੀ ਗਗਨ ਅਜੀਤ ਸਿੰਘ ਅਤੇ ਐਸ.ਪੀ. ਅਹਿਮਦਗੜ੍ਹ ਰਾਜਨ ਸ਼ਰਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਇਸ ਮੌਕੇ ਡੀ.ਐੱਸ.ਪੀ. ਮਾਨਵਜੀਤ ਸਿੰਘ ਸਿੱਧੂ, ਡੀ.ਐੱਸ.ਪੀ. ਰਣਜੀਤ ਸਿੰਘ ਬੈਂਸ, ਡੀ.ਐੱਸ.ਪੀ. ਇਨਵੈਸਟੀਗੇਸ਼ਨ ਸ਼ਤੀਸ ਕੁਮਾਰ, ਡੀ.ਐੱਸ.ਪੀ. ਮਾਲੇਰਕੋਟਲਾ ਕੁਲਦੀਪ ਸਿੰਘ, ਐੱਸ.ਐੱਚ.ਓ. ਸਿਟੀ-1 ਇੰਸਪੈਕਟਰ ਬਲਜੀਤ ਸਿੰਘ, ਐੱਸ.ਐੱਚ.ਓ. ਸਿਟੀ-2 ਇੰਸਪੈਕਟਰ ਗੁਰਪ੍ਰੀਤ ਕੌਰ, ਐੱਸ.ਐੱਚ.ਓ. ਸਾਇਬਰ ਕ੍ਰਾਈਮ ਇੰਸਪੈਕਟਰ ਮਨਜੋਤ ਸਿੰਘ ਅਤੇ ਐਸ.ਐਚ.ਓ.ਅਮਰਗੜ੍ਹ ਇੰਸਪੈਕਟਰ ਰਣਦੀਪ ਕੁਮਾਰ ਸਮੇਤ ਕਈ ਹੋਰ ਪੁਲਿਸ ਅਧਿਕਾਰੀ ਮੌਜੂਦ ਰਹੇ। ਰੈਲੀ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਗੁਜ਼ਰੀ ਅਤੇ ਲੋਕਾਂ ਨੂੰ ਫਿਟਨੈਸ ਬਾਰੇ ਜਾਗਰੂਕ ...