ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੱਬੋਵਾਲ ਦੇ ਸਲਾਨਾ ਧਾਰਮਿਕ ਜੋੜ ਮੇਲੇ ਅਤੇ ਖੇਡ ਮੇਲੇ ਵਿੱਚ ਭਰੀ ਹਾਜ਼ਰੀ
ਜੰਡਿਆਲਾ ਗੁਰੂ/ਅੰਮ੍ਰਿਤਸਰ, 15 ਮਾਰਚ ( ) - ਸੂਬੇ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈਟੀਓ ਵੱਲੋਂ ਪਿੰਡ ਜੱਬੋਵਾਲ ਵਿਖੇ ਸਲਾਨਾ ਧਾਰਮਿਕ ਜੋੜ ਮੇਲੇ ਅਤੇ ਖੇਡ ਮੇਲੇ ਵਿੱਚ ਪਹੁੰਚ ਕੇ ਉਚੇਚੇ ਤੌਰ `ਤੇ ਸੰਗਤਾਂ ਵਿੱਚ ਹਾਜ਼ਰੀ ਭਰੀ ਗਈ। ਸ੍ਰੀਮਾਨ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਖਸ਼ ਸਿੰਘ ਜੀ ਸੰਤਸਰ ਜੱਬੋਵਾਲ ਵੱਲੋਂ ਚਲਾਈ ਮਰਿਆਦਾ ਅਨੁਸਾਰ ਇਹ ਸਲਾਨਾ ਧਾਰਮਿਕ ਜੋੜ ਮੇਲਾ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਸੰਤਸਰ ਸਾਹਿਬ ਜੱਬੋਵਾਲ ਵਿਖੇ ਬੜੀ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਜੋੜ ਮੇਲੇ ਦੌਰਾਨ ਕਬੱਡੀ ਦੇ ਮੈਚ ਕਰਵਾਏ ਗਏ, ਜਿਸ ਦੌਰਾਨ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਕੱਥੂਨੰਗਲ ਅਤੇ ਮਾਝਾ ਖੁਜਾਲਾ ਕਲੱਬ ਅੰਮ੍ਰਿਤਸਰ ਦੀਆਂ ਟੀਮਾਂ ਵਿਚਕਾਰ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਗਿਆ। ਇਸ ਮੌਕੇ ਅੱਖਾਂ ਦਾ ਫਰੀ ਚੈੱਕ ਅਪ ਕੈਂਪ ਵੀ ਲਗਾਇਆ ਗਿਆ।
ਪਿੰਡ ਜੱਬੋਵਾਲ ਵਿਖੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਲਾਨਾ ਧਾਰਮਿਕ ਜੋੜ ਮੇਲੇ ਦੌਰਾਨ ਬਾਬਾ ਗੁਰਦੇਵ ਸਿੰਘ ਜੀ, ਬਾ...








