ਚਰਨ ਗੰਗਾ ਖੱਡ ਦੇ ਬੰਨ ’ਤੇ ਨਜਾਇਜ਼ ਬਣੀਆਂ ਝੁੱਗੀਆਂ ਹਟਾਈਆਂ ਗਈਆਂ
ਸ੍ਰੀ ਅਨੰਦਪੁਰ ਸਾਹਿਬ, 08 ਫਰਵਰੀ: ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਦੇ ਦਿਸ਼ਾ ਨਿਰਦੇਸ਼ਾ ਅਤੇ ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਵਿੱਚ ਹੋਲਾ ਮਹੱਲਾ ਤੋ ਪਹਿਲਾ ਦੀਆਂ ਸਫਾਈ ਨੂੰ ਮੁੱਖ ਰੱਖਦਿਆਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਸਾਫ਼-ਸੁਥਰਾ ਅਤੇ ਨਸ਼ਾ-ਮੁਕਤ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਗੁਰਦੀਪ ਸਿੰਘ, ਸੈਨੇਟਰੀ ਇੰਸਪੈਕਟਰ ਮਦਨ ਲਾਲ ਅਤੇ ਸਮੂਹ ਨਗਰ ਕੌਂਸਲ ਟੀਮ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਚਰਨ ਗੰਗਾ ਖੱਡ ਦੇ ਬੰਨ ’ਤੇ ਨਜਾਇਜ਼ ਤੌਰ ’ਤੇ ਬਣੀਆਂ ਝੁੱਗੀਆਂ-ਝੋਪੜੀਆਂ ਨੂੰ ਹਟਾਇਆ ਗਿਆ। ਇਨ੍ਹਾਂ ਥਾਵਾਂ ਤੋਂ ਗੈਰਕਾਨੂੰਨੀ ਤੌਰ ’ਤੇ ਨਸ਼ਿਆਂ ਦਾ ਧੰਦਾ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਾਰਨ ਇਲਾਕੇ ਦੇ ਵਸਨੀਕਾਂ ਵਿੱਚ ਚਿੰਤਾ ਦਾ ਮਾਹੌਲ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਝੁੱਗੀਆਂ ਨੂੰ ਪਹਿਲਾਂ ਵੀ ਹਟਾਇਆ ਗਿਆ ਸੀ, ਪਰ ਕੁਝ ਲੋਕਾਂ ਵੱਲੋਂ ਮੁੜ ਇੱਥੇ ਕਬਜ਼ਾ ਕਰਕੇ ਨਜਾਇਜ਼ ਸਰਗਰਮੀਆਂ ਸ਼ੁਰੂ ਕਰ ਦ...








