ਜ਼ਿਲ੍ਹਾ ਪੁਲਿਸ ਪ੍ਰਸਾਸਨ ਵੱਲੋਂ ਨਸ਼ਾ ਤਸਕਰਾਂ ਦੀ ਨਾਜਾਇਜ਼ ਉਸਾਰੀਆਂ ਕੀਤੀਆਂ ਨਸ਼ਟ
ਮਾਲੇਰਕੋਟਲਾ, 07 ਜਨਵਰੀ- ਕਪਤਾਨ ਪੁਲਿਸ (ਸਥਾਨਕ) ਗੁਰਸ਼ਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ “ਯੁੱਧ ਨਸ਼ਿਆਂ ਵਿਰੁੱਧ” ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੁਆਰਾ ਨਸ਼ੇ ਦੀ ਵਿਕਰੀ ਕਰਕੇ ਬਣਾਈ ਗਈ ਨਾਜਾਇਜ਼ ਪ੍ਰਾਪਰਟੀ ਨੂੰ ਨਸ਼ਟ ਕਰਨ ਲਈ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਸਿਵਲ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਸਹਿਯੋਗ ਨਾਲ ਸਮਸ਼ਾਦ ਪੁੱਤਰ ਸੁਲੇਮਾਨ ਅਤੇ ਮੁਹੰਮਦ ਮੁਨੀਰ ਪੁੱਤਰ ਸਲਾਮਦੀਨ, ਵਾਸੀ ਕਿਲ੍ਹਾ ਰਹਿਮਤਗੜ੍ਹ ਵੱਲੋਂ ਸਰਕਾਰੀ ਜਗ੍ਹਾ ’ਤੇ ਕਬਜ਼ਾ ਕਰਕੇ ਬਣਾਈ ਗਈ ਨਾਜਾਇਜ਼ ਪ੍ਰਾਪਰਟੀ ਨੂੰ ਧਵੰਸ ਕੀਤਾ ਗਿਆ। ਪੁਲਿਸ ਰਿਕਾਰਡ ਅਨੁਸਾਰ ਮੁਜਰਿਮ ਸਮਸ਼ਾਦ ਖ਼ਿਲਾਫ਼ 06 ਮੁਕੱਦਮੇ ਦਰਜ ਹਨ,&...








