‘ਯੁਵਾ ਮਿੱਤਰ’ ਸਕੀਮ ਤਹਿਤ ਚੌਥੇ ਦਿਨ ਵਲੰਟੀਅਰਾਂ ਨੂੰ ਦਿੱਤੀ ਹੜ ਅਤੇ ਅੱਗ ਵਰਗੀਆਂ ਗੰਭੀਰ ਆਪਦਾਵਾਂ ਨਾਲ ਨਜਿੱਠਣ ਦੀ ਟ੍ਰੇਨਿੰਗ
ਅੰਮ੍ਰਿਤਸਰ, 27 ਜਨਵਰੀ 2026 --- ਕੇਂਦਰ ਸਰਕਾਰ ਦੀ ਮਹੱਤਵਪੂਰਨ ਯੁਵਾ ਮਿੱਤਰ ਸਕੀਮ ਤਹਿਤ ਚੱਲ ਰਹੀ ਟ੍ਰੇਨਿੰਗ ਦੇ ਚੌਥੇ ਦਿਨ ਵਲੰਟੀਅਰਾਂ ਨੂੰ ਹੜ ਅਤੇ ਅੱਗ ਵਰਗੀਆਂ ਆਪਦਾਵਾਂ ਨਾਲ ਨਜਿੱਠਣ ਲਈ ਸਿਧਾਂਤਕ ਦੇ ਨਾਲ-ਨਾਲ ਵਿਸਤ੍ਰਿਤ ਪ੍ਰਯੋਗਿਕ ਟ੍ਰੇਨਿੰਗ ਦਿੱਤੀ ਗਈ, ਤਾਂ ਜੋ ਉਹ ਅਸਲ ਆਪਦਾ ਸਥਿਤੀਆਂ ਵਿੱਚ ਪ੍ਰਭਾਵਸ਼ਾਲੀ ਤਰੀਕੇ ਨਾਲ ਸੇਵਾ ਨਿਭਾ ਸਕਣ।
ਇਸ ਦੌਰਾਨ ਸ਼ੁਭਮ ਵਰਮਾ, ਤਜਰਬੇਕਾਰ ਇੰਸਟ੍ਰਕਟਰ, ਵੱਲੋਂ ਹੜ (ਫਲੱਡ) ਸਬੰਧੀ ਵਿਸਥਾਰਪੂਰਕ ਲੈਕਚਰ ਦਿੱਤਾ ਗਿਆ। ਉਨ੍ਹਾਂ ਨੇ ਹੜ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਅਪਣਾਈ ਜਾਣ ਵਾਲੀਆਂ ਸਾਵਧਾਨੀਆਂ, ਸੁਰੱਖਿਅਤ ਥਾਵਾਂ ਦੀ ਪਛਾਣ, ਰਾਹਤ ਅਤੇ ਬਚਾਵ ਕਾਰਜਾਂ ਵਿੱਚ ਸਹਿਯੋਗ ਅਤੇ ਪ੍ਰਭਾਵਿਤ ਲੋਕਾਂ ਤੱਕ ਮਦਦ ਪਹੁੰਚਾਉਣ ਦੇ ਵਿਹਾਰਕ ਤਰੀਕਿਆਂ ਬਾਰੇ ਵਲੰਟੀਅਰਾਂ ਨੂੰ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਫਾਇਰ ਟੀਮ ਵੱਲੋਂ ਅੱਗ ਸਬੰਧੀ ਵਿਸ਼ੇਸ਼ ਪ੍ਰੈਕਟੀਕਲ ਕਰਵਾਇਆ ਗਿਆ, ਜਿਸ ਦੌਰਾਨ ਅੱਗ ਲੱਗਣ ਸਮੇਂ ਤੁਰੰਤ ਅਪਣਾਏ ਜਾਣ ਵਾਲੇ ਕਦਮ, ਅੱਗ ਬੁਝਾਉਣ ਦੇ ਮੂਲ ਤਰੀਕੇ ਅਤੇ ਸੁਰੱਖਿਅਤ ਤਰੀਕੇ ਨਾਲ ਬਚਾਵ ਕਰਨ...








