ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਕੁੱਲ 6 ਮੈਡੀਕਲ ਸਟੋਰਾਂ ਤੇ ਕੀਤੀ ਛਾਪੇਮਾਰੀ, 4 ਮੈਡੀਕਲ ਸਟੋਰ ਕੀਤੇ ਸੀਲ
ਫਿਰੋਜ਼ਪੁਰ, 03 ਅਕਤੂਬਰ:- ਪਿੰਡ ਲੱਖੋ ਕੇ ਬਹਿਰਾਮ ਵਿਖੇ ਪਿਛਲੇ ਦਿਨੀਂ ਨਸ਼ੇ ਕਾਰਨ ਹੋਈਆਂ ਚਾਰ ਨੌਜਵਾਨਾਂ ਦੀਆਂ ਮੌਤਾਂ ’ਤੇ ਸਖ਼ਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਟੀਮ ਦਾ ਗਠਨ ਕਰਕੇ ਛੇ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ ਕੀਤੀ ਗਈ ਜਿਨ੍ਹਾਂ ਵਿੱਚੋਂ ਚਾਰ ਮੈਡੀਕਲ ਸਟੋਰਾਂ ਤੋਂ ਕਾਫ਼ੀ ਮਾਤਰਾ ਦੇ ਵਿੱਚ ਪ੍ਰਤੀਬੰਧਤ ਦਵਾਈਆਂ ਮਿਲਣ ਉਪਰੰਤ ਸੀਲ ਕਰ ਦਿੱਤਾ ਗਿਆ।
ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅਤੇ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਪ੍ਰੈਸ ਕਾਂਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ੇ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ, ਇਕ ਮੈਡੀਕਲ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਸੀਨੀਅਰ ਮੈਡੀਕਲ ਅਫ਼ਸਰ, ਕਾਰਜਕਾਰੀ ਮੈਜਿਸਟਰੇਟ ਸਮੇਤ ਹੋਰ ਅਧਿਕਾਰੀ ਸ਼ਾਮਿਲ ਸਨ ਜਿਨ੍ਹਾਂ ਵੱਲੋਂ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕਰਨ ਉਪਰੰਤ ਇਕ ਰਿਪੋਰਟ ਸਬਮਿਟ ਕੀਤੀ ਗਈ। ਇਸ ਵਿਚ ਪਾਇਆ ਗਿਆ ਕਿ ਮਰਨ ਵਾਲੇ ਤਿੰਨ ਨੌਜਵਾਨਾਂ ਦੀ ਸਥਿਤੀ ਨਸ਼ੇ ਕਾਰਨ ਪਹਿਲਾਂ ਤ...








