”ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ” ਮੁਹਿੰਮ ਤਹਿਤ ਸਿਹਤ ਕਰਮੀਆਂ ਵੱਲੋਂ ਗਤੀਵਿਧੀਆਂ ਜਾਰੀ
ਮਾਨਸਾ, 7 ਨਵੰਬਰ:- ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਆਈ. ਏ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਮਾਨਸਾ ਡਾ. ਹਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ‘ਹਰ ਸ਼ੁੱਕਰਵਾਰ-ਡੇਂਗੂ ‘ਤੇ ਵਾਰ’ ਤਹਿਤ ਜ਼ਿਲ੍ਹੇ ਦੇ ਡੇਂਗੂ ਹਾਟ ਸਪਾਟ ਏਰੀਆ ਵਿਖੇ ਫੌਗਿੰਗ, ਬ੍ਰੀਡਿੰਗ ਚੈਕਿੰਗ, ਸਪਰੇਅ ਅਤੇ ਜਾਗਰੂਕਤਾ ਕੈਂਪ ਲਗਾ ਕੇ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਸ਼ਹਿਰੀ ਏਰੀਆ ਮਾਨਸਾ ਦੇ ਭੱਠਾ ਬਸਤੀ ਵਿਖੇ ਹਾਟ ਸਪਾਟ ਏਰੀਆ ਦੀਆਂ ਗਲੀਆਂ ਵਿੱਚ ਫੌਗਿੰਗ ਕਰਵਾਈ ਗਈl ਲਾਰਵਾ ਮਿਲਣ ‘ਤੇ ਲਾਰਵੀਸਾਈਡ ਦਾ ਛਿੜਕਾਅ ਵੀ ਕੀਤਾ ਗਿਆ l ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ‘ਚ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਤਰ੍ਹਾਂ ਚੌਕਸ ਅਤੇ ਮੁਸਤੈਦ ਹਨ ਜਦੋਂ ਵੀ ਕੋਈ ਕੇਸ ਰਿਪੋਰਟ ਹੁੰਦਾ ਹੈ ਤਾਂ ਉਸ ਏਰੀਆ ਦੇ 40 ਤੋਂ 50 ਘਰਾਂ ਵਿੱਚ ਇਨਸੈਕਟਸਾਈਡ ਸਪਰੇਅ ਅਤੇ ਗਲੀਆਂ ਵਿੱਚ ਫੌਗਿੰਗ ਕਰਵਾਈ ਜਾਂਦੀ ਹੈ ਤਾਂ ਕਿ ਉਸ ਏਰੀਆ ਵਿੱਚ ਡੇਂਗੂ ਦੇ ਮੱਛਰ ਨੂੰ ਨਸ਼ਟ ਕੀਤਾ ਜਾ ਸਕੇ।ਉਹਨਾਂ ਦੱਸਿਆ ਕਿ ਜੇਕਰ ਕਿਸੇ ਏਰੀਏ ਵਿੱਚ ਸਾਫ ਪਾਣੀ ਸੱਤ ਦਿਨਾਂ ਤੋਂ ਵੱਧ ਖੜ੍ਹ...








