Thursday, October 8Malwa News
Shadow

Tag: punjab news

ਸਪੀਕਰ ਸੰਧਵਾਂ ਨੇ ਪਿੰਡ ਕਮਿਆਣਾ ਵਿਖੇ 1.34 ਕਰੋੜ ਦੀ ਲਾਗਤ ਨਾਲ ਲੰਗੇਆਣਾ ਡਰੇਨ ਤੇ ਬਣਨ ਵਾਲੇ ਪੁੱਲ ਦਾ ਨੀਂਹ ਪੱਥਰ ਰੱਖਿਆ

ਸਪੀਕਰ ਸੰਧਵਾਂ ਨੇ ਪਿੰਡ ਕਮਿਆਣਾ ਵਿਖੇ 1.34 ਕਰੋੜ ਦੀ ਲਾਗਤ ਨਾਲ ਲੰਗੇਆਣਾ ਡਰੇਨ ਤੇ ਬਣਨ ਵਾਲੇ ਪੁੱਲ ਦਾ ਨੀਂਹ ਪੱਥਰ ਰੱਖਿਆ

Hot News
ਕੋਟਕਪੂਰਾ 26 ਮਾਰਚ - ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਵਿਕਾਸਸ਼ੀਲ ਅਤੇ ਬੁਨਿਆਦੀ ਢਾਂਚੇ ਪੱਖੋਂ ਮਜਬੂਤ ਬਣਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ.ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਕਮਿਆਣਾ ਵਿਖੇ 1.34 ਕਰੋੜ ਦੀ ਲਾਗਤ ਨਾਲ ਲੰਗੇਆਣਾ ਡਰੇਨ ਤੇ ਬਣਨ ਵਾਲੇ ਪੁੱਲ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।  ਸਪੀਕਰ ਸੰਧਵਾਂ ਨੇ ਕਿਹਾ ਕਿ ਪੁਲ ਬਣਨ ਨਾਲ ਨਾ ਕੇਵਲ ਇਸ ਇਲਾਕੇ ਦੇ ਲੋਕਾਂ ਲਈ ਆਵਾਜਾਈ ਸੌਖੀ ਹੋਵੇਗੀ ਬਲਕਿ ਪੂਰੇ ਸ਼ਹਿਰ ਤੇ ਨੇੜਲੇ ਪਿੰਡਾਂ ਲਈ ਵੀ ਇਹ ਪੁਲ ਵਰਦਾਨ ਸਾਬਤ ਹੋਵੇਗਾ। ਉਹਨਾਂ ਦੱਸਿਆ ਕਿ ਇਸ ਪੁੱਲ ਦੀ ਲੰਬਾਈ 72 ਫੀਟ ਅਤੇ ਚੌੜਾਈ 5.5 ਮੀਟਰ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਪੁਲ ਪਿੰਡ ਕਮਿਆਣਾ ਨੂੰ ਖੇਤੀਬਾੜੀ ਵਾਲੀਆਂ ਜ਼ਮੀਨਾਂ ਨਾਲ ਸਿੱਧੀ ਕਨੈਕਟਿਵਿਟੀ ਪ੍ਰਦਾਨ ਕਰੇਗਾ।ਇਸ ਨਾਲ ਸਥਾਨਕ ਕਿਸਾਨਾਂ ਨੂੰ ਆਪਣੀ ਜ਼ਮੀਨ ਤੱਕ ਆਸਾਨ ਅਤੇ ਸੁਚੱਜੀ ਪਹੁੰਚ ਮਿਲੇਗੀ। ਸਪੀਕਰ ਸੰਧਵਾ ਨੇ ਦੱਸਿਆ ਕਿ ਹਰ ਸਾਲ ਮਾਨਸੂਨ ਦੌਰਾਨ ਇੱਕ ਅਸਥਾਈ ਪਾਈਪ ਵਾਲਾ ਪੁਲ ਬਣਾਇਆ ਜਾਂਦਾ ਹੈ, ਜੋ ਬਾਰਿਸ਼ ਵਿੱਚ ਅਕ...
ਪੰਜਾਬ ਸਰਕਾਰ ਨੇ ਲੋਕਾਂ ਦੇ ਹਿੱਤਾਂ ਲਈ ਕੀਤੇ ਗਏ ਹਰ ਇੱਕ ਵਾਅਦੇ ਨੂੰ ਕੀਤਾ ਪੂਰਾ -ਸਪੀਕਰ ਸੰਧਵਾ

ਪੰਜਾਬ ਸਰਕਾਰ ਨੇ ਲੋਕਾਂ ਦੇ ਹਿੱਤਾਂ ਲਈ ਕੀਤੇ ਗਏ ਹਰ ਇੱਕ ਵਾਅਦੇ ਨੂੰ ਕੀਤਾ ਪੂਰਾ -ਸਪੀਕਰ ਸੰਧਵਾ

Local
ਕੋਟਕਪੂਰਾ 26 ਮਾਰਚ - ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਸ਼ਾਨਦਾਰ ਚਾਰ ਸਾਲ ਪੂਰੇ ਹੋਣ ਤੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇਨ੍ਹਾਂ ਚਾਰ ਸਾਲਾਂ ਦੌਰਾਨ ਸਿਹਤ, ਸਿੱਖਿਆ, ਰੁਜ਼ਗਾਰ ਉਦਯੋਗਿਕ ਵਿਕਾਸ, ਬੁਨਿਆਦੀ ਢਾਂਚੇ ਵਿੱਚ ਵੱਡੇ ਬਦਲਾਅ ਲਿਆਂਦੇ ਗਏ ਹਨ। ਪਿੰਡ ਚਾਹਲ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਆਪਣੇ ਹਰ ਇੱਕ ਵਾਅਦੇ ਨੂੰ ਪੂਰਾ ਕਰਕੇ ਵਿਖਾਇਆ ਹੈ ਅਤੇ ਲੋਕਾਂ ਦੇ ਹਿੱਤ ਲਈ ਹੀ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਸਿਹਤ ਦੇ ਖੇਤਰ ਵਿਚ ਕ੍ਰਾਂਤੀਕਾਰੀ ਬਦਲਾ ਲਿਆਂਦੇ ਹੋਏ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ । ਜਿਸ ਤਹਿਤ ਹਰ ਵਰਗ ਦੇ ਹਰੇਕ ਨਾਗਰਿਕ ਲਈ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਆਰਥਿਕ ਮਜਬੂਤੀ ਲਈ ਜਰਨਲ ਵਰਗ ਦੀਆਂ ਔਰਤਾਂ ਨੂੰ 1000 ਰੁਪਏ ਅਤੇ ਐਸ.ਸੀ ਵਰਗ ਦੀਆਂ ਔ...
ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋ ਖਤਮ ਕਰਨ ਲਈ ਆਮ ਲੋਕ ਸਹਿਯੋਗ ਦੇਣ

ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋ ਖਤਮ ਕਰਨ ਲਈ ਆਮ ਲੋਕ ਸਹਿਯੋਗ ਦੇਣ

Local
ਨੰਗਲ/ ਸ੍ਰੀ ਅਨੰਦਪੁਰ ਸਾਹਿਬ 26 ਮਾਰਚ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਨੂੰ ਵੱਡਾ ਲੋਕ ਸਮਰਥਨ ਮਿਲ ਰਿਹਾ ਹੈ। ਸ.ਹਰਜੋਤ ਸਿੰਘ  ਬੈਂਸ ਕੈਬਨਿਟ  ਮੰਤਰੀ  ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੀ ਅਗਵਾਈ ਹੇਠ ਇਹ ਮੁਹਿੰਮ ਲਗਾਤਾਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਕੇਵਲ ਸਰਕਾਰ ਦੀ ਨਹੀਂ, ਸਗੋਂ ਸਮੂਹ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਜਦੋਂ ਤੱਕ ਆਮ ਲੋਕ ਇਸ ਵਿੱਚ ਸਰਗਰਮ ਭੂਮਿਕਾ ਨਹੀਂ ਨਿਭਾਉਂਦੇ, ਤਦ ਤੱਕ ਨਸ਼ਿਆਂ ਦੇ ਜਾਲ ਨੂੰ ਪੂਰੀ ਤਰ੍ਹਾਂ ਤੋੜਿਆ ਨਹੀਂ ਜਾ ਸਕਦਾ। ਭੋਲੇ-ਭਾਲੇ ਨੌਜਵਾਨਾਂ ਨੂੰ ਨਸ਼ੇ ਦੀ ਗ੍ਰਿਫਤ ਵਿੱਚ ਫਸਾਉਣ ਵਾਲੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਦੇ ਅੰਦਰ ਪਹੁੰਚਾਉਣਾ ਬਹੁਤ ਜਰੂਰੀ ਹੈ। ਇਸ ਲਈ ਪੰਜਾਬ ਸਰਕਾਰ ਨੇ ਇਕ ਵਿਸ਼ਤ੍ਰਿਤ ਅਤੇ ਪ੍ਰਭਾਵਸ਼ਾਲੀ ਅਭਿਆਨ ਸ਼ੁਰੂ ਕੀਤਾ ਹੈ, ਜਿਸ ਦੇ ਸਾਰਥਕ ਨਤੀਜੇ ਹੁਣ ਜ਼ਮੀਨੀ ਪੱਧਰ ’ਤੇ ਸਪੱਸ਼ਟ ਤੌਰ ’ਤੇ ਨਜ਼ਰ ਆ ਰਹੇ ਹਨ।    ਇਸ ਮੁਹਿੰਮ ਦੇ ਤਹਿਤ ਅੱਜ ਭੰਗਲ, ਮਹਿੰਦਪੁਰ, ਮਜਾਰੀ, ਮਜਾਰ...
ਜ਼ਿਲ੍ਹਾ ਪੱਧਰੀ ਐਜੂਕੇਸ਼ਨਲ ਰੌਕਸਟਾਰ ਅਚੀਵਰਜ਼ ਅਵਾਰਡ ਸਿੱਖਣ ਸਿਖਾਉਣ ਸਮੱਗਰੀ ਮੁਕਾਬਲੇ ਕਰਵਾਏ ਗਏ

ਜ਼ਿਲ੍ਹਾ ਪੱਧਰੀ ਐਜੂਕੇਸ਼ਨਲ ਰੌਕਸਟਾਰ ਅਚੀਵਰਜ਼ ਅਵਾਰਡ ਸਿੱਖਣ ਸਿਖਾਉਣ ਸਮੱਗਰੀ ਮੁਕਾਬਲੇ ਕਰਵਾਏ ਗਏ

Local
ਫਾਜ਼ਿਲਕਾ 25 ਮਾਰਚ= ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਸਿੱਖਿਆ, ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਫ਼ਾਜ਼ਿਲਕਾ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੁਆਰਾ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਲਈ ਐਜੂਕੇਸ਼ਨਲ ਰੋਕਸਟਾਰ ਅਚੀਵਰਜ਼ ਅਵਾਰਡ ਲਈ ਸਿੱਖਣ ਸਿਖਾਉਣ ਸਮੱਗਰੀ (ਟੀ.ਐੱਲ.ਐੱਮ.) ਮੁਕਾਬਲੇ ਪੰਜਾਬੀ, ਵਾਤਾਵਰਨ ਸਿੱਖਿਆ ਅਤੇ ਗਣਿਤ ਵਿਸ਼ਿਆਂ ਅਧਾਰਿਤ ਡਾਇਟ ਫਾਜ਼ਿਲਕਾ ਵਿਖੇ ਕਰਵਾਏ ਗਏ। ਜ਼ਿਲ੍ਹਾ ਫਾਜ਼ਿਲਕਾ ਦੇ 8 ਬਲਾਕਾਂ ਤੋਂ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੁਆਰਾ ਆਪਣੀਆਂ ਐਂਟਰੀਆਂ ਜਮਾਂ ਕੀਤੀਆਂ ਗਈਆਂ। ਜਮਾਂ ਕੀਤੀਆਂ ਗਈਆਂ ਐਂਟਰੀਆਂ ਵਿਚੋਂ ਹਰੇਕ ਬਲਾਕ ਵਿੱਚੋਂ ਤਿੰਨਾਂ ਵਿਸ਼ਿਆਂ ਪੰਜਾਬੀ, ਵਾਤਾਵਰਨ ਸਿੱਖਿਆ ਅਤੇ ਗਣਿਤ ਲਈ 2-2 ਉੱਤਮ ਟੀ. ਐੱਲ. ਐਮ.ਦੀ ਚੋਣ ਬਲਾਕ ਪੱਧਰ ਤੇ ਬੀ. ਪੀ. ਈ. ਓ.  ਦੁਆਰਾ ਕੀਤੀ ਗਈ । ਵੱਖ - ਵੱਖ ਬਲਾਕਾਂ ਤੋਂ ਚੁਣੇ ਗਏ ਕੁੱਲ 36 ਟੀ. ਐੱਲ.ਐਮ. ਦੀ ਪੇਸ਼ਕਾਰੀ ਅਧਿਆਪਕਾਂ ਦੁਆਰਾ ਕੀਤੀ ਗਈ। ਜ਼ਿਲ੍ਹਾ ਪੱਧਰ ਤੇ ਪੰਜਾਬੀ ਵਿਸ਼ੇ ਵਿੱਚੋਂ ਪਹਿਲਾ ਸਥਾਨ ਸ੍ਰੀ ਸਰਵਜੀਤ ਸਿੰਘ ਸ. ਪ੍ਰ. ਸ. ਹੋਜ ਗੰਧੜ, ਦੂਜਾ ਸਥਾਨ ਸ਼...
ਸਪੀਕਰ ਸ. ਸੰਧਵਾਂ ਨੇ ਲੋਕ ਮਿਲਣੀ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਸਪੀਕਰ ਸ. ਸੰਧਵਾਂ ਨੇ ਲੋਕ ਮਿਲਣੀ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

Local
ਕੋਟਕਪੂਰਾ, 26 ਮਾਰਚ ()  ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਆਪਣੇ ਗ੍ਰਹਿ ਵਿਖੇ  ਲੋਕ ਮਿਲਣੀ ਦਾ ਆਯੋਜਨ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਸੰਬੰਧਤ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਅਤੇ ਪਾਰਦਰਸ਼ੀ ਹੱਲ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਲੋਕ ਮਿਲਣੀਆਂ ਇਸ ਮਕਸਦ ਨੂੰ ਪੂਰਾ ਕਰਨ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਹਨ।  ਉਨ੍ਹਾਂ ਕਿਹਾ ਕਿ ਉਹ ਖੁਦ ਪਿਛਲੇ 4 ਸਾਲਾਂ ਤੋਂ ਲੋਕਾਂ ਵਿੱਚ ਵਿਚਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਯਕੀਨੀ ਬਣਾਉਂਦੇ ਹਨ। ਸਪੀਕਰ ਸ. ਸੰਧਵਾਂ ਨੇ ਭਰੋਸਾ ਦਿੱਤਾ ਕਿ ਹਰ ਇਕ ਸਮੱਸਿਆ ਦਾ ਸਮਾਂ-ਬੱਧ ਹੱਲ ਕੀਤਾ ਜਾਵੇਗਾ ਅਤੇ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਸਰਕਾਰ ਹੈ ਤੇ ਉਹ ਲੋਕਾਂ ਨੂੰ ਸਹੂਲਤਾਂ ਉਪਲਬਧ ਕਰਵਾਉਣ ਲਈ ਕਿਸੇ ਤਰ੍ਹਾਂ ਦੀ ਕੋਈ ਕਸਰ ਬਾਕੀ ਨਹੀਂ ਛੱਡਣਗ...
ਮੇਰਾ ਯੁਵਾ ਭਾਰਤ ਵੱਲੋਂ ਛੇ ਰੋਜ਼ਾ ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ ਦਾ ਆਗਾਜ਼

ਮੇਰਾ ਯੁਵਾ ਭਾਰਤ ਵੱਲੋਂ ਛੇ ਰੋਜ਼ਾ ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ ਦਾ ਆਗਾਜ਼

Hot News
ਤਰਨ ਤਾਰਨ, 25 ਮਾਰਚ :        ਮੇਰਾ ਯੁਵਾ ਭਾਰਤ ਤਰਨ ਤਾਰਨ ਵੱਲੋਂ ਗ੍ਰਹਿ ਮੰਤਰਾਲੇ ਅਤੇ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੀ ਸਾਂਝੀ ਪਹਿਲਕਦਮੀ 'ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ' ਦਾ ਆਗਾਜ਼ ਅੱਜ ਯੂਥ ਹੋਸਟਲ, ਤਰਨ ਤਾਰਨ ਵਿਖੇ ਡਿਪਟੀ ਡਾਇਰੈਕਟਰ ਮੈਡਮ ਜਸਲੀਨ ਕੌਰ ਦੀ ਨਿਗਰਾਨੀ ਹੇਠ ਹੋਇਆ। 29 ਮਾਰਚ ਤੱਕ ਚੱਲਣ ਵਾਲੇ ਇਸ ਛੇ ਰੋਜ਼ਾ ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ਵਿਚ ਸਬ-ਡਵੀਜ਼ਨਲ ਮੈਜਿਸਟਰੇਟ ਤਰਨ ਤਾਰਨ ਡਾ. ਕਰਨਵੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਆਪਣੇ ਸੰਬੋਧਨ ਵਿੱਚ ਡਾ. ਕਰਨਬੀਰ ਸਿੰਘ ਨੇ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਨੌਜਵਾਨਾਂ ਵਿਚ ਏਕਤਾ ਅਤੇ ਆਪਸੀ ਸਮਝ ਨੂੰ ਮਜ਼ਬੂਤ ਕਰਨ ਵਿਚ ਅਜਿਹੀਆਂ ਪਹਿਲਕਦਮੀਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਗੀਦਾਰਾਂ ਨੂੰ ਸਿੱਖਣ ਅਤੇ ਸਥਾਈ ਸਬੰਧ ਬਣਾਉਣ ਦੇ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ। ਡਿਪਟੀ ਡਾਇਰੈਕਟਰ ਜਸਲੀਨ ਕੌਰ ਨੇ ਮੁੱਖ ਮਹਿਮਾਨ ਅਤੇ ਭਾਗੀਦਾਰਾਂ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ ਅਤੇ ਪ੍ਰੋਗਰਾਮ ਦੇ ਮੁੱਖ ਉਦੇਸ਼ਾਂ ਨੂੰ ਉਜਾਗਰ ਕੀਤਾ, ਜਿਸ ਵਿਚ ਨੌਜਵਾਨਾਂ ਦੀ ਸ਼ਮੂਲ...
ਆਪ ਸਰਕਾਰ ਦੋਸ਼ਾਂ ‘ਤੇ ਤੇਜ਼ੀ ਨਾਲ ਕਾਰਵਾਈ ਕਰਦੀ ਹੈ, ਜਵਾਬਦੇਹੀ ਯਕੀਨੀ ਬਣਾਉਂਦੀ ਹੈ, ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਏਡੀਜੀਪੀ ਦੀ ਦੁਖਦਾਈ ਖੁਦਕੁਸ਼ੀ ਦੇ ਦੋਸ਼ੀਆਂ ਨੂੰ ਬਚਾ ਰਹੀ ਹੈ: ਅਮਨ ਅਰੋੜਾ

ਆਪ ਸਰਕਾਰ ਦੋਸ਼ਾਂ ‘ਤੇ ਤੇਜ਼ੀ ਨਾਲ ਕਾਰਵਾਈ ਕਰਦੀ ਹੈ, ਜਵਾਬਦੇਹੀ ਯਕੀਨੀ ਬਣਾਉਂਦੀ ਹੈ, ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਏਡੀਜੀਪੀ ਦੀ ਦੁਖਦਾਈ ਖੁਦਕੁਸ਼ੀ ਦੇ ਦੋਸ਼ੀਆਂ ਨੂੰ ਬਚਾ ਰਹੀ ਹੈ: ਅਮਨ ਅਰੋੜਾ

Hot News
ਚੰਡੀਗੜ੍ਹ, 25 ਮਾਰਚ: ਜਵਾਬਦੇਹੀ ਵਾਲੇ ਸ਼ਾਸਨ ਅਤੇ ਸਿਆਸੀ ਸਰਪ੍ਰਸਤੀ ਦੇ ਸੱਭਿਆਚਾਰ ਵਿਚਕਾਰ ਇੱਕ ਸਪੱਸ਼ਟ ਲਕੀਰ ਖਿੱਚਦਿਆਂ, ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਨੇ ਲਾਲਜੀਤ ਭੁੱਲਰ ਨੂੰ ਤੁਰੰਤ ਹਟਾਉਣ ਅਤੇ ਗ੍ਰਿਫਤਾਰ ਕਰਨ ਸਮੇਤ ਗਲਤ ਕੰਮਾਂ ਵਿਰੁੱਧ ਤੇਜ਼ੀ ਅਤੇ ਦ੍ਰਿੜਤਾ ਨਾਲ ਕਾਰਵਾਈ ਕਰਕੇ ਇੱਕ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ। ‘ਆਪ’ ਪੰਜਾਬ ਦੇ ਸੂਬਾ ਪ੍ਰਧਾਨ ਨੇ ਰੇਖਾਂਕਿਤ ਕੀਤਾ ਕਿ ਜਿੱਥੇ ‘ਆਪ’ ਸਰਕਾਰ ਵਿੱਚ ਆਪਣੇ ਹੀ ਲੋਕਾਂ ਵਿਰੁੱਧ ਕਾਰਵਾਈ ਕਰਨ ਅਤੇ ਸੱਚਾਈ ਨੂੰ ਬਰਕਰਾਰ ਰੱਖਣ ਦੀ ਹਿੰਮਤ ਹੈ, ਉੱਥੇ ਹੀ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਏਡੀਜੀਪੀ ਦੀ ਦੁਖਦਾਈ ਖੁਦਕੁਸ਼ੀ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਬਚਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਰਵਾਇਤੀ ਤੌਰ 'ਤੇ ਬਿਨਾਂ ਕਿਸੇ ਜਾਂਚ ਦੇ ਕਲੀਨ ਚਿੱਟਾਂ ਵੰਡਦੀਆਂ ਸਨ। ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਅਮਨ ਅਰੋੜਾ ਨੇ ਪਾਰਦਰਸ਼ਤਾ ਅਤੇ ਜਵਾਬਦੇਹੀ ਪ੍ਰਤੀ ‘ਆਪ’ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ...
ਮਾਲੇਰਕੋਟਲਾ ਵਿਧਾਇਕ ਨੇ ਬਲਾਕ ਸੰਮਤੀ ਦੇ ਨਵੇਂ ਬਣੇ ਚੇਅਰਮੈਨ ਤੇ ਵਾਇਸ ਚੇਅਰਮੈਨ ਨੂੰ ਦਿੱਤੀ ਵਧਾਈ

ਮਾਲੇਰਕੋਟਲਾ ਵਿਧਾਇਕ ਨੇ ਬਲਾਕ ਸੰਮਤੀ ਦੇ ਨਵੇਂ ਬਣੇ ਚੇਅਰਮੈਨ ਤੇ ਵਾਇਸ ਚੇਅਰਮੈਨ ਨੂੰ ਦਿੱਤੀ ਵਧਾਈ

Local
ਮਾਲੇਰਕੋਟਲਾ 25 ਮਾਰਚ :                         ਮਾਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਬਲਾਕ ਸੰਮਤੀ ਨਵ ਨਿਯੁਕਤ  ਚੇਅਰਮੈਂਨ ਸੰਤੋਖ ਸਿੰਘ ਦਸੌਦਾ ਸਿੰਘ ਵਾਲਾ ਅਤੇ ਵਾਈਸ ਚੇਅਰਪਰਸਨ ਸੈਦਾ ਪ੍ਰਵੀਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਜੋ ਭਰੋਸਾ ਕਰਕੇ ਉਹਨਾਂ ਨੂੰ ਪੰਚਾਇਤ ਸਮਿਤੀ ਚੋਣਾਂ ਵਿੱਚ ਜਤਾਇਆ ਗਿਆ ਹੈ, ਉਹ ਉਨਾਂ ਦੇ ਭਰੋਸੇ ਤੇ ਖਰ੍ਹੇ ਉਤਰਨ ਤੇ ਹਰ ਲੋਕ ਭਲਾਈ ਅਤੇ ਵਿਕਾਸ ਦੇ ਕਾਰਜ ਬਿਨਾਂ ਪੱਖਪਾਤ ਅਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕਰਨ ।                         ਵਿਧਾਇਕ ਮਾਲੇਰਕੋਟਲਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਤੇ ਭਲਾਈ ਲਈ ਜੋ ਵੀ ਸਕੀਮਾਂ ਤੇ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਉਨ੍ਹਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਅਤੇ ਪਾਰਟੀ ਦਾ ਇੱਕ-ਇੱਕ ਵਰਕਰ ਤੇ ਅਹੁਦੇਦਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਹ...
ਸੂਬੇ ਭਰ ਵਿੱਚ 45,000 ਕਿਲੋਮੀਟਰ ਸੜਕਾਂ ਨਵੀਆਂ ਬਣਾਉਣ ਦੇ ਨਾਲ ਪੁਰਾਣੀਆਂ ਨੂੰ ਮਜ਼ਬੂਤ ਤੇ ਚੌੜਿਆਂ ਕੀਤਾ ਜਾ ਰਿਹਾ – ਹਰਭਜਨ ਸਿੰਘ ਈਟੀਓ

ਸੂਬੇ ਭਰ ਵਿੱਚ 45,000 ਕਿਲੋਮੀਟਰ ਸੜਕਾਂ ਨਵੀਆਂ ਬਣਾਉਣ ਦੇ ਨਾਲ ਪੁਰਾਣੀਆਂ ਨੂੰ ਮਜ਼ਬੂਤ ਤੇ ਚੌੜਿਆਂ ਕੀਤਾ ਜਾ ਰਿਹਾ – ਹਰਭਜਨ ਸਿੰਘ ਈਟੀਓ

Local
ਜੰਡਿਆਲਾ/ਅੰਮ੍ਰਿਤਸਰ, 25 ਮਾਰਚ (          ) - ਸੂਬੇ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈਟੀਓ ਵੱਲੋਂ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਆਦੋਵਾਲੀ ਵਿਖੇ ਨੈਸ਼ਨਲ ਹਾਈਵੇਅ 503-ਏ ਤੋਂ ਆਦੋਵਾਲੀ ਸੂਏ ਦੇ ਨਾਲ-ਨਾਲ ਪਿੰਡ ਉਦੋਨੰਗਲ ਤੱਕ ਜਾਂਦੀ ਸੜਕ ਨੂੰ ਬਣਾਉਣ ਦਾ ਕੰਮ ਦਾ ਮੌਕੇ `ਤੇ ਜਾ ਕੇ ਨਿਰੀਖਣ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ 800 ਮੀਟਰ ਲੰਮੀ ਇਸ ਸੜਕ ਨੂੰ ਬਣਾਉਣ ਉੱਪਰ 21.28 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸੂਬੇ ਭਰ ਵਿੱਚ ਨਵੀਆਂ ਸੜਕਾਂ ਬਣਾਉਣ ਦਾ ਕੰਮ ਵੱਡੀ ਪੱਧਰ `ਤੇ ਚੱਲ ਰਿਹਾ ਹੈ ਅਤੇ 45,000 ਕਿਲੋਮੀਟਰ ਸੜਕਾਂ ਨਵੀਆਂ ਬਣਾਉਣ ਦੇ ਨਾਲ ਪੁਰਾਣੀਆਂ ਨੂੰ ਮਜ਼ਬੂਤ ਤੇ ਚੌੜਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਆਦੋਵਾਲੀ ਵਿਖੇ ਬਣ ਰਹੀ ਸ...
ਵਿਧਾਨ ਸਭਾ ਚੋਣ ਹਲਕਾ 105-ਮਾਲੇਰਕੋਟਲਾ ਵਿਖੇ (ਐਸ.ਆਈ.ਆਰ) ਦੀਆਂ ਤਿਆਰੀਆਂ ਲਈ ਸੁਪਰਵਾਈਜਰਾਂ ਨਾਲ ਮੀਟਿੰਗ

ਵਿਧਾਨ ਸਭਾ ਚੋਣ ਹਲਕਾ 105-ਮਾਲੇਰਕੋਟਲਾ ਵਿਖੇ (ਐਸ.ਆਈ.ਆਰ) ਦੀਆਂ ਤਿਆਰੀਆਂ ਲਈ ਸੁਪਰਵਾਈਜਰਾਂ ਨਾਲ ਮੀਟਿੰਗ

Local
ਮਾਲੇਰਕੋਟਲਾ 25 ਮਾਰਚ :                       ਪੰਜਾਬ ਵਿੱਚ ਕਿਸੇ ਵੀ ਸਮੇਂ ਸਪੈਸ਼ਲ ਇੰਟੈਂਸਿਵ ਰੀਵੀਜ਼ਨ (SIR) ਦਾ ਕੰਮ ਸ਼ੁਰੂ ਹੋ ਸਕਣ ਦੇ ਮੱਦੇਨਜ਼ਰ ਵਿਧਾਨ ਸਭਾ ਚੋਣ ਹਲਕਾ 105-ਮਾਲੇਰਕੋਟਲਾ ਦੀਆਂ ਤਿਆਰੀਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ, ਮਾਲੇਰਕੋਟਲਾ ਕਨੂ ਗਰਗ ਵੱਲੋਂ ਹਲਕੇ ਦੇ ਸਮੂਹ ਸੁਪਰਵਾਈਜਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੁਪਰਡੇਂਟ ਬਲਵੀਰ ਸਿੰਘ ਅਤੇ ਚੋਣ ਕਲਰਕ ਸਵਿਤਾ ਗੋਇਲ ਵੀ ਮੌਜੂਦ ਸਨ।                  ਮੀਟਿੰਗ ਵਿੱਚ ਸੁਪਰਵਾਈਜਰਾਂ ਦੇ ਅਧੀਨ ਆਉਂਦੇ ਬੀ.ਐਲ.ਓਜ਼ ਦੇ ਮੈਪਿੰਗ ਦੇ ਕੰਮ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਇਸ ਮੌਕੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨੇ ਦੱਸਿਆ ਕਿ 2025 ਦੀ ਫੋਟੋ ਵੋਟਰ ਸੂਚੀ ਨੂੰ ਸਾਲ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਕਰਨਾ ਬਹੁਤ ਮਹੱਤਵਪੂਰਨ ਹੈ, ਜਿਸ ਨਾਲ ਸਪੈਸ਼ਲ ਇੰਟੈਂਸਿਵ ਰੀਵੀਜ਼ਨ ਦੌਰਾਨ ਕੰਮ ਨੂੰ ਸੂਚਾਰੂ ਢੰਗ ਨਾਲ ਅਤੇ ਬਿਨਾਂ ਕਿਸੇ ਮੁਸ਼ਕਲ ਦੇ ਪੂਰਾ ਕੀਤਾ ਜਾ ਸਕੇਗਾ।     &nb...