ਸਪੀਕਰ ਸੰਧਵਾਂ ਨੇ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਵਿਚ ਕੀਤੀ ਸ਼ਿਰਕਤ
ਕੋਟਕਪੂਰਾ,ਫਰੀਦਕੋਟ 21 ਦਸੰਬਰ ( )ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਆਪਣੇ ਹਲਕਾ ਕੋਟਕਪੂਰਾ ਵਿਖੇ ਬਾਬਾ ਜੈਮਲ ਸਿੰਘ ਸਾਕਾ ਗੰਗਾਸਰ ਜੈਤੋ ਮੋਰਚਾ ਸ਼ਹੀਦ ਸਮਾਜ ਸੇਵਾ ਟਰੱਸਟ ਦੇ ਸਹਿਯੋਗ ਨਾਲ ਸ਼੍ਰੀ ਗੁਰਦੁਆਰਾ ਸਾਹਿਬ ਮਾਤਾ ਗੁੱਜਰ ਕੌਰ ਮਹਾਰਾਜਾ ਰਣਜੀਤ ਸਿੰਘ ਨਗਰ ਵੱਲੋਂ ਚਾਰ ਸਾਹਿਬਜਾਦੇ ਅਤੇ ਮਾਤਾ ਗੁਜਰ ਕੌਰ ਅਤੇ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿਚ ਉਲੀਕੇ ਗਏ ਵਿਸ਼ਾਲ ਨਗਰ ਕੀਰਤਨ ਵਿਚ ਸ਼ਾਮਿਲ ਹੋਏ। ਇਸੇ ਤਰ੍ਹਾਂ ਉਨ੍ਹਾਂ ਨੇ ਪਿੰਡ ਹਰੀ ਨੌਂ ਜਿਲ੍ਹਾ ਫਰੀਦਕੋਟ ਵਿਖੇ ਚਾਰ ਸਾਹਿਬਜਾਦੇ ਅਤੇ ਮਾਤਾ ਗੁਜਰ ਕੌਰ ਅਤੇ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿਚ ਉਲੀਕੇ ਗਏ ਵਿਸ਼ਾਲ ਨਗਰ ਕੀਰਤਨ ਸਮਾਗਮ ਵਿੱਚ ਵੀ ਸ਼ਮੂਲੀਅਤ ਕੀਤੀ ਅਤੇ ਗੁਰੂ ਮਹਾਰਾਜ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਉਪਰੰਤ ਸ. ਸੰਧਵਾ ਆਮ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਹੋਏ ਪਿੰਡ ਸਿਰਸੜੀ ਦੇ ਗੁਰਦੁਆਰਾ ਸਾਹਿਬ ਫਰੀਦਕੋਟ ਵਿਖੇ ਸ਼੍ਰੀ ਅਰਸ਼ਦੀਪ ਸਿੰਘ ਗਿੱਲ, ਵਿਸ਼ਵਕਰਮਾ ਧਰਮਸ਼ਾਲਾ ਕੋਟਕਪੂਰਾ ਵਿਖੇ ਸ. ਗੁਰਪਿਆਰ ਸਿੰਘ ਨੰਬਰਦਾਰ ਅਤੇ ਗੁਰਦੁਆਰਾ ਸਾਹਿਬ (ਵੱਡਾ) ਨੇੜੇ ...








