ਹੁਸ਼ਿਆਰਪੁਰ ਨੂੰ ਨੈੱਟ-ਜ਼ੀਰੋ ਅਤੇ ਕਲਾਈਮੇਟ ਰੇਜ਼ੀਲੀਅੰਟ ਸਿਟੀ ਬਣਾਉਣ ਵੱਲ ਵੱਡਾ ਕਦਮ
ਹੁਸ਼ਿਆਰਪੁਰ, 29 ਅਕਤੂਬਰ:- ਜਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਅੱਜ ਇੱਕ ਮਹੱਤਵਪੂਰਣ ਵਾਤਾਵਰਣੀਕ ਪਹਿਲ ਕਰਦਿਆਂ ਬੈਂਗਲੁਰੂ ਦੀ ਪ੍ਰਸਿੱਧ ਗੈਰ-ਮੁਨਾਫਾ ਸੰਗਠਨ ਸੈਂਟਰ ਫੋਰ ਸਟਡੀ ਆਫ ਸਾਇੰਸ, ਟੈਕਨਾਲੋਜੀ ਐਂਡ ਪਾਲਸੀ (ਸੀਐਸਟੀਈਪੀ) ਨਾਲ ਐਮਓਯੂ ਸਾਈਨ ਕੀਤਾ ਗਿਆ। ਇਸ ਸਮਝੌਤੇ ਦਾ ਮਕਸਦ ਹੁਸ਼ਿਆਰਪੁਰ ਨੂੰ ਇੱਕ ਨੈੱਟ-ਜ਼ੀਰੋ ਅਤੇ ਕਲਾਈਮੇਟ ਰੇਜ਼ੀਲੀਅੰਟ ਸਿਟੀ ਵਜੋਂ ਵਿਕਸਤ ਕਰਨ ਲਈ ਵਿਸਤ੍ਰਿਤ ਰੋਡਮੈਪ ਤਿਆਰ ਕਰਨਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਇਹ ਭਾਗੀਦਾਰੀ ਜਿਲ੍ਹੇ ਦੇ ਸਥਾਈ ਵਿਕਾਸ ਵੱਲ ਇਕ ਇਤਿਹਾਸਕ ਕਦਮ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਹੇਠ ਸੀਐਸਟੀਈਪੀ ਸੰਗਠਨ ਹੁਸ਼ਿਆਰਪੁਰ ਲਈ ਇੱਕ ਸੰਪੂਰਨ ਕਲਾਈਮੇਟ ਐਕਸ਼ਨ ਯੋਜਨਾ ਤਿਆਰ ਕਰੇਗਾ, ਜਿਸ ਵਿੱਚ ਡਿਜੀਟਲ ਸਰਵੇਅ ਅਤੇ ਸੋਲਰ ਰੂਫ਼ਟਾਪ ਸਮਰਥਾ ਮੈਪਿੰਗ ਵੀ ਸ਼ਾਮਲ ਹੈ। ਇਸ ਸਰਵੇਅ ਰਾਹੀਂ ਸ਼ਹਿਰ ਦੀਆਂ ਇਮਾਰਤਾਂ 'ਤੇ ਸੂਰਜੀ ਉਰਜਾ ਉਤਪਾਦਨ ਦੀ ਸੰਭਾਵਨਾ ਦਾ ਵਿਗਿਆਨਕ ਮੁਲਾਂਕਣ ਕੀਤਾ ਜਾਵੇਗਾ, ਜਿਸ ਨਾਲ ਭਵਿੱਖ 'ਚ ਸੂਰਜੀ ਉਰਜਾ ਦੇ ਉਪਯੋਗ ਨੂੰ ਪ੍ਰੋਤਸਾਹਨ ਮਿਲੇਗਾ।
ਡਿਪਟੀ ਕਮਿਸ਼ਨਰ ਆਸ਼ਿ...








