ਨੰਗਲ ਖੇਤਰ ਵਿੱਚ ਗੈਸ ਲੀਕ ਦੀ ਅਫਵਾਹ ਬਾਰੇ ਪ੍ਰਸ਼ਾਸਨ ਵੱਲੋਂ ਸਪਸ਼ਟੀਕਰਨ
ਰੂਪਨਗਰ, 31 ਅਕਤੂਬਰ:- ਗਾਂਵ ਮਲੂਕਪੁਰ, ਜ਼ਿਲ੍ਹਾ ਉਨਾ ਦੇ ਇਕ ਨਿਵਾਸੀ ਵੱਲੋਂ 30 ਅਕਤੂਬਰ 2025 ਦੀ ਰਾਤ ਨੂੰ ਨੰਗਲ ਖੇਤਰ ਵਿੱਚ ਸਥਿਤ ਉਦਯੋਗਿਕ ਇਕਾਈਆਂ ਵਿੱਚੋਂ ਗੈਸ ਲੀਕ ਹੋਣ ਦੀ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਵੱਲੋਂ ਤੱਥਾਂ ਦੀ ਜਾਂਚ ਲਈ ਇੱਕ ਜਾਂਚ ਕਮੇਟੀ ਬਣਾਈ ਗਈ।
ਇਸ ਕਮੇਟੀ ਵਿੱਚ ਐਸ.ਡੀ.ਐਮ. ਨੰਗਲ ਸਚਿਨ ਪਾਠਕ, ਤਹਿਸੀਲਦਾਰ ਨੰਗਲ ਜਸਬੀਰ ਸਿੰਘ, ਐਸ.ਐਚ.ਓ. ਨੰਗਲ ਸਿਮਰਨਜੀਤ ਸਿੰਘ ਅਤੇ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਦੇ ਅਧਿਕਾਰੀ ਸ਼ਾਮਲ ਸਨ। ਕਮੇਟੀ ਨੇ 30 ਅਕਤੂਬਰ ਦੀ ਰਾਤ 10 ਵਜੇ ਤੋਂ ਬਾਅਦ ਐਨ.ਐਫ.ਐਲ. (ਨੈਸ਼ਨਲ ਫਰਟਿਲਾਈਜ਼ਰਜ਼ ਲਿਮਿਟੇਡ) ਨਵਾਂ ਨੰਗਲ, ਪੰਜਾਬ ਐਲਕਲਾਈਜ਼ ਐਂਡ ਕੇਮੀਕਲਜ਼ ਲਿਮਿਟੇਡ (ਪੀ.ਏ.ਸੀ.ਐਲ.) ਨਵਾਂ ਨੰਗਲ ਅਤੇ ਫਲੋਟੈਕ ਕੇਮੀਕਲਜ਼ ਪ੍ਰਾਈਵੇਟ ਲਿਮਿਟੇਡ, ਪੀ.ਏ.ਸੀ.ਐਲ. ਕੈਂਪਸ ਦੀ ਵਿਸਥਾਰਪੂਰਵਕ ਜਾਂਚ ਕੀਤੀ।
ਜਾਂਚ ਦੌਰਾਨ ਕਿਸੇ ਵੀ ਉਦਯੋਗ ਤੋਂ ਗੈਸ ਲੀਕ ਹੋਣ ਦੇ ਕੋਈ ਸੰਕੇਤ ਨਹੀਂ ਮਿਲੇ। ਟੀਮ ਵੱਲੋਂ ਸੈਂਸਰਾਂ ਦੀ ਰੀਡਿੰਗ, ਕੰਟਰੋਲ ਰੂਮ ਦੇ ਡਾਟਾ ਅਤੇ ਸਾਈਟ ਤੇ ਸਥ...








