
ਤੁਹਾਡੀ ਜਾਨ ਲਈ ਖਤਰਾ ਹੋ ਸਕਦੀਆਂ ਹਨ ਪੇਨਕਿਲਰ
ਜਦੋਂ ਸਾਡੇ ਸਿਰ ਵਿੱਚ ਦਰਦ ਹੁੰਦਾ ਹੈ ਤਾਂ ਅਸੀਂ ਐਸਪਰਿਨ ਖਾ ਲੈਂਦੇ ਹਾਂ। ਮਾਸਪੇਸ਼ੀਆਂ ਵਿੱਚ ਦਰਦ ਹੋਣ 'ਤੇ ਪੈਰਾਸੀਟਾਮੋਲ ਖਾ ਲੈਂਦੇ ਹਾਂ। ਇਸੇ ਤਰ੍ਹਾਂ ਪੇਟ ਜਾਂ ਦੰਦਾਂ ਵਿੱਚ ਦਰਦ ਹੋਣ 'ਤੇ ਕਿਸੇ ਮੈਡੀਕਲ ਸਟੋਰ ਤੋਂ ਦਰਦ ਨਿਵਾਰਕ ਲੈ ਕੇ ਖਾ ਲੈਂਦੇ ਹਾਂ। ਇਸ ਨਾਲ ਤੁਰੰਤ ਰਾਹਤ ਵੀ ਮਿਲ ਜਾਂਦੀ ਹੈ। ਇਹੀ ਕਾਰਨ ਹੈ ਕਿ ਦਰਦ ਨਿਵਾਰਕ ਦਵਾਈਆਂ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਓਵਰ-ਦ-ਕਾਊਂਟਰ ਦਵਾਈਆਂ ਵਿੱਚੋਂ ਇੱਕ ਹਨ।ਅਸੀਂ ਦਰਦ ਨਿਵਾਰਕਾਂ ਨੂੰ ਜਿੰਨੇ ਆਮ ਤਰੀਕੇ ਨਾਲ ਵਰਤ ਰਹੇ ਹਾਂ, ਇਨ੍ਹਾਂ ਦੇ ਮਾੜੇ ਪ੍ਰਭਾਵ ਓਨੇ ਹੀ ਖ਼ਤਰਨਾਕ ਹੁੰਦੇ ਹਨ। ਇਹ ਦਵਾਈਆਂ ਖਾਸ ਤੌਰ 'ਤੇ ਸਾਡੇ ਪੇਟ ਅਤੇ ਗੁਰਦਿਆਂ ਨੂੰ ਗੰਭੀਰ ਰੂਪ ਵਿੱਚ ਪ੍ਰਭਾਵਿਤ ਕਰ ਸਕਦੀਆਂ ਹਨ। ਇਨ੍ਹਾਂ ਦੀ ਵੱਧ ਜਾਂ ਗਲਤ ਵਰਤੋਂ ਨਾਲ ਪੇਟ ਵਿੱਚ ਅਲਸਰ ਹੋ ਸਕਦਾ ਹੈ, ਲੀਵਰ ਖਰਾਬ ਹੋ ਸਕਦਾ ਹੈ ਅਤੇ ਗੁਰਦੇ ਵੀ ਖਰਾਬ ਹੋ ਸਕਦੇ ਹਨ।ਪ੍ਰਸਿੱਧ ਮੈਗਜ਼ੀਨ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵਿੱਚ ਜੁਲਾਈ, 2021 ਵਿੱਚ ਪ੍ਰਕਾਸ਼ਿਤ ਇੱਕ ਰਿਸਰਚ ਰਿਪੋਰਟ ਅਨੁਸਾਰ, ਜ਼ਿਆਦਾ ਦਰਦ ਨਿਵਾਰਕ ਖਾਣ ਜਾਂ ਇਨ੍ਹਾਂ ਨੂੰ ਲੰਬੇ ਸਮੇਂ ਤ...